Read ਹਿਜ਼ਕੀਏਲ Chapter 11 Online
Read ਹਿਜ਼ਕੀਏਲ Chapter 11 online from the Holy Bible. This chapter is part of the Book of ਹਿਜ਼ਕੀਏਲ in the Old Testament. Browse every verse with easy chapter navigation, continue to the next chapter, or explore the complete Book of ਹਿਜ਼ਕੀਏਲ and the Holy Bible online.
Choose a Chapter
ਹਿਜ਼ਕੀਏਲ 11
ਅਧਿਆਇ 11
1. ਫ਼ੇਰ ਮੈਨੂੰ ਹਵਾ ਚੁੱਕ ਕੇ ਯਹੋਵਾਹ ਦੇ ਮੰਦਰ ਦੇ ਪੂਰਬੀ ਫ਼ਾਟਕ ਉੱਤੇ ਲੈ ਗਈ। ਇਹ ਫਾਟਕ ਪੂਰਬ ਵੱਲ ਖੁਲ੍ਹਦਾ ਹੈ, ਜਿਧ੍ਧਰੋ ਸੂਰਜ ਚੜਦਾ ਹੈ। ਮੈਂ ਇਸ ਫਾਟਕ ਦੇ ਪ੍ਰਵੇਸ਼ ਉੱਤੇ 25 ਆਦਮੀ ਦੇਖੇ। ਅਜ਼ੂਰ੍ਰ ਦਾ ਪੁੱਤਰ ਯਅਜ਼ਨਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਅਤੇ ਬਨਾਯਾਹ ਦਾ ਪੁੱਤਰ ਫ਼ਲਟਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਉਹ ਲੋਕਾਂ ਦੇ ਆਗੂ ਸਨ।
2. ਫ਼ੇਰ ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸਨੇ ਆਖਿਆ, "ਆਦਮੀ ਦੇ ਪੁੱਤਰ, "ਇਹੀ ਉਹ ਆਦਮੀ ਹਨ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਬਦ ਵਿਉਂਤਾਂ ਬਣਾਉਂਦੇ ਹਨ। ਇਹ ਆਦਮੀ ਲੋਕਾਂ ਨੂੰ ਹਮੇਸ਼ਾ ਮੰਦੇ ਕੰਮ ਕਰਨ ਲਈ ਆਖਦੇ ਨੇ।
3. ਇਹ ਆਦਮੀ ਆਖਦੇ ਨੇ, 'ਅਸੀਂ ਬਹੁਤ ਛੇਤੀ ਹੀ ਆਪਣੇ ਘਰ ਫ਼ੇਰ ਉਸਾਰ ਰਹੇ ਹੋਵਾਂਗੇ। ਅਸੀਂ ਇਸ ਸ਼ਹਿਰ ਵਿੱਚ ਓਸੇ ਤਰ੍ਹਾਂ ਸੁਰਖਿਅਤ ਹਾਂ ਜਿਵੇਂ ਕੌਲੇ ਵਿੱਚ ਪਿਆ ਗੋਸ਼ਤ ਹੁੰਦਾ ਹੈ!'
4. ਉਹ ਇਹ ਝੂਠ ਬੋਲ ਰਹੇ ਹਨ। ਇਸ ਲਈ ਤੈਨੂੰ ਮੇਰੇ ਲਈ ਲੋਕਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਆਦਮੀ ਦੇ ਪੁੱਤਰ, ਜਾਹ ਜਾਕੇ ਲੋਕਾਂ ਨੂੰ ਭਵਿੱਖਬਾਣੀ ਕਰ।"
5. ਫ਼ੇਰ ਯਹੋਵਾਹ ਦਾ ਆਤਮਾ ਮੇਰੇ ਉੱਤੇ ਆਇਆ। ਉਸਨੇ ਮੈਨੂੰ ਆਖਿਆ, "ਉਨ੍ਹਾਂ ਨੂੰ ਦੱਸ ਕਿ ਯਹੋਵਾਹ ਨੇ ਇਹ ਗੱਲਾਂ ਆਖੀਆਂ ਹਨ: ਇਸਰਾਏਲ ਦੇ ਪਰਿਵਾਰ ਤੂੰ ਵੱਡੀਆਂ ਚੀਜ਼ਾਂ ਦੀਆਂ ਯੋਜਨਾਵਾਂ ਬਣਾ ਰਿਹਾ ਹੈਂ। ਪਰ ਮੈਂ ਜਾਣਦਾ ਹਾਂ ਕਿ ਤੂੰ ਕੀ ਸੋਚ ਰਿਹਾ ਹੈਂ।
6. ਤੂੰ ਇਸ ਸ਼ਹਿਰ ਅੰਦਰ ਬਹੁਤ ਲੋਕਾਂ ਨੂੰ ਮਾਰਿਆ ਹੈ। ਤੂੰ ਗਲੀਆਂ ਵਿੱਚ ਲਾਸ਼ਾਂ ਦੇ ਢੇਰ ਲਾ ਦਿੱਤੇ ਹਨ।
7. ਹੁਣ, ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ, 'ਉਹ ਲੋਬਾਂ ਮਾਸ ਹਨ। ਅਤੇ ਸ਼ਹਿਰ ਕੌਲੇ ਹੈ। ਪਰ ਨਬੂਕਦਨੱਸਰ ਆਵੇਗਾ ਅਤੇ ਤੈਨੂੰ ਇਸ ਸੁਰਖਿਅਤ ਕੌਲੇੇ ਵਿੱਚੋਂ ਕੱਢ ਕੇ ਲੈ ਜਾਵੇਗਾ।
8. ਤੂੰ ਤਲਵਾਰ ਤੋਂ ਭੈਭੀਤ ਹੈਂ। ਪਰ ਮੈਂ ਤੇਰੇ ਵਿਰੁੱਧ ਤਲਵਾਰ ਲੈਕੇ ਆ ਰਿਹਾ ਹਾਂ।' ਯਹੋਵਾਹ ਸਾਡਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। ਇਸ ਲਈ ਇਹ ਵਾਪਰਨਗੀਆਂ।
9. ਪਰਮੇਸ਼ੁਰ ਨੇ ਇਹ ਵੀ ਆਖਿਆ, "ਮੈਂ ਤੁਹਾਨੂੰ ਲੋਕਾਂ ਨੂੰ ਇਸ ਸ਼ਹਿਰ ਤੋਂ ਬਾਹਰ ਲੈ ਜਾਵਾਂਗਾ। ਅਤੇ ਮੈਂ ਤੁਹਾਨੂੰ ਅਜਨਬੀਆਂ ਦੇ ਹਵਾਲੇ ਕਰ ਦਿਆਂਗਾ। ਮੈਂ ਤੁਹਾਨੂੰ ਸਜ਼ਾ ਦੇਵਾਂਗਾ!
10. ਤੁਸੀਂ ਤਲਵਾਰ ਨਾਲ ਮਾਰੇ ਜਾਓਗੇ। ਮੈਂ ਤੁਹਾਨੂੰ ਇੱਥੇ ਇਸਰਾਏਲ ਵਿੱਚ ਸਜ਼ਾ ਦਿਆਂਗਾ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਨੂੰ ਸਜ਼ਾ ਦੇਣ ਵਾਲਾ ਮੈਂ ਹੀ ਹਾਂ। ਮੈਂ ਯਹੋਵਾਹ ਹਾਂ।
11. ਹਾਂ, ਇਹ ਸਬਾਨ ਰਿਂਨ੍ਹਣ ਵਾਲਾ ਭਾਂਡਾ ਹੋਵੇਗਾ। ਅਤੇ ਤੁਸੀਂ ਇਸ ਵਿਚਲਾ ਰਿਝ੍ਝਣ ਵਾਲਾ ਮਾਸ ਹੋਵੋਂਗੇ! ਮੈਂ ਤੁਹਾਨੂੰ ਇੱਥੇ, ਇਸਰਾਏਲ ਵਿੱਚ ਸਜ਼ਾ ਦਿਆਂਗਾ।
12. ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਇਹ ਮੇਰਾ ਹੀ ਨੇਮ ਸੀ ਜਿਹੜਾ ਤੁਸੀਂ ਤੋੜਿਆ ਸੀ! ਤੁਸੀਂ ਮੇਰੇ ਆਦੇਸ਼ਾਂ ਦਾ ਪਾਲਣ ਨਹੀਂ ਸੀ ਕੀਤਾ। ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਵਾਂਗੂ ਹੀ ਜਿਉਣ ਦਾ ਨਿਰਣਾ ਕੀਤਾ ਸੀ।"
13. ਜਿਵੇਂ ਹੀ ਮੈਂ ਪਰਮੇਸ਼ੁਰ ਲਈ ਗੱਲ ਕਰਨੀ ਖਤਮ ਕੀਤੀ, ਬਨਾਯਾਹ ਦਾ ਪੁੱਤਰ ਫ਼ਲਟਯਾਹ ਮਰ ਗਿਆ! ਮੈਂ ਜ਼ਮੀਨ ਉੱਤੇ ਡਿੱਗ ਪਿਆ। ਮੈਂ ਆਪਣਾ ਮੂੰਹ ਧਰਤੀ ਨਾਲ ਛੁਹਾਕੇ ਸਿਜਦਾ ਕੀਤਾ ਅਤੇ ਆਖਿਆ, "ਯਹੋਵਾਹ ਮੇਰੇ ਪ੍ਰਭੂ, ਤੂੰ ਤਾਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਤਬਾਹ ਕਰਨ ਜਾ ਰਿਹਾ ਹੈਂ!"
14. ਪਰ ਫੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ,
15. "ਆਦਮੀ ਦੇ ਪੁੱਤਰ, ਆਪਣੇ ਭਰਾਵਾਂ, ਇਸਰਾਏਲ ਦੇ ਪਰਿਵਾਰ ਨੂੰ, ਚੇਤੇ ਕਰ। ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ, ਪਰ ਮੈਂ ਉਨ੍ਹਾਂ ਨੂੰ ਵਾਪਸ ਲਿਆਵਾਂਗਾ! ਪਰ ਹੁਣ, ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, 'ਯਹੋਵਾਹ ਤੋਂ ਬਹੁਤ ਦੂਰ ਰਹੋ। ਇਹ ਧਰਤੀ ਸਾਨੂੰ ਦਿੱਤੀ ਗਈ ਸੀ – ਇਹ ਸਾਡੀ ਹੈ!'
16. "ਇਸ ਲਈ ਉਨ੍ਹਾਂ ਲੋਕਾਂ ਨੂੰ ਇਹ ਗੱਲਾਂ ਆਖ: ਯਹੋਵਾਹ ਸਾਡਾ ਪ੍ਰਭੂ, ਆਖਦਾ ਹੈ, 'ਇਹ ਸੱਚ ਹੈ, ਮੈਂ ਆਪਣੇ ਲੋਕਾਂ ਨੂੰ ਹੋਰਨਾਂ ਕੌਮਾਂ ਵੱਲ ਦੂਰ ਦੁਰਾਡੇ ਜਾਣ ਲਈ ਮਜ਼ਬੂਰ ਕੀਤਾ। ਮੈਂ ਉਨ੍ਹਾਂ ਨੂੰ ਅਵੱਸ਼ ਅਨੇਕਾਂ ਦੇਸਾਂ ਅੰਦਰ ਖਿੰਡਾਇਆ। ਪਰ ਉਸ ਬੋੜੇ ਸਮੇਂ ਲਈ ਜਦੋਂ ਕਿ ਉਹ ਉਨ੍ਹਾਂ ਹੋਰਨਾਂ ਦੇਸਾਂ ਅੰਦਰ ਹਨ, ਮੈਂ ਉਨ੍ਹਾਂ ਦਾ ਮੰਦਰ ਹੋਵਾਂਗਾ।
17. ਪਰ ਤੂੰ ਉਨ੍ਹਾਂ ਲੋਕਾਂ ਨੂੰ ਇਹ ਗੱਲ ਜ਼ਰੂਰ ਦੱਸ ਕਿ ਯਹੋਵਾਹ ਉਨ੍ਹਾਂ ਦਾ ਪ੍ਰਭੂ ਉਨ੍ਹਾਂ ਨੂੰ ਵਾਪਸ ਲਿਆਵੇਗਾ। ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾਇਆ ਹੈ। ਪਰ ਮੈਂ ਤੁਹਾਨੂੰ ਇਕਠਿਆਂ ਕਰਾਂਗਾ ਅਤੇ ਉਨ੍ਹਾਂ ਕੌਮਾਂ ਤੋਂ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਾਪਸ ਦੇਵਾਂਗਾ।
18. ਅਤੇ ਜਦੋਂ ਮੇਰੇ ਲੋਕ ਵਾਪਸ ਆਉਣਗੇ, ਉਹ ਉਨ੍ਹਾਂ ਸਾਰੇ ਭਿਆਨਕ, ਬੁੱਤਾਂ ਨੂੰ ਤਬਾਹ ਕਰ ਦੇਣਗੇ ਜਿਹੜੇ ਹੁਣ ਇੱਥੇ ਹਨ।
19. ਮੈਂ ਉਨ੍ਹਾਂ ਨੂੰ ਲਿਆਕੇ ਇਕਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਇੱਕ ਮੁਠ੍ਠ ਕਰਾਂਗਾ। ਮੈਂ ਉਨ੍ਹਾਂ ਅੰਦਰ ਨਵਾਂ ਆਤਮਾ ਪਾਵਾਂਗਾ। ਮੈਂ ਉਨ੍ਹਾਂ ਦਾ ਪੱਥਰ ਦਾ ਦਿਲ ਲੈ ਲਵਾਂਗਾ ਅਤੇ ਉਸਦੀ ਬਾਵੇਂ ਸੱਚਮੁੱਚ ਦਾ ਦਿਲ ਧਰ ਦਿਆਂਗਾ।
20. ਮੈਂ ਅਜਿਹਾ ਕਰਾਂਗਾ ਤਾਂ ਕਿ ਉਹ ਮੇਰੇ ਕਨੂੰਨਾਂ ਦੀ ਪਾਲਣਾ ਕਰਨਗੇ। ਉਹ ਮੇਰੇ ਆਦੇਸ਼ਾਂ ਨੂੰ ਮੰਨਣਗੇ। ਉਹ ਉਹੀ ਗੱਲਾਂ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਆਖਾਂਗਾ। ਉਹ ਸੱਚਮੁੱਚ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।"'
21. ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਪਰ ਹੁਣ ਉਨ੍ਹਾਂ ਦੇ ਦਿਲ ਉਨ੍ਹਾਂ ਭਿਆਨਕ ਬੁੱਤਾਂ ਨਾਲ ਜੁੜੇ ਹੋਏ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਜ਼ਰੂਰ ਦਿਆਂਗਾ।" ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।
22. ਅਤੇ ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਖਿਲਾਰੇ ਅਤੇ ਹਵਾ ਵਿੱਚ ਉੱਡ ਗਏ। ਪਹੀੇ ਵੀ ਉਨ੍ਹਾਂ ਦੇ ਨਾਲ ਚਲੇ ਗਏ। ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਉਨ੍ਹਾਂ ਦੇ ਉੱਪਰ ਸੀ।
23. ਯਹੋਵਾਹ ਦਾ ਪਰਤਾਪ ਹਵਾ ਵਿੱਚ ਉਠਿਆ ਅਤੇ ਯਰੂਸ਼ਲਮ ਛੱਡ ਗਈ। ਉਹ ਯਰੂਸ਼ਲਮ ਦੇ ਪੂਰਬ ਵੱਲ ਪਹਾੜੀ ਉੱਤੇ ਰੁਕ ਗਈ।
24. ਫ਼ੇਰ ਰੂਹ ਨੇ ਮੈਨੂੰ ਹਵਾ ਵਿੱਚ ਚੁੱਕ ਲਿਆ ਅਤੇ ਮੈਨੂੰ ਬਾਬਲ ਵਾਪਸ ਲੈ ਆਈ। ਇਹ ਮੈਨੂੰ ਉਨ੍ਹਾਂ ਲੋਕਾਂ ਕੋਲ ਵਾਪਸ ਲੈ ਆਇਆ ਜਿਨ੍ਹਾਂ ਨੂੰ ਇਸਰਾਏਲ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਦਰਸ਼ਨ ਅੰਦਰ ਦੇਖਿਆ। ਫ਼ੇਰ (ਉਹ, ਜਿਸਨੂੰ ਮੈਂ ਦਰਸ਼ਨ ਅੰਦਰ ਦੇਖਿਆ ਸੀ।) ਹਵਾ ਵਿੱਚ ਉਠਿਆ ਅਤੇ ਮੈਨੂੰ ਛੱਡ ਗਿਆ।
25. ਫ਼ੇਰ ਮੈਂ ਦੇਸੋਂ ਨਿਕਾਲੇ ਲੋਕਾਂ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਮੈਨੂੰ ਯਹੋਵਾਹ ਨੇ ਦਰਸਾਈਆਂ ਸਨ।
About ਹਿਜ਼ਕੀਏਲ Chapter 11
Read ਹਿਜ਼ਕੀਏਲ Chapter 11 online from the Holy Bible. This chapter is part of the Book of ਹਿਜ਼ਕੀਏਲ in the Old Testament. Continue reading with the chapter navigation above or explore the complete book.
Book Information
Book: ਹਿਜ਼ਕੀਏਲ
Chapter: 11
Testament: Old Testament
How to Read this Chapter
Use the Previous and Next Chapter buttons to continue reading ਹਿਜ਼ਕੀਏਲ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਹਿਜ਼ਕੀਏਲ Chapter 11 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਹਿਜ਼ਕੀਏਲ Chapter 11?
ਹਿਜ਼ਕੀਏਲ Chapter 11 is part of the Book of ਹਿਜ਼ਕੀਏਲ in the Holy Bible.
Can I read this chapter online?
Yes. You can read the complete ਹਿਜ਼ਕੀਏਲ Chapter 11 online for free with easy chapter navigation.