ਉਤਪਤ Chapter 11

For English

Read ਉਤਪਤ Chapter 11 Online

Read ਉਤਪਤ Chapter 11 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 11

ਅਧਿਆਇ 11

1. ਸਾਰੀ ਧਰਤੀ ਉੱਤੇ ਇੱਕੋਈ ਬੋਲੀ ਅਰ ਇੱਕੋਈ ਭਾਸ਼ਾ ਸੀ।

2. ਤੇ ਐਉਂ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਨ੍ਹਾਂ ਨੂੰ ਇੱਕ ਮਦਾਨ ਸਿਨਾਰ ਦੇਸ ਵਿੱਚ ਲੱਭਾ ਅਤੇ ਉੱਥੇ ਓਹ ਵੱਸ ਗਏ।

3. ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਰ ਉਨ੍ਹਾਂ ਨੂੰ ਚੰਗੀ ਤਰਾਂ ਪਕਾਈਏ ਸੋ ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਰ ਚੂਨੇ ਦੀ ਥਾਂ ਗਾਰਾ ਸੀ।

4. ਤਾਂ ਉਨ੍ਹਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਰ ਇੱਕ ਬੁਰਜ ਬਣਾਈਏ ਜਿਸ ਦੀ ਟੀਸੀ ਅਕਾਸ਼ ਤੀਕ ਹੋਵੇ ਅਰ ਆਪਣੇ ਲਈ ਇੱਕ ਨਾਉਂ ਕੱਢੀਏ ਅਜਿਹਾ ਨਾ ਹੋਵੇ ਭਈ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ।

5. ਤਾਂ ਯਹੋਵਾਹ ਉਸ ਸ਼ਹਿਰ ਅਰ ਬੁਰਜ ਨੂੰ ਜਿਹ ਨੂੰ ਆਦਮ-ਵੰਸ ਨੇ ਬਣਾਇਆ ਸੀ ਵੇਖਣ ਲਈ ਉੱਤਰਿਆ।

6. ਯਹੋਵਾਹ ਨੇ ਆਖਿਆ ਕਿ ਵੇਖੋ ਏਹ ਲੋਕ ਇੱਕ ਹਨ ਅਰ ਉਨ੍ਹਾਂ ਸਭਨਾਂ ਦੀ ਬੋਲੀ ਇੱਕ ਹੈ ਅਤੇ ਓਹ ਏਹ ਕਰਨ ਲੱਗੇ ਹਨ। ਜੋ ਕੁਛ ਉਨ੍ਹਾਂ ਦੇ ਕਰਨ ਦੀ ਭਾਵਨੀ ਹੋਵੇਗੀ ਹੁਣ ਉਨਾਂ ਅੱਗੇ ਨਹੀਂ ਅਟਕੇਗਾ।

7. ਆਓ ਅਸੀਂ ਉੱਤਰੀਏ ਅਤੇ ਉੱਥੇ ਉਨ੍ਹਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦੇਈਏ ਭਈ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ।

8. ਤਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਸੋ ਓਹ ਉਸ ਸ਼ਹਿਰ ਦੇ ਬਣਾਉਣ ਤੋਂ ਹਟ ਗਏ।

9. ਏਸ ਕਾਰਨ ਉਨ੍ਹਾਂ ਨੇ ਉਹ ਦਾ ਨਾਉਂ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਬੋਲੀ ਉਲਟ ਪੁਲਟ ਕਰ ਦਿੱਤੀ ਅਰ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।

10. ਏਹ ਸ਼ੇਮ ਦੀ ਕੁਲਪੱਤਰੀ ਹੈ। ਸ਼ੇਮ ਇੱਕ ਸੌ ਵਰਿਹਾਂ ਦਾ ਸੀ ਅਰ ਉਸ ਤੋਂ ਅਰਪਕਸ਼ਦ ਪਰਲੋ ਦੇ ਦੋ ਵਰਿਹਾਂ ਦੇ ਪਿੱਛੋਂ ਜੰਮਿਆ।

11. ਸ਼ੇਮ ਅਰਪਕਸ਼ਦ ਦੇ ਜਨਮ ਦੇ ਪਿੱਛੋਂ ਪੰਜ ਸੌ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।

12. ਜਾਂ ਅਰਪਕਸ਼ਦ ਦਾ ਜੀਵਣ ਪੈਂਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਸ਼ਲਹ ਜੰਮਿਆ।

13. ਅਤੇ ਅਰਪਕਸ਼ਦ ਸ਼ਲਹ ਦੇ ਜਨਮ ਦੇ ਪਿੱਛੋਂ ਚਾਰ ਸੌ ਤਿੰਨ ਵਰਿਹਾਂ ਤੀਕ ਜਿਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।

14. ਜਾਂ ਸ਼ਲਹ ਤੀਹਾਂ ਵਰਿਹਾਂ ਦਾ ਹੋਇਆ ਤਾਂ ਏਬਰ ਜੰਮਿਆ।

15. ਸ਼ਲਹ ਏਬਰ ਦੇ ਜਨਮ ਦੇ ਪਿੱਛੋਂ ਚਾਰ ਸੌ ਤਿੰਨ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।

16. ਅਤੇ ਏਬਰ ਚੌਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਪਲਗ ਜੰਮਿਆ।

17. ਏਬਰ ਪਲਗ ਦੇ ਜਨਮ ਦੇ ਪਿੱਛੋਂ ਚਾਰ ਸੌ ਤੀਹਾਂ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।

18. ਜਾਂ ਪਲਗ ਤੀਹਾਂ ਵਰਿਹਾਂ ਦਾ ਹੋਇਆ ਤਾਂ ਰਊ ਜੰਮਿਆ।

19. ਪਲਗ ਰਊ ਦੇ ਜਨਮ ਦੇ ਪਿੱਛੋਂ ਦੋ ਸੌ ਨੌ ਵਰਿਹਾਂ ਤੀਕ ਜਿਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।

20. ਰਊ ਬੱਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਸਰੂਗ ਜੰਮਿਆ।

21. ਰਊ ਸਰੂਗ ਦੇ ਜਨਮ ਦੇ ਪਿੱਛੋਂ ਦੋ ਸੌ ਸੱਤ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।

22. ਜਾਂ ਸਰੂਗ ਤੀਹਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਨਾਹੋਰ ਜੰਮਿਆ।

23. ਸਰੂਗ ਨਾਹੋਰ ਦੇ ਜਨਮ ਦੇ ਪਿੱਛੋਂ ਦੋ ਸੌ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।

24. ਜਾਂ ਨਾਹੋਰ ਉਨੱਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਤਾਰਹ ਜੰਮਿਆ।

25. ਨਾਹੋਰ ਤਾਰਹ ਦੇ ਜਨਮ ਦੇ ਪਿੱਛੋਂ ਇੱਕ ਸੌ ਉੱਨੀ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।

26. ਤਾਰਹ ਸੱਤਰਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ।

27. ਏਹ ਤਾਰਹ ਦੀ ਕੁੱਲਪੱਤ੍ਰੀ ਹੈ। ਤਾਰਹ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ ਅਰ ਹਾਰਾਨ ਤੋਂ ਲੂਤ ਜੰਮਿਆ।

28. ਹਾਰਾਨ ਆਪਣੇ ਪਿਤਾ ਤਾਰਹ ਦੇ ਅੱਗੇ ਆਪਣੀ ਜਨਮ ਭੂਮੀ ਵਿੱਚ ਅਰਥਾਤ ਕਸਦੀਆਂ ਦੇ ਊਰ ਵਿੱਚ ਮਰ ਗਿਆ।

29. ਅਬਰਾਮ ਅਰ ਨਾਹੋਰ ਨੇ ਆਪਣੇ ਲਈ ਤੀਵੀਆਂ ਕੀਤੀਆਂ। ਅਬਰਾਮ ਦੀ ਪਤਨੀ ਦਾ ਨਾਉਂ ਸਾਰਈ ਸੀ ਅਰ ਨਾਹੋਰ ਦੀ ਪਤਨੀ ਦਾ ਨਾਉਂ ਮਿਲਕਾਹ ਸੀ ਜਿਹੜੀ ਹਾਰਾਨ ਦੀ ਧੀ ਸੀ ਜੋ ਮਿਲਕਾਹ ਅਰ ਯਿਸਕਾਹ ਦਾ ਪਿਤਾ ਸੀ।

30. ਪਰ ਸਾਰਈ ਬਾਂਝ ਸੀ, ਉਹ ਦਾ ਕੋਈ ਬੱਚਾ ਨਹੀਂ ਸੀ।

31. ਤਾਰਹ ਆਪਣੇ ਪੁੱਤ੍ਰ ਅਬਰਾਮ ਨੂੰ ਅਰ ਲੂਤ ਹਾਰਾਨ ਦੇ ਪੁੱਤ੍ਰ ਆਪਣੇ ਪੋਤੇ ਨੂੰ ਅਰ ਸਾਰਈ ਆਪਣੀ ਨੂੰਹ ਆਪਣੇ ਪੁੱਤ੍ਰ ਅਬਰਾਮ ਦੀ ਪਤਨੀ ਨੂੰ ਲੈਕੇ ਉਨ੍ਹਾਂ ਨਾਲ ਕਸਦੀਮ ਦੇ ਊਰ ਤੋਂ ਕਨਾਨ ਦੇ ਦੇਸ ਨੂੰ ਜਾਣ ਲਈ ਨਿੱਕਲਿਆ ਅਤੇ ਓਹ ਹਾਰਾਨ ਵਿੱਚ ਆਏ ਅਰ ਉੱਥੇ ਵੱਸ ਗਏ।

32. ਤਾਰਹ ਦੀ ਉਮਰ ਦੋ ਸੌ ਪੰਜਾਂ ਵਰਿਹਾਂ ਦੀ ਸੀ ਅਰ ਤਾਰਹ ਹਾਰਾਨ ਵਿੱਚ ਮਰ ਗਿਆ।

About ਉਤਪਤ Chapter 11

Read ਉਤਪਤ Chapter 11 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 11
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 11 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 11?

ਉਤਪਤ Chapter 11 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 11 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 6
  3. ਉਤਪਤ Chapter 24
  4. ਉਤਪਤ Chapter 8
  5. ਉਤਪਤ Chapter 39
  6. ਉਤਪਤ Chapter 34
  7. ਉਤਪਤ Chapter 33

Explore More from ਪੁਰਾਣਾ ਨੇਮ

  1. ਗਿਣਤੀ Chapter 17
  2. ਦਾਨੀਏਲ Chapter 4
  3. 1 ਸਮੂਏਲ Chapter 22
  4. ਗਿਣਤੀ Chapter 1
  5. 1 ਇਤਹਾਸ Chapter 26
  6. 1 ਇਤਹਾਸ Chapter 18
  7. 1 ਇਤਹਾਸ Chapter 4

Related Chapters & Readings

  1. 1 ਸਮੂਏਲ Chapter 4
  2. ਅਸਤਰ Chapter 4
  3. 1 ਇਤਹਾਸ Chapter 19
  4. ਹਿਜ਼ਕੀਏਲ Chapter 6
  5. 1 ਸਮੂਏਲ Chapter 21
  6. 1 ਰਾਜਿਆਂ Chapter 17
  7. ਯਸਾਯਾਹ Chapter 47
Share Your Love

Leave a Reply

Your email address will not be published. Required fields are marked *