Read ਉਤਪਤ Chapter 45 Online
Read ਉਤਪਤ Chapter 45 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.
Choose a Chapter
ਉਤਪਤ 45
ਅਧਿਆਇ 45
1. ਯੂਸੁਫ਼ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਦੇ ਅੱਗੇ ਜਿਹੜੇ ਕੋਲ ਖੜੇ ਸਨ ਰੋਕ ਨਾ ਸੱਕਿਆ ਸੋ ਉਸ ਨੇ ਉੱਚੀ ਦਿੱਤੀ ਆਖਿਆ, ਮੇਰੇ ਕੋਲੋਂ ਹਰ ਮਨੁੱਖ ਨੂੰ ਕੱਢ ਦਿਓ ਅਤੇ ਜਦ ਕੋਈ ਮਨੁੱਖ ਕੋਲ ਖੜਾ ਨਾ ਰਿਹਾ ਤਾਂ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ।
2. ਅਰ ਉੱਚੀ ਉੱਚੀ ਰੋਇਆ ਤਾਂ ਮਿਸਰੀਆਂ ਨੇ ਸੁਣਿਆ ਅਰ ਫ਼ਿਰਊਨ ਦੇ ਘਰਾਣੇ ਨੇ ਵੀ ਸੁਣਿਆ।
3. ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਯੂਸੁਫ਼ ਹਾਂ। ਕੀ ਮੇਰਾ ਪਿਤਾ ਅਜੇ ਜਿਉਂਦਾ ਹੈ? ਪਰ ਉਸ ਦੇ ਭਰਾ ਉਸ ਨੂੰ ਉੱਤਰ ਨਾ ਦੇ ਸਕੇ ਕਿਉਂਜੋ ਉਸ ਦੇ ਅੱਗੇ ਘਾਬਰ ਗਏ।
4. ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ ਤਾਂ ਓਹ ਨੇੜੇ ਆਏ ਤਦ ਉਸ ਨੇ ਆਖਿਆ, ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸਾਂ ਮਿਸਰ ਵਿੱਚ ਵੇਚਿਆ ਸੀ।
5. ਹੁਣ ਤੁਸੀਂ ਹਿਰਖ ਨਾ ਕਰੋ ਅਰ ਨਾ ਹੀ ਰੰਜ ਕਰੋ ਕਿ ਤੁਸਾਂ ਮੈਨੂੰ ਏਧਰ ਵੇਚ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਅੱਗੇ ਮੈਨੂੰ ਜਾਨਾਂ ਬਚਾਉਣ ਲਈ ਘੱਲਿਆ।
6. ਏਹਨਾਂ ਦੋ ਵਰਿਹਾਂ ਤੋਂ ਧਰਤੀ ਉੱਤੇ ਕਾਲ ਹੈ ਅਰ ਅਜੇ ਪੰਜ ਵਰਹੇ ਹੋਰ ਹਨ ਜਿਨ੍ਹਾਂ ਵਿੱਚ ਨਾ ਵਾਹੀ ਤੇ ਨਾ ਵਾਢੀ ਹੋਵੇਗੀ।
7. ਸੋ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਤਾਂਜੋ ਤੁਹਾਡਾ ਬਕੀਆ ਧਰਤੀ ਉੱਤੇ ਬਚਿਆ ਰਹੇ ਅਰ ਤੁਹਾਨੂੰ ਵੱਡੇ ਬਚਾਉ ਨਾਲ ਜੀਉਂਦਾ ਰੱਖੇ।
8. ਹੁਣ ਤੁਸਾਂ ਨਹੀਂ ਸਗੋਂ ਪਰਮੇਸ਼ੁਰ ਮੈਨੂੰ ਐਥੇ ਘਲਿਆ ਹੈ ਅਰ ਉਸ ਨੇ ਮੈਨੂੰ ਫ਼ਿਰਊਨ ਲਈ ਪਿਤਾ ਅਰ ਉਸ ਦੇ ਸਾਰੇ ਘਰ ਦਾ ਸਵਾਮੀ ਅਰ ਮਿਸਰ ਦੇ ਸਾਰੇ ਦੇਸ ਦਾ ਹਾਕਮ ਠਹਿਰਾਇਆ ਹੈ।
9. ਸ਼ਤਾਬੀ ਕਰੋ ਅਰ ਮੇਰੇ ਪਿਤਾ ਦੇ ਕੋਲ ਜਾਓ ਅਰ ਉਸ ਨੂੰ ਆਖੋ, ਤੇਰਾ ਪੁੱਤ੍ਰ ਯੂਸੁਫ਼ ਐਉਂ ਆਖਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਸਾਰੇ ਮਿਸਰ ਦੇਸ ਦਾ ਮਾਲਿਕ ਬਣਾ ਦਿੱਤਾ ਹੈ। ਮੇਰੇ ਕੋਲ ਉੱਤਰ ਆਓ ਢਿੱਲ ਨਾ ਕਰੋ।
10. ਤੁਸੀਂ ਗੋਸ਼ਨ ਦੀ ਧਰਤੀ ਵਿੱਚ ਬਸੇਰਾ ਕਰੋਗੇ ਅਰ ਮੇਰੇ ਨੇੜੇ ਰਹੋਗੇ ਤੁਸੀਂ ਅਰ ਤੁਹਾਡੇ ਬਾਲ ਬੱਚੇ ਅਰ ਤੁਹਾਡੇ ਬੱਚਿਆਂ ਦੇ ਬੱਚੇ ਅਰ ਤੁਹਾਡੇ ਇੱਜੜ ਅਰ ਤੁਹਾਡੇ ਚੌਣੇ ਅਰ ਸਭ ਕੁਝ ਜੋ ਤੁਹਾਡਾ ਹੈ।
11. ਅਰ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂਜੋ ਅਜੇ ਕਾਲ ਦੇ ਪੰਜ ਵਰਹੇ ਹੋਰ ਹਨ ਕਿਤੇ ਐਉਂ ਨਾ ਹੋਵੇ ਕਿ ਤੁਸੀਂ ਅਰ ਤੁਹਾਡਾ ਘਰਾਣਾ ਅਰ ਤੁਹਾਡੇ ਸਾਰੇ ਸੰਗੀ ਕੰਗਾਲ ਹੋ ਜਾਓ।
12. ਅਤੇ ਵੇਖੋ ਤੁਹਾਡੀਆਂ ਅੱਖਾਂ ਅਰ ਮੇਰੇ ਭਰਾ ਬਿਨਯਾਮੀਨ ਦੀਆਂ ਅੱਖਾਂ ਵੇਖਦੀਆਂ ਹਨ ਕਿ ਏਹ ਮੇਰਾ ਹੀ ਮੂੰਹ ਹੈ ਜੋ ਤੁਹਾਡੇ ਨਾਲ ਬੋਲਦਾ ਹੈ।
13. ਅਤੇ ਤੁਸੀਂ ਮੇਰਾ ਸਾਰਾ ਪਰਤਾਪ ਜਿਹੜਾ ਮਿਸਰ ਵਿੱਚ ਹੈ ਅਰ ਜੋ ਕੁਝ ਤੁਸਾਂ ਡਿੱਠਾ ਹੈ ਮੇਰੇ ਪਿਤਾ ਨੂੰ ਦੱਸਿਓ ਅਰ ਤੁਸੀਂ ਛੇਤੀ ਕਰਿਓ ਅਰ ਮੇਰੇ ਪਿਤਾ ਨੂੰ ਐਥੇ ਲੈ ਆਓ।
14. ਤਾਂ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ ਲੱਗ ਕੇ ਰੋਇਆ।
15. ਫਿਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਰ ਏਸ ਦੇ ਪਿੱਛੋਂ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ।
16. ਏਹ ਖਬਰ ਫਿਰਊਨ ਦੇ ਘਰ ਸੁਣੀ ਗਈ ਕਿ ਯੂਸੁਫ਼ ਦੇ ਭਰਾ ਆਏ ਹਨ ਅਤੇ ਏਹ ਖਬਰ ਫਿਰਊਨ ਨੂੰ ਅਰ ਉਸ ਦੇ ਟਹਿਲੂਆਂ ਨੂੰ ਚੰਗੀ ਲੱਗੀ।
17. ਤਾਂ ਫਿਰਊਨ ਨੇ ਯੂਸੁਫ਼ ਨੂੰ ਆਖਿਆ ਕਿ ਆਪਣੇ ਭਰਾਵਾਂ ਨੂੰ ਆਖ ਭਈ ਏਹ ਕਰੋ। ਆਪਣੇ ਜਾਨਵਰ ਲੱਦੋ ਅਰ ਕਨਾਨ ਦੇ ਦੇਸ ਵਿੱਚ ਜਾ ਵੜੋ।
18. ਅਤੇ ਆਪਣੇ ਪਿਤਾ ਅਰ ਆਪਣੇ ਘਰਾਣੇ ਨੂੰ ਲੈਕੇ ਮੇਰੇ ਕੋਲ ਆ ਜਾਓ ਅਰ ਮੈਂ ਤੁਹਾਨੂੰ ਮਿਸਰ ਦੇਸ ਦੇ ਪਦਾਰਥ ਦੇਵਾਂਗਾ ਅਰ ਤੁਸੀਂ ਦੇਸ ਦੀ ਚਿਕਨਾਈ ਖਾਓਗੇ।
19. ਹੁਣ ਤੈਨੂੰ ਏਹ ਆਗਿਆ ਹੈ। ਤੁਸੀਂ ਏਹ ਕਰੋ ਕਿ ਮਿਸਰ ਦੇਸ ਤੋਂ ਗੱਡੇ ਲੈ ਜਾਓ ਅਰ ਆਪਣੇ ਬਾਲ ਬੱਚੇ ਅਰ ਆਪਣੀਆਂ ਤੀਵੀਆਂ ਅਰ ਆਪਣੇ ਪਿਤਾ ਨੂੰ ਲੈ ਆਓ।
20. ਤੁਹਾਡੀ ਨਿਗਾਹ ਵਿੱਚ ਲਕੇ ਤੁਕੇ ਦਾ ਹਿਰਖ ਨਾ ਰਹੇ ਕਿਉਂਜੋ ਸਾਰੇ ਮਿਸਰ ਦੇ ਪਦਾਰਥ ਤੁਹਾਡੇ ਹੀ ਹਨ।
21. ਸੋ ਇਸਰਾਏਲ ਦੇ ਪੁੱਤ੍ਰਾਂ ਨੇ ਏਵੇਂ ਹੀ ਕੀਤਾ ਅਰ ਯੂਸੁਫ਼ ਨੇ ਫਿਰਊਨ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੂੰ ਗੱਡੇ ਦਿੱਤੇ ਅਰ ਉਨ੍ਹਾਂ ਨੂੰ ਰਸਤੇ ਲਈ ਰਸਤ ਦਿੱਤੀ।
22. ਅਤੇ ਉਨ੍ਹਾਂ ਸਾਰਿਆਂ ਨੂੰ ਉਸ ਨੇ ਮਨੁੱਖਾਂ ਪਰਤੀ ਇੱਕ ਇੱਕ ਜੋੜਾ ਬਸਤ੍ਰ ਦਿੱਤਾ ਪਰ ਬਿਨਯਾਮੀਨ ਨੂੰ ਤਿੰਨ ਸੋ ਟਕੇ ਚਾਂਦੀ ਅਰ ਪੰਜ ਜੋੜੇ ਬਸਤ੍ਰ ਦਿੱਤੇ।
23. ਅਤੇ ਆਪਣੇ ਪਿਤਾ ਨੂੰ ਏਹ ਕੁਝ ਘੱਲਿਆ ਅਰਥਾਤ ਦਸ ਖੋਤੇ ਮਿਸਰ ਦੇ ਪਦਾਰਥਾਂ ਦੇ ਲੱਦੇ ਹੋਏ ਅਰ ਦਸ ਖੋਤੀਆਂ ਅੰਨ ਦਾਣੇ ਅਰ ਆਪਣੇ ਪਿਤਾ ਦੇ ਰਸਤੇ ਲਈ ਹੋਰ ਖਾਧ ਖੁਰਾਕ ਦੀਆਂ ਲੱਦੀਆਂ ਹੋਈਆਂ।
24. ਸੋ ਐਉਂ ਉਸ ਨੇ ਆਪਣੇ ਭਰਾਵਾਂ ਨੂੰ ਵਿਦਿਆ ਕੀਤਾ ਅਰ ਓਹ ਚਲੇ ਗਏ ਅਰ ਉਸ ਨੇ ਉਨ੍ਹਾਂ ਨੂੰ ਆਖਿਆ, ਕਿਤੇ ਰਸਤੇ ਵਿੱਚ ਘਾਬਰਿਓ ਨਾ।
25. ਸੋ ਉਹ ਮਿਸਰ ਤੋਂ ਉਤਾਹਾਂ ਗਏ ਅਰ ਕਨਾਨ ਦੇਸ ਵਿੱਚ ਆਪਣੇ ਪਿਤਾ ਯਾਕੂਬ ਦੇ ਕੋਲ ਆਏ।
26. ਅਰ ਉਸ ਨੂੰ ਦੱਸਿਆ ਕਿ ਯੂਸੁਫ਼ ਅਜੇ ਜੀਉਂਦਾ ਹੈ ਅਤੇ ਉਹ ਮਿਸਰ ਦੇ ਸਾਰੇ ਦੇਸ ਉੱਤੇ ਰਾਜ ਕਰਦਾ ਹੈ ਤਾਂ ਉਸ ਦਾ ਦਿਲ ਬੈਠ ਗਿਆ ਕਿਉਂਜੋ ਉਸ ਨੇ ਉਨ੍ਹਾਂ ਦੀ ਪਰਤੀਤ ਨਾ ਕੀਤੀ।
27. ਫੇਰ ਉਨ੍ਹਾਂ ਨੇ ਯੂਸੁਫ਼ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਨ੍ਹਾਂ ਨੂੰ ਬੋਲਿਆ ਸੀ ਉਹ ਨੂੰ ਦੱਸੀਆਂ ਅਤੇ ਜਦ ਉਸ ਨੇ ਗੱਡੇ ਜਿਹੜੇ ਯੂਸੁਫ਼ ਨੇ ਉਹ ਦੇ ਲਿਆਉਣ ਲਈ ਘੱਲੇ ਸਨ ਡਿੱਠੇ ਤਾਂ ਉਨ੍ਹਾਂ ਦੇ ਪਿਤਾ ਯਾਕੂਬ ਦੀ ਜਾਨ ਵਿੱਚ ਜਾਨ ਆਈ।
28. ਤਾਂ ਇਸਰਾਏਲ ਆਖਿਆ, ਏਹੋ ਬੱਸ ਹੈ ਕਿ ਮੇਰਾ ਪੁੱਤ੍ਰ ਯੂਸੁਫ਼ ਅਜੇ ਜੀਉਂਦਾ ਹੈ। ਮੈਂ ਜਾਵਾਂਗਾ ਅਰ ਆਪਣੇ ਮਰਨ ਤੋਂ ਪਹਿਲਾਂ ਉਸ ਨੂੰ ਵੇਖਾਂਗਾ।
About ਉਤਪਤ Chapter 45
Read ਉਤਪਤ Chapter 45 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.
Book Information
Book: ਉਤਪਤ
Chapter: 45
Testament: Old Testament
How to Read this Chapter
Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਉਤਪਤ Chapter 45 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਉਤਪਤ Chapter 45?
ਉਤਪਤ Chapter 45 is part of the Book of ਉਤਪਤ in the Holy Bible.
Can I read this chapter online?
Yes. You can read the complete ਉਤਪਤ Chapter 45 online for free with easy chapter navigation.
More Chapters from ਉਤਪਤ
- ਉਤਪਤ Chapter 6
- ਉਤਪਤ Chapter 41
- ਉਤਪਤ Chapter 34
- ਉਤਪਤ Chapter 47
- ਉਤਪਤ Chapter 39
- ਉਤਪਤ Chapter 38
- ਉਤਪਤ Chapter 33
Explore More from ਪੁਰਾਣਾ ਨੇਮ
- ਨਹਮਯਾਹ Chapter 7
- ਕਹਾਉਤਾਂ Chapter 17
- 2 ਇਤਹਾਸ Chapter 14
- 2 ਰਾਜਿਆਂ Chapter 9
- ਗਿਣਤੀ Chapter 20
- ਹਿਜ਼ਕੀਏਲ Chapter 33
- ਜ਼ਬੂਰ Chapter 20