ਕੂਚ Chapter 26

For English

Read ਕੂਚ Chapter 26 Online

Read ਕੂਚ Chapter 26 online from the Holy Bible. This chapter is part of the Book of ਕੂਚ in the Old Testament. Browse every verse with easy chapter navigation, continue to the next chapter, or explore the complete Book of ਕੂਚ and the Holy Bible online.

Choose a Chapter

A+ A A-

ਕੂਚ 26

ਅਧਿਆਇ 26

1. ਤੂੰ ਡੇਹਰੇ ਲਈ ਦਸ ਪੜਦੇ ਉਣੇ ਹੋਏ ਕਤਾਨ ਦੇ ਬਣਾਈਂ ਨੀਲੇ ਬੈਂਜਣੀ ਅਤੇ ਕਿਰਮਚੀ ਰੰਗ ਦੇ ਬਣਾਈਂ, ਕਰੂਬੀਆਂ ਨਾਲ ਤੂੰ ਕਾਰੀਗਰ ਦਾ ਕੰਮ ਬਣਾਈਂ।

2. ਹਰ ਇੱਕ ਪੜਦੇ ਦੀ ਲੰਬਾਈ ਅਠਾਈ ਹੱਥ ਆਤੇ ਹਰ ਪੜਦੇ ਦੀ ਚੋੜਾਈ ਚਾਰ ਹੱਥ ਇੱਕੋ ਹੀ ਨਾਪ ਸਾਰੀਆਂ ਪੜਦੀਆਂ ਦਾ ਹੋਵੇ।

3. ਪੰਜ ਪੜਦੇ ਇੱਕ ਦੂਜੇ ਨਾਲ ਜੂੜੇ ਹੋਏ ਹੋਣ ਅਤੇ ਦੂਜੇ ਪੰਜ ਪੜਦੇ ਵੀ ਇੱਕ ਦੂਜੇ ਨਾਲ ਜੁੜੇ ਹੋਏ ਹੋਣ।

4. ਅਤੇ ਤੂੰ ਨੀਲੇ ਰੰਗ ਦੇ ਬੀੜੇ ਹਰ ਇੱਕ ਪੜਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਈਂ ਅਰ ਐਊਂ ਤੂੰ ਪੜਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਈਂ।

5. ਪੰਜਾਹ ਬੀੜੇ ਤੂੰ ਪਹਿਲੇ ਪੜਦੇ ਵਿੱਚ ਅਤੇ ਪੰਜਾਹ ਬੀੜੇ ਤੂੰ ਉਸ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਹੈ ਬਣਾਈਂ। ਓਹ ਬੀੜੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਣ।

6. ਅਤੇ ਤੂੰ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਂ ਅਰ ਪੜਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜੀਂ ਤਾਂ ਜੋ ਐਉਂ ਡੇਹਰਾ ਇੱਕੋ ਹੀ ਹੋਵੇ।

7. ਤੂੰ ਪਸ਼ਮ ਦੇ ਪੜਦੇ ਡੇਹਰੇ ਦੇ ਤੰਬੂ ਲਈ ਬਣਾਈਂ ਅਰ ਤੂੰ ਓਹ ਗਿਆਰਾਂ ਪੜਦੇ ਬਣਾਈਂ।

8. ਹਰ ਇੱਕ ਪੜਦੇ ਦੀ ਲੰਬਾਈ ਤੀਹ ਹੱਥ ਅਰ ਹਰ ਪੜਦੇ ਦੀ ਚੋੜਾਈ ਚਾਰ ਹੱਥ ਏਹ ਗਿਆਰਾਂ ਪੜਦੇ ਇੱਕ ਨਾਪ ਦੇ ਹੋਣ।

9. ਤੂੰ ਪੰਜ ਪੜਦੇ ਵੱਖਰੇ ਜੋੜੀਂ ਅਰ ਛੇ ਪੜਦੇ ਵੱਖਰੇ ਅਰ ਤੰਬੂ ਦੇ ਅਗਲੇ ਪਾਸੇ ਤੂੰ ਛੇਵਾਂ ਪੜਦਾ ਲਪੇਟੀਂ।

10. ਤੂੰ ਪੰਜਾਹ ਬੀੜੇ ਉਸ ਪੜਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਹੈ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪੜਦੇ ਦੀ ਸੰਜਾਫ਼ ਵਿੱਚ ਬਣਾਈਂ।

11. ਅਤੇ ਤੂੰ ਪੰਜਾਹ ਕੁੰਡੀਆਂ ਪਿੱਤਲ ਦੀਆਂ ਬਣਾਈਂ ਅਰ ਕੁੰਡੀਆਂ ਬੀੜਿਆਂ ਵਿੱਚ ਪਾ ਦੇਵੀਂ ਅਰ ਤੂੰ ਤੰਬੂ ਨੂੰ ਅਜੇਹਾ ਜੋੜੀਂ ਕਿ ਉਹ ਇੱਕੋ ਹੋ ਜਾਵੇ।

12. ਅਰ ਤੰਬੂ ਦਾ ਪੜਦਾ ਬਾਕੀ ਰਹੇ ਅਰਥਾਤ ਉਹ ਅੱਧਾ ਪੜਦਾ ਜਿਹੜਾ ਬਾਕੀ ਹੈ ਉਹ ਡੇਹਰੇ ਦੇ ਪਿਛਲੇ ਪਾਸੇ ਵੱਲ ਲਮਕਦਾ ਰਹੇ।

13. ਅਰ ਉਹ ਤੰਬੂ ਦੇ ਪੜਦੇ ਦੀ ਲੰਬਾਈ ਦਾ ਵਾਧਾ ਏਸ ਪਾਸੇ ਦਾ ਇੱਕ ਹੱਥ ਅਤੇ ਓਸ ਪਾਸੇ ਦਾ ਇੱਕ ਹੱਥ ਡੇਹਰੇ ਦੇ ਦੋਹਾਂ ਪਾਸਿਆਂ ਉੱਤੇ ਢੱਕਣ ਲਈ ਲਮਕਾਊ ਰਹਿਣਗੇ।

14. ਅਤੇ ਤੂੰ ਤੰਬੂ ਲਈ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਉੱਪਰਲੇ ਲਈ ਬੱਕਰਿਆਂ ਦੀਆਂ ਖੱਲਾਂ ਦਾ ਢੱਕਣ ਬਣਾਈਂ।

15. ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਖੜਵੀਆਂ ਫੱਟੀਆਂ ਡੇਹਰੇ ਲਈ ਬਣਾਈਂ।

16. ਫੱਟੀ ਦੀ ਲੰਬਾਈ ਦਸ ਹੱਥ ਅਰ ਫੱਟੀ ਦੀ ਚੁੜਾਈ ਡੂਢ ਹੱਥ ਹੋਵੇ।

17. ਅਰ ਹਰ ਫੱਟੀ ਵਿੱਚ ਦੋ ਚੂਲਾਂ ਇੱਕ ਦੂਜੀ ਨੂੰ ਜੋੜਨ ਲਈ ਹੋਣ ਐਉਂ ਤੂੰ ਡੇਹਰੇ ਦੀਆਂ ਸਾਰੀਆਂ ਫੱਟੀਆਂ ਬਣਾਈਂ।

18. ਸੋ ਤੂੰ ਡੇਹਰੇ ਦੀਆਂ ਫੱਟੀਆਂ ਬਣਾਈਂ ਵੀਹ ਫੱਟੀਆਂ ਦੱਖਣ ਦੇ ਪਾਸੇ ਵੱਲ ਦੇ ਲਈ।

19. ਅਤੇ ਤੂੰ ਚਾਂਦੀ ਦੀਆਂ ਚਾਲੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟੀਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈਂ ਬਣਾਈਂ ਅਤੇ ਦੂਜੀ ਫੱਟੀ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ।

20. ਅਰ ਡੇਹਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੀਆਂ।

21. ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਅਤੇ ਦੂਜੀ ਫੱਟੀ ਹੇਠ ਦੋ ਚੀਥੀਆਂ।

22. ਅਰ ਡੇਹਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਵੱਲ ਤੂੰ ਛੇ ਫੱਟੀਆਂ ਬਣਾਈਂ।

23. ਤੂੰ ਦੋ ਫੱਟੀਆਂ ਡੇਹਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਈਂ।

24. ਤਾਂ ਜੋ ਓਹ ਹੇਠਾਂ ਦੋਹਰੀਆਂ ਹੋਣ ਅਤੇ ਓਹ ਏਸ ਪਰਕਾਰ ਆਪਣੀਆਂ ਸਿਰਿਆਂ ਤੀਕ ਇੱਕ ਕੜੇ ਨਾਲ ਸਾਬਿਤ ਰਹਿਣ|ਐਉਂ ਉਨ੍ਹਾਂ ਦੋਹਾਂ ਲਈ ਹੋਵੇ ਅਤੇ ਦੋਹਾਂ ਖੂੰਜਿਆਂ ਲਈ ਓਹ ਹੋਣ।

25. ਅਰ ਉਹ ਅੱਠ ਫੱਟੀਆਂ ਹੋਣ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਹੋਣ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਅਤੇ ਦੂਜੀ ਫੱਟੀ ਹੇਠ ਵੀ ਦੋ ਚੀਥੀਆਂ।

26. ਅਤੇ ਤੂੰ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਈਂ। ਡੇਹਰੇ ਦੇ ਇੱਕ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ।

27. ਅਤੇ ਡੇਹਰੇ ਦੇ ਦੂਜੇ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ ਅਤੇ ਡੇਹਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ।

28. ਅਰ ਵਿਚਲਾ ਹੋੜਾ ਫੱਟੀਆਂ ਦੇ ਵਿੱਚਕਾਰੋਂ ਦੀ ਦੁਸਾਰ ਪਾਰ ਜਾਵੇਗਾ।

29. ਅਰ ਤੂੰ ਫੱਟੀਆਂ ਨੂੰ ਸੋਨੇ ਨਾਲ ਮੜ੍ਹੀਂ ਅਰ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਈਂ ਅਤੇ ਹੋੜਿਆਂ ਨੂੰ ਸੋਨੇ ਨਾਲ ਮੜ੍ਹੀਂ।

30. ਤੂੰ ਡੇਹਰੇ ਨੂੰ ਉਸ ਨਮੂਨੇ ਉੱਤੇ ਖੜਾ ਕਰੀਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਸੀ।

31. ਤੂੰ ਨੀਲੇ ਬੈਂਗਣੀ ਅਰ ਕਿਰਮਚੀ ਅਤੇ ਮਹੀਨ ਉਣੇ ਹੋਣੇ ਕਤਾਨ ਦਾ ਇੱਕ ਪੜਦਾ ਬਣਾਂਈ। ਉਹ ਕਾਰੀਗਰ ਦਾ ਕੰਮ ਹੋਵੇ ਅਤੇ ਕਰੂਬੀਆਂ ਨਾਲ ਬਣਾਇਆ ਜਾਵੇ।।

32. ਤੂੰ ਉਸ ਨੂੰ ਸ਼ਿੱਟੀਮ ਦੀ ਲੱਕੜੀ ਦੀਆਂ ਸੋਨੇ ਨਾਲ ਮੜ੍ਹੀਆਂ ਹੋਇਆਂ ਚੌਂਹ ਥੰਮ੍ਹੀਆਂ ਉੱਤੇ ਲਮਕਾਵੀਂ ਅਰ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਰ ਓਹ ਚਾਂਦੀ ਦੀਆਂ ਚੌਂਹ ਚੀਥੀਆਂ ਉੱਤੇ ਹੋਣ।

33. ਤੂੰ ਪੜਦੇ ਨੂੰ ਕੁੰਡੀਆਂ ਹੇਠ ਲਮਕਾਵੀਂ ਅਰ ਤੂੰ ਓੱਥੇ ਉਸ ਪੜਦੇ ਦੇ ਅੰਦਰ ਸਾਖੀ ਦੇ ਸੰਦੂਕ ਨੂੰ ਲਿਆਵੀਂ ਅਤੇ ਏਹ ਪੜਦਾ ਤੁਹਾਡੇ ਲਈ ਪਵਿੱਤ੍ਰ ਅਸਥਾਨ ਨੂੰ ਅੱਤ ਪਵਿੱਤ੍ਰ ਅਸਥਾਨ ਤੋਂ ਵੱਖਰਾ ਕਰੇਗਾ।

34. ਤੂੰ ਪਰਾਸਚਿਤ ਦਾ ਸਰਪੋਸ਼ ਸਾਖੀ ਦੇ ਸੰਦੂਕ ਉੱਤੇ ਅੱਤ ਪਵਿੱਤ੍ਰ ਅਸਥਾਨ ਵਿੱਚ ਰੱਖੀਂ।

35. ਤੂੰ ਮੇਜ਼ ਪੜਦੇ ਦੇ ਬਾਹਰ ਅਤੇ ਮੇਜ਼ ਦੇ ਸਾਹਮਣੇ ਸ਼ਮਾਦਾਨ ਡੇਹਰੇ ਦੇ ਦੱਖਣ ਦੇ ਪਾਸੇ ਵੱਲ ਰੱਖੀ ਅਰ ਮੇਜ਼ ਉੱਤਰ ਦੇ ਪਾਸੇ ਵੱਲ।

36. ਤੂੰ ਤੰਬੂ ਦੇ ਦਰਵੱਜੇ ਲਈ ਇੱਕ ਓਟ ਨੀਲੇ ਬੈਂਗਣੀ ਅਰ ਕਿਰਮਚੀ ਰੰਗ ਦੇ ਮਹੀਨ ਉਣੇ ਹੋਏ ਕਤਾਨ ਦੀ ਬਣਾਈਂ। ਏਹ ਕਸੀਦੇਕਾਰ ਦਾ ਕੰਮ ਹੋਵੇ।

37. ਤੂੰ ਓਟ ਲਈ ਪੰਜ ਥੰਮ੍ਹੀਆਂ ਸ਼ਿੱਟੀਮ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਰ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਰ ਤੂੰ ਉਨ੍ਹਾਂ ਲਈ ਪੰਜ ਚੀਥੀਆਂ ਪਿੱਤਲ ਦੀਆਂ ਢਾਲੀਂ।

About ਕੂਚ Chapter 26

Read ਕੂਚ Chapter 26 online from the Holy Bible. This chapter is part of the Book of ਕੂਚ in the Old Testament. Continue reading with the chapter navigation above or explore the complete book.

Book Information

Book: ਕੂਚ
Chapter: 26
Testament: Old Testament

How to Read this Chapter

Use the Previous and Next Chapter buttons to continue reading ਕੂਚ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕੂਚ Chapter 26 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕੂਚ Chapter 26?

ਕੂਚ Chapter 26 is part of the Book of ਕੂਚ in the Holy Bible.

Can I read this chapter online?

Yes. You can read the complete ਕੂਚ Chapter 26 online for free with easy chapter navigation.

Share Your Love

Leave a Reply

Your email address will not be published. Required fields are marked *