ਉਤਪਤ Chapter 23

For English

Read ਉਤਪਤ Chapter 23 Online

Read ਉਤਪਤ Chapter 23 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 23

ਅਧਿਆਇ 23

1. ਸਾਰਾਹ ਦੀ ਉਮਰ ਇੱਕ ਸੌ ਸਤਾਈਆਂ ਵਰਿਹਾਂ ਦੀ ਹੋਈ।

2. ਏਹ ਸਾਰਾਹ ਦੀ ਉਮਰ ਦੇ ਵਰਹੇ ਸਨ ਤਾਂ ਸਾਰਾਹ ਕਿਰਯਤ ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ ਜਿਹੜਾ ਕਨਾਨ ਦੇਸ ਵਿੱਚ ਹੈ ਅਤੇ ਅਬਰਾਹਾਮ ਸਾਰਾਹ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ।

3. ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅਗਿਓਂ ਉੱਠਕੇ ਹੇਤ ਦੇ ਪੁੱਤ੍ਰਾਂ ਨੂੰ ਬੋਲਿਆ।

4. ਮੈਂ ਪਰਦੇਸੀ ਅਰ ਤੁਹਾਡੇ ਵਿੱਚ ਪਰਾਹੁਣਾ ਹਾਂ। ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਮਿਲਖ ਕਰ ਦਿਉ ਤਾਂਜੋ ਮੈਂ ਆਪਣਾ ਮੁਰਦਾ ਆਪਣੇ ਅੱਗੋਂ ਦੱਬ ਦਿਆਂ।

5. ਹੇਤ ਦੇ ਪੁੱਤ੍ਰਾਂ ਨੇ ਅਬਰਾਹਾਮ ਨੂੰ ਉਤਰ ਦਿੱਤਾ।

6. ਪ੍ਰਭੁ ਜੀ ਸਾਡੀ ਸੁਣੋ। ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸਜਾਦੇ ਹੋ। ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦਬ ਦਿਓ। ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਤੁਹਾਥੋਂ ਨਹੀਂ ਰੋਕੇਗਾ।

7. ਤਾਂ ਅਬਰਾਹਾਮ ਉੱਠਿਆ ਅਰ ਉਹ ਉਸ ਦੇਸ ਦੇ ਲੋਕਾਂ ਅਰਥਾਤ ਹੇਤ ਦੇ ਪੁੱਤ੍ਰਾਂ ਦੇ ਅੱਗੇ ਝੁਕਿਆ।

8. ਅਤੇ ਉਨਾਂ ਨੂੰ ਏਹ ਬੋਲਿਆ ਕਿ ਜੇ ਤੁਹਾਡੀ ਭਾਉਣੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਗੱਲ ਸੁਣੋ ਅਰ ਸੋਹਰ ਦੇ ਪੁੱਤ੍ਰ ਅਫਰੋਨ ਦੇ ਅੱਗੇ ਮੇਰੀ ਸਪਾਰਸ਼ ਕਰੋ।

9. ਤਾਂਜੋ ਓਹ ਮੈਨੂੰ ਮਕਫੇਲਾਹ ਦੀ ਗੁਫਾ ਦੇਵੇ ਜਿਹੜੀ ਉਸ ਦੀ ਹੈ ਅਰ ਉਸ ਦੇ ਖੇਤ ਦੇ ਬੰਨੇ ਨਾਲ ਹੈ। ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂ ਜੋ ਉਹ ਕਬਰਿਸਤਾਨ ਮੇਰੀ ਮਿਲਖ ਹੋਵੇ।

10. ਹੁਣ ਅਫਰੋਨ ਹੇਤ ਪੁੱਤ੍ਰਾਂ ਦੇ ਵਿਚਕਾਰ ਬੈਠਾ ਹੋਇਆ ਸੀ ਤਾਂ ਅਫਰੋਨ ਹਿੱਤੀ ਨੇ ਹੇਤ ਦੇ ਪੁੱਤ੍ਰਾਂ ਦੇ ਕੰਨੀ ਨਾਲੇ ਸਾਰਿਆਂ ਨਗਰ ਦੇ ਫਾਟਕ ਦੇ ਲੰਘਣ ਵਾਲਿਆਂ ਦੇ ਕੰਨੀ ਵੀ ਇਹ ਗੱਲ ਪਾ ਕੇ ਅਬਰਾਹਾਮ ਨੂੰ ਉੱਤਰ ਦਿੱਤਾ।

11. ਨਹੀਂ ਮੇਰੇ ਪ੍ਰਭੁ ਜੀ ਮੇਰੀ ਸੁਣੋ। ਮੈਂ ਏਹ ਖੇਤ ਤੁਹਾਨੂੰ ਦਿੰਦਾ ਹਾਂ ਅਰ ਏਹ ਗੁਫਾ ਭੀ ਜਿਹੜੀ ਉਹ ਦੇ ਵਿੱਚ ਹੈ। ਮੈਂ ਆਪਣੀ ਕੌਮ ਦੇ ਪੁੱਤ੍ਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ। ਆਪਣੇ ਮੁਰਦੇ ਨੂੰ ਦੱਬ ਦਿਓ।

12. ਫੇਰ ਅਬਰਾਹਾਮ ਉਸ ਦੇਸ ਦੇ ਲੋਕਾਂ ਦੇ ਸਨਮੁਖ ਝੁਕਿਆ।

13. ਅਤੇ ਉਸ ਦੇ ਲੋਕਾਂ ਦੇ ਸੁਣਦੇ ਹੋਏ ਅਫਰੋਨ ਨੂੰ ਆਖਿਆ, ਜੇਕਰ ਤੂੰ ਇਸ ਵਿੱਚ ਮੇਰੀ ਸੁਣਦਾ ਹੈਂ ਤਾਂ ਮੈਂ ਉਸ ਖੇਤ ਲਈ ਚਾਂਦੀ ਦਿੰਦਾ ਹਾਂ। ਉਹ ਮੇਰੀ ਵਲੋਂ ਤਾਂਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ।

14. ਅਫਰੋਨ ਨੇ ਏਹ ਆਖਕੇ ਅਬਰਾਹਾਮ ਨੂੰ ਉੱਤਰ ਦਿੱਤਾ।

15. ਪ੍ਰਭੁ ਜੀ ਮੇਰੀ ਸੁਣੋ ਏਹ ਜਮੀਨ ਦਾ ਖੱਤਾ ਜਿਹੜਾ ਚਾਰ ਸੌ ਚਾਂਦੀ ਦੇ ਰੁਪਇਏ ਦਾ ਹੈ ਏਹ ਸਾਡੇ ਵਿੱਚ ਕੀ ਹੈ? ਆਪਣੇ ਮੁਰਦੇ ਨੂੰ ਦੱਬ ਦਿਓ।

16. ਤਾਂ ਅਬਰਾਹਾਮ ਨੇ ਅਫਰੋਨ ਦੀ ਸੁਣੀ ਅਰ ਅਬਰਾਹਾਮ ਨੇ ਇਹ ਚਾਂਦੀ ਦਾ ਚਾਰ ਸੌ ਰੁਪਇਆ ਜੋ ਬੁਪਾਰੀਆਂ ਵਿੱਚ ਚਲਤ ਸੀ ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ ਅਫਰੋਨ ਲਈ ਤੋਲ ਦਿੱਤਾ।

17. ਐਓਂ ਮਕਫੇਲਾਹ ਵਾਲਾ ਅਫਰੋਨ ਦਾ ਖੇਤ ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫਾ ਅਰ ਸਾਰੇ ਬਿਰਛ ਜਿਹੜੇ ਖੇਤ ਵਿੱਚ ਸਨ ਅਤੇ ਉਸ ਖੇਤ ਦੇ ਬੰਨਿਆਂ ਦੇ ਉੱਤੇ ਸਨ।

18. ਹਿੱਤੀਆਂ ਦੇ ਅਤੇ ਉਨਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ ਅਬਰਾਹਾਮ ਦੇ ਮਿਲਖ ਹੋ ਗਈ।

19. ਏਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫੇਲਾ ਦੇ ਖੇਤ ਦੀ ਗੁਫਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ ਦੇ ਹਬਰੋਨ ਵਿੱਚ ਦੱਬ ਦਿੱਤਾ।

20. ਐਉਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫਾ ਹੇਤ ਦੇ ਪੁੱਤ੍ਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਮਿਲਖ ਹੋ ਗਈ।

About ਉਤਪਤ Chapter 23

Read ਉਤਪਤ Chapter 23 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 23
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 23 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 23?

ਉਤਪਤ Chapter 23 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 23 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 6
  3. ਉਤਪਤ Chapter 47
  4. ਉਤਪਤ Chapter 34
  5. ਉਤਪਤ Chapter 33
  6. ਉਤਪਤ Chapter 24
  7. ਉਤਪਤ Chapter 19

Explore More from ਪੁਰਾਣਾ ਨੇਮ

  1. 2 ਰਾਜਿਆਂ Chapter 22
  2. ਕੂਚ Chapter 14
  3. ਜ਼ਬੂਰ Chapter 2
  4. ਲੇਵੀਆਂ Chapter 13
  5. 2 ਇਤਹਾਸ Chapter 28
  6. ਨਿਆਂਈਆਂ Chapter 13
  7. ਅੱਯੂਬ Chapter 32

Related Chapters & Readings

  1. ਯਹੋਸ਼ੁਆ Chapter 8
  2. 2 ਕੁਰਿੰਥੀਆਂ Chapter 10
  3. ਉਪਦੇਸ਼ਕ Chapter 10
  4. 1 ਰਾਜਿਆਂ Chapter 1
  5. ਉਪਦੇਸ਼ਕ Chapter 1
  6. ਪਰਕਾਸ਼ ਦੀ ਪੋਥੀ Chapter 19
  7. ਉਪਦੇਸ਼ਕ Chapter 5
Share Your Love

Leave a Reply

Your email address will not be published. Required fields are marked *