ਉਤਪਤ Chapter 13

For English

Read ਉਤਪਤ Chapter 13 Online

Read ਉਤਪਤ Chapter 13 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 13

ਅਧਿਆਇ 13

1. ਤਾਂ ਅਬਰਾਮ ਅਰ ਉਹ ਦੀ ਪਤਨੀ ਅਰ ਸਭ ਕੁਝ ਜੋ ਉਹ ਦੇ ਕੋਲ ਸੀ ਅਰ ਲੂਤ ਵੀ ਉਹ ਦੇ ਨਾਲ ਮਿਸਰ ਤੋਂ ਦੱਖਣ ਦੇਸ ਵੱਲ ਉਤਾਹਾਂ ਗਏ।

2. ਅਬਰਾਮ ਡੰਗਰਾਂ ਅਰ ਸੋਨੇ ਚਾਂਦੀ ਵਿੱਚ ਵੱਡਾ ਧਨ ਮਾਲ ਵਾਲਾ ਸੀ।

3. ਉਹ ਦੱਖਣ ਤੋਂ ਸਫਰ ਕਰਦਾ ਬੈਤ-ਏਲ ਦੀ ਉਸ ਥਾਂ ਤੀਕ ਅੱਪੜਿਆ ਜਿੱਥੇ ਪਹਿਲਾਂ ਆਪਣਾ ਤੰਬੂ ਬੈਤ-ਏਲ ਅਰ ਅਈ ਦੇ ਵਿਚਕਾਰ ਲਾਇਆ ਸੀ।

4. ਅਰਥਾਤ ਉਸ ਜਗਵੇਦੀ ਦੀ ਥਾਂ ਤੀਕ ਜੋ ਉਸ ਨੇ ਪਹਿਲਾਂ ਬਣਾਈ ਸੀ ਅਤੇ ਉੱਥੇ ਅਬਰਾਮ ਨੇ ਯਹੋਵਾਹ ਦਾ ਨਾਮ ਲਿਆ।

5. ਅਤੇ ਲੂਤ ਕੋਲ ਵੀ ਜਿਹੜਾ ਅਬਰਾਮ ਨਾਲ ਚੱਲਦਾ ਸੀ ਇੱਜੜ ਅਰ ਗਾਈਆਂ ਬਲਦ ਅਰ ਤੰਬੂ ਸਨ।

6. ਅਤੇ ਉਸ ਦੇਸ ਨੇ ਉਨ੍ਹਾਂ ਨੂੰ ਨਾ ਝੱਲਿਆ ਕਿ ਓਹ ਇਕੱਠੇ ਰਹਿਣ ਕਿਉਂਕਿ ਉਨ੍ਹਾਂ ਦਾ ਮਾਲ ਧਨ ਐਂਨਾ ਸੀ ਕਿ ਓਹ ਇਕੱਠੇ ਨਹੀਂ ਰਹਿ ਸਕਦੇ ਸਨ।

7. ਉਪਰੰਤ ਅਬਰਾਮ ਦੇ ਪਾਲੀਆਂ ਅਤੇ ਲੂਤ ਦੇ ਪਾਲੀਆਂ ਵਿੱਚ ਝਗੜਾ ਪੈ ਗਿਆ ਅਤੇ ਕਨਾਨੀ ਅਰ ਪਰਿੱਜੀ ਜਨਤਾ ਉਸ ਵੇਲੇ ਉਸ ਦੇਸ ਵਿੱਚ ਵੱਸਦੀ ਸੀ।

8. ਅਬਰਾਮ ਨੇ ਲੂਤ ਨੂੰ ਆਖਿਆ ਮੇਰੇ ਅਰ ਤੇਰੇ ਅਤੇ ਮੇਰੇ ਅਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਜੋ ਅਸੀਂ ਭਰਾ ਹਾਂ। ਭਲਾ, ਤੇਰੇ ਅੱਗੇ ਸਾਰਾ ਦੇਸ ਨਹੀਂ ਹੈ?

9. ਮੈਥੋਂ ਵੱਖਰਾ ਹੋ ਜਾਹ। ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ।

10. ਸੋ ਲੂਤ ਨੇ ਆਪਣੀਆਂ ਅੱਖੀਆਂ ਚੁੱਕਕੇ ਯਰਦਨ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਮੈਦਾਨ ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਸਦੂਮ ਅਰ ਅਮੂਰਾਹ ਨੂੰ ਨਾਸ਼ ਕੀਤਾ ਚੰਗਾ ਤਰ ਸੀ, ਉਹ ਯਹੋਵਾਹ ਦੇ ਬਾਗ਼ ਵਰਗਾ ਸੀ ਅਥਵਾ ਸੋਆਰ ਨੂੰ ਜਾਂਦੇ ਹੋਏ ਮਿਸਰ ਦੇਸ ਵਰਗਾ ਸੀ।

11. ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣਿਆ ਅਤੇ ਲੂਤ ਪੂਰਬ ਵੱਲ ਚਲਿਆ ਗਿਆ ਸੋ ਉਹ ਇੱਕ ਦੂਜੇ ਤੋਂ ਅੱਡ ਹੋ ਗਏ।

12. ਅਬਰਾਮ ਕਨਾਨ ਦੇ ਦੇਸ ਵਿੱਚ ਵੱਸਿਆ ਅਤੇ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਵੱਸਿਆ ਅਰ ਸਦੂਮ ਕੋਲ ਆਪਣਾ ਤੰਬੂ ਲਾਇਆ।

13. ਅਤੇ ਸਦੂਮ ਦੇ ਮਨੁੱਖ ਯਹੋਵਾਹ ਦੇ ਅੱਗੇ ਅੱਤ ਬੁਰਿਆਰ ਅਰ ਮਹਾਂ ਪਾਪੀ ਸਨ।

14. ਫੇਰ ਯਹੋਵਾਹ ਨੇ ਅਬਰਾਮ ਨੂੰ ਲੂਤ ਦੇ ਉਸ ਤੋਂ ਵੱਖਰੇ ਹੋਣ ਦੇ ਪਿੱਛੋਂ ਆਖਿਆ ਕਿ ਆਪਣੀਆਂ ਅੱਖੀਆਂ ਹੁਣ ਚੁੱਕਕੇ ਇਸ ਥਾਂ ਤੋਂ ਜਿੱਥੇ ਤੂੰ ਹੁਣ ਹੈਂ ਉੱਤਰ ਅਰ ਦੱਖਣ, ਪੂਰਬ ਅਰ ਪੱਛਮ ਵੱਲ ਵੇਖ।

15. ਕਿਉਂਕਿ ਏਹ ਸਾਰੀ ਧਰਤੀ ਜੋ ਤੂੰ ਵੇਖਦਾ ਹੈਂ ਤੈਨੂੰ ਅਰ ਤੇਰੀ ਅੰਸ ਨੂੰ ਸਦਾ ਲਈ ਮੈਂ ਦਿਆਂਗਾ।

16. ਅਤੇ ਮੈਂ ਤੇਰੀ ਅੰਸ ਧਰਤੀ ਦੀ ਧੂੜ ਵਰਗੀ ਅਜੇਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ ਤਾਂ ਉਹ ਤੇਰੀ ਅੰਸ ਨੂੰ ਵੀ ਗਿਣ ਸੱਕੇਗਾ।

17. ਉੱਠ ਅਤੇ ਏਸ ਦੇਸ ਦੀ ਲੰਬਾਈ ਚੌੜਾਈ ਵਿੱਚ ਫਿਰ ਕਿਉਂਜੋ ਮੈਂ ਇਹ ਤੈਨੂੰ ਦਿਆਂਗਾ।

18. ਤਾਂ ਅਬਰਾਮ ਨੇ ਆਪਣਾ ਤੰਬੂ ਪੁੱਟਿਆ ਅਤੇ ਮਮਰੇ ਦਿਆਂ ਬਲੂਤਾਂ ਕੋਲ ਜਿਹੜੇ ਹਬਰੋਨ ਵਿੱਚ ਹਨ ਜਾ ਵੱਸਿਆ ਅਤੇ ਉੱਥੇ ਉਸ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ।

About ਉਤਪਤ Chapter 13

Read ਉਤਪਤ Chapter 13 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 13
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 13 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 13?

ਉਤਪਤ Chapter 13 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 13 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 23
  3. ਉਤਪਤ Chapter 19
  4. ਉਤਪਤ Chapter 6
  5. ਉਤਪਤ Chapter 47
  6. ਉਤਪਤ Chapter 34
  7. ਉਤਪਤ Chapter 33

Explore More from ਪੁਰਾਣਾ ਨੇਮ

  1. ਹਿਜ਼ਕੀਏਲ Chapter 38
  2. 1 ਰਾਜਿਆਂ Chapter 12
  3. ਜ਼ਕਰਯਾਹ Chapter 1
  4. ਅੱਯੂਬ Chapter 13
  5. ਯਸਾਯਾਹ Chapter 46
  6. ਜ਼ਬੂਰ Chapter 133
  7. 2 ਰਾਜਿਆਂ Chapter 5

Related Chapters & Readings

  1. ਜ਼ਬੂਰ Chapter 30
  2. 1 ਰਾਜਿਆਂ Chapter 9
  3. ਗਿਣਤੀ Chapter 17
  4. ਯਸਾਯਾਹ Chapter 18
  5. 2 ਕੁਰਿੰਥੀਆਂ Chapter 4
  6. ਪਰਕਾਸ਼ ਦੀ ਪੋਥੀ Chapter 15
  7. ਨਹਮਯਾਹ Chapter 8
Share Your Love

Leave a Reply

Your email address will not be published. Required fields are marked *