Read ਉਤਪਤ Chapter 49 Online
Read ਉਤਪਤ Chapter 49 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.
Choose a Chapter
ਉਤਪਤ 49
ਅਧਿਆਇ 49
1. ਯਾਕੂਬ ਨੇ ਆਪਣੇ ਪੁੱਤ੍ਰਾਂ ਨੂੰ ਸੱਦ ਕੇ ਆਖਿਆ, ਇੱਕਠੇ ਹੋ ਜਾਓ ਤਾਂਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ।
2. ਯਾਕੂਬ ਦੇ ਪੁੱਤ੍ਰ ਇੱਕਠੇ ਹੋ ਜਾਓ, ਸੁਣੋ, ਅਤੇ ਆਪਣੇ ਪਿਤਾ ਇਸਰਾਏਲ ਦੀ ਸੁਣੋ।
3. ਰਊਬੇਨ ਤੂੰ ਮੇਰਾ ਪਲੋਠਾ ਪੁੱਤ੍ਰ ਹੈਂ ਮੇਰਾ ਬਲ ਤੇ ਮੇਰੀ ਸ਼ਕਤੀ ਦਾ ਮੁੱਢ ਹੈਂ। ਤੂੰ ਪਤ ਵਿੱਚ ਉੱਤਮ ਤੇ ਜੋਰ ਵਿੱਚ ਵੀ ਉੱਤਮ ਹੈਂ।
4. ਤੇਰਾ ਜਲ ਵਾਂਗ ਉਬਾਲਾ ਹੈ ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ। ਕਿਉਂਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ੍ਹ ਗਿਆ। ਤਦ ਤੂੰ ਉਹ ਨੂੰ ਭਰਿਸ਼ਟ ਕੀਤਾ। ਉਹ ਮੇਰੀ ਛੇਜ ਉੱਤੇ ਚੜ੍ਹ ਗਿਆ।
5. ਸ਼ਿਮਓਨ ਅਤੇ ਲੇਵੀ ਸੱਕੇ ਭਰਾ ਹਨ। ਉਨ੍ਹਾਂ ਦੀਆਂ ਤੇਗਾਂ ਜੁਲਮ ਦੇ ਸ਼ਸਤ੍ਰ ਹਨ।
6. ਹੇ ਮੇਰੀ ਜਿੰਦ ਉਨ੍ਹਾਂ ਦੀ ਸੰਗਤ ਵਿੱਚ ਨਾ ਜਾਹ। ਹੇ ਮੇਰੀ ਪਤ ਉਨ੍ਹਾਂ ਦੀ ਸਭਾ ਵਿੱਚ ਨਾ ਰਲ, ਕਿਉਂਜੋ ਉਨ੍ਹਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਵੱਢ ਛੱਡਿਆ ਅਤੇ ਆਪਣੇ ਢੀਠਪੁਣੇ ਵਿੱਚ ਢੱਗੇ ਦੀਆਂ ਸੜਾਂ ਵੱਢ ਦਿੱਤੀਆਂ।
7. ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ ਕਿਉਂਜੋ ਉਹ ਤੁੰਦ ਸੀ ਨਾਲੇ ਉਨ੍ਹਾਂ ਦਾ ਰੋਹ ਕਿਉਂਜੋ ਉਹ ਕਠੋਰ ਸੀ। ਤਾਂ ਮੈਂ ਉਨ੍ਹਾਂ ਨੂੰ ਯਾਕੂਬ ਵਿੱਚ ਵੰਡ ਛੱਡਾਂਗਾ ਅਤੇ ਉਨ੍ਹਾਂ ਨੂੰ ਇਸਰਾਏਲ ਵਿੱਚ ਖਿੰਡਾ ਦਿਆਂਗਾ।।
8. ਹੇ ਯਹੂਦਾਹ ਤੇਰੇ ਭਰਾ ਤੈਨੂੰ ਸਲਾਹੁਣਗੇ, ਤੇਰਾ ਹੱਥ ਤੇਰੇ ਵੇਰੀਆਂ ਦੀ ਧੌਣ ਉੱਤੇ ਹੋਵੇਗਾ। ਤੇਰੇ ਪਿਤਾ ਦੇ ਪੁੱਤ੍ਰ ਤੇਰੇ ਅੱਗੇ ਨਿਉਣਗੇ।
9. ਯਹੂਦਾਹ ਸਿੰਘ ਦਾ ਬੱਚਾ ਹੈ। ਮੇਰੇ ਪੁੱਤ੍ਰ ਤੂੰ ਸ਼ਿਕਾਰ ਮਾਰ ਕੇ ਉਤਾਹਾਂ ਆਇਆ। ਉਹ ਸਿੰਘ ਵਾਂਙੁ ਸਗੋਂ ਸਿੰਘਣੀ ਵਾਂਙੁ ਨਿਵਿਆ ਤੇ ਛੈਹ ਗਿਆ। ਕੌਣ ਉਹ ਨੂੰ ਛੇੜੇਗਾ?
10. ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।
11. ਉਹ ਆਪਣਾ ਖੋਤਾ ਦਾਖ ਦੀ ਬੇਲ ਨਾਲ ਅਤੇ ਆਪਣੀ ਖੋਤੀ ਦਾ ਬੱਚਾ ਦਾਖ ਦੇ ਉੱਤਮ ਬੂਟੇ ਨਾਲ ਬੰਨ੍ਹੇਗਾ। ਉਸ ਨੇ ਆਪਣੇ ਬਸਤ੍ਰ ਮਧ ਵਿੱਚ ਅਤੇ ਆਪਣਾ ਲੀੜਾ ਅੰਗੂਰਾਂ ਦੇ ਲਹੂ ਵਿੱਚ ਧੋਤਾ ਹੈ।
12. ਉਹ ਦੀਆਂ ਅੱਖਾਂ ਮਧ ਨਾਲੋਂ ਕਾਲੀਆਂ ਅਤੇ ਉਹ ਦੇ ਦੰਦ ਦੁੱਧ ਨਾਲੋਂ ਚਿੱਟੇ ਹਨ।
13. ਜਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦਾ ਘਾਟ ਹੋਵੇਗਾ ਤੇ ਉਸ ਦਾ ਬੰਨਾ ਸੀਦੋਨ ਤੀਕ ਹੋਵੇਗਾ।
14. ਯੱਸ਼ਾਕਾਰ ਤਕੜਾ ਖੋਤਾ ਹੈ ਜਿਹੜਾ ਵਾੜਾਂ ਦੇ ਵਿਚਕਾਰ ਛੈਹ ਕੇ ਬਹਿੰਦਾ ਹੈ,
15. ਅਤੇ ਉਸ ਨੇ ਇੱਕ ਵਿਸਰਾਮ ਦੀ ਥਾਂ ਡਿੱਠੀ ਕਿ ਉਹ ਚੰਗੀ ਹੈ ਅਤੇ ਉਹ ਦੇਸ ਕਿ ਉਹ ਸੁਹਾਓਣਾ ਹੈ। ਤਾਂ ਉਸ ਨੇ ਆਪਣਾ ਮੋਢਾ ਭਾਰ ਚੱਕਣ ਨੂੰ ਨਿਵਾਇਆ ਅਤੇ ਉਹ ਇੱਕ ਬੇਗਾਰੀ ਬਣਿਆ।
16. ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਵਾਂਙੁ ਆਪਣੇ ਲੋਕਾਂ ਦਾ ਨਿਆਉਂ ਕਰੇਗਾ।
17. ਦਾਨ ਮਾਰਗ ਉੱਤੇ ਸੱਪ ਸਗੋਂ ਰਸਤੇ ਵਿੱਚ ਫਨੀਅਰ ਸੱਪ ਹੋਵੇਗਾ ਜਿਹੜਾ ਘੋੜੇ ਦੇ ਸੁੰਮਾਂ ਨੂੰ ਡੰਗ ਮਾਰਦਾ ਹੈ ਤਾਂ ਉਸ ਦਾ ਅਸਵਾਰ ਪਿੱਛੇ ਡਿੱਗ ਪੈਂਦਾ ਹੈ।
18. ਹੇ ਯਹੋਵਾਹ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ।
19. ਗਾਦ ਨੂੰ ਧਾੜਵੀ ਧੱਕਣਗੇ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ।
20. ਆਸੇਰ ਤੋਂ ਉਸ ਦੀ ਰੋਟੀ ਚਿਕਣੀ ਹੋਵੇਗੀ ਅਤੇ ਉਹ ਪਾਤਸ਼ਾਹੀ ਪਰਸ਼ਾਦ ਦੇਵੇਗਾ।
21. ਨਫਤਾਲੀ ਛੁਟੇਲ ਹਰਨੀ ਹੈ ਜਿਹੜੀ ਸੁੰਦਰ ਸ਼ਬਦ ਦਿੰਦੀ ਹੈ।।
22. ਯੂਸੁਫ਼ ਇੱਕ ਫਲਦਾਇਕ ਡਾਲ ਹੈ, ਇੱਕ ਫਲਦਾਇਕ ਡਾਲ ਸੋਤੇ ਉੱਤੇ ਜਿਹ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ ਜਾਂਦੀਆਂ ਹਨ।
23. ਤੀਰ ਅੰਦਾਜ਼ਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ।
24. ਪਰ ਉਹ ਦਾ ਧਣੁਖ ਤਕੜਾ ਰਿਹਾ ਅਤੇ ਉਸ ਦੀਆਂ ਬਾਹਾਂ ਤੇ ਹੱਥ ਬਲਵੰਤ ਹਨ ਯਾਕੂਬ ਦੇ ਸ਼ਕਤੀਮਾਨ ਦੇ ਹੱਥੋਂ। ਉੱਥੋਂ ਹੀ ਅਯਾਲੀ ਅਰਥਾਤ ਇਸਰਾਏਲ ਦਾ ਪੱਥਰ ਹੈ।
25. ਤੇਰੇ ਪਿਤਾ ਦੇ ਪਰਮੇਸ਼ੁਰ ਤੋਂ ਜਿਹੜਾ ਤੇਰੀ ਸਹਾਇਤਾ ਕਰੇਗਾ ਅਤੇ ਸਰਬਸ਼ਕਤੀਮਾਨ ਤੋਂ ਜਿਹੜਾ ਤੈਨੂੰ ਬਰਕਤਾਂ ਦੇਵੇਗਾ, ਉਪਰੋਂ ਅਕਾਸ਼ ਦੀਆਂ ਬਰਕਤਾਂ, ਹੇਠਾਂ ਪਈਆਂ ਹੋਈਆਂ ਡੁੰਘਿਆਈਆਂ ਦੀਆਂ ਬਰਕਤਾਂ ਛਾਤੀਆਂ ਤੇ ਕੁੱਖ ਦੀਆਂ ਬਰਕਤਾਂ,
26. ਤੇਰੇ ਪਿਤਾ ਦੀਆਂ ਬਰਕਤਾਂ, ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਤੋਂ, ਸਗੋਂ ਸਦੀਪਕ ਪਰਬਤਾਂ ਦੇ ਬੰਨਿਆਂ ਤੀਕ ਵਧ ਗਈਆਂ। ਓਹ ਯੂਸੁਫ਼ ਦੇ ਸਿਰ ਉੱਤੇ ਸਗੋਂ ਉਹ ਦੀ ਖੋਪਰੀ ਉੱਤੇ ਹੋਣਗੀਆਂ ਜਿਹੜਾ ਆਪਣੇ ਭਰਾਵਾਂ ਵਿੱਚੋਂ ਸੰਕਲਪ ਕੀਤਾ ਗਿਆ।
27. ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ। ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸੰਝ ਨੂੰ ਲੁੱਟ ਵੰਡੇਗਾ।
28. ਏਹ ਸਭ ਏਸਰਾਏਲ ਦੇ ਬਾਰਾਂ ਗੋਤ ਹਨ ਅਤੇ ਏਹ ਉਹ ਹੈ ਜਿਹੜਾ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ ਜਦ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਬਰਕਤ ਦਿੱਤੀ ਹਰ ਇੱਕ ਨੂੰ ਉਸ ਦੀ ਬਰਕਤ ਅਨੁਸਾਰ ਉਸ ਨੇ ਉਨ੍ਹਾਂ ਨੂੰ ਬਰਕਤ ਦਿੱਤੀ।
29. ਫੇਰ ਉਸ ਨੇ ਉਨ੍ਹਾਂ ਨੂੰ ਆਗਿਆ ਦੇਕੇ ਆਖਿਆ, ਮੈਂ ਆਪਣੇ ਲੋਕਾਂ ਨਾਲ ਰਲਨ ਜਾਂਦਾ ਹਾਂ, ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫਾ ਵਿੱਚ ਜਿਹੜੀ ਅਫਰੋਨ ਹਿੱਤੀ ਦੀ ਪੈਲੀ ਵਿੱਚ ਹੈ ਦੱਬਿਓ।
30. ਅਰਥਾਤ ਉਸ ਗੁਫਾ ਵਿੱਚ ਜਿਹੜੀ ਮਕਫੀਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ ਵਿੱਚ ਹੈ ਜਿਹੜੀ ਪੈਲੀ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਮਿਲਖ ਲਈ ਮੁੱਲ ਲਈ ਸੀ।
31. ਉੱਥੇ ਉਨ੍ਹਾਂ ਨੇ ਅਬਰਾਹਾਮ ਨੂੰ ਅਤੇ ਉਹ ਦੀ ਪਤਨੀ ਸਾਰਾਹ ਨੂੰ ਦੱਬਿਆ ਅਤੇ ਉੱਥੇ ਉਨ੍ਹਾਂ ਨੇ ਇਸਹਾਕ ਅਰ ਉਹ ਦੀ ਪਤਨੀ ਰਿਬਕਾਹ ਨੂੰ ਦੱਬਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ।
32. ਮੈਂ ਉਸ ਪੈਲੀ ਅਤੇ ਉਸ ਗੁਫਾ ਨੂੰ ਜਿਹੜੀ ਉਸ ਦੇ ਵਿੱਚ ਹੈ ਹੇਤ ਦੇ ਪੁੱਤ੍ਰਾਂ ਤੋਂ ਮੁੱਲ ਲਿਆ।
33. ਜਾਂ ਯਾਕੂਬ ਆਪਣੇ ਪੁੱਤ੍ਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਉੱਤੇ ਇੱਕਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਰਲਿਆ।
About ਉਤਪਤ Chapter 49
Read ਉਤਪਤ Chapter 49 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.
Book Information
Book: ਉਤਪਤ
Chapter: 49
Testament: Old Testament
How to Read this Chapter
Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਉਤਪਤ Chapter 49 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਉਤਪਤ Chapter 49?
ਉਤਪਤ Chapter 49 is part of the Book of ਉਤਪਤ in the Holy Bible.
Can I read this chapter online?
Yes. You can read the complete ਉਤਪਤ Chapter 49 online for free with easy chapter navigation.
More Chapters from ਉਤਪਤ
- ਉਤਪਤ Chapter 41
- ਉਤਪਤ Chapter 6
- ਉਤਪਤ Chapter 39
- ਉਤਪਤ Chapter 24
- ਉਤਪਤ Chapter 8
- ਉਤਪਤ Chapter 34
- ਉਤਪਤ Chapter 33
Explore More from ਪੁਰਾਣਾ ਨੇਮ
- ਜ਼ਬੂਰ Chapter 103
- ਯਸਾਯਾਹ Chapter 58
- ਅੱਯੂਬ Chapter 42
- ਜ਼ਬੂਰ Chapter 93
- 1 ਸਮੂਏਲ Chapter 27
- ਯਿਰਮਿਯਾਹ Chapter 49
- ਨਹੂਮ Chapter 2