Read ਉਤਪਤ Chapter 31 Online
Read ਉਤਪਤ Chapter 31 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.
Choose a Chapter
ਉਤਪਤ 31
ਅਧਿਆਇ 31
1. ਉਸ ਨੇ ਲਾਬਾਨ ਦੇ ਪੁੱਤ੍ਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਤੋਂ ਏਹ ਸਾਰਾ ਧਨ ਉਹ ਨੇ ਪਾਇਆ ਹੈ।
2. ਫੇਰ ਯਾਕੂਬ ਨੇ ਲਾਬਾਨ ਦਾ ਮੂੰਹ ਡਿੱਠਾ ਤਾਂ ਵੇਖੋ ਉਹ ਅੱਗੇ ਵਾਂਙੁ ਉਹ ਦੀ ਵੱਲ ਨਹੀਂ ਸੀ।
3. ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪਿਉ ਦਾਦਿਆਂ ਦੇ ਦੇਸ ਨੂੰ ਅਰ ਆਪਣੇ ਸਾਕਾਂ ਕੋਲ ਮੁੜ ਜਾਹ, ਮੈਂ ਤੇਰੇ ਅੰਗ ਸੰਗ ਹੋਵਾਂਗਾ।
4. ਤਾਂ ਯਾਕੂਬ ਨੇ ਰਾਖੇਲ ਅਰ ਲੇਆਹ ਨੂੰ ਰੜੇ ਵਿੱਚ ਆਪਣੇ ਇੱਜੜ ਕੋਲ ਬੁਲਾ ਘੱਲਿਆ।
5. ਅਤੇ ਉਨ੍ਹਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਅੱਗੇ ਵਾਂਙੁ ਨਹੀਂ ਹੈ ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਅੰਗ ਸੰਗ ਰਿਹਾ।
6. ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਟਹਿਲ ਕੀਤੀ ਹੈ।
7. ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕਮਾਇਆ ਅਰ ਮੇਰੀ ਤਲਬ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ।
8. ਜੇ ਉਸ ਐਉਂ ਆਖਿਆ ਕੇ ਚਿਤਲੀਆਂ ਤੇਰੀ ਮਜੂਰੀ ਹਨ ਤਾਂ ਸਾਰੇ ਇੱਜੜ ਨੇ ਚਿਤਲੇ ਹੀ ਬੱਚੇ ਦਿੱਤੇ ਅਤੇ ਜੇ ਉਸ ਆਖਿਆ ਕਿ ਗਦਰੇ ਤੇਰੀ ਮਜੂਰੀ ਹਨ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ।
9. ਸੋ ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ।
10. ਅਤੇ ਇਉਂ ਹੋਇਆ ਕਿ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ ਤਾਂ ਮੈ ਸੁਫਨੇ ਵਿੱਚ ਆਪਣੀ ਅੱਖਾਂ ਚੁੱਕ ਕੇ ਡਿੱਠਾ ਅਰ ਵੇਖੋ ਜਿਹੜੇ ਬੱਕਰੇ ਇੱਜੜ ਉੱਤੇ ਟੱਪਦੇ ਸਨ ਉਹ ਗਦਰੇ ਅਰ ਚਿਤਲੇ ਅਰ ਚਿਤ ਕਬਰੇ ਸਨ
11. ਤਾਂ ਪਰਮੇਸ਼ੁਰ ਦੇ ਦੂਤ ਨੇ ਮੈਨੂੰ ਸੁਫਨੇ ਵਿੱਚ ਆਖਿਆ, ਯਾਕੂਬ! ਮੈਂ ਆਖਿਆ, ਮੈਂ ਹਾਜਰ ਹਾਂ।
12. ਤਦ ਉਸ ਆਖਿਆ ਆਪਣੀਆ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਉੱਤੇ ਟੱਪਦੇ ਸਨ ਗਦਰੇ ਅਰ ਚਿਤਲੇ ਅਰ ਚਿਤਕਬਰੇ ਹਨ ਕਿਉਂਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ ਸਭ ਡਿੱਠਾ ਹੈ।
13. ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੈਂ ਥੰਮ੍ਹ ਉੱਤੇ ਤੇਲ ਮਲਿਆ ਅਤੇ ਮੇਰੀ ਸੁੱਖਣਾ ਸੁੱਖੀ। ਹੁਣ ਉੱਠ ਅਰ ਏਸ ਦੇਸ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾਹ।
14. ਤਾਂ ਰਾਖੇਲ ਅਰ ਲੇਆਹ ਨੇ ਉੱਤਰ ਦੇ ਕੇ ਆਖਿਆ, ਕੀ ਅਜੇ ਤੀਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਅਥਵਾ ਅਧਿਕਾਰ ਹੈ?
15. ਕੀ ਅਸੀਂ ਉਹ ਦੇ ਅੱਗੇ ਓਪਰੀਆਂ ਨਹੀਂ ਰਹੀਆਂ ਕਿਉਂਜੋ ਉਸ ਨੇ ਸਾਨੂੰ ਵੇਚ ਲਿਆ ਅਰ ਸਾਡੀ ਚਾਂਦੀ ਵੀ ਖਾ ਗਿਆ।
16. ਅਰ ਸਭ ਧਨ ਜੋ ਪਰਮੇਸ਼ੁਰ ਨੇ ਸਾਡੇ ਪਿਤਾ ਤੋਂ ਲਿਆ ਉਹ ਸਾਡਾ ਅਰ ਸਾਡੇ ਪੁੱਤ੍ਰਾਂ ਦਾ ਹੈ ਅਰ ਹੁਣ ਜੋ ਕੁਝ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ ਸੋਈ ਕਰ।
17. ਤਾਂ ਯਾਕੂਬ ਨੇ ਉੱਠ ਕੇ ਆਪਣੇ ਪੁੱਤ੍ਰਾਂ ਅਤੇ ਤੀਵੀਆਂ ਨੂੰ ਊਠਾਂ ਉੱਤੇ ਚੜ੍ਹਾਇਆ।
18. ਅਰ ਆਪਣੇ ਸਾਰੇ ਡੰਗਰਾਂ ਨੂੰ ਅਰ ਆਪਣੇ ਮਾਲ ਨੂੰ ਜੋ ਉਸ ਨੇ ਇਕੱਠਾ ਕੀਤਾ ਅਰਥਾਤ ਓਹ ਡੰਗਰ ਜੋ ਉਸ ਨੇ ਪਦਨ ਅਰਾਮ ਵਿੱਚ ਕਮਾ ਕੇ ਇਕੱਠੇ ਕੀਤੇ ਹੱਕ ਲਏ ਤਾਂਜੋ ਕਨਾਨ ਦੇਸ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਾ ਜਾਵੇ।
19. ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਰ ਰਾਖੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ।
20. ਸੋ ਯਾਕੂਬ ਲਾਬਾਨ ਅਰਾਮੀ ਤੋਂ ਚੋਰੀ ਚਲਾ ਗਿਆ ਅਰਥਾਤ ਉਸ ਨੂੰ ਨਾ ਦੱਸਿਆ ਕਿ ਮੈਂ ਭੱਜ ਰਿਹਾ ਹਾਂ।
21. ਤਾਂ ਉਹ ਆਪਣਾ ਸਭ ਕੁਝ ਨਾਲ ਲੈਕੇ ਭੱਜਿਆ ਅਤੇ ਉੱਠ ਕੇ ਦਰਿਆ ਪਾਰ ਲੰਘ ਗਿਆ ਅਤੇ ਆਪਣਾ ਮੂੰਹ ਗਿਲਆਦ ਦੇ ਪਹਾੜ ਵੱਲ ਕੀਤਾ।
22. ਤੀਜੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਹੈ।
23. ਤਾਂ ਉਸ ਆਪਣੇ ਭਰਾਵਾਂ ਨੂੰ ਨਾਲ ਲੈਕੇ ਸੱਤਾਂ ਦਿਨਾਂ ਦਾ ਪੈਂਡਾ ਕਰ ਕੇ ਉਸ ਦਾ ਪਿੱਛਾ ਕੀਤਾ ਅਰ ਉਸ ਨੂੰ ਗਿਲਆਦ ਦੇ ਪਹਾੜ ਉੱਤੇ ਜਾ ਲਿਆ।
24. ਪਰ ਪਰਮੇਸ਼ੁਰ ਨੇ ਲਾਬਾਨ ਅਰਾਮੀ ਦੇ ਕੋਲ ਰਾਤ ਦੇ ਸੁਫਨੇ ਵਿੱਚ ਜਾਕੇ ਆਖਿਆ, ਖ਼ਬਰਦਾਰ ਹੋ ਅਰ ਯਾਕੂਬ ਦੇ ਨਾਲ ਭਲਾ ਬੁਰਾ ਨਾ ਬੋਲ।
25. ਤਾਂ ਲਾਬਾਨ ਯਾਕੂਬ ਨੂੰ ਜਾ ਮਿਲਿਆ ਅਰ ਯਾਕੂਬ ਨੇ ਆਪਣਾ ਤੰਬੂ ਪਹਾੜ ਉੱਤੇ ਖੜਾ ਕੀਤਾ ਸੀ ਤੇ ਲਾਬਾਨ ਨੇ ਵੀ ਆਪਣੇ ਭਰਾਵਾਂ ਦੇ ਨਾਲ ਗਿਲਆਦ ਦੇ ਪਹਾੜ ਉੱਤੇ ਤੰਬੂ ਖੜਾ ਕੀਤਾ।
26. ਤਾਂ ਲਾਬਾਨ ਨੇ ਯਾਕੂਬ ਨੂੰ ਆਖਿਆ, ਤੈਂ ਕੀ ਕੀਤਾ ਜੋ ਤੂੰ ਮੈਥਂੋ ਚੋਰੀ ਭੱਜ ਆਇਆ ਹੈਂ ਅਰ ਤੂੰ ਮੇਰੀਆਂ ਧੀਆਂ ਨੂੰ ਤੇਗ ਨਾਲ ਕੀਤੇ ਹੋਏ ਕੈਦੀਆਂ ਵਾਂਙੁ ਹੱਕ ਲਿਆਇਆ ਹੈਂ?
27. ਤੂੰ ਕਿਉਂ ਲੁਕ ਕੇ ਭੱਜਾ ਅਰ ਮੈਨੂੰ ਠੱਗਿਆ ਅਰ ਮੈਨੂੰ ਕਿਉਂ ਨਾ ਖ਼ਬਰ ਦਿੱਤੀ ਤਾਂਜੋ ਮੈਂ ਤੈਨੂੰ ਖ਼ੁਸ਼ੀ ਅਰ ਰਾਗ ਰੰਗ ਅਰ ਡੱਫਾਂ ਅਰ ਬਰਬਤਾਂ ਨਾਲ ਵਿਦਿਆ ਕਰਦਾ?
28. ਤੈਂ ਮੈਨੂੰ ਆਪਣੇ ਪੁੱਤ੍ਰ ਧੀਆਂ ਨੂੰ ਕਿਉਂ ਚੁੰਮਣ ਨਾ ਦਿੱਤਾ? ਹੁਣ ਤੈਂ ਮੂਰਖਪੁਣਾ ਕੀਤਾ।
29. ਹੁਣ ਮੇਰੇ ਹੱਥਾਂ ਵਿੱਚ ਸ਼ਕਤੀ ਹੈ ਕਿ ਤੇਰੇ ਨਾਲ ਬੁਰਿਆਈ ਕਰਾਂ ਪਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਕੱਲ ਰਾਤ ਮੈਨੂੰ ਆਖਿਆ ਕਿ ਖ਼ਬਰਦਾਰ ਹੋ ਅਰ ਯਾਕੂਬ ਨਾਲ ਭਲਾ ਬੁਰਾ ਨਾ ਬੋਲ।
30. ਹੁਣ ਤੂੰ ਚੱਲਿਆ ਤਾਂ ਹੈਂ ਹੀ ਕਿਉਂਜੋ ਤੂੰ ਆਪਣੇ ਪਿਤਾ ਦੇ ਘਰ ਲਈ ਅੱਤ ਲੋਚਦਾ ਹੈਂ ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ।
31. ਤਾਂ ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਏਸ ਲਈ ਕਿ ਮੈਂ ਡਰਿਆ ਤੇ ਮੈਂ ਆਖਿਆ ਕਿ ਤੂੰ ਮੈਥੋਂ ਆਪਣੀਆਂ ਧੀਆਂ ਨੂੰ ਜੋਰ ਨਾਲ ਖੋਹ ਕੇ ਲੈ ਜਾਵੇਂਗਾ।
32. ਜਿਹਦੇ ਕੋਲ ਤੂੰ ਆਪਣੇ ਦੇਵਤਿਆਂ ਨੂੰ ਪਾਵੇਂਗਾ ਉਹ ਜੀਉਂਦਾ ਨਾ ਰਹੇਗਾ। ਸਾਡੇ ਭਰਾਵਾਂ ਦੇ ਸਾਹਮਣੇ ਜਾਚ ਲੈ ਅਰ ਜੋ ਕੁਝ ਤੇਰਾ ਮੇਰੇ ਕੋਲੋਂ ਨਿੱਕਲੇ ਲੈ ਲੈ ਪਰ ਯਾਕੂਬ ਨਹੀਂ ਜਾਣਦਾ ਸੀ ਕਿ ਰਾਖੇਲ ਨੇ ਉਨ੍ਹਾਂ ਨੂੰ ਚੁਰਾਇਆ ਹੈ।
33. ਤਾਂ ਲਾਬਾਨ ਨੇ ਯਾਕੂਬ ਦੇ ਤੰਬੂ ਵਿੱਚ ਅਰ ਲੇਆਹ ਦੇ ਤੰਬੂ ਵਿੱਚ ਅਰ ਦੋਹਾਂ ਗੋੱਲੀਆਂ ਦੇ ਤੰਬੂ ਵਿੱਚ ਜਾਕੇ ਕੁਝ ਨਾ ਪਾਇਆ ਅਰ ਲੇਆਹ ਦੇ ਤੰਬੂ ਵਿੱਚੋਂ ਨਿੱਕਲ ਕੇ ਰਾਖੇਲ ਦੇ ਤੰਬੂ ਵਿੱਚ ਆਇਆ।
34. ਤਾਂ ਰਾਖੇਲ ਨੇ ਉਨ੍ਹਾਂ ਘਰੇਲੂ ਬੂੱਤਾਂ ਨੂੰ ਲੈਕੇ ਊਠ ਦੇ ਕਚਾਵੇ ਵਿੱਚ ਰੱਖਿਆ ਅਰ ਉਨ੍ਹਾਂ ਦੇ ਉੱਤੇ ਬੈਠ ਗਈ ਅਰ ਲਾਬਾਨ ਨੇ ਸਾਰਾ ਤੰਬੂ ਟੋਹਿਆ ਪਰ ਕੁਝ ਨਾ ਲੱਭਾ।
35. ਤਾਂ ਓਸ ਆਪਣੇ ਪਿਤਾ ਨੂੰ ਆਖਿਆ ਹੇ ਮੇਰੇ ਸੁਆਮੀ ਤੁਹਾਡੀਆਂ ਅੱਖਾਂ ਵਿੱਚ ਏਹ ਗੱਲ ਗਰੰਜਗੀ ਦੀ ਨਾ ਹੋਵੇ ਕੇ ਮੈਂ ਤੁਹਾਡੇ ਸਾਹਮਣੇ ਨਾ ਉੱਠ ਸੱਕੀ ਕਿਉਂਜੋ ਮੈਂ ਤੀਵੀਆਂ ਵਾਲੇ ਹਾਲ ਵਿੱਚ ਹਾਂ। ਸੋ ਉਸ ਨੇ ਟੋਹਿਆ ਪਰ ਉਸ ਨੂੰ ਓਹ ਬੁੱਤ ਨਾ ਲੱਭੇ।
36. ਏਹ ਗੱਲ ਯਾਕੂਬ ਲਈ ਗਰੰਜਗੀ ਦੀ ਸੀ ਅਤੇ ਲਾਬਾਨ ਦੇ ਨਾਲ ਝਗੜਨ ਲੱਗਾ ਅਤੇ ਯਾਕੂਬ ਨੇ ਲਾਬਾਨ ਨੂੰ ਉੱਤਰ ਦੇਕੇ ਆਖਿਆ, ਮੇਰਾ ਕੀ ਦੋਸ਼ ਅਰ ਮੇਰਾ ਕਿ ਪਾਪ ਹੈ ਜੋ ਤੈਂ ਐੱਨਾ ਤੱਤਾ ਹੋਕੇ ਮੇਰਾ ਪਿੱਛਾ ਕੀਤਾ?
37. ਤੈਂ ਜੋ ਮੇਰਾ ਸਾਰਾ ਅਸਬਾਬ ਟੋਹਿਆ ਤੇਰੇ ਘਰ ਦੇ ਅਸਬਾਬ ਦਾ ਤੈਨੂੰ ਕੀ ਲੱਭਾ? ਉਹ ਨੂੰ ਐਥੇ ਆਪਣੇ ਅਰ ਮੇਰੇ ਭਰਾਵਾਂ ਦੇ ਅੱਗੇ ਰੱਖ ਤਾਂਜੋ ਓਹ ਸਾਡਾ ਦੋਹਾਂ ਦਾ ਨਿਆਉਂ ਕਰਨ।
38. ਮੈਂ ਏਹਨਾਂ ਵੀਹਾਂ ਵਰਿਹਾਂ ਤੀਕ ਤੇਰੇ ਸੰਗ ਰਿਹਾ, ਤੇਰੀਆਂ ਭੇਡਾਂ ਅਰ ਬੱਕਰੀਆਂ ਦਾ ਗੱਭ ਨਾ ਡਿੱਗਿਆ ਅਰ ਤੇਰੇ ਇੱਜੜ ਦੇ ਮੇਂਢੇ ਮੈਂ ਨਹੀਂ ਖਾਧੇ।
39. ਅਰ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਉਨ੍ਹਾਂ ਦਾ ਘਾਟਾ ਮੈਂ ਝੱਲਿਆ ਅਰ ਉਹ ਜਿਹੜਾ ਦਿਨ ਜਾ ਰਾਤ ਨੂੰ ਚੋਰੀ ਹੋ ਗਿਆ ਉਹ ਤੈਂ ਮੈਥੋਂ ਮੰਗਿਆ।
40. ਇਹ ਮੇਰਾ ਹਾਲ ਸੀ ਭਈ ਦਿਨ ਧੁੱਪ ਰਾਤੀਂ ਪਾਲੇ ਮੈਨੂੰ ਖਾ ਲਿਆ ਅਤੇ ਨੀਂਦਰ ਮੇਰੀਆਂ ਅੱਖਾਂ ਤੋ ਨੱਠ ਗਈ।
41. ਏਹ ਵੀਹ ਵਰੇ ਮੈਂ ਤੇਰੇ ਘਰ ਵਿੱਚ ਰਿਹਾ। ਮੈਂ ਚੌਦਾਂ ਵਰਹੇ ਤੇਰੀਆਂ ਦੋਹਾਂ ਧੀਆਂ ਲਈ ਤੇਰੀ ਟਹਿਲ ਕੀਤੀ ਅਤੇ ਛੇ ਸਾਲ ਤੇਰੀਆਂ ਭੇਡਾਂ ਲਈ ਅਤੇ ਤੈਂ ਦਸ ਵਾਰ ਮੇਰੀ ਤਲਬ ਨੂੰ ਬਦਲਿਆ।
42. ਜੇਕਰ ਮੇਰੇ ਪਿਤਾ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਤੂੰ ਮੈਨੂੰ ਜ਼ਰੂਰ ਸੱਖਣੇ ਹੱਥ ਕੱਢ ਦਿੱਤਾ ਹੁੰਦਾ। ਪਰਮੇਸ਼ੁਰ ਨੇ ਮੇਰਾ ਕਸ਼ਟ ਅਰ ਮੇਰੇ ਹੱਥਾਂ ਦੀ ਮਿਹਨਤ ਵੇਖੀ ਅਰ ਕੱਲ ਰਾਤ ਤੈਨੂੰ ਝਿੜਕਿਆ।
43. ਤਾਂ ਲਾਬਾਨ ਨੇ ਯਾਕੂਬ ਨੂੰ ਉੱਤਰ ਦੇਕੇ ਆਖਿਆ, ਏਹ ਧੀਆਂ ਮੇਰੀਆਂ ਧੀਆਂ ਅਰ ਏਹ ਪੱਤ੍ਰ ਮੇਰੇ ਪੁੱਤ੍ਰ ਅਰ ਏਹ ਇੱਜੜ ਮੇਰੇ ਇੱਜੜ ਹਨ ਅਰ ਜੋ ਤੂੰ ਵੇਖਦਾ ਹੈਂ ਸਭ ਮੇਰਾ ਹੈ। ਹੁਣ ਮੈਂ ਅੱਜ ਦੇ ਦਿਨ ਆਪਣੀਆਂ ਏਹਨਾਂ ਧੀਆਂ ਨੂੰ ਅਰ ਏਹਨਾਂ ਤੋਂ ਜੰਮੇ ਹੋਏ ਪੁੱਤ੍ਰਾਂ ਨੂੰ ਕੀ ਕਰਾਂ?
44. ਸੋ ਹੁਣ ਤੂੰ ਆ ਜੋ ਮੈਂ ਅਰ ਤੂੰ ਆਪਣੇ ਵਿੱਚ ਇੱਕ ਨੇਮ ਬੰਨ੍ਹੀਏ ਤਾਂ ਉਹ ਮੇਰੇ ਅਰ ਤੇਰੇ ਵਿੱਚਕਾਰ ਸਾਖ਼ੀ ਹੋਵੇ।
45. ਤਾਂ ਯਾਕੂਬ ਨੇ ਪੱਥਰ ਲੈਕੇ ਥੰਮ੍ਹ ਖੜਾ ਕੀਤਾ।
46. ਅਰ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ ਪੱਥਰ ਇੱਕੱਠੇ ਕਰੋ ਉਪਰੰਤ ਉਨ੍ਹਾਂ ਨੇ ਪੱਥਰ ਲੈਕੇ ਇੱਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਉਸ ਢੇਰ ਕੋਲ ਖਾਧਾ।
47. ਤਾਂ ਲਾਬਾਨ ਨੇ ਉਸ ਦਾ ਨਾਉਂ ਯਗਰ ਸਾਹਦੂਥਾ ਰੱਖਿਆ ਪਰ ਯਾਕੂਬ ਨੇ ਉਸ ਦਾ ਨਾਉਂ ਗਲੇਦ ਰੱਖਿਆ।
48. ਤਾਂ ਲਾਬਾਨ ਆਖਿਆ ਕਿ ਅੱਜ ਏਹ ਢੇਰ ਮੇਰੇ ਅਰ ਤੇਰੇ ਵਿੱਚ ਸਾਖੀ ਹੋਵੇ, ਏਸ ਕਾਰਨ ਉਸ ਦਾ ਨਾਉਂ ਗਲੇਦ ਰੱਖਿਆ।
49. ਅਰ ਮਿਸਪਾਹ ਵੀ ਏਸ ਲਈ ਕਿ ਓਸ ਆਖਿਆ ਕਿ ਯਹੋਵਾਹ ਮੇਰੀ ਅਰ ਤੇਰੀ ਜਦ ਅਸੀਂ ਇੱਕ ਦੂਜੇ ਤੋਂ ਓਹਲੇ ਹੋਈਏ ਰਾਖੀ ਕਰੇ।
50. ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇਂ ਅਰ ਉਨ੍ਹਾਂ ਤੋਂ ਬਿਨਾਂ ਹੋਰ ਤੀਵੀਆਂ ਲੈ ਆਵੇਂ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਪਰ ਵੇਖ ਪਰਮੇਸ਼ੁਰ ਮੇਰੇ ਅਰ ਤੇਰੇ ਵਿੱਚ ਸਾਖੀ ਹੈ।
51. ਨਾਲੇ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਏਹ ਢੇਰ ਅਰ ਵੇਖ ਇਹ ਥੰਮ੍ਹ ਜੋ ਮੈਂ ਆਪਣੇ ਅਰ ਤੇਰੇ ਵਿੱਚ ਖੜਾ ਕੀਤਾ ਹੈ।
52. ਏਹ ਢੇਰ ਸਾਖੀ ਹੈ ਅਰ ਏਹ ਥੰਮ੍ਹ ਸਾਖੀ ਹੈ ਕਿ ਬੁਰਿਆਈ ਲਈ ਮੈਂ ਏਸ ਢੇਰ ਤੋਂ ਤੇਰੀ ਵੱਲ ਨਾ ਲੰਘਾਂ ਅਤੇ ਤੂੰ ਵੀ ਏਸ ਢੇਰ ਅਰ ਏਸ ਥੰਮ੍ਹ ਤੋਂ ਮੇਰੀ ਵੱਲ ਨਾ ਲੰਘੇਂ।
53. ਅਬਰਾਹਾਮ ਦਾ ਪਰਮੇਸ਼ੁਰ ਅਰ ਨਾਹੋਰ ਦਾ ਪਰਮੇਸ਼ੁਰ ਅਰ ਉਨ੍ਹਾਂ ਦੇ ਪਿਤਾ ਦੇ ਦੇਵਤੇ ਸਾਡਾ ਨਿਆਉਂ ਕਰਨ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ ਦੀ ਸੌਂਹ ਖਾਧੀ।
54. ਤਾਂ ਯਾਕੂਬ ਨੇ ਉਸ ਪਹਾੜ ਉੱਤੇ ਭੇਟ ਚੜ੍ਹਾਈ ਅਰ ਆਪਣੇ ਭਰਾਵਾਂ ਨੂੰ ਰੋਟੀ ਖਾਣ ਨੂੰ ਬੁਲਾਇਆ ਤਾਂ ਉਨ੍ਹਾਂ ਰੋਟੀ ਖਾਧੀ ਅਰ ਪਹਾੜ ਉੱਤੇ ਰਾਤ ਕੱਟੀ।
55. ਤਾਂ ਲਾਬਾਨ ਨੇ ਸਵੇਰੇ ਉੱਠ ਕੇ ਆਪਣੇ ਪੁੱਤ੍ਰਾਂ ਅਰ ਧੀਆਂ ਨੂੰ ਚੁੰਮਿਆ ਅਰ ਓਹਨਾਂ ਨੂੰ ਬਰਕਤ ਦਿੱਤੀ ਅਰ ਲਾਬਾਨ ਤੁਰਕੇ ਆਪਣੇ ਅਸਥਾਨ ਨੂੰ ਮੁੜ ਗਿਆ।
About ਉਤਪਤ Chapter 31
Read ਉਤਪਤ Chapter 31 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.
Book Information
Book: ਉਤਪਤ
Chapter: 31
Testament: Old Testament
How to Read this Chapter
Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਉਤਪਤ Chapter 31 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਉਤਪਤ Chapter 31?
ਉਤਪਤ Chapter 31 is part of the Book of ਉਤਪਤ in the Holy Bible.
Can I read this chapter online?
Yes. You can read the complete ਉਤਪਤ Chapter 31 online for free with easy chapter navigation.