Read ਉਤਪਤ Chapter 39 Online
Read ਉਤਪਤ Chapter 39 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.
Choose a Chapter
ਉਤਪਤ 39
ਅਧਿਆਇ 39
1. ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਰ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਖੁਸਰਾ ਤੇ ਜਲਾਦਾਂ ਦਾ ਸਰਦਾਰ ਸੀ ਉਸ ਨੂੰ ਇਸਮਾਏਲੀਆਂ ਦੇ ਹੱਥੋਂ ਜਿਹੜੇ ਉਸ ਨੂੰ ਉੱਥੇ ਲਿਆਏ ਸਨ ਮੁੱਲ ਲੈ ਲਿਆ।
2. ਯਹੋਵਾਹ ਯੂਸੁਫ਼ ਦੇ ਅੰਗ ਸੰਗ ਸੀ ਸੋ ਉਹ ਭਾਗਵਾਨ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸਵਾਮੀ ਦੇ ਘਰ ਰਹਿੰਦਾ ਸੀ।
3. ਤਾਂ ਉਸ ਦੇ ਸਵਾਮੀ ਨੇ ਵੇਖਿਆ ਕਿ ਯਹੋਵਾਹ ਉਸ ਦੇ ਅੰਗ ਸੰਗ ਹੈ ਅਰ ਜੋ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸੁਫਲ ਕਰਾਉਂਦਾ ਹੈ।
4. ਸੋ ਯੂਸੁਫ਼ ਉੱਤੇ ਉਹ ਦੀ ਦਯਾ ਦੀ ਨਿਗਾਹ ਹੋਈ। ਉਸ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਆਪਣੇ ਘਰ ਦਾ ਮੁਖਤਿਆਰ ਬਣਾ ਦਿੱਤਾ ਅਰ ਜੋ ਕੁਝ ਉਹ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ।
5. ਐਉਂ ਹੋਇਆ ਕਿ ਜਿਸ ਵੇਲੇ ਤੋਂ ਉਸ ਨੇ ਉਹ ਨੂੰ ਆਪਣੇ ਘਰ ਦਾ ਅਰ ਆਪਣੀਆਂ ਸਭ ਚੀਜ਼ਾਂ ਦਾ ਮੁਖਤਿਆਰ ਬਣਾ ਦਿੱਤਾ ਯਹੋਵਾਹ ਨੇ ਉਸ ਮਿਸਰੀ ਦੇ ਘਰ ਉੱਤੇ ਯੂਸੁਫ਼ ਦੇ ਕਾਰਨ ਬਰਕਤ ਬਖ਼ਸ਼ੀ ਅਤੇ ਯਹੋਵਾਹ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ ਭਾਵੇਂ ਓਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ।
6. ਅਰ ਉਸ ਨੇ ਸਭ ਕੁਝ ਯੂਸੁਫ਼ ਦੇ ਹੱਥ ਵਿੱਚ ਛੱਡ ਦਿੱਤਾ ਅਰ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ ਅਤੇ ਯੂਸੁਫ਼ ਰੂਪਵੰਤ ਅਰ ਸੋਹਣਾ ਸੀ।
7. ਤਾਂ ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਉਸ ਦੇ ਸਵਾਮੀ ਦੀ ਤੀਵੀਂ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਰ ਉਸ ਉਹ ਨੂੰ ਆਖਿਆ, ਤੂੰ ਮੇਰੇ ਨਾਲ ਲੇਟ।
8. ਪਰ ਉਸ ਨੇ ਨਾ ਮੰਨਿਆ ਅਰ ਆਪਣੇ ਸਵਾਮੀ ਦੀ ਤੀਵੀਂ ਨੂੰ ਆਖਿਆ, ਵੇਖੋ ਮੇਰਾ ਸਵਾਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕਿ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਦੇ ਦਿੱਤਾ ਹੈ।
9. ਅਰ ਏਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ ਕਿਉਂਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?
10. ਤਾਂ ਐਉਂ ਹੋਇਆ ਕਿ ਉਹ ਨਿੱਤ ਦਿਹਾੜੇ ਆਖਦੀ ਰਹੀ ਪਰ ਉਸ ਨੇ ਉਸ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਅਥਵਾ ਉਸ ਦੇ ਕੋਲ ਰਹੇ।
11. ਤਾਂ ਇੱਕ ਦਿਨ ਐਉਂ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਰ ਘਰ ਦੇ ਮਨੁੱਖਾਂ ਵਿੱਚੋ ਕੋਈ ਉੱਥੇ ਘਰ ਵਿੱਚ ਨਹੀਂ ਸੀ।
12. ਤਾਂ ਉਸ ਨੇ ਉਸ ਦਾ ਕੱਪੜਾ ਫੜ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਨੱਠਾ ਅਰ ਬਾਹਰ ਨਿੱਕਲਿਆ।
13. ਫੇਰ ਐਉਂ ਹੋਇਆ ਕਿ ਜਾਂ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਨੂੰ ਨੱਠ ਗਿਆ।
14. ਤਾਂ ਉਸ ਨੇ ਆਪਣੇ ਘਰ ਦੇ ਮਨੁਖਾਂ ਨੂੰ ਬੁਲਾਇਆ ਅਰ ਉਨ੍ਹਾਂ ਨੂੰ ਆਖਿਆ ਵੇਖੋ ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਨੂੰ ਠੱਠੇ ਕਰੇ। ਉਹ ਮੇਰੇ ਕੋਲ ਅੰਦਰ ਆਇਆ ਤਾਂਜੋ ਉਹ ਮੇਰੇ ਨਾਲ ਲੇਟੇ ਤਾਂ ਮੈਂ ਵੱਡੀ ਆਵਾਜ਼ ਨਾਲ ਬੋਲ ਪਈ।
15. ਅਤੇ ਐਉਂ ਹੋਇਆ ਕਿ ਜਦ ਉਸ ਨੇ ਸੁਣਿਆ ਕਿ ਮੈਂ ਉੱਚੀ ਦੇਕੇ ਅਵਾਜ਼ ਉਠਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਨੱਠ ਗਿਆ।
16. ਸੋ ਉਸ ਨੇ ਆਪਣੇ ਸਵਾਮੀ ਦੇ ਘਰ ਆਉਣ ਤੀਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ।
17. ਤਾਂ ਉਹ ਉਸ ਨੂੰ ਉਨ੍ਹਾਂ ਗੱਲਾਂ ਦੇ ਅਨੁਸਾਰ ਬੋਲੀ ਕਿ ਜਿਹੜਾ ਇਬਰਾਨੀ ਗੁਲਾਮ ਤੂੰ ਸਾਡੇ ਕੋਲ ਲੈ ਅਇਆ ਹੈਂ ਉਹ ਮੇਰੇ ਕੋਲ ਅੰਦਰ ਆ ਵੜਿਆ ਅਰ ਮੈਨੂੰ ਠੱਠੇ ਕਰਨ ਲੱਗਾ।
18. ਤਾਂ ਐਉਂ ਹੋਇਆ ਕਿ ਜਾਂ ਮੈਂ ਉੱਚੀ ਦੇਕੇ ਅਵਾਜ਼ ਉਠਾਈ ਤਾਂ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਨੱਠ ਗਿਆ।
19. ਫੇਰ ਐਉਂ ਹੋਇਆ ਕਿ ਜਦ ਉਸ ਦੇ ਸਵਾਮੀ ਨੇ ਆਪਣੀ ਤੀਵੀਂ ਦੀਆਂ ਗੱਲਾਂ ਸੁਣੀਆਂ ਜਿਹੜੀ ਏਹ ਬੋਲੀ ਕਿ ਤੇਰੇ ਗੁਲਾਮ ਨੇ ਮੇਰੇ ਨਾਲ ਐਉਂ ਐਉਂ ਕੀਤਾ ਤਾਂ ਉਸ ਦਾ ਕਰੋਧ ਭੜਕ ਉੱਠਿਆ।
20. ਉਪਰੰਤ ਯੂਸੁਫ਼ ਦੇ ਸਵਾਮੀ ਨੇ ਉਸ ਨੂੰ ਲੈਕੇ ਉਸ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਕੈਦ ਸਨ ਅਰ ਉਹ ਉੱਥੇ ਕੈਦ ਵਿੱਚ ਰਿਹਾ।
21. ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ ਕੀਤੀ ਅਰ ਉਸ ਨੇ ਕੈਦਖਾਨੇ ਦੇ ਦਰੋਗੇ ਦੀਆਂ ਅੱਖਾਂ ਵਿੱਚ ਦਯਾ ਪਾਈ।
22. ਅਰ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਰ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ ਉਹੋ ਚਲਾਉਂਦਾ ਸੀ।
23. ਅਰ ਕੈਦਖਾਨੇ ਦਾ ਦਰੋਗਾ ਕਿਸੇ ਚੀਜ਼ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ ਸੁਰਤ ਨਹੀਂ ਲੈਂਦਾ ਸੀ ਏਸ ਲਈ ਭਈ ਯਹੋਵਾਹ ਉਹ ਦੇ ਸੰਗ ਸੀ ਅਰ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸੁਫਲ ਬਣਾ ਦਿੰਦਾ ਸੀ।
About ਉਤਪਤ Chapter 39
Read ਉਤਪਤ Chapter 39 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.
Book Information
Book: ਉਤਪਤ
Chapter: 39
Testament: Old Testament
How to Read this Chapter
Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਉਤਪਤ Chapter 39 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਉਤਪਤ Chapter 39?
ਉਤਪਤ Chapter 39 is part of the Book of ਉਤਪਤ in the Holy Bible.
Can I read this chapter online?
Yes. You can read the complete ਉਤਪਤ Chapter 39 online for free with easy chapter navigation.
More Chapters from ਉਤਪਤ
- ਉਤਪਤ Chapter 41
- ਉਤਪਤ Chapter 6
- ਉਤਪਤ Chapter 8
- ਉਤਪਤ Chapter 33
- ਉਤਪਤ Chapter 24
- ਉਤਪਤ Chapter 23
- ਉਤਪਤ Chapter 5
Explore More from ਪੁਰਾਣਾ ਨੇਮ
- ਯਿਰਮਿਯਾਹ Chapter 1
- ਦਾਨੀਏਲ Chapter 4
- ਯਸਾਯਾਹ Chapter 6
- ਜ਼ਬੂਰ Chapter 61
- 2 ਰਾਜਿਆਂ Chapter 21
- ਲੇਵੀਆਂ Chapter 11
- ਕਹਾਉਤਾਂ Chapter 11