ਉਤਪਤ Chapter 9

For English

Read ਉਤਪਤ Chapter 9 Online

Read ਉਤਪਤ Chapter 9 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 9

ਅਧਿਆਇ 9

1. ਸੋ ਪਰਮੇਸ਼ੁਰ ਨੇ ਨੂਹ ਅਰ ਉਹ ਦੇ ਪੁੱਤ੍ਰਾਂ ਨੂੰ ਏਹ ਆਖਕੇ ਅਸੀਸ ਦਿੱਤੀ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।

2. ਅਤੇ ਤੁਹਾਡਾ ਡਰ ਅਰ ਤੁਹਾਡਾ ਭੈ ਧਰਤੀ ਦੇ ਹਰ ਜਾਨਵਰ ਉੱਤੇ ਅਰ ਅਕਾਸ਼ ਦੇ ਹਰ ਪੰਛੀ ਉੱਤੇ ਅਰ ਹਰ ਇੱਕ ਦੇ ਉੱਤੇ ਜਿਹੜਾ ਜ਼ਮੀਨ ਉੱਤੇ ਘਿੱਸਰਦਾ ਹੈ ਅਰ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਹੋਵੇਗਾ।

3. ਓਹ ਤੁਹਾਡੇ ਵੱਸ ਵਿੱਚ ਕੀਤੇ ਗਏ ਹਨ। ਹਰ ਚੱਲਣਹਾਰ ਜਿਹ ਦੇ ਵਿੱਚ ਜੀਵਣ ਹੈ ਤੁਹਾਡੇ ਭੋਜਨ ਲਈ ਹੋਵੇਗਾ। ਜਿਵੇਂ ਮੈਂ ਸਾਗ ਪੱਤ ਦਿੱਤਾ ਤਿਵੇਂ ਤੁਹਾ ਨੂੰ ਹੁਣ ਸਭ ਕੁੱਝ ਦਿੰਦਾ ਹਾਂ।

4. ਪਰ ਮਾਸ ਉਹ ਦੀ ਜਾਨ ਸਣੇ ਅਰਥਾਤ ਲਹੂ ਸਣੇ ਤੁਸੀਂ ਨਾ ਖਾਇਓ।

5. ਮੈਂ ਜ਼ਰੂਰ ਤੁਹਾਡੀਆਂ ਜਾਨਾਂ ਦੇ ਲਹੂ ਦਾ ਬਦਲਾ ਲਵਾਂਗਾ। ਹਰ ਇੱਕ ਜੰਗਲੀ ਜਾਨਵਰ ਤੋਂ ਮੈਂ ਬਦਲਾ ਲਵਾਂਗਾ ਅਤੇ ਆਦਮੀ ਦੇ ਹੱਥੀਂ ਅਰਥਾਤ ਹਰ ਮਨੁੱਖ ਦੇ ਭਰਾ ਦੇ ਹੱਥੀਂ ਮੈਂ ਆਦਮੀ ਦੀ ਜਾਨ ਦਾ ਬਦਲਾ ਲਵਾਂਗਾ।

6. ਜੋ ਆਦਮੀ ਦਾ ਲਹੂ ਵਹਾਵੇਗਾ ਉਸ ਦਾ ਲਹੂ ਆਦਮੀ ਤੋਂ ਵਹਾਇਆ ਜਾਵੇਗਾ ਕਿਉਂਕਿ ਪਰਮੇਸ਼ੁਰ ਦੇ ਸਰੂਪ ਉੱਤੇ ਉਸ ਨੇ ਆਦਮੀ ਨੂੰ ਬਣਾਇਆ ਸੀ।

7. ਤੁਸੀਂ ਫਲੋ ਅਰ ਵਧੋ। ਧਰਤੀ ਉੱਤੇ ਫੈਲੋ ਅਰ ਉਸ ਉੱਤੇ ਵਧੋ।

8. ਤਾਂ ਪਰਮੇਸ਼ੁਰ ਨੂਹ ਨਾਲ ਅਰ ਉਹ ਦੇ ਪੁੱਤ੍ਰਾਂ ਨਾਲ ਵੀ ਬੋਲਿਆ ਕਿ

9. ਮੈਂ, ਵੇਖੋ, ਮੈਂ ਹੀ ਆਪਣਾ ਨੇਮ ਤੁਹਾਡੇ ਨਾਲ ਅਰ ਤੁਹਾਡੇ ਪਿੱਛੋਂ ਤੁਹਾਡੀ ਅੰਸ ਨਾਲ ਬੰਨ੍ਹਾਂਗਾ।

10. ਨਾਲੇ ਹਰ ਜੀਉਂਦੇ ਪ੍ਰਾਣੀ ਨਾਲ ਜੋ ਤੁਹਾਡੇ ਸੰਗ ਹੈ ਅਰਥਾਤ ਪੰਛੀ ਡੰਗਰ ਅਤੇ ਧਰਤੀ ਦੇ ਹਰ ਜਾਨਵਰ ਨਾਲ ਜੋ ਤੁਹਾਡੇ ਸੰਗ ਹੈ ਸਗੋਂ ਹਰ ਇੱਕ ਦੇ ਨਾਲ ਜਿਹੜਾ ਕਿਸ਼ਤੀ ਤੋਂ ਨਿੱਕਲਿਆ ਹੈ ਅਰ ਧਰਤੀ ਦੇ ਹਰ ਇੱਕ ਜਾਨਵਰ ਨਾਲ ਵੀ।

11. ਸੋ ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨ੍ਹਾਂਗਾ ਅਤੇ ਸਾਰੇ ਸਰੀਰਾਂ ਦਾ ਨਾਸ ਫੇਰ ਪਰਲੋ ਦੇ ਪਾਣੀਆਂ ਦੇ ਰਾਹੀਂ ਨਾ ਕੀਤਾ ਜਾਵੇਗਾ ਅਰ ਨਾ ਪਰਲੋ ਧਰਤੀ ਦੇ ਨਾਸ ਕਰਨ ਲਈ ਫੇਰ ਆਵੇਗੀ।

12. ਤਦ ਪਰਮੇਸ਼ੁਰ ਨੇ ਆਖਿਆ, ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਰ ਤੁਹਾਡੇ ਅਰ ਹਰ ਜਿਉ ਜੰਤ ਵਿੱਚ ਜੋ ਤੁਹਾਡੇ ਸੰਗ ਹੈ ਪੀੜ੍ਹੀਓਂ ਪੀੜ੍ਹੀ ਸਦਾ ਲਈ ਦਿੰਦਾ ਹਾਂ।

13. ਮੈਂ ਆਪਣੀ ਧਣੁਕ ਬੱਦਲ ਵਿੱਚ ਰੱਖੀ ਹੈ। ਉਹ ਉਸ ਨੇਮ ਦੇ ਨਿਸ਼ਾਨ ਲਈ ਹੋਵੇਗੀ ਜੋ ਮੇਰੇ ਅਰ ਧਰਤੀ ਵਿੱਚ ਹੋਵੇਗਾ।

14. ਅਤੇ ਐਉਂ ਹੋਵੇਗਾ ਜਦ ਮੈਂ ਬੱਦਲ ਧਰਤੀ ਉੱਪਰ ਲਿਆਵਾਂਗਾ ਤਦ ਉਹ ਧਣੁਕ ਬੱਦਲ ਵਿੱਚ ਦਿੱਸੇਗੀ।

15. ਅਤੇ ਮੈ ਆਪਣੇ ਨੇਮ ਨੂੰ ਜੋ ਮੇਰੇ ਅਰ ਤੁਹਾਡੇ ਅਰ ਸਾਰੇ ਜੀਉਂਦੇ ਪ੍ਰਾਣੀਆਂ ਦੇ ਸਰੀਰਾਂ ਵਿੱਚ ਹੈ ਚੇਤੇ ਕਰਾਂਗਾ ਅਰ ਪਰਲੋ ਦੇ ਪਾਣੀ ਫੇਰ ਸਾਰੇ ਸਰੀਰਾਂ ਦੇ ਨਾਸ ਕਰਨ ਨੂੰ ਨਹੀਂ ਆਉਣਗੇ।

16. ਧਣੁਕ ਬੱਦਲ ਵਿੱਚ ਹੋਵੇਗੀ ਅਤੇ ਮੈਂ ਉਹ ਨੂੰ ਵੇਖਕੇ ਉਸ ਸਦੀਪਕ ਨੇਮ ਨੂੰ ਜਿਹੜਾ ਪਰਮੇਸ਼ੁਰ ਅਰ ਸਾਰੇ ਜਿਉਂਦੇ ਪ੍ਰਾਣੀਆਂ ਦੇ ਸਰੀਰਾਂ ਵਿੱਚ ਹੈ ਜੋ ਧਰਤੀ ਉੱਤੇ ਹਨ ਚੇਤੇ ਕਰਾਂਗਾ।

17. ਅਤੇ ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਏਹੋ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਰ ਧਰਤੀ ਦੇ ਸਾਰੇ ਸਰੀਰਾਂ ਦੇ ਵਿਚਕਾਰ ਬੰਨ੍ਹਿਆ ਹੈ।

18. ਨੂਹ ਦੇ ਪੁੱਤ੍ਰ ਜਿਹੜੇ ਕਿਸ਼ਤੀ ਵਿੱਚੋਂ ਨਿੱਕਲੇ ਸੋ ਸ਼ੇਮ ਅਰ ਹਾਮ ਅਰ ਯਾਫਥ ਸਨ ਅਤੇ ਹਾਮ ਕਨਾਨ ਦਾ ਪਿਤਾ ਸੀ।

19. ਏਹ ਨੂਹ ਦੇ ਤਿੰਨ ਪੁੱਤ੍ਰ ਸਨ ਅਤੇ ਉਨ੍ਹਾਂ ਤੋਂ ਸਾਰੀ ਧਰਤੀ ਆਬਾਦ ਹੋਈ।

20. ਨੂਹ ਜ਼ਿਮੀਂਦਾਰੀ ਕਰਨ ਲੱਗਾ ਅਤੇ ਅੰਗੂਰ ਦੀ ਬਾੜੀ ਲਾਈ।

21. ਉਸ ਨੇ ਮਧ ਪੀਤੀ ਅਰ ਖੀਵਾ ਹੋਕੇ ਤੰਬੂ ਦੇ ਵਿੱਚ ਨੰਗਾ ਪੈ ਗਿਆ।

22. ਤਾਂ ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ ਡਿੱਠਾ ਅਤੇ ਉਸ ਨੇ ਆਪਣੇ ਦੋਹਾਂ ਭਰਾਵਾਂ ਨੂੰ ਜੋ ਬਾਹਰ ਸਨ ਦੱਸਿਆ।

23. ਤਾਂ ਸ਼ੇਮ ਅਰ ਯਾਫਥ ਨੇ ਕੱਪੜਾ ਲੈਕੇ ਆਪਣੇ ਦੋਹਾਂ ਮੋਢਿਆਂ ਤੇ ਰੱਖਿਆ ਅਰ ਪਿਛਲਖੁਰੀ ਜਾਕੇ ਆਪਣੇ ਪਿਤਾ ਦਾ ਨੰਗੇਜ ਢੱਕਿਆ। ਉਨ੍ਹਾਂ ਦੇ ਮੂੰਹ ਪਿਛਲੇ ਪਾਸੇ ਨੂੰ ਸਨ ਸੋ ਆਪਣੇ ਪਿਤਾ ਦਾ ਨੰਗੇਜ ਉਨ੍ਹਾਂ ਨੇ ਨਾ ਡਿੱਠਾ।

24. ਜਦ ਨੂਹ ਆਪਣੇ ਖਿਵੇਪੁਣੇ ਤੋਂ ਜਾਗਿਆ ਤਾਂ ਉਸ ਨੇ ਜਾਣਿਆ ਭਈ ਉਸ ਦੇ ਛੋਟੇ ਪੁੱਤ੍ਰ ਨੇ ਉਸ ਦੇ ਨਾਲ ਕੀ ਕੀਤਾ ਸੀ।

25. ਤਦ ਉਸ ਨੇ ਆਖਿਆ ਕਿ ਕਨਾਨ ਫਿਟਕਾਰੀ ਹੋਵੇ। ਉਹ ਆਪਣੇ ਭਰਾਵਾਂ ਦੇ ਟਹਿਲੂਆਂ ਦਾ ਟਹਿਲੀਆ ਹੋਵੇਗਾ।

26. ਫੇਰ ਉਸ ਨੇ ਆਖਿਆ, ਧੰਨ ਹੋਵੇ ਯਹੋਵਾਹ ਸ਼ੇਮ ਦਾ ਪਰਮੇਸ਼ੁਰ ਅਤੇ ਕਨਾਨ ਉਸ ਦਾ ਦਾਸ ਹੋਊ।

27. ਪਰਮੇਸ਼ੁਰ ਯਾਫਥ ਨੂੰ ਵਧਾਵੇ। ਉਹ ਸ਼ੇਮ ਦੇ ਤੰਬੂਆਂ ਵਿੱਚ ਵੱਸੇ ਅਤੇ ਕਨਾਨ ਉਸ ਦਾ ਦਾਸ ਹੋਵੇ।

28. ਪਰਲੋ ਦੇ ਪਿੱਛੋਂ ਨੂਹ ਤਿੰਨ ਸੌ ਪੰਜਾਹ ਵਰਿਹਾਂ ਤੀਕ ਜੀਉਂਦਾ ਰਿਹਾ।

29. ਅਰ ਨੂਹ ਦੇ ਸਾਰੇ ਦਿਨ ਨੌ ਸੌ ਪੰਜਾਹ ਵਰਹੇ ਸਨ ਤਾਂ ਉਹ ਮਰ ਗਿਆ।

About ਉਤਪਤ Chapter 9

Read ਉਤਪਤ Chapter 9 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 9
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 9 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 9?

ਉਤਪਤ Chapter 9 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 9 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 24
  5. ਉਤਪਤ Chapter 23
  6. ਉਤਪਤ Chapter 8
  7. ਉਤਪਤ Chapter 49

Explore More from ਪੁਰਾਣਾ ਨੇਮ

  1. ਅਸਤਰ Chapter 1
  2. ਯਿਰਮਿਯਾਹ Chapter 23
  3. ਅੱਯੂਬ Chapter 39
  4. ਗਿਣਤੀ Chapter 17
  5. ਜ਼ਬੂਰ Chapter 101
  6. ਜ਼ਬੂਰ Chapter 85
  7. ਕੂਚ Chapter 26

Related Chapters & Readings

  1. ਜ਼ਕਰਯਾਹ Chapter 7
  2. ਮੀਕਾਹ Chapter 7
  3. ਜ਼ਬੂਰ Chapter 31
  4. ਯਸਾਯਾਹ Chapter 11
  5. ਨਿਆਂਈਆਂ Chapter 1
  6. 1 ਸਮੂਏਲ Chapter 5
  7. 1 ਇਤਹਾਸ Chapter 6
Share Your Love

Leave a Reply

Your email address will not be published. Required fields are marked *