ਉਤਪਤ Chapter 47

For English

Read ਉਤਪਤ Chapter 47 Online

Read ਉਤਪਤ Chapter 47 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 47

ਅਧਿਆਇ 47

1. ਯੂਸੁਫ਼ ਗਿਆ ਅਰ ਫਿਰਊਨ ਨੂੰ ਦੱਸਿਆ ਕਿ ਮੇਰਾ ਪਿਤਾ ਅਰ ਭਰਾ ਅਰ ਉਨ੍ਹਾਂ ਦੇ ਇੱਜੜ ਅਰ ਚੌਣੇ ਅਰ ਸਭ ਕੁਝ ਜੋ ਉਨ੍ਹਾਂ ਦਾ ਹੈ ਕਨਾਨ ਦੇਸ ਤੋਂ ਆ ਗਏ ਹਨ ਅਰ ਵੇਖੋ ਓਹ ਗੋਸ਼ਨ ਦੀ ਧਰਤੀ ਵਿੱਚ ਹਨ।

2. ਤਾਂ ਓਸ ਆਪਣੇ ਸਭਨਾਂ ਭਰਾਵਾਂ ਵਿੱਚੋਂ ਪੰਜ ਮਨੁੱਖ ਲੈਕੇ ਫਿਰਊਨ ਦੇ ਸਨਮੁਖ ਖੜੇ ਕੀਤੇ।

3. ਅਤੇ ਫਿਰਊਨ ਨੇ ਉਹ ਦੇ ਭਰਾਵਾਂ ਨੂੰ ਆਖਿਆ, ਤੁਹਾਡਾ ਕੀ ਕੰਮ ਹੈ? ਤਾਂ ਉਨ੍ਹਾਂ ਫਿਰਊਨ ਨੂੰ ਆਖਿਆ, ਤੁਹਾਡੇ ਦਾਸ ਅਯਾਲੀ ਹਨ ਅਸੀਂ ਵੀ ਅਰ ਸਾਡੇ ਪਿਓ ਦਾਦੇ ਵੀ।

4. ਫੇਰ ਉਨ੍ਹਾਂ ਨੇ ਫਿਰਊਨ ਨੂੰ ਆਖਿਆ ਅਸੀਂ ਏਸ ਦੇਸ ਵਿੱਚ ਟਿਕਣ ਨੂੰ ਆਏ ਹਾਂ ਕਿਉਂਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚਰਾਈ ਨਹੀਂ ਨਾਲੇ ਕਨਾਨ ਦੇਸ ਵਿੱਚ ਡਾਢਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ ਦਾਸਾਂ ਨੂੰ ਗੋਸ਼ਨ ਦੀ ਧਰਤੀ ਵਿੱਚ ਰਹਿਣ ਦਿਓ।

5. ਤਾਂ ਫਿਰਊਨ ਨੇ ਯੂਸੁਫ਼ ਨੂੰ ਆਖਿਆ, ਤੇਰਾ ਪਿਤਾ ਅਰ ਤੇਰੇ ਭਰਾ ਤੇਰੇ ਕੋਲ ਆਏ ਹਨ।

6. ਮਿਸਰ ਦੇਸ ਤੇਰੇ ਅੱਗੇ ਹੈ। ਆਪਣੇ ਪਿਤਾ ਅਰ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਨ ਦੇ ਦੇਸ ਵਿੱਚ ਵੱਸਣ ਦੇਹ ਅਤੇ ਜੇਕਰ ਤੂੰ ਜਾਣਦਾ ਹੈਂ ਭਈ ਉਨ੍ਹਾਂ ਵਿੱਚ ਸਿਆਣੇ ਮਨੁੱਖ ਹਨ ਤਾਂ ਉਨ੍ਹਾਂ ਨੂੰ ਮੇਰੇ ਮਾਲ ਡੰਗਰ ਉੱਤੇ ਮੁਖ਼ਤਿਆਰ ਠਹਿਰਾ ਦੇਹ।

7. ਤਾਂ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਰ ਫਿਰਊਨ ਦੇ ਸਨਮੁਖ ਖੜਾ ਕੀਤਾ ਅਤੇ ਯਾਕੂਬ ਨੇ ਫਿਰਊਨ ਨੂੰ ਬਰਕਤ ਦਿੱਤੀ।

8. ਫਿਰਊਨ ਨੇ ਯਾਕੂਬ ਨੂੰ ਆਖਿਆ ਤੇਰੀ ਉਮਰ ਕਿੱਨਿਆਂ ਵਰਿਹਾਂ ਦੀ ਹੈ?

9. ਯਾਕੂਬ ਨੇ ਫਿਰਊਨ ਨੂੰ ਆਖਿਆ ਮੇਰੇ ਮੁਸਾਫਰੀ ਦੇ ਦਿਨ ਇੱਕ ਸੋ ਤੀਹ ਵਰਹੇ ਹਨ। ਮੇਰੇ ਜੀਵਨ ਦੇ ਦਿਨ ਥੋੜੇ ਅਤੇ ਬੁਰੇ ਹੋਏ ਹਨ ਅਤੇ ਮੇਰੇ ਪਿਓ ਦਾਦੇ ਦੇ ਮੁਸਾਫਰੀ ਦੇ ਜੀਵਨ ਦੇ ਵਰਿਹਾਂ ਦੇ ਬਰਾਬਰ ਨਹੀਂ ਹੋਏ ਹਨ।

10. ਫੇਰ ਯਾਕੂਬ ਫਿਰਊਨ ਨੂੰ ਬਰਕਤ ਦੇਕੇ ਫਿਰਊਨ ਦੇ ਹਜ਼ੂਰੋਂ ਨਿੱਕਲ ਆਇਆ।

11. ਯੂਸੁਫ਼ ਨੇ ਆਪਣੇ ਪਿਤਾ ਅਰ ਆਪਣੇ ਭਰਾਵਾਂ ਨੂੰ ਵਸਾਇਆ ਅਰ ਉਨ੍ਹਾਂ ਨੂੰ ਮਿਸਰ ਦੇਸ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰਾਮਸੇਸ ਦੀ ਧਰਤੀ ਵਿੱਚ ਜਿਵੇਂ ਫਿਰਊਨ ਨੇ ਹੁਕਮ ਦਿੱਤਾ ਸੀ ਮਿਲਖ ਦਿੱਤੀ।

12. ਅਰ ਯੂਸੁਫ਼ ਆਪਣੇ ਪਿਤਾ ਅਰ ਆਪਣੇ ਭਰਾਵਾਂ ਅਰ ਆਪਣੇ ਪਿਤਾ ਦੇ ਸਾਰੇ ਘਰਾਣੇ ਦੀ ਉਨ੍ਹਾਂ ਦੇ ਨਿਆਣਿਆਂ ਦੀ ਲੋੜ ਅਨੁਸਾਰ ਰੋਟੀ ਨਾਲ ਪਾਲਣਾ ਕਰਦਾ ਸੀ।

13. ਸਾਰੀ ਧਰਤੀ ਉੱਤੇ ਰੋਟੀ ਨਹੀਂ ਸੀ ਕਿਉਂਜੋ ਕਾਲ ਡਾਢਾ ਭਾਰੀ ਸੀ ਅਰ ਮਿਸਰ ਦੇਸ ਅਰ ਕਨਾਨ ਦੇਸ ਕਾਲ ਦੇ ਕਾਰਨ ਹੁੱਸ ਗਏ ਸਨ।

14. ਯੂਸੁਫ਼ ਨੇ ਸਾਰੀ ਚਾਂਦੀ ਜਿਹੜੀ ਮਿਸਰ ਦੇ ਦੇਸ ਵਿੱਚੋਂ ਅਰ ਕਨਾਨ ਦੇ ਦੇਸ ਵਿੱਚੋਂ ਅੰਨ ਵਿਹਾਜਣ ਦੇ ਬਦਲੇ ਲੱਭੀ ਇੱਕਠੀ ਕਰ ਲਈ ਅਰ ਯੂਸੁਫ਼ ਨੇ ਉਹ ਚਾਂਦੀ ਫਿਰਊਨ ਦੇ ਘਰ ਲੈ ਆਂਦੀ।

15. ਜਦ ਮਿਸਰ ਦੇਸ ਅਰ ਕਨਾਨ ਦੇਸ ਦੀ ਚਾਂਦੀ ਖਰਚ ਹੋ ਗਈ ਤਾਂ ਸਾਰੇ ਮਿਸਰੀ ਏਹ ਆਖਣ ਲਈ ਯੂਸੁਫ਼ ਕੋਲ ਆਏ ਕਿ ਸਾਨੂੰ ਰੋਟੀ ਦਿਓ। ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂਜੋ ਚਾਂਦੀ ਮੁੱਕ ਗਈ ਹੈ।

16. ਤਾਂ ਯੂਸਫ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਰ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਡੰਗਰਾਂ ਦੇ ਬਦਲੇ ਅੰਨ ਦਿਆਂਗਾ।

17. ਤਾਂ ਓਹ ਆਪਣੇ ਮਾਲ ਡੰਗਰ ਯੂਸੁਫ਼ ਕੋਲ ਲਿਆਏ ਅਤੇ ਯੂਸੁਫ਼ ਨੇ ਉਨ੍ਹਾਂ ਦੇ ਘੋੜਿਆਂ ਅਤੇ ਡੰਗਰਾਂ ਅਤੇ ਇੱਜੜਾਂ ਅਤੇ ਖੋਤਿਆਂ ਦੇ ਬਦਲੇ ਉਨ੍ਹਾਂ ਨੂੰ ਅੰਨ ਦਿੱਤਾ ਅਤੇ ਉਸ ਸਾਰੇ ਵਰਹੇ ਉਸ ਨੇ ਉਨ੍ਹਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ।

18. ਜਦ ਉਹ ਵਰਹਾ ਬੀਤ ਗਿਆ ਤਾਂ ਦੂਜੇ ਵਰਹੇ ਓਹ ਉਹ ਦੇ ਕੋਲ ਫੇਰ ਆਏ ਅਰ ਉਸ ਨੂੰ ਆਖਿਆ, ਅਸੀਂ ਆਪਣੇ ਸੁਵਾਮੀ ਤੋਂ ਲੁਕਾ ਨਹੀਂ ਸਕਦੇ ਕਿ ਸਾਡੀ ਚਾਂਦੀ ਮੁੱਕ ਗਈ ਹੈ ਅਰ ਮਾਲ ਡੰਗਰ ਵੀ ਸਾਡੇ ਸੁਵਾਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸਵਾਮੀ ਦੇ ਅੱਗੇ ਸਾਡੇ ਸਰੀਰਾਂ ਅਰ ਜ਼ਮੀਨ ਤੋਂ ਬਿਨਾ ਹੋਰ ਕੁਝ ਬਾਕੀ ਨਹੀਂ ਰਿਹਾ।

19. ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਰ ਸਾਡੀ ਜ਼ਮੀਨ ਵੀ। ਸਾਨੂੰ ਅਰ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਣੇ ਫਿਰਊਨ ਦੇ ਦਾਸ ਹੋਵਾਂਗੇ ਪਰ ਸਾਨੂੰ ਬੀ ਦਿਓ ਜੋ ਅਸੀਂ ਜੀਵੀਏ ਅਰ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ।

20. ਤਾਂ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫਿਰਊਨ ਲਈ ਮੁੱਲ ਲੈ ਲਈ ਕਿਉਂਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਏਸ ਕਰਕੇ ਵੇਚ ਦਿੱਤੇ ਭਈ ਕਾਲ ਨੇ ਉਨ੍ਹਾਂ ਨੂੰ ਡਾਢਾ ਜਿੱਚ ਕੀਤਾ ਸੀ ਸੋ ਉਹ ਧਰਤੀ ਫਿਰਊਨ ਦੀ ਹੋ ਗਈ।

21. ਤਾਂ ਉਸ ਨੇ ਉਨ੍ਹਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੀਕ ਨੱਗਰਾਂ ਵਿੱਚ ਇੱਕਠਾ ਕੀਤਾ।

22. ਕੇਵਲ ਪੁਜਾਰੀਆਂ ਦੀ ਜ਼ਮੀਨ ਮੁੱਲ ਨਾ ਲਈ ਕਿਉਂਜੋ ਪੁਜਾਰੀਆਂ ਨੂੰ ਫਿਰਊਨ ਵੱਲੋਂ ਸ਼ਾਹੀ ਰਸਤ ਮਿਲਦੀ ਸੀ ਅਰ ਉਨ੍ਹਾਂ ਨੇ ਸ਼ਾਹੀ ਰਸਤ ਵਿੱਚੋਂ ਜੋ ਫਿਰਊਨ ਨੇ ਉਨ੍ਹਾਂ ਨੂੰ ਦਿੱਤੀ ਹੋਈ ਸੀ ਖਾਧਾ ਏਸ ਕਾਰਨ ਉਨ੍ਹਾਂ ਨੇ ਆਪਣੀ ਜ਼ਮੀਨ ਨਾ ਵੇਚੀ।

23. ਤਾਂ ਯੂਸੁਫ਼ ਨੇ ਲੋਕਾਂ ਨੂੰ ਆਖਿਆ, ਵੇਖੋ ਮੈਂ ਤੁਹਾਨੂੰ ਅਰ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਫਿਰਊਨ ਦੇ ਲਈ ਮੁੱਲ ਲੈ ਲਿਆ ਹੈ।

24. ਵੇਖੋ ਬੀ ਤੁਹਾਡੇ ਲਈ ਹੈ। ਜ਼ਮੀਨ ਬੀਜੋ। ਅਰ ਐਉਂ ਹੋਵੇਗਾ ਕਿ ਫਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫਿਰਊਨ ਨੂੰ ਦੇਣਾ ਪਵੇਗਾ ਅਤੇ ਤੁਹਾਡੇ ਚਾਰ ਹਿੱਸੇ ਖੇਤ ਦੇ ਬੀ ਲਈ ਅਰ ਤੁਹਾਡੇ ਖਾਣ ਲਈ ਅਰ ਤੁਹਾਡੇ ਘਰਾਣੇ ਅਰ ਤੁਹਾਡੇ ਨਿਆਣਿਆਂ ਦੇ ਖਾਣ ਦੇ ਲਈ ਹੋਣਗੇ।

25. ਉਨ੍ਹਾਂ ਆਖਿਆ, ਤੁਸਾਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਡੇ ਸਵਾਮੀ ਦੀ ਆਪਣੇ ਦਾਸਾਂ ਉੱਤੇ ਦਯਾ ਦੀ ਨਿਗਾਹ ਹੋਵੇ ਤਾਂ ਅਸੀਂ ਫਿਰਊਨ ਦੇ ਦਾਸ ਹੋਵਾਂਗੇ।

26. ਸੋ ਯੂਸੁਫ਼ ਨੇ ਮਿਸਰ ਦੀ ਜ਼ਮੀਨ ਲਈ ਉਹ ਕਨੂੰਨ ਜਿਹੜਾ ਅੱਜ ਦੇ ਦਿਨ ਤੀਕ ਹੈ ਠਹਿਰਾਇਆ ਭਈ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇ ਪਰ ਕੇਵਲ ਪੁਜਾਰੀਆਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਓਹ ਫ਼ਿਰਊਨ ਦੀ ਨਾ ਹੋਈ।

27. ਤਾਂ ਇਸਰਾਏਲੀ ਮਿਸਰ ਦੀ ਧਰਤੀ ਅਰਥਾਤ ਗੋਸ਼ਨ ਦੀ ਧਰਤੀ ਵਿੱਚ ਰਹੇ ਅਰ ਉਨ੍ਹਾਂ ਨੇ ਉੱਥੇ ਮਿਲਖ ਪਰਾਪਤ ਕੀਤੀ ਅਤੇ ਉੱਥੇ ਓਹ ਬਹੁਤ ਹੀ ਫਲੇ ਅਰ ਵਧੇ ।

28. ਅਰ ਯਾਕੂਬ ਮਿਸਰ ਦੇ ਦੇਸ ਵਿੱਚ ਸਤਾਰਾਂ ਵਰਹੇ ਜੀਵਿਆ ਸੋ ਯਾਕੂਬ ਦੀ ਸਾਰੀ ਉਮਰ ਇੱਕ ਸੌ ਸੰਤਾਲੀ ਵਰਿਹਾਂ ਦੀ ਹੋਈ।

29. ਤਾਂ ਇਸਰਾਏਲ ਦੇ ਮਰਨ ਦੇ ਦਿਨ ਨੇੜੇ ਆਏ ਸੋ ਉਸ ਆਪਣੇ ਪੁੱਤ੍ਰ ਯੂਸੁਫ਼ ਨੂੰ ਬੁਲਾ ਕੇ ਆਖਿਆ, ਹੁਣ ਜੇ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਤਾਂ ਤੂੰ ਆਪਣਾ ਹੱਥ ਮੇਰੇ ਪੱਟ ਹੇਠ ਰੱਖ ਅਰ ਕਿਰਪਾ ਅਰ ਸਚਿਆਈ ਨਾਲ ਮੇਰੇ ਸੰਗ ਵਰਤੀਂ।

30. ਮੈਨੂੰ ਮਿਸਰ ਵਿੱਚ ਨਾ ਦੱਬੀਂ। ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਲੇਟ ਜਾਵਾਂ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਰ ਉਨ੍ਹਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀਂ ਤਾਂ ਉਸ ਆਖਿਆ, ਮੈਂ ਤੇਰੇ ਆਖਣ ਦੇ ਅਨੁਸਾਰ ਕਰਾਂਗਾ।

31. ਅਤੇ ਉਸ ਆਖਿਆ, ਮੇਰੇ ਨਾਲ ਸੌਂਹ ਖਾਹ ਤਾਂ ਉਸ ਨੇ ਉਹ ਦੇ ਨਾਲ ਸੌਂਹ ਖਾਧੀ ਅਤੇ ਇਸਰਾਏਲ ਆਪਣੇ ਮੰਜੇ ਦੇ ਸਰਹਾਣੇ ਉੱਤੇ ਨਿਉਂ ਗਿਆ।

About ਉਤਪਤ Chapter 47

Read ਉਤਪਤ Chapter 47 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 47
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 47 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 47?

ਉਤਪਤ Chapter 47 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 47 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 6
  3. ਉਤਪਤ Chapter 8
  4. ਉਤਪਤ Chapter 39
  5. ਉਤਪਤ Chapter 33
  6. ਉਤਪਤ Chapter 24
  7. ਉਤਪਤ Chapter 23

Explore More from ਪੁਰਾਣਾ ਨੇਮ

  1. ਅੱਯੂਬ Chapter 32
  2. ਅੱਯੂਬ Chapter 24
  3. ਉਪਦੇਸ਼ਕ Chapter 5
  4. ਜ਼ਬੂਰ Chapter 36
  5. ਜ਼ਬੂਰ Chapter 104
  6. ਕੂਚ Chapter 5
  7. ਗਿਣਤੀ Chapter 2

Related Chapters & Readings

  1. ਕੂਚ Chapter 25
  2. ਫ਼ਿਲੇਮੋਨ Chapter 1
  3. ਲੂਕਾ Chapter 18
  4. ਨਿਆਂਈਆਂ Chapter 21
  5. ਜ਼ਬੂਰ Chapter 105
  6. ਅੱਯੂਬ Chapter 3
  7. ਲੂਕਾ Chapter 13
Share Your Love

Leave a Reply

Your email address will not be published. Required fields are marked *