Read ਉਤਪਤ Chapter 6 Online
Read ਉਤਪਤ Chapter 6 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.
Choose a Chapter
ਉਤਪਤ 6
ਅਧਿਆਇ 6
1. ਤਾਂ ਐਉਂ ਹੋਇਆ ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ ਅਰ ਉਨ੍ਹਾਂ ਤੋਂ ਧੀਆਂ ਜੰਮੀਆਂ।
2. ਤਾਂ ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਆਂ ਕੀਤੀਆਂ।
3. ਅਤੇ ਯਹੋਵਾਹ ਨੇ ਆਖਿਆ ਕਿ ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਉਹ ਸਰੀਰ ਹੀ ਹੈ ਸੋ ਉਹ ਦੇ ਦਿਨ ਇੱਕ ਸੌ ਵੀਹ ਵਰਿਹਾਂ ਦੇ ਹੋਣਗੇ।
4. ਉਨ੍ਹੀਂ ਦਿਨੀਂ ਧਰਤੀ ਉੱਤੇ ਦੈਂਤ ਸਨ ਅਤੇ ਉਹ ਦੇ ਮਗਰੋਂ ਵੀ ਜਦ ਪਰਮੇਸ਼ੁਰ ਦੇ ਪੁੱਤ੍ਰ ਆਦਮੀ ਦੀਆਂ ਧੀਆਂ ਕੋਲ ਆਏ ਅਰ ਉਨ੍ਹਾਂ ਨੇ ਉਨ੍ਹਾਂ ਲਈ ਪੁੱਤ੍ਰ ਜਣੇ ਤਾਂ ਏਹ ਸੂਰਵੀਰ ਹੋਏ ਜਿਹੜੇ ਮੁੱਢੋਂ ਨਾਮੀ ਸਨ।
5. ਫੇਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।
6. ਤਾਂ ਯਹੋਵਾਹ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ।
7. ਤਦ ਯਹੋਵਾਹ ਨੇ ਆਖਿਆ, ਮੈਂ ਆਦਮੀ ਨੂੰ ਜਿਹ ਨੂੰ ਮੈਂ ਉਤਪਤ ਕੀਤਾ, ਹਾਂ ਆਦਮੀ ਨੂੰ, ਡੰਗਰ ਨੂੰ, ਘਿੱਸਰਨ ਵਾਲੇ ਨੂੰ ਅਰ ਅਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੋਂ ਮਿਟਾ ਦਿਆਂਗਾ ਕਿਉਂਜੋ ਮੈਨੂੰ ਉਨ੍ਹਾਂ ਬਣਾਉਣ ਤੋਂ ਰੰਜ ਹੋਇਆ ਹੈ।
8. ਪਰ ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ ਹੋਈ।
9. ਏਹ ਨੂਹ ਦੀ ਕੁਲ ਪੱਤਰੀ ਹੈ। ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।
10. ਨੂਹ ਦੇ ਤਿੰਨ ਪੁੱਤ੍ਰ ਸਨ ਅਰਥਾਤ ਸ਼ੇਮ ਅਰ ਹਾਮ ਅਰ ਯਾਫਥ।
11. ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।
12. ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।
13. ਸੋ ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾ।
14. ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ। ਤੂੰ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਰ ਤੂੰ ਉਹ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ।
15. ਉਹ ਏਸੇ ਤਰ੍ਹਾਂ ਬਣਾਈਂ, ਭਈ ਕਿਸ਼ਤੀ ਦੀ ਲੰਬਾਈ ਤਿੰਨ ਸੌ ਹੱਥ ਅਰ ਉਹ ਦੀ ਚੌੜਾਈ ਪੰਜਾਹ ਹੱਥ ਅਰ ਉਹ ਦੀ ਉਚਾਈ ਤੀਹ ਹੱਥ ਹੋਵੇ।
16. ਤੂੰ ਇੱਕ ਮੋਘ ਕਿਸ਼ਤੀ ਲਈ ਬਣਾਈਂ ਅਰ ਇੱਕ ਹੱਥ ਉਪਰੋਂ ਉਹ ਨੂੰ ਸੰਪੂਰਨ ਕਰੀਂ ਅਤੇ ਕਿਸ਼ਤੀ ਦੇ ਬੂਹੇ ਨੂੰ ਉਹ ਦੇ ਇੱਕ ਪਾਸੇ ਵਿੱਚ ਰੱਖੀਂ ਅਤੇ ਇੱਕ ਮਜਲੀ ਅਰ ਦੁਹਾਸਮੀਂ ਸਗੋਂ ਤਿਹਾਸਮੀਂ ਬਣਾਈਂ।
17. ਵੇਖ ਮੈਂ ਹਾਂ, ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਣ ਦਾ ਸਾਹ ਹੈ ਅਕਾਸ਼ ਦੇ ਹੇਠੋਂ ਨਾਸ ਕਰਾਂ। ਸਭ ਕੁੱਝ ਜਿਹੜਾ ਧਰਤੀ ਉੱਤੇ ਹੈ ਪ੍ਰਾਣ ਛੱਡ ਦੇਵੇਗਾ
18. ਪਰ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ। ਤੂੰ ਕਿਸ਼ਤੀ ਵਿੱਚ ਜਾਈਂ ਤੂੰ ਅਰ ਤੇਰੇ ਪੁੱਤ੍ਰ ਅਰ ਤੇਰੀ ਤੀਵੀਂ ਅਰ ਤੇਰੀਆਂ ਨੂਹਾਂ ਤੇਰੇ ਨਾਲ।
19. ਅਤੇ ਸਭ ਜਾਨਦਾਰ ਸਰੀਰਾਂ ਵਿੱਚੋਂ ਜੋੜਾ ਜੋੜਾ ਕਿਸ਼ਤੀ ਵਿੱਚ ਵਾੜ ਲਈਂ ਤਾਂਜੋ ਤੂੰ ਉਨ੍ਹਾਂ ਨੂੰ ਆਪਣੇ ਨਾਲ ਜਿਉਂਦਾ ਰੱਖ ਸੱਕੇਂ। ਓਹ ਨਰ ਨਾਰੀ ਹੋਣ।
20. ਪੰਛੀਆਂ ਵਿੱਚੋਂ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਡੰਗਰ ਤੋਂ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਅਰ ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਵਿੱਚੋਂ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਸਭਨਾਂ ਵਿੱਚੋਂ ਜੋੜਾ ਜੋੜਾ ਤੇਰੇ ਨਾਲ ਆਉਣਗੇ ਤਾਂਜੋ ਓਹ ਜਿਉਂਦੇ ਰਹਿਣ।
21. ਅਤੇ ਤੂੰ ਆਪਣੇ ਲਈ ਹਰ ਪ੍ਰਕਾਰ ਦੇ ਖਾਜੇ ਵਿੱਚੋਂ ਜੋ ਖਾਈਦਾ ਹੈ ਕੁਝ ਲੈ ਲੈ ਅਤੇ ਉਹ ਨੂੰ ਆਪਣੇ ਕੋਲ ਇਕੱਠਾ ਕਰ। ਉਹ ਤੇਰੇ ਲਈ ਅਰ ਉਨ੍ਹਾਂ ਦੇ ਲਈ ਖਾਜਾ ਹੋਵੇਗਾ।
22. ਉਪਰੰਤ ਨੂਹ ਨੇ ਇਹ ਕੀਤਾ। ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ। ਨੂਹ ਨੇ ਇਹ ਸਾਰੀਆਂ ਗੱਲਾਂ ਕੀਤੀਆਂ। ਨੂਹ ਨੇ ਉਨ੍ਹਾਂ ਸਾਰੇ ਆਦੇਸ਼ਾਂ ਦੀ ਪਾਲਣਾ ਕੀਤੀ ਜਿਹੜੇ ਪਰਮੇਸ਼ੁਰ ਨੇ ਦਿੱਤੇ ਸਨ।
About ਉਤਪਤ Chapter 6
Read ਉਤਪਤ Chapter 6 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.
Book Information
Book: ਉਤਪਤ
Chapter: 6
Testament: Old Testament
How to Read this Chapter
Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਉਤਪਤ Chapter 6 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਉਤਪਤ Chapter 6?
ਉਤਪਤ Chapter 6 is part of the Book of ਉਤਪਤ in the Holy Bible.
Can I read this chapter online?
Yes. You can read the complete ਉਤਪਤ Chapter 6 online for free with easy chapter navigation.
More Chapters from ਉਤਪਤ
- ਉਤਪਤ Chapter 41
- ਉਤਪਤ Chapter 39
- ਉਤਪਤ Chapter 24
- ਉਤਪਤ Chapter 8
- ਉਤਪਤ Chapter 49
- ਉਤਪਤ Chapter 34
- ਉਤਪਤ Chapter 33
Explore More from ਪੁਰਾਣਾ ਨੇਮ
- ਕਹਾਉਤਾਂ Chapter 8
- ਗਿਣਤੀ Chapter 11
- ਜ਼ਬੂਰ Chapter 146
- ਜ਼ਬੂਰ Chapter 80
- ਯਿਰਮਿਯਾਹ Chapter 21
- ਜ਼ਬੂਰ Chapter 123
- ਅੱਯੂਬ Chapter 8