ਉਤਪਤ Chapter 42

For English

Read ਉਤਪਤ Chapter 42 Online

Read ਉਤਪਤ Chapter 42 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

A+ A A-

ਉਤਪਤ 42

ਅਧਿਆਇ 42

1. ਜਾਂ ਯਾਕੂਬ ਨੇ ਵੇਖਿਆ ਕਿ ਮਿਸਰ ਵਿੱਚ ਅੰਨ ਹੈ ਤਾਂ ਯਾਕੂਬ ਨੇ ਆਪਣੇ ਪੁੱਤ੍ਰਾਂ ਨੂੰ ਆਖਿਆ, ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ?

2. ਨਾਲੇ ਉਸ ਨੇ ਆਖਿਆ, ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ। ਤਾਂ ਉੱਥੇ ਉੱਤਰ ਜਾਓ ਅਰ ਤੁਸੀਂ ਉੱਥੋਂ ਸਾਡੇ ਲਈ ਅੰਨ ਵਿਹਾਜ ਕੇ ਲੈ ਆਓ ਤਾਂਜੋ ਅਸੀਂ ਜੀਉਂਦੇ ਰਹੀਏ ਅਰ ਮਰ ਨਾ ਜਾਈਏ।

3. ਸੋ ਯੂਸੁਫ਼ ਦੇ ਦਸੇ ਭਰਾ ਮਿਸਰ ਵਿੱਚ ਅੰਨ ਵਿਹਾਜਣ ਉੱਤਰ ਗਏ।

4. ਪਰ ਯੂਸੁਫ਼ ਦੇ ਭਰਾ ਬਿਨਯਾਮੀਨ ਨੂੰ ਯਾਕੂਬ ਨੇ ਉਹ ਦੇ ਭਰਾਵਾਂ ਦੇ ਸੰਗ ਨਾ ਘੱਲਿਆ ਕਿਉਂਜੋ ਉਸ ਨੇ ਆਖਿਆ ਕਿ ਕਿਤੇ ਉਸ ਉੱਤੇ ਬਿਪਤਾ ਨਾ ਆ ਪਵੇ।

5. ਤਾਂ ਇਸਰਾਏਲ ਦੇ ਪੁੱਤ੍ਰ ਅੰਨ ਵਿਹਾਜਣ ਲਈ ਹੋਰ ਆਉਣ ਵਾਲਿਆਂ ਦੇ ਸੰਗ ਆਏ ਕਿਉਂਕਿ ਕਨਾਨ ਦੇਸ ਵਿੱਚ ਕਾਲ ਸੀ।

6. ਯੂਸੁਫ਼ ਉਸ ਦੇਸ ਉੱਤੇ ਹਾਕਮ ਸੀ ਅਰ ਉਸ ਦੇਸ ਦੇ ਸਾਰੇ ਲੋਕਾਂ ਦੇ ਕੋਲ ਅੰਨ ਵੇਚਦਾ ਸੀ ਸੋ ਯੂਸੁਫ਼ ਦੇ ਭਰਾ ਆਏ ਅਰ ਧਰਤੀ ਵੱਲ ਮੂੰਹ ਕਰ ਕੇ ਉਸ ਦੇ ਅੱਗੇ ਝੁਕੇ।

7. ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਰ ਉਨ੍ਹਾਂ ਨੂੰ ਪਛਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਲਈ ਓਪਰਾ ਬਣਾਇਆ ਅਰ ਉਨ੍ਹਾਂ ਨੂੰ ਕਰੜਾਈ ਨਾਲ ਬੋਲਿਆ ਅਰ ਉਨ੍ਹਾਂ ਨੂੰ ਆਖਿਆ, ਤੁਸੀਂ ਕਿੱਥੋਂ ਆਏ ਹੋ? ਤਾਂ ਉਨ੍ਹਾਂ ਨੇ ਆਖਿਆ, ਕਨਾਨ ਦੇਸ ਤੋਂ ਅੰਨ ਵਿਹਾਜਣ।

8. ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਛਾਣ ਲਿਆ ਪਰ ਉਨ੍ਹਾਂ ਨੇ ਉਹ ਨੂੰ ਨਾ ਪਛਾਣਿਆ।

9. ਅਤੇ ਯੂਸੁਫ਼ ਨੂੰ ਓਹ ਸੁਫਨੇ ਜਿਹੜੇ ਉਸ ਨੇ ਉਨ੍ਹਾਂ ਦੇ ਵਿਖੇ ਵੇਖੇ ਸਨ ਚੇਤੇ ਆਏ ਅਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਖੋਜੀ ਹੋ ਅਰ ਦੇਸ ਦੀ ਦੁਰਦਿਸ਼ਾ ਵੇਖਣ ਆਏ ਹੋ।

10. ਉਨ੍ਹਾਂ ਨੇ ਉਸ ਨੂੰ ਆਖਿਆ, ਨਹੀਂ ਸਵਾਮੀ ਜੀ ਤੁਹਾਡੇ ਦਾਸ ਅੰਨ ਵਿਹਾਜਣ ਆਏ ਹਨ।

11. ਅਸੀਂ ਸਾਰੇ ਇੱਕ ਮਨੁੱਖ ਦੇ ਪੱਤ੍ਰ ਹਾਂ ਅਰ ਅਸੀਂ ਸੱਚੇ ਹਾਂ। ਅਸੀਂ ਤੁਹਾਡੇ ਦਾਸ ਖੋਜੀ ਨਹੀਂ ਹਾਂ।

12. ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਨਹੀਂ ਸਗੋਂ ਦੇਸ ਦੀ ਦੁਰਦਿਸ਼ਾ ਵੇਖਣ ਆਏ ਹੋ।

13. ਉਨ੍ਹਾਂ ਆਖਿਆ, ਅਸੀਂ ਤੁਹਾਡੇ ਦਾਸ ਬਾਰਾਂ ਭਰਾ ਹਾਂ ਅਤੇ ਕਨਾਨ ਦੇਸ ਦੇ ਇੱਕ ਹੀ ਮਨੁੱਖ ਦੇ ਪੁੱਤ੍ਰ ਹਾਂ ਅਤੇ ਵੇਖੋ ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਅਰ ਇੱਕ ਹੈ ਨਹੀਂ।

14. ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਏਹ ਓਹੋ ਤਾਂ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਖੋਜੀ ਹੋ।

15. ਏਸੇ ਤੋਂ ਤੁਸੀਂ ਪਰਖੇ ਜਾਓਗੇ ਫਿਰਊਨ ਦੀ ਜਾਨ ਦੀ ਸੌਂਹ ਜਦ ਤੀਕ ਤੁਹਾਡਾ ਨਿੱਕਾ ਭਰਾ ਏਥੇ ਨਹੀਂ ਆ ਜਾਂਦਾ ਤੁਸੀਂ ਐਥੋਂ ਨਿੱਕਲ ਨਾ ਸੱਕੋਗੇ।

16. ਆਪਣੇ ਵਿੱਚੋਂ ਇੱਕ ਨੂੰ ਘੱਲੋ ਅਰ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਏਥੇ ਕੈਦੀ ਹੋਕੇ ਰਹੋ ਤਾਂਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਿਆਈ ਹੈ ਪਰ ਜੇ ਨਹੀਂ ਤਾਂ ਫ਼ਿਰਊਨ ਦੀ ਜਾਨ ਦੀ ਸੌਂਹ ਤੁਸੀਂ ਜ਼ਰੂਰ ਖੋਜੀ ਹੋ।

17. ਉਸ ਉਨ੍ਹਾਂ ਨੂੰ ਤਿੰਨ ਦਿਨਾਂ ਤੀਕ ਇਕੱਠੇ ਕੈਦ ਵਿੱਚ ਬੰਦ ਰੱਖਿਆ।

18. ਤਾਂ ਤੀਜੇ ਦਿਨ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਐਉਂ ਕਰੋ ਤਾਂ ਜੀਓ ਕਿਉਂਜੋ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ।

19. ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖਾਨੇ ਵਿੱਚ ਰੱਖਿਆ ਜਾਵੇ ਅਰ ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈਕੇ ਚੱਲੇ ਜਾਓ।

20. ਆਪਣੇ ਨਿੱਕੇ ਭਰਾ ਨੂੰ ਮੇਰੇ ਕੋਲ ਲੈ ਆਓ ਤਾਂਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਅਰ ਤੁਸੀਂ ਨਾ ਮਰੋ ਤਾਂ ਉਨ੍ਹਾਂ ਨੇ ਓਵੇਂ ਹੀ ਕੀਤਾ।

21. ਤਾਂ ਉਨ੍ਹਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ, ਅਸੀਂ ਆਪਣੇ ਭਰਾ ਦੇ ਕਾਰਨ ਜ਼ਰੂਰ ਦੋਸ਼ੀ ਹਾਂ ਕਿਉਂਜੋ ਜਦ ਅਸਾਂ ਉਸ ਦੇ ਆਤਮਾ ਦੇ ਕਸ਼ਟ ਨੂੰ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸਾਂ ਉਸ ਦੀ ਨਾ ਸੁਣੀ। ਏਸੇ ਕਰਕੇ ਇਹ ਬਿਪਤਾ ਸਾਡੇ ਉੱਤੇ ਆਈ ਹੈ।

22. ਤਦ ਰਊਬੇਨ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਏਸ ਮੁੰਡੇ ਨਾਲ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਾ ਸੁਣੀ ਅਰ ਵੇਖੋ ਹੁਣ ਉਸ ਦੇ ਲਹੂ ਦੀ ਪੁੱਛ ਹੋਈ ਹੈ।

23. ਓਹ ਨਹੀਂ ਜਾਣਦੇ ਸਨ ਕਿ ਯੂਸੁਫ਼ ਸਮਝਦਾ ਹੈ ਕਿਉਂਜੋ ਉਨ੍ਹਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ।

24. ਓਹ ਉਨ੍ਹਾਂ ਤੋਂ ਇੱਕ ਪਾਸੇ ਹੋਕੇ ਰੋਇਆ ਫੇਰ ਉਨ੍ਹਾਂ ਕੋਲ ਮੁੜ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਰ ਉਨ੍ਹਾਂ ਵਿੱਚੋਂ ਸ਼ਿਮਓਨ ਨੂੰ ਲਿਆ ਅਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਬੰਨ੍ਹਿਆ।

25. ਫੇਰ ਯੂਸੁਫ਼ ਨੇ ਹੁਕਮ ਦਿੱਤਾ ਕਿ ਓਹ ਉਨ੍ਹਾਂ ਦੀਆਂ ਗੂਣਾਂ ਵਿੱਚ ਅੰਨ ਭਰ ਦੇਣ ਅਰ ਇੱਕ ਇੱਕ ਦੀ ਚਾਂਦੀ ਉਹ ਦੀ ਗੂਣ ਵਿੱਚ ਮੋੜ ਕੇ ਰੱਖ ਦੇਣ ਅਰ ਰਸਤੇ ਲਈ ਉਨ੍ਹਾਂ ਨੂੰ ਰਸਤ ਦੇਣ ਤਾਂ ਉਨ੍ਹਾਂ ਨਾਲ ਏਵੇਂ ਹੀ ਕੀਤਾ ਗਿਆ।

26. ਉਨ੍ਹਾਂ ਆਪਣੇ ਖੋਤਿਆਂ ਉੱਤੇ ਆਪਣਾ ਅੰਨ ਲੱਦ ਲਿਆ ਅਤੇ ਉੱਥੋਂ ਤੁਰ ਪਏ।

27. ਜਦ ਇੱਕ ਨੇ ਪੜਾਉ ਉੱਤੇ ਆਪਣੇ ਖੋਤੇ ਨੂੰ ਚਾਰਾ ਦੇਣ ਲਈ ਆਪਣੀ ਗੂਣ ਖੋਲ੍ਹੀ ਤਾਂ ਉਸ ਨੇ ਆਪਣੀ ਚਾਂਦੀ ਡਿੱਠੀ ਅਤੇ ਵੇਖੋ ਉਹ ਉਸ ਦੀ ਗੂਣ ਦੇ ਮੂੰਹ ਉੱਤੇ ਪਈ ਹੋਈ ਸੀ।

28. ਤਾਂ ਉਸ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੀ ਚਾਂਦੀ ਮੋੜ ਦਿੱਤੀ ਗਈ ਹੈ ਅਰ ਵੇਖੋ ਉਹ ਮੇਰੀ ਗੂਣ ਵਿੱਚ ਹੀ ਹੈ। ਉਨ੍ਹਾਂ ਦੇ ਦਿਲ ਬੈਠ ਗਏ ਅਰ ਕੰਬਦੇ ਹੋਏ ਇੱਕ ਦੂਜੇ ਨੂੰ ਆਖਣ ਲੱਗੇ, ਏਹ ਕੀ ਹੈ ਜੋ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ?

29. ਓਹ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੇਸ ਵਿੱਚ ਆਏ ਅਤੇ ਸਭ ਕੁਝ ਜੋ ਉਨ੍ਹਾਂ ਉੱਤੇ ਬੀਤਿਆ ਸੀ ਉਹ ਨੂੰ ਦੱਸਿਆ ਕਿ।

30. ਉਹ ਮਨੁੱਖ ਜਿਹੜਾ ਉਸ ਦੇਸ ਦਾ ਹਾਕਮ ਹੈ ਸਾਨੂੰ ਕਰੜਾਈ ਨਾਲ ਬੋਲਿਆ ਅਤੇ ਸਾਨੂੰ ਦੇਸ ਦਾ ਖੋਜੀ ਠਹਿਰਾਇਆ।

31. ਅਸਾਂ ਉਸ ਨੂੰ ਆਖਿਆ, ਅਸੀਂ ਸੱਚੇ ਹਾਂ ਅਰ ਖੋਜੀ ਨਹੀਂ ਹਾਂ।

32. ਅਸੀਂ ਬਾਰਾਂ ਭਰਾ ਆਪਣੇ ਪਿਤਾ ਦੇ ਪੁੱਤ੍ਰ ਹਾਂ। ਇੱਕ ਹੈ ਨਹੀਂ ਅਰ ਨਿੱਕਾ ਅੱਜ ਦੇ ਦਿਨ ਆਪਣੇ ਪਿਤਾ ਦੇ ਕੋਲ ਕਨਾਨ ਦੇਸ ਵਿੱਚ ਹੈ।

33. ਤਾਂ ਉਸ ਮਨੁੱਖ ਨੇ ਜਿਹੜਾ ਉਸ ਦੇਸ ਦਾ ਹਾਕਮ ਹੈ ਆਖਿਆ, ਮੈਂ ਏਸ ਤੋਂ ਜਾਣਾਂਗਾ ਕਿ ਤੁਸੀਂ ਸੱਚੇ ਹੋ ਭਈ ਆਪਣਾ ਇੱਕ ਭਰਾ ਮੇਰੇ ਕੋਲ ਛੱਡੋ ਅਰ ਆਪਣੇ ਘਰ ਵਾਸਤੇ ਕਾਲ ਲਈ ਅੰਨ ਲੈਕੇ ਚੱਲੇ ਜਾਓ।

34. ਅਰ ਆਪਣਾ ਨਿੱਕਾ ਭਰਾ ਮੇਰੇ ਕੋਲ ਲੈ ਆਓ ਤਾਂ ਮੈਂ ਜਾਣਾਂਗਾ ਕਿ ਤੁਸੀਂ ਖੋਜੀ ਨਹੀਂ ਹੋ ਸਗੋਂ ਤੁਸੀਂ ਸੱਚੇ ਹੋ। ਫੇਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦਿਆਂਗਾ ਅਤੇ ਤੁਸੀਂ ਏਸ ਦੇਸ ਵਿੱਚ ਬੁਪਾਰ ਕਰਿਓ।

35. ਅਰ ਐਉਂ ਹੋਇਆ ਕਿ ਜਦ ਓਹ ਆਪਣੀਆਂ ਗੂਣਾ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ ਗੰਢ ਉਸ ਦੀ ਗੂਣ ਵਿੱਚ ਸੀ ਤਾਂ ਓਹ ਅਰ ਉਨ੍ਹਾਂ ਦਾ ਪਿਤਾ ਆਪਣੀਆਂ ਗੰਢਾਂ ਨੂੰ ਵੇਖ ਕੇ ਡਰ ਗਏ।

36. ਅਰ ਉਨ੍ਹਾਂ ਦੇ ਪਿਤਾ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਔਤ ਕੀਤਾ। ਯੂਸੁਫ਼ ਹੈ ਨਹੀਂ ਅਤੇ ਸ਼ਿਮਓਨ ਵੀ ਹੈ ਨਹੀਂ। ਬਿਨਯਾਮੀਨ ਨੂੰ ਤੁਸੀਂ ਲੈ ਜਾਓਗੇ। ਏਹ ਸਾਰੀਆਂ ਗੱਲਾਂ ਮੇਰੇ ਵਿਰੁੱਧ ਹੋਈਆਂ ਹਨ।

37. ਤਦ ਰਊਬੇਨ ਨੇ ਆਪਣੇ ਪਿਤਾ ਨੂੰ ਏਹ ਆਖਿਆ, ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੇਰੇ ਦੋਹਾਂ ਪੁੱਤ੍ਰਾਂ ਨੂੰ ਮਾਰ ਛੱਡੀਂ। ਉਹ ਨੂੰ ਮੇਰੇ ਹੱਥ ਵਿੱਚ ਦੇ ਦੇਹ ਅਤੇ ਮੈਂ ਉਹ ਨੂੰ ਤੇਰੇ ਕੋਲ ਮੋੜ ਲਿਆਵਾਂਗਾ।

38. ਪਰ ਉਸ ਆਖਿਆ, ਮੇਰਾ ਪੁੱਤ੍ਰ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂਜੋ ਉਸ ਦਾ ਭਰਾ ਮਰ ਗਿਆ ਅਰ ਉਹ ਇਕੱਲਾ ਰਹਿ ਗਿਆ ਹੈ। ਜੇ ਉਹ ਦੇ ਉੱਤੇ ਕੋਈ ਬਲਾ ਰਸਤੇ ਵਿੱਚ ਜਿੱਥੋਂ ਦੀ ਤੁਸੀਂ ਜਾਂਦੇ ਹੋ ਆ ਪਵੇ ਤਾਂ ਤੁਸੀਂ ਮੇਰੇ ਧੌਲਿਆਂ ਨੂੰ ਗਮ ਨਾਲ ਪਤਾਲ ਵਿੱਚ ਉਤਾਰੋਗੇ।

About ਉਤਪਤ Chapter 42

Read ਉਤਪਤ Chapter 42 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 42
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 42 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 42?

ਉਤਪਤ Chapter 42 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 42 online for free with easy chapter navigation.

Share Your Love

Leave a Reply

Your email address will not be published. Required fields are marked *