ਉਤਪਤ Chapter 48

For English

Read ਉਤਪਤ Chapter 48 Online

Read ਉਤਪਤ Chapter 48 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

A+ A A-

ਉਤਪਤ 48

ਅਧਿਆਇ 48

1. ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਕਿਸੇ ਨੇ ਯੂਸੁਫ਼ ਨੂੰ ਆਖਿਆ ਵੇਖੋ ਤੁਹਾਡਾ ਪਿਤਾ ਬੀਮਾਰ ਹੈ ਤਾਂ ਉਸ ਨੇ ਆਪਣੇ ਦੋਹਾਂ ਪੁੱਤ੍ਰਾਂ ਮਨੱਸ਼ਹ ਅਰ ਇਫਰਾਈਮ ਨੂੰ ਆਪਣੇ ਸੰਗ ਲਿਆ।

2. ਕਿਸੇ ਨੇ ਯਾਕੂਬ ਨੂੰ ਦੱਸਿਆ ਕਿ ਵੇਖੋ ਤੁਹਾਡਾ ਪੁੱਤ੍ਰ ਯੂਸੁਫ਼ ਤੁਹਾਡੇ ਕੋਲ ਆਉਂਦਾ ਹੈ ਤਾਂ ਇਸਰਾਏਲ ਆਪਣੇ ਤਾਈਂ ਤਕੜਾ ਕਰ ਕੇ ਆਪਣੇ ਮੰਜੇ ਉੱਤੇ ਬੈਠ ਗਿਆ।

3. ਯਾਕੂਬ ਨੇ ਯੂਸੁਫ਼ ਆਖਿਆ, ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮੈਨੂੰ ਕਨਾਨ ਦੇਸ ਵਿੱਚ ਲੂਜ਼ ਕੋਲ ਦਰਸ਼ਨ ਦਿੱਤਾ ਅਤੇ ਮੈਨੂੰ ਬਰਕਤ ਦਿੱਤੀ।

4. ਅਰ ਮੈਨੂੰ ਆਖਿਆ, ਵੇਖ ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਅਰ ਤੈਥੋਂ ਢੇਰ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਮਗਰੋਂ ਏਹ ਦੇਸ ਸਦਾ ਲਈ ਤੇਰੀ ਅੰਸ ਦੀ ਮਿਲਖ ਕਰਾਂਗਾ।

5. ਹੁਣ ਤੇਰੇ ਦੋ ਪੁੱਤ੍ਰ ਜਿਹੜੇ ਤੈਥੋਂ ਮਿਸਰ ਦੇਸ ਵਿੱਚ ਮੇਰੇ ਮਿਸਰ ਵਿੱਚ ਤੇਰੇ ਕੋਲ ਆਉਣ ਤੋਂ ਪਹਿਲਾਂ ਜੰਮੇ ਮੇਰੇ ਹਨ। ਰਊਬੇਨ ਅਰ ਸ਼ਿਮਓਨ ਵਾਂਙ ਇਫ਼ਰਾਈਮ ਅਰ ਮਨੱਸ਼ਹ ਮੇਰੇ ਹਨ।

6. ਅਤੇ ਉਨ੍ਹਾਂ ਦੇ ਪਿੱਛੋਂ ਜਿਹੜੀ ਅੰਸ ਤੈਥੋਂ ਜੰਮੇਗੀ ਉਹ ਤੇਰੀ ਹੋਵੇਗੀ ਓਹ ਆਪਣੀ ਮਿਲਖ ਵਿੱਚ ਆਪਣੇ ਭਰਾਵਾਂ ਦੇ ਨਾਉਂ ਤੋਂ ਪੁਕਾਰੀ ਜਾਵੇਗੀ।

7. ਮੈਂ ਜਦ ਪਦਨ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਜਾਂ ਅਫਰਾਤ ਥੋੜੀ ਦੂਰ ਰਹਿ ਗਿਆ ਕਨਾਨ ਦੇ ਦੇਸ ਵਿੱਚ ਰਾਖੇਲ ਮੇਰੇ ਕੋਲ ਮਰ ਗਈ ਅਰ ਮੈਂ ਉਹ ਨੂੰ ਉੱਥੇ ਹੀ ਅਫਰਾਤ ਦੇ ਰਸਤੇ ਵਿੱਚ ਦੱਬ ਦਿੱਤਾ ।

8. ਏਹੋ ਹੀ ਬੈਤਲਹਮ ਹੈ। ਫੇਰ ਇਸਰਾਏਲ ਨੇ ਯੂਸਫ ਦੇ ਪੁੱਤ੍ਰਾਂ ਨੂੰ ਵੇਖ ਕਿ ਆਖਿਆ, ਏਹ ਕੌਣ ਹਨ?

9. ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਏਹ ਮੇਰੇ ਪੁੱਤ੍ਰ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਏਥੇ ਦਿੱਤੇ। ਓਸ ਆਖਿਆ, ਉਨ੍ਹਾਂ ਨੂੰ ਮੇਰੇ ਕੋਲ ਲਿਆ ਤਾਂ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ।

10. ਪਰ ਇਸਰਾਏਲ ਦੀਆਂ ਅੱਖਾਂ ਬਿਰਧ ਹੋਣ ਦੇ ਕਾਰਨ ਧੁੰਧਲੀਆਂ ਹੋ ਗਈਆਂ ਸਨ ਜੋ ਉਹ ਵੇਖ ਨਾ ਸਕਿਆ ਅਤੇ ਉਹ ਉਨ੍ਹਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਗਲ ਲਾਇਆ।

11. ਅਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ਼ਾ ਨਹੀਂ ਸੀ ਪਰ ਵੇਖ ਤੇਰੀ ਅੰਸ ਵੀ ਪਰਮੇਸ਼ੁਰ ਨੇ ਮੈਨੂੰ ਵਿਖਾਲ ਦਿੱਤੀ ਹੈ।

12. ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਅਰ ਆਪਣਾ ਮੂੰਹ ਧਰਤੀ ਤੀਕ ਨਿਵਾਇਆ।

13. ਅਤੇ ਯਸੁਫ਼ ਨੇ ਉਨ੍ਹਾਂ ਦੋਹਾਂ ਨੂੰ ਲਿਆ। ਇਫ਼ਰਾਈਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ ਅਰ ਮਨੱਸ਼ਹ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਅਰ ਉਸ ਦੇ ਨੇੜੇ ਕੀਤਾ।

14. ਤਾਂ ਇਸਰਾਏਲ ਨੇ ਆਪਣਾ ਸੱਜਾ ਹੱਥ ਲੰਮਾ ਕਰ ਕੇ ਇਫ਼ਰਾਈਮ ਦੇ ਸਿਰ ਉੱਤੇ ਜਿਹੜਾ ਨਿੱਕਾ ਪੁੱਤ੍ਰ ਸੀ ਧਰਿਆ ਅਰ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ਉੱਤੇ। ਓਸ ਜਾਣ ਬੁੱਝ ਕੇ ਆਪਣੇ ਹੱਥ ਐਉਂ ਧਰੇ ਕਿਉਂਜੋ ਮਨੱਸ਼ਹ ਪਲੋਠਾ ਸੀ।

15. ਅਰ ਉਸ ਨੇ ਯੂਸੁਫ਼ ਨੂੰ ਬਰਕਤ ਦੇਕੇ ਆਖਿਆ, ਪਰਮੇਸ਼ੁਰ ਜਿਸ ਦੇ ਸਨਮੁਖ ਮੇਰਾ ਪਿਤਾ ਅਬਰਾਹਾਮ ਅਰ ਇਸਹਾਕ ਚੱਲਦੇ ਰਹੇ ਅਰ ਉਹ ਪਰਮੇਸ਼ੁਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੀਕ ਮੇਰੀ ਪਾਲਣਾ ਕੀਤੀ।

16. ਉਹ ਦੂਤ ਜਿਹੜਾ ਸਾਰੀ ਬੁਰਿਆਈ ਤੋਂ ਮੇਰਾ ਛਡਾਉਣ ਵਾਲਾ ਹੈ ਸੋ ਇੰਨ੍ਹਾਂ ਮੁੰਡਿਆਂ ਨੂੰ ਬਰਕਤ ਦੇਵੇ ਅਰ ਉਨ੍ਹਾਂ ਨੂੰ ਮੇਰਾ ਨਾਉਂ ਅਰ ਮੇਰੇ ਪਿਤਾ ਅਬਰਾਹਾਮ ਅਰ ਇਸਹਾਕ ਦੇ ਨਾਉਂ ਤੋਂ ਬੁਲਾਇਆ ਜਾਵੇ ਅਰ ਓਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ।

17. ਜਾਂ ਯੂਸੁਫ਼ ਨੇ ਵੇਖਿਆ ਕਿ ਮੇਰੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਇਮ ਦੇ ਸਿਰ ਉੱਤੇ ਰੱਖਿਆ ਹੈ ਤਾਂ ਉਸ ਦੀ ਨਿਗਾਹ ਵਿੱਚ ਇਹ ਬੁਰਾ ਲੱਗਾ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਫੜ ਲਿਆ ਤਾਂਜੋ ਇਫ਼ਰਾਈਮ ਦੇ ਸਿਰ ਤੋਂ ਹਟਾ ਕੇ ਮਨੱਸ਼ਹ ਦੇ ਸਿਰ ਉੱਤੇ ਧਰੇ।

18. ਅਰ ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ ਪਿਤਾ ਜੀ ਐਉਂ ਨਹੀਂ ਕਿਉਂਜੋ ਉਹ ਪਲੋਠਾ ਹੈ। ਅਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਧਰ।

19. ਪਰ ਉਸ ਦੇ ਪਿਤਾ ਨੇ ਇਨਕਾਰ ਕਰਕੇ ਆਖਿਆ, ਮੈਂ ਜਾਣਦਾ ਹਾਂ ਮੇਰੇ ਪੁੱਤ੍ਰ ਮੈਂ ਜਾਣਦਾ ਹਾਂ। ਏਸ ਤੋਂ ਵੀ ਇੱਕ ਕੌਮ ਹੋਵੇਗੀ ਅਰ ਏਹ ਵੀ ਵੱਡਾ ਹੋਵੇਗਾ ਪਰ ਉਸ ਦਾ ਨਿੱਕਾ ਭਰਾ ਏਸ ਨਾਲੋਂ ਵੱਡਾ ਹੋਵੇਗਾ ਅਰ ਉਸ ਦੀ ਅੰਸ ਤੋਂ ਢੇਰ ਸਾਰੀਆਂ ਕੌਮਾਂ ਹੋਣਗੀਆਂ।

20. ਅਤੇ ਉਸ ਨੇ ਉਸੇ ਦਿਨ ਉਨ੍ਹਾਂ ਨੂੰ ਬਰਕਤ ਦੇਕੇ ਆਖਿਆ ਕਿ ਇਸਰਾਏਲ ਤੇਰੇ ਦਵਾਰਾ ਐਉਂ ਆਖ ਕੇ ਬਰਕਤ ਦਿਆ ਕਰੇਗਾ ਕਿ ਪਰਮੇਸ਼ੁਰ ਤੈਨੂੰ ਇਫ਼ਰਾਈਮ ਅਰ ਮਨੱਸ਼ਹ ਵਰਗਾ ਰੱਖੇ ਸੋ ਉਸਨੇ ਇਫ਼ਰਾਈਮ ਨੂੰ ਮਨੱਸ਼ਹ ਨਾਲੋਂ ਅੱਗੇ ਰੱਖਿਆ।

21. ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਵੇਖ ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਤੁਹਾਡੇ ਸੰਗ ਹੋਵੇਗਾ ਅਰ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ ਵਿੱਚ ਮੁੜ ਲੈ ਆਵੇਗਾ।

22. ਅਰ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵਧ ਇੱਕ ਪਹਾੜੀ ਇਲਾਕਾ ਦਿੱਤਾ ਹੈ ਜਿਹੜਾ ਮੈਂ ਆਪਣੀ ਤੇਗ ਅਤੇ ਧਣੁੱਖ ਨਾਲ ਅਮੋਰੀਆਂ ਦੇ ਹੱਥੋਂ ਖੋਹਿਆ ਸੀ।

About ਉਤਪਤ Chapter 48

Read ਉਤਪਤ Chapter 48 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 48
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 48 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 48?

ਉਤਪਤ Chapter 48 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 48 online for free with easy chapter navigation.

Share Your Love

Leave a Reply

Your email address will not be published. Required fields are marked *