Read ਉਤਪਤ Chapter 14 Online
Read ਉਤਪਤ Chapter 14 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.
Choose a Chapter
ਉਤਪਤ 14
ਅਧਿਆਇ 14
1. ਐਉਂ ਹੋਇਆ ਕਿ ਸਿਨਾਰ ਦੇ ਰਾਜਾ ਅਮਰਾਫਲ ਅਰ ਅੱਲਾਸਾਰ ਦੇ ਰਾਜਾ ਅਰਯੋਕ ਅਰ ਏਲਾਮ ਦੇ ਰਾਜਾ ਕਦਾਰਲਾਓਮਰ ਅਰ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ।
2. ਇਨ੍ਹਾਂ ਨੇ ਸਦੂਮ ਦੇ ਰਾਜਾ ਬਰਾ ਅਰ ਅਮੂਰਾਹ ਦੇ ਰਾਜਾ ਬਿਰਸਾ ਅਰ ਅਦਮਾਹ ਦੇ ਰਾਜਾ ਸਿਨਾਬ ਅਰ ਸਬੋਈਮ ਦੇ ਰਾਜਾ ਸਮੇਬਰ ਅਰ ਬਲਾ ਅਰਥਾਤ ਸੋਆਰ ਦੇ ਰਾਜਾ ਨਾਲ ਜੁੱਧ ਕੀਤਾ।
3. ਏਹ ਸਭ ਸਿੱਦੀਮ ਦੀ ਦੂਣ ਵਿੱਚ ਜੋ ਖਾਰਾ ਸਮੁੰਦਰ ਹੈ ਇਕੱਠੇ ਹੋਏ।
4. ਬਾਰਾਂ ਵਰਹੇ ਓਹ ਕਦਾਰਲਾਓਮਰ ਦੇ ਤਾਬਿਆ ਰਹੇ ਪਰ ਤੇਰ੍ਹਵੇਂ ਵਰਹੇ ਓਹ ਆਕੀ ਹੋ ਗਏ।
5. ਅਤੇ ਚੌਧਵੇਂ ਵਰਹੇ ਕਦਾਰਲਾਓਮਰ ਅਰ ਓਹ ਰਾਜੇ ਜੋ ਉਹ ਦੇ ਨਾਲ ਸਨ ਆਏ ਅਤੇ ਉਨ੍ਹਾਂ ਨੇ ਰਫਾਈਆਂ ਨੂੰ ਅਸਤਰੋਥ ਕਰਨਇਮ ਵਿੱਚ ਅਰ ਜ਼ੂਜ਼ੀਆਂ ਨੂੰ ਹਾਮ ਵਿੱਚ ਅਰ ਏਮੀਆਂ ਨੂੰ ਸਾਵੇਹ ਕਿਰਯਾਤਇਮ ਵਿੱਚ।
6. ਅਰ ਹੋਰੀਆਂ ਨੂੰ ਉਨ੍ਹਾਂ ਦੇ ਪਹਾੜ ਸੇਈਰ ਵਿੱਚ ਏਲ-ਪਾਰਾਨ ਤਾਈਂ ਜੋ ਉਜਾੜ ਕੋਲ ਹੈ ਮਾਰਿਆ।
7. ਅਤੇ ਓਹ ਮੁੜਕੇ ਏਨ ਮਿਸਪਾਟ ਅਰਥਾਤ ਕਾਦੇਸ ਨੂੰ ਆਏ ਅਤੇ ਅਮਾਲੇਕੀਆਂ ਦੇ ਸਾਰੇ ਮੁਲਕ ਨੂੰ ਅਰ ਅਮੋਰੀਆਂ ਨੂੰ ਵੀ ਜੋ ਹਸਿਸੋਨ ਤਾਮਰ ਵਿੱਚ ਵੱਸਦੇ ਸਨ ਮਾਰਿਆ।
8. ਅਤੇ ਸਦੂਮ ਦਾ ਰਾਜਾ ਅਰ ਅਮੂਰਾਹ ਦਾ ਰਾਜਾ ਅਰ ਅਦਮਾਹ ਦਾ ਰਾਜਾ ਅਰ ਸਬੋਈਮ ਦਾ ਰਾਜਾ ਅਰ ਬਲਾ ਅਰਥਾਤ ਸੋਆਰ ਦਾ ਰਾਜਾ ਨਿੱਕਲੇ ਅਤੇ ਉਨ੍ਹਾਂ ਨਾਲ ਸਿੱਦੀਮ ਦੀ ਦੂਣ ਵਿੱਚ ਲੜਨ ਲਈ ਪਾਲਾਂ ਬੰਨ੍ਹੀਆਂ।
9. ਅਰਥਾਤ ਕਦਾਰਲਾਓਮਰ ਏਲਾਮ ਦੇ ਰਾਜਾ ਅਰ ਤਿਦਾਲ ਗੋਈਮ ਦੇ ਰਾਜਾ ਅਰ ਅਮਰਾਫਲ ਸਿਨਾਰ ਦੇ ਰਾਜਾ ਅਰ ਅਰਯੋਕ ਅੱਲਾਸਾਰ ਦੇ ਰਾਜਾ ਨਾਲ ਸੋ ਚਾਰ ਰਾਜੇ ਪੰਜਾਂ ਨਾਲ।
10. ਸਿੱਦੀਮ ਦੀ ਦੂਣ ਵਿੱਚ ਚਿੱਕੜ ਦੇ ਟੋਏ ਹੀ ਟੋਏ ਸਨ ਅਤੇ ਸਦੂਮ ਅਰ ਅਮੂਰਾਹ ਦੇ ਰਾਜੇ ਭੱਜੇ ਅਤੇ ਉੱਥੇ ਹੀ ਡਿੱਗ ਪਏ ਅਤੇ ਜਿਹੜੇ ਬਚ ਰਹੇ ਸੋ ਪਹਾੜ ਨੂੰ ਭੱਜੇ।
11. ਤਾਂ ਓਹ ਸਦੂਮ ਅਰ ਅਮੂਰਾਹ ਦਾ ਸਾਰਾ ਮਾਲ ਧਨ ਅਰ ਉਨ੍ਹਾਂ ਦਾ ਸਾਰਾ ਅੰਨ ਦਾਣਾ ਲੁੱਟਕੇ ਤੁਰ ਗਏ।
12. ਓਹ ਲੂਤ ਅਬਰਾਮ ਦੇ ਭਤੀਜੇ ਨੂੰ ਵੀ ਜੋ ਸਦੂਮ ਵਿੱਚ ਵੱਸਦਾ ਸੀ ਅਰ ਉਸ ਦੇ ਮਾਲ ਧਨ ਨੂੰ ਵੀ ਲੁੱਟਕੇ ਤੁਰਦੇ ਹੋਏ।
13. ਫੇਰ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ ਅਤੇ ਉਹ ਅਸ਼ਕੋਲ ਦੇ ਭਰਾ ਅਰ ਆਨੇਰ ਦੇ ਭਰਾ ਮਮਰੇ ਅਮੋਰੀ ਦੇ ਬਲੂਤਾਂ ਦੇ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਦਾ ਅਬਰਾਮ ਨਾਲ ਨੇਮ ਸੀ।
14. ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਰਾ ਫੜਿਆ ਗਿਆ ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਘਰਜੰਮਾਂ ਨੂੰ ਲੈਕੇ ਦਾਨ ਤੀਕਰ ਉਨ੍ਹਾਂ ਦਾ ਪਿੱਛਾ ਕੀਤਾ।
15. ਅਤੇ ਉਸ ਨੇ ਅਰ ਉਸ ਦੇ ਟਹਿਲੂਆਂ ਨੇ ਜੱਥੇ ਬਣਾਕੇ ਰਾਤ ਨੂੰ ਉਨ੍ਹਾਂ ਨੂੰ ਮਾਰਿਆ ਅਤੇ ਹੋਬਾਹ ਤੀਕਰ ਜਿਹੜਾ ਦਮਿਸਕ ਦੇ ਖੱਬੇ ਪਾਸੇ ਹੈ ਉਨ੍ਹਾਂ ਦਾ ਪਿੱਛਾ ਕੀਤਾ।
16. ਅਤੇ ਉਹ ਸਾਰੇ ਮਾਲ ਧਨ ਨੂੰ ਮੋੜ ਲੈ ਆਇਆ ਅਤੇ ਆਪਣੇ ਭਰਾ ਲੂਤ ਨੂੰ ਵੀ ਅਰ ਉਹ ਦਾ ਮਾਲ ਧਨ ਅਰ ਤੀਵੀਆਂ ਅਰ ਲੋਕਾਂ ਨੂੰ ਵੀ ਮੋੜ ਲੈ ਆਇਆ।।
17. ਸਦੂਮ ਦਾ ਰਾਜਾ ਉਸ ਦੇ ਮਿਲਣ ਲਈ ਨਿੱਕਲਕੇ ਆਇਆ ਜਦੋਂ ਉਹ ਕਦਾਰਲਾਓਮਰ ਅਰ ਉਨ੍ਹਾਂ ਰਾਜਿਆਂ ਨੂੰ ਜਿਹੜੇ ਉਹ ਦੇ ਨਾਲ ਸਨ ਮਾਰਕੇ ਸ਼ਾਵੇਹ ਦੀ ਦੂਣ ਨੂੰ ਜਿਹੜੀ ਬਾਦਸ਼ਾਹੀ ਦੂਣ ਹੈ ਮੁੜ ਆਇਆ।
18. ਅਤੇ ਮਲਕਿ-ਸਿਦਕ ਸ਼ਾਲੇਮ ਦਾ ਰਾਜਾ ਰੋਟੀ ਅਰ ਮੱਧ ਲੈ ਆਇਆ। ਉਹ ਅੱਤ ਮਹਾਂ ਪਰਮੇਸ਼ੁਰ ਦਾ ਜਾਜਕ ਸੀ।
19. ਤਾਂ ਉਸ ਨੇ ਏਹ ਆਖਕੇ ਉਹ ਨੂੰ ਅਸੀਸ ਦਿੱਤੀ ਕਿ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ।
20. ਅਤੇ ਮੁਬਾਰਕ ਹੈ ਅੱਤ ਮਹਾਂ ਪਰਮੇਸ਼ੁਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ ਤਾਂ ਉਸ ਨੇ ਉਹ ਨੂੰ ਸਭ ਕਾਸੇ ਦਾ ਦਸਵੰਧ ਦਿੱਤਾ।
21. ਅਤੇ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਨ੍ਹਾਂ ਜੀਵਾਂ ਨੂੰ ਮੈਨੂੰ ਦਿਹ ਪਰ ਮਾਲ ਧਨ ਆਪ ਰੱਖ ਲੈ।
22. ਪ੍ਰੰਤੂ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ ਮੈਂ ਯਹੋਵਾਹ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦੇ ਅੱਗੇ ਪਰਨ ਕੀਤਾ ਹੈ।
23. ਕਿ ਮੈਂ ਧਾਗੇ ਤੋਂ ਲੈਕੇ ਜੁੱਤੀ ਦੇ ਸੱਲੂ ਤੀਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ।
24. ਕੇਵਲ ਉਹ ਤੂੰ ਛੱਡ ਦਿਹ ਜੋ ਗਭਰੂਆਂ ਨੇ ਖਾ ਲਿਆ ਹੈ ਅਰ ਉਨ੍ਹਾਂ ਮਨੁੱਖਾਂ ਦਾ ਹਿੱਸਾ ਜਿਹੜੇ ਮੇਰੇ ਨਾਲ ਗਏ ਅਰਥਾਤ ਆਨੇਰ ਅਰ ਅਸ਼ਕੋਲ ਅਰ ਮਮਰੇ ਓਹ ਆਪਣਾ ਹਿੱਸਾ ਲੈ ਲੈਣ।
About ਉਤਪਤ Chapter 14
Read ਉਤਪਤ Chapter 14 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.
Book Information
Book: ਉਤਪਤ
Chapter: 14
Testament: Old Testament
How to Read this Chapter
Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਉਤਪਤ Chapter 14 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਉਤਪਤ Chapter 14?
ਉਤਪਤ Chapter 14 is part of the Book of ਉਤਪਤ in the Holy Bible.
Can I read this chapter online?
Yes. You can read the complete ਉਤਪਤ Chapter 14 online for free with easy chapter navigation.