Read ਨਿਆਂਈਆਂ Chapter 1 Online
Read ਨਿਆਂਈਆਂ Chapter 1 online from the Holy Bible. This chapter is part of the Book of ਨਿਆਂਈਆਂ in the Old Testament. Browse every verse with easy chapter navigation, continue to the next chapter, or explore the complete Book of ਨਿਆਂਈਆਂ and the Holy Bible online.
Choose a Chapter
ਨਿਆਂਈਆਂ 1
ਅਧਿਆਇ 1
1. ਯਹੋਸ਼ੁਆ ਦੇ ਮਰਨ ਦੇ ਮਗਰੋਂ ਅਜਿਹਾ ਹੋਇਆ, ਜੋ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁੱਛਿਆ, ਭਲਾ, ਕਨਾਨੀਆਂ ਨਾਲ ਜੁੱਧ ਕਰਨ ਨੂੰ ਸਾਡੇ ਲਈ ਪਹਿਲੇ ਕੌਣ ਚੜ੍ਹੇਗਾ?
2. ਯਹੋਵਾਹ ਨੇ ਆਖਿਆ, ਯਹੂਦਾਹ ਚੜ੍ਹੇਗਾ, ਅਤੇ ਵੇਖੋ, ਮੈਂ ਇਹ ਦੇਸ ਉਸੇ ਦੇ ਹੱਥ ਕਰ ਦਿੱਤਾ ਹੈ।
3. ਤਦ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਆਖਿਆ, ਮੇਰੇ ਗੁਣੇ ਦੀ ਵੰਡ ਵਿੱਚ ਮੇਰੇ ਨਾਲ ਚੜ੍ਹ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰਾਂ ਮੈਂ ਭੀ ਤੇਰੇ ਗੁਣੇ ਦੀ ਵੰਡ ਵਿੱਚ ਤੇਰੇ ਨਾਲ ਚੜ੍ਹਾਂਗਾ ਸੋ ਸ਼ਿਮਓਨ ਉਸ ਦੇ ਨਾਲ ਗਿਆ।
4. ਤਦ ਯਹੂਦਾਹ ਚੜ੍ਹਿਆ ਅਤੇ ਯਹੋਵਾਹ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਉਨ੍ਹਾਂ ਦੇ ਹੱਥੀਂ ਕਰ ਦਿੱਤਾ ਅਤੇ ਉਨ੍ਹਾਂ ਨੇ ਬਜ਼ਕ ਵਿੱਚ ਦਸ ਹਜ਼ਾਰ ਮਨੁੱਖ ਵੱਢੇ।
5. ਉਨ੍ਹਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਾ ਅਤੇ ਉਸ ਨਾਲ ਲੜੇ ਅਤੇ ਕਨਾਨੀਆਂ ਅਰ ਫ਼ਰਿੱਜ਼ੀਆਂ ਨੂੰ ਮਾਰਿਆ।
6. ਪਰ ਅਦੋਨੀ ਬਜ਼ਕ ਭੱਜ ਗਿਆ ਅਰ ਉਨ੍ਹਾਂ ਨੇ ਉਸ ਦਾ ਪਿੱਛਾ ਕੀਤਾ ਅਰ ਉਸ ਨੂੰ ਫੜ ਕੇ ਉਸ ਦੇ ਹੱਥਾਂ ਨਾਲੇ ਪੈਰਾਂ ਦੇ ਅੰਗੂਠੇ ਵੱਢ ਸੁੱਟੇ।
7. ਤਦ ਅਦੋਨੀ ਬਜ਼ਕ ਨੇ ਆਖਿਆ, ਹੱਥਾਂ ਪੈਰਾਂ ਦੇ ਅੰਗੂਠੇ ਵੱਢੇ ਹੋਏ ਸੱਤਰ ਪਾਤਸ਼ਾਹ ਮੇਰੀ ਮੇਜ਼ ਦੇ ਹੇਠੋਂ ਗਿਰਾਹੀਆਂ ਚੁਗ ਚੁਗ ਖਾਂਦੇ ਸਨ, ਸੋ ਜਿਹਾ ਮੈਂ ਕੀਤਾ ਸੀ ਪਰਮੇਸ਼ੁਰ ਨੇ ਮੈਨੂੰ ਤਿਹਾ ਹੀ ਵੱਟਾ ਦਿੱਤਾ। ਫੇਰ ਓਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ।
8. ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਹ ਨੂੰ ਜਿੱਤ ਲਿਆ ਅਰ ਉਹ ਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਸ਼ਹਿਰ ਨੂੰ ਅੱਗ ਨਾਲ ਫੂਕ ਸੁੱਟਿਆ।
9. ਇਸ ਦੇ ਪਿੱਛੋਂ ਯਹੂਦੀ ਲਹਿ ਕੇ ਓਹਨਾਂ ਕਨਾਨੀਆਂ ਨਾਲ ਲੜੇ ਜੋ ਪਹਾੜ ਵਿੱਚ ਅਤੇ ਦੱਖਣ ਦੇ ਦੇਸ ਅਤੇ ਬੇਟ ਵਿੱਚ ਵੱਸਦੇ ਸਨ।
10. ਅਤੇ ਯਹੂਦਾਹ ਓਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ ਸਾਹਮਣਾ ਕਰਨ ਨੂੰ ਗਿਆ। ਉਸ ਹਬਰੋਨ ਦਾ ਨਾਉਂ ਪਹਿਲੇ ਕਿਰਯਥ-ਅਰਬਾ ਸੀ। ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰਿਆ।
11. ਅਤੇ ਉਹ ਉੱਥੋਂ ਤੁਰ ਕੇ ਦਬੀਰੀਆਂ ਉੱਤੇ ਚੜ੍ਹਿਆ। ਦਬੀਰ ਦਾ ਨਾਉਂ ਪਹਿਲੇ ਕਿਰਯਥ-ਸੇਫ਼ਰ ਸੀ।
12. ਤਦ ਕਾਲੇਬ ਨੇ ਆਖਿਆ, ਜਿਹੜਾ ਕਿਰਯਬ-ਸੇਫ਼ਰ ਨੂੰ ਮਾਰ ਕੇ ਲੈ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸਾਹ ਵਿਆਹ ਦਿਆਂਗਾ।
13. ਤਦ ਕਾਲੇਬ ਦੇ ਨਿੱਕੇ ਭਰਾ ਕਨਜ ਦੇ ਪੁੱਤ੍ਰ ਅਥਨੀਏਲ ਨੇ ਉਸ ਨੂੰ ਜਿੱਤ ਲਿਆ ਅਤੇ ਉਹ ਨੇ ਆਪਣੀ ਧੀ ਅਕਸਾਹ ਉਸ ਨੂੰ ਵਿਆਹ ਦਿੱਤੀ।
14. ਅਤੇ ਅਜਿਹਾ ਹੋਇਆ ਭਈ ਜਿਸ ਵੇਲੇ ਉਹ ਉਸ ਦੇ ਕੋਲ ਆਈ ਤਾਂ ਉਹ ਨੇ ਉਸ ਨੂੰ ਚੁੱਕਿਆ ਜੋ ਉਹ ਆਪਣੇ ਪਿਉ ਕੋਲੋਂ ਇੱਕ ਪੈਲੀ ਮੰਗੇ। ਫੇਰ ਉਹ ਛੇਤੀ ਨਾਲ ਆਪਣੇ ਖੋਤੇ ਤੋਂ ਉਤਰੀ, ਤਦ ਕਾਲੇਬ ਨੇ ਉਸ ਨੂੰ ਆਖਿਆ, ਤੂੰ ਕੀ ਮੰਗਦੀ ਹੈਂ?
15. ਉਸ ਨੇ ਆਖਿਆ, ਮੈਨੂੰ ਅਸੀਸ ਦੇਹ, ਤੈਂ ਜੋ ਮੈਨੂੰ ਦੱਖਣ ਦਾ ਇੱਕ ਦੇਸ ਦਾਨ ਦਿੱਤਾ ਹੈ, ਮੈਨੂੰ ਪਾਣੀ ਦੇ ਸੁੰਬ ਭੀ ਦੇਹ, ਤਾਂ ਕਾਲੇਬ ਨੇ ਉਤਲੇ ਸੁੰਬ ਅਤੇ ਹੇਠਲੇ ਸੁੰਬ ਉਸ ਨੂੰ ਦਿੱਤੇ।
16. ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ ਖਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾਹ ਦੀ ਉਜਾੜ ਨੂੰ ਜੋ ਅਰਾਦ ਦੇ ਦੱਖਣ ਵੱਲ ਹੈ ਉਤਾਹਾਂ ਆਈ ਅਤੇ ਉਨ੍ਹਾਂ ਲੋਕਾਂ ਦੇ ਵਿੱਚਕਾਰ ਜਾ ਵੱਸੀ।
17. ਯਹੂਦਾਹ ਆਪਣੇ ਭਰਾ ਸ਼ਿਮਓਨ ਦੇ ਨਾਲ ਗਿਆ ਅਤੇ ਓਹਨਾਂ ਨੇ ਉਨ੍ਹਾਂ ਕਨਾਨੀਆਂ ਨੂੰ ਜਾ ਮਾਰਿਆ ਜੋ ਸਫ਼ਾਥ ਵਿੱਚ ਰਹਿੰਦੇ ਸਨ, ਅਤੇ ਉਹ ਦਾ ਨਾਸ ਕਰ ਸੁੱਟਿਆ ਸੋ ਉਸ ਸ਼ਹਿਰ ਦਾ ਨਾਉਂ ਹਾਰਮਾਹ ਸਦਵਾਇਆ।
18. ਅਤੇ ਯਹੂਦਾਹ ਨੇ ਅੱਜ਼ਾਹ ਅਰ ਉਸ ਦੇ ਉਦਾਲੇ ਅਤੇ ਅਸਕਲੋਨ ਅਰ ਉਸ ਦੇ ਉਦਾਲੇ ਅਤੇ ਅਕਰੋਨ ਅਰ ਉਸ ਦੇ ਉਦਾਲੇ ਨੂੰ ਲੈ ਲਿਆ।
19. ਅਤੇ ਯਹੋਵਾਹ ਯਹੂਦਾਹ ਦੇ ਅੰਗ ਸੰਗ ਸੀ ਅਤੇ ਉਸ ਨੇ ਪਹਾੜੀਆਂ ਨੂੰ ਕੱਢ ਦਿੱਤਾ ਪਰ ਦੂਣ ਦੇ ਵਾਸੀਆਂ ਨੂੰ ਨਾ ਕੱਢ ਸੱਕਿਆ, ਕਿਉਂ ਜੋ ਉਨ੍ਹਾਂ ਦੇ ਕੋਲ ਲੋਹੇ ਦੇ ਰਥ ਸਨ।
20. ਤਦ ਉਨ੍ਹਾਂ ਨੇ ਮੂਸਾ ਦੇ ਆਖਣ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸ ਨੇ ਅਨਾਕ ਦਿਆਂ ਤਿੰਨਾਂ ਪੁੱਤ੍ਰਾਂ ਨੂੰ ਉੱਥੋਂ ਕੱਢ ਦਿੱਤਾ।
21. ਅਤੇ ਬਿਨਯਾਮੀਨੀਆਂ ਨੇ ਉਨ੍ਹਾਂ ਯਬੂਸੀਆਂ ਨੂੰ ਜੋ ਯਰੂਸ਼ਲਮ ਵਿੱਚ ਵੱਸਦੇ ਸਨ ਕੱਢ ਨਾ ਦਿੱਤਾ, ਸੋ ਯਬੂਸੀ ਬਿਨਯਾਮੀਨੀਆਂ ਦੇ ਨਾਲ ਅੱਜ ਦੇ ਦਿਨ ਤੋੜੀ ਯਰੂਸ਼ਲਮ ਵਿੱਚ ਵੱਸਦੇ ਹਨ।
22. ਯੂਸੁਫ਼ ਦਾ ਟੱਬਰ ਬੈਤੇਲ ਉੱਤੇ ਚੜ੍ਹ ਆਇਆ, ਅਤੇ ਯਹੋਵਾਹ ਉਨਾਂ ਦੇ ਅੰਗ ਸੰਗ ਸੀ।
23. ਅਤੇ ਯੂਸੁਫ਼ ਦੇ ਟੱਬਰ ਨੇ ਬੈਤੇਲ ਦੇ ਖੋਜ ਕੱਢਣ ਲਈ ਲੋਕ ਘੱਲੇ, ਅਤੇ ਉਸ ਸ਼ਹਿਰ ਦਾ ਨਾਉਂ ਪਹਿਲੇ ਲੂਜ਼ ਸੀ।
24. ਉਪਰੰਤ ਖੋਜੀਆਂ ਨੇ ਇੱਕ ਮਨੁੱਖ ਨੂੰ ਸ਼ਹਿਰ ਵਿੱਚੋਂ ਨਿੱਕਲਦਿਆਂ ਡਿੱਠਾ ਤਾਂ ਉਸ ਨੂੰ ਆਖਿਆ ਭਈ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਈ ਤਾਂ ਅਸੀਂ ਭੀ ਤੇਰੇ ਨਾਲ ਭਲਿਆਈ ਕਰਾਂਗੇ।
25. ਸੋ ਉਸ ਨੇ ਸ਼ਹਿਰ ਵਿੱਚ ਵੜਨ ਦਾ ਰਾਹ ਓਹਨਾਂ ਨੂੰ ਵਿਖਾਇਆ ਅਤੇ ਓਹਨਾਂ ਨੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਟੱਬਰ ਸਣੇ ਜੀਉਂਦਾ ਛੱਡਿਆ।
26. ਅਤੇ ਉਸ ਮਨੁੱਖ ਨੇ ਹਿੱਤੀਆਂ ਦੇ ਦੇਸ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਬਣਾਇਆ ਅਤੇ ਉਸ ਦਾ ਨਾਉਂ ਲੂਜ਼ ਰੱਖਿਆ ਸੋ ਅੱਜ ਤੋੜੀ ਉਸ ਦਾ ਉਹੋ ਨਾਉਂ ਹੈ।
27. ਮਨੱਸ਼ਹ ਨੇ ਬੈਤਸ਼ਾਨ ਅਤੇ ਉਸ ਦਿਆਂ ਪਿੰਡਾਂ ਨੂੰ ਅਤੇ ਤਾਨਾਕ ਅਰ ਉਸ ਦਿਆਂ ਪਿੰਡਾਂ ਨੂੰ ਅਤੇ ਦੋਰ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਯਿਬਲਾਮ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਮਗਿੱਦੋ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ, ਪਰ ਕਨਾਨੀ ਉਸ ਦੇਸ ਵਿੱਚ ਵੱਸੇ ਹੀ ਰਹੇ।
28. ਅਤੇ ਜਾਂ ਇਸਰਾਏਲੀ ਤਕੜੇ ਹੋਏ ਤਾਂ ਓਹ ਕਨਾਨੀਆਂ ਤੋਂ ਬਗਾਰ ਦਾ ਕੰਮ ਕਰਾਉਂਦੇ ਰਹੇ ਪਰ ਉਨ੍ਹਾਂ ਨੂੰ ਮੂਲੋਂ ਕੱਢ ਨਾ ਦਿੱਤਾ।
29. ਇਫ਼ਰਾਈਮ ਨੇ ਭੀ ਉਨ੍ਹਾਂ ਕਨਾਨੀਆਂ ਨੂੰ ਜੋ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਸੋ ਕਨਾਨੀ ਗਜ਼ਰ ਦਿਆਂ ਵਾਸੀਆਂ ਦੇ ਵਿੱਚਕਾਰ ਵੱਸਦੇ ਰਹੇ।
30. ਜ਼ਬੂਲੁਨ ਨੇ ਭੀ ਕਟਰੋਨ ਅਤੇ ਨਹਲੋਲ ਦਿਆਂ ਲੋਕਾਂ ਨੂੰ ਨਾ ਕੱਢਿਆ ਸੋ ਕਨਾਨੀ ਉਨ੍ਹਾਂ ਵਿੱਚ ਵੱਸਦੇ ਰਹੇ ਅਤੇ ਬਗਾਰ ਦਿੰਦੇ ਰਹੇ।
31. ਆਸ਼ੇਰ ਨੇ ਭੀ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ।
32. ਸਗੋਂ ਆਸ਼ੇਰੀ ਉਨ੍ਹਾਂ ਕਨਾਨੀਆਂ ਦੇ ਵਿੱਚਕਾਰ ਜੋ ਉਸ ਦੇਸ ਦੇ ਵਾਸੀ ਸਨ ਵੱਸਦੇ ਰਹੇ ਕਿਉਂ ਜੋ ਉਨ੍ਹਾਂ ਨੇ ਓਹਨਾਂ ਨੂੰ ਕੱਢ ਨਾ ਦਿੱਤਾ।
33. ਨਫ਼ਤਾਲੀ ਨੇ ਭੀ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦਿਆਂ ਵਾਸੀਆਂ ਨੂੰ ਨਾ ਕੱਢਿਆ ਸਗੋਂ ਓਹ ਉਨ੍ਹਾਂ ਕਨਾਨੀਆਂ ਦੇ ਵਿੱਚ ਜੋ ਉੱਥੇ ਰਹਿੰਦੇ ਸਨ ਜਾ ਵੱਸੇ, ਪਰ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀ ਉਨ੍ਹਾਂ ਨੂੰ ਬਗਾਰ ਦਿੰਦੇ ਰਹੇ।
34. ਅਮੋਰੀਆਂ ਨੇ ਦਾਨੀਆਂ ਨੂੰ ਪਹਾੜ ਵਿੱਚ ਧੱਕ ਦਿੱਤਾ, ਅਜਿਹਾ ਜੋ ਉਨ੍ਹਾਂ ਨੇ ਓਹਨਾਂ ਨੂੰ ਦੂਣ ਵਿੱਚ ਨਾ ਲਹਿਣ ਦਿੱਤਾ।
35. ਪਰ ਅਮੋਰੀ ਹਰਸ ਦੇ ਪਹਾੜ ਉੱਤੇ ਅੱਯਾਲੋਨ ਵਿੱਚ ਅਤੇ ਸਾਲਬੀਮ ਵਿੱਚ ਵੱਸਦੇ ਹੀ ਰਹੇ, ਪਰ ਯੂਸੁਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਜੋ ਉਨ੍ਹਾਂ ਕੋਲੋਂ ਬਗਾਰ ਲੈਂਦੇ ਰਹੇ।
36. ਅਤੇ ਅਮੋਰੀਆਂ ਦਾ ਬੰਨਾ ਅਕਰੱਬੀਮ ਦੀ ਚੜ੍ਹਾਈ ਦੇ ਪੱਥਰ ਤੋਂ ਲੈ ਕੇ ਉਤਲੀ ਵੱਲ ਸੀ।
About ਨਿਆਂਈਆਂ Chapter 1
Read ਨਿਆਂਈਆਂ Chapter 1 online from the Holy Bible. This chapter is part of the Book of ਨਿਆਂਈਆਂ in the Old Testament. Continue reading with the chapter navigation above or explore the complete book.
Book Information
Book: ਨਿਆਂਈਆਂ
Chapter: 1
Testament: Old Testament
How to Read this Chapter
Use the Previous and Next Chapter buttons to continue reading ਨਿਆਂਈਆਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਨਿਆਂਈਆਂ Chapter 1 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਨਿਆਂਈਆਂ Chapter 1?
ਨਿਆਂਈਆਂ Chapter 1 is part of the Book of ਨਿਆਂਈਆਂ in the Holy Bible.
Can I read this chapter online?
Yes. You can read the complete ਨਿਆਂਈਆਂ Chapter 1 online for free with easy chapter navigation.
More Chapters from ਨਿਆਂਈਆਂ
- ਨਿਆਂਈਆਂ Chapter 9
- ਨਿਆਂਈਆਂ Chapter 5
- ਨਿਆਂਈਆਂ Chapter 4
- ਨਿਆਂਈਆਂ Chapter 20
- ਨਿਆਂਈਆਂ Chapter 21
- ਨਿਆਂਈਆਂ Chapter 17
- ਨਿਆਂਈਆਂ Chapter 7
Explore More from ਪੁਰਾਣਾ ਨੇਮ
- ਯਸਾਯਾਹ Chapter 39
- ਜ਼ਬੂਰ Chapter 15
- ਉਤਪਤ Chapter 34
- ਯਹੋਸ਼ੁਆ Chapter 23
- ਯਸਾਯਾਹ Chapter 66
- ਉਤਪਤ Chapter 18
- ਨਹੂਮ Chapter 2