ਉਤਪਤ Chapter 29

For English

Read ਉਤਪਤ Chapter 29 Online

Read ਉਤਪਤ Chapter 29 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 29

ਅਧਿਆਇ 29

1. ਯਾਕੂਬ ਉੱਥੋਂ ਪੈਦਲ ਚਲ ਕੇ ਪੂਰਬੀਆਂ ਦੇ ਦੇਸ ਵਿੱਚ ਆਇਆ।

2. ਅਤੇ ਉਸ ਡਿੱਠਾ ਅਰ ਵੇਖੋ ਰੜ ਵਿੱਚ ਇੱਕ ਖੂਹ ਸੀ ਅਤੇ ਵੇਖੋ ਉੱਥੇ ਭੇਡਾਂ ਦੇ ਤਿੰਨ ਇਜੜ ਖੂਹ ਦੇ ਕੋਲ ਬੈਠੇ ਹੋਏ ਸਨ ਕਿਉਂਜੋ ਉਹ ਉਸ ਖੂਹ ਤੋਂ ਇਜੜਾਂ ਨੂੰ ਪਾਣੀ ਪਿਲਾਉਂਦੇ ਹੁੰਦੇ ਸਨ ਅਰ ਉਸ ਖੂਹ ਦੇ ਮੂੰਹ ਉੱਤੇ ਵੱਡਾ ਪੱਥਰ ਸੀ।

3. ਜਾਂ ਸਾਰੇ ਇੱਜੜ ਉੱਥੇ ਇੱਕਠੇ ਹੁੰਦੇ ਸਨ ਤਾਂ ਉਹ ਉਸ ਪੱਥਰ ਨੂੰ ਖੂਹ ਦੇ ਮੂੰਹੋਂ ਰੇੜਦੇ ਸਨ ਅਰ ਇੱਜੜਾਂ ਨੂੰ ਪਾਣੀ ਪਿਲਾTੁਂਦੇ ਸਨ ਅਤੇ ਫੇਰ ਉਸ ਪੱਥਰ ਨੂੰ ਖੂਹ ਦੇ ਮੁੰਹ ਉੱਤੇ ਉਸ ਦੀ ਜਗਹ ਰੱਖ ਦਿੰਦੇ ਸਨ।

4. ਤਦ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ? ਉਨ੍ਹਾਂ ਨੇ ਆਖਿਆ, ਅਸੀਂ ਹਾਰਾਨ ਤੋਂ ਹਾਂ।

5. ਤਾਂ ਉਸ ਉਹਨਾਂ ਨੂੰ ਆਖਿਆ, ਤੁਸੀਂ ਨਾਹੋਰ ਦੇ ਪੁੱਤ੍ਰ ਲਾਬਾਨ ਨੂੰ ਜਾਣਦੇ ਹੋ? ਉਨ੍ਹਾਂ ਆਖਿਆ, ਅਸੀਂ ਜਾਣਦੇ ਹਾਂਗੇ।

6. ਉਸ ਆਖਿਆ, ਉਹ ਚੰਗਾ ਭਲਾ ਹੈ? ਉਨ੍ਹਾਂ ਨੇ ਆਖਿਆ, ਉਹ ਚੰਗਾ ਭਲਾ ਹੈਗਾ ਅਰ ਵੇਖ ਉਹ ਦੀ ਧੀ ਰਾਖੇਲ ਭੇਡਾਂ ਨਾਲ ਲਗੀ ਆਉਂਦੀ ਹੈ।

7. ਤਾਂ ਉਸ ਆਖਿਆ, ਵੇਖੋ ਅਜੇ ਦਿਨ ਵੱਡਾ ਹੈ ਅਤੇ ਅਜੇ ਪਸੂਆਂ ਦੇ ਇੱਕਠੇ ਹੋਣ ਦਾ ਵੇਲਾ ਨਹੀਂ। ਤੁਸੀਂ ਭੇਡਾਂ ਨੂੰ ਪਾਣੀ ਪਿਲਾਕੇ ਚਾਰਨ ਲਈ ਲੈ ਜਾਓ।

8. ਪਰ ਉਨ੍ਹਾਂ ਨੇ ਆਖਿਆ, ਅਸੀਂ ਅਜਿਹਾ ਨਹੀਂ ਕਰ ਸਕਦੇ ਜਦ ਤੀਕ ਸਾਰੇ ਇੱਜੜ ਇਕੱਠੇ ਨਾ ਹੋਣ ਅਤੇ ਉਹ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੋਂ ਨਾ ਰੇੜ੍ਹਨ ਤਦ ਤੀਕ ਅਸੀਂ ਭੇਡਾਂ ਨੂੰ ਨਾ ਪਿਲਾਵਾਂਗੇ।

9. ਉਹ ਉਨ੍ਹਾਂ ਨਾਲ ਬੋਲਦਾ ਹੀ ਸੀ ਕਿ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ ਕਿਉਂਜੋ ਉਹ ਪਾਲਣ ਸੀ।

10. ਤਾਂ ਐਉਂ ਹੋਇਆ ਜਦ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਖੇਲ ਨੂੰ ਅਰ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਵੇਖਿਆ ਤਾਂ ਯਾਕੁਬ ਨੇ ਨੇੜੇ ਜਾਕੇ ਉਸ ਪੱਥਰ ਨੂੰ ਖੂਹ ਦੇ ਮੂੰਹ ਤੋਂ ਰੇੜ੍ਹਿਆ ਅਰ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਪਾਣੀ ਪਿਲਾਇਆ।

11. ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਰ ਉੱਚੀ ਉੱਚੀ ਰੋਇਆ।

12. ਤਾਂ ਯਾਕੂਬ ਨੇ ਰਖੇਲ ਨੂੰ ਦੱਸਿਆ ਕਿ ਮੈਂ ਤੇਰੇ ਪਿਤਾ ਦਾ ਸਾਕ ਹਾਂ ਅਰ ਮੈਂ ਰਿਬਕਾਹ ਦਾ ਪੁੱਤ੍ਰ ਹਾਂ ਤਾਂ ਉਸ ਨੱਠ ਕੇ ਆਪਣੇ ਪਿਤਾ ਨੂੰ ਦੱਸਿਆ।

13. ਤਾਂ ਐਉਂ ਹੋਇਆ ਜਦ ਲਾਬਾਨ ਨੇ ਆਪਣੇ ਭਾਣਜੇ ਦੀ ਖਬਰ ਸੁਣੀ ਤਾਂ ਉਸ ਦੇ ਮਿਲਣ ਨੂੰ ਨੱਠਾ ਅਰ ਜੱਫੀ ਪਾਕੇ ਉਸ ਨੂੰ ਚੁੰਮਿਆ ਅਰ ਉਸ ਨੂੰ ਆਪਣੇ ਘਰ ਲੈ ਆਇਆ ਤਾਂ ਉਸ ਲਾਬਾਨ ਨੂੰ ਸਾਰੀਆਂ ਗੱਲਾਂ ਦੱਸੀਆਂ।

14. ਲਾਬਾਨ ਨੇ ਉਸ ਨੂੰ ਆਖਿਆ, ਤੂੰ ਸੱਚ ਮੁੱਚ ਮੇਰੀ ਹੱਡੀ ਅਰ ਮਾਸ ਹੈ ਤਾਂ ਉਹ ਮਹੀਨਾਕੁ ਉਸ ਦੇ ਘਰ ਰਿਹਾ।

15. ਫੇਰ ਲਾਬਾਨ ਨੇ ਯਾਕੂਬ ਨੂੰ ਆਖਿਆ, ਕਿ ਏਸ ਕਾਰਨ ਕਿ ਤੂੰ ਮੇਰਾ ਸਾਕ ਹੈਂ ਕੀ ਮੇਰੀ ਟਹਿਲ ਮੁਖਤ ਹੀ ਕਰੇਂਗਾ? ਮੈਨੂੰ ਦੱਸ, ਕੀ ਤਲਬ ਲਵੇਂਗਾ? ਲਾਬਾਨ ਦੀਆਂ ਦੋ ਧੀਆਂ ਸਨ।

16. ਵੱਡੀ ਦਾ ਨਾਉਂ ਲੇਆਹ ਅਰ ਨਿੱਕੀ ਦਾ ਨਾਉਂ ਰਾਖੇਲ ਸੀ।

17. ਅਤੇ ਲੇਆਹ ਦੀਆਂ ਅੱਖਾਂ ਚੁੰਨ੍ਹੀਆਂ ਸਨ ਪਰ ਰਾਖੇਲ ਰੂਪਵੰਤ ਅਤੇ ਵੇਖਣ ਵਿੱਚ ਸੋਹਣੀ ਸੀ।

18. ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ ਤਾਂ ਉਸ ਆਖਿਆ, ਮੈਂ ਤੇਰੀ ਨਿੱਕੀ ਧੀ ਰਾਖੇਲ ਲਈ ਸੱਤ ਵਰਹੇ ਤੇਰੀ ਟਹਿਲ ਕਰਾਂਗਾ।

19. ਅੱਗੋਂ ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ।

20. ਤੂੰ ਮੇਰੇ ਨਾਲ ਰਹੁ। ਯਾਕੂਬ ਨੇ ਰਖੇਲ ਲਈ ਸੱਤ ਵਰਹੇ ਟਹਿਲ ਕੀਤੀ ਅਤੇ ਉਹ ਦੀਆਂ ਅੱਖਾਂ ਵਿੱਚ ਉਹ ਦੇ ਪ੍ਰੇਮ ਦੇ ਕਾਰਨ ਉਹ ਥੋੜੇ ਦਿਨਾਂ ਦੇ ਬਰਾਬਰ ਸਨ।

21. ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇਹ ਕਿਉਂਜੋ ਮੇਰੇ ਦਿਨ ਸੰਪੂਰਨ ਹੋ ਗਏ ਹਨ ਤਾਂਜੋ ਮੈਂ ਉਸ ਦੇ ਕੋਲ ਜਾਵਾਂ।

22. ਤਦ ਲਾਬਾਨ ਨੇ ਉਸ ਥਾਂ ਦੇ ਸਭ ਮਨੁੱਖਾਂ ਨੂੰ ਇੱਕਠੇ ਕਰਕੇ ਵੱਡਾ ਖਾਣਾ ਦਿੱਤਾ।

23. ਤੇ ਸ਼ਾਮਾਂ ਵੇਲੇ ਐਉਂ ਹੋਇਆ ਕਿ ਉਹ ਆਪਣੀ ਧੀ ਲੇਆਹ ਨੂੰ ਲੈਕੇ ਉਸ ਦੇ ਕੋਲ ਆਇਆ ਅਤੇ ਉਹ ਉਹ ਦੇ ਕੋਲ ਗਿਆ।

24. ਲਾਬਾਨ ਨੇ ਉਹ ਨੂੰ ਜਿਲਫਾਹ ਆਪਣੀ ਗੋੱਲੀ ਦਿਤੀ ਤਾਂਜੋ ਉਹ ਦੀ ਧੀ ਲੇਆਹ ਲਈ ਗੋੱਲੀ ਹੋਵੇ।

25. ਜਾਂ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ ਤਾਂ ਓਸ ਲਾਬਾਨ ਨੂੰ ਆਖਿਆ, ਤੈਂ ਮੇਰੇ ਨਾਲ ਏਹ ਕੀ ਕੀਤਾ? ਕੀ ਰਾਖੇਲ ਲਈ ਮੈਂ ਤੇਰੀ ਟਹਿਲ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕਮਾਇਆ?

26. ਲਾਬਾਨ ਨੇ ਆਖਿਆ, ਸਾਡੇ ਦੇਸ ਵਿੱਚ ਐਉਂ ਨਹੀਂ ਹੁੰਦਾ ਕਿ ਨਿੱਕੀ ਨੂੰ ਪਲੋਠੀ ਤੋਂ ਪਹਿਲਾਂ ਦੇਈਏ।

27. ਇਹਦਾ ਸਾਤਾ ਪੁਰਾ ਕਰ ਤਾਂ ਮੈਂ ਤੈਨੂੰ ਏਹ ਵੀ ਉਸ ਟਹਿਲ ਦੇ ਬਦਲੇ ਜਿਹੜੀ ਤੂੰ ਮੇਰੇ ਲਈ ਹੋਰ ਸੱਤਾਂ ਵਰਿਹਾਂ ਤੀਕ ਕਰੇਂਗਾ ਦੇ ਦਿਆਂਗਾ।

28. ਯਾਕੂਬ ਏਸੇ ਤਰਾਂ ਕੀਤਾ ਅਰ ਏਹਦਾ ਸਾਤਾ ਪੂਰਾ ਕੀਤਾ ਤਦ ਉਸ ਉਹ ਨੂੰ ਆਪਣੀ ਧੀ ਰਾਖੇਲ ਵਿਆਹ ਦਿੱਤੀ।

29. ਤਾਂ ਲਾਬਾਨ ਨੇ ਆਪਣੀ ਧੀ ਰਾਖੇਲ ਲਈ ਆਪਣੀ ਗੋੱਲੀ ਬਿਲਹਾਹ ਨੂੰ ਉਸ ਦੀ ਗੋੱਲੀ ਹੋਣ ਲਈ ਦਿੱਤਾ।

30. ਅਰ ਉਹ ਰਾਖੇਲ ਕੋਲ ਵੀ ਗਿਆ ਕਿਉਂਜੋ ਉਹ ਰਾਖੇਲ ਨੂੰ ਲੇਆਹ ਨਾਲੋਂ ਵੱਧ ਪ੍ਰੇਮ ਕਰਦਾ ਸੀ ਤੇ ਉਹ ਨੇ ਹੋਰ ਸੱਤ ਵਰਹੇ ਉਸ ਦੀ ਟਹਿਲ ਕੀਤੀ।

31. ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਘਿਣਾਉਣੀ ਕੀਤੀ ਗਈ ਹੈ ਤਾਂ ਉਸ ਨੇ ਉਸ ਦੀ ਕੁੱਖ ਖੋਲ੍ਹੀ ਪਰ ਰਾਖੇਲ ਬੰਝ ਰਹੀ।

32. ਤਾਂ ਲੇਆਹ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਉਸ ਉਹ ਦਾ ਨਾਉਂ ਰਊਬੇਨ ਰੱਖਿਆ ਕਿਉਂਜੋ ਉਸ ਆਖਿਆ, ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਸੋ ਹੁਣ ਮੇਰਾ ਮਰਦ ਮੇ ਰੇ ਨਾਲ ਪ੍ਰੀਤ ਕਰੂਗਾ।

33. ਉਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਤਾਂ ਆਖਿਆ, ਯਹੋਵਾਹ ਨੇ ਸੁਣਿਆ ਕਿ ਮੈਂ ਘਿਣਾਉਣੀ ਜਾਣੀ ਗਈ ਹਾਂ ਏਸ ਕਾਰਨ ਉਸ ਨੇ ਮੈਨੂੰ ਏਹ ਦਿੱਤਾ ਤੇ ਉਹ ਦਾ ਨਾਉਂ ਸ਼ਿਮਓਨ ਰੱਖਿਆ।

34. ਅਤੇ ਉਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਤਾਂ ਆਖਿਆ, ਹੁਣ ਏਸ ਵੇਲੇ ਮੇਰਾ ਮਰਦ ਮੇਰੇ ਨਾਲ ਮਿਲਿਆ ਰਹੂਗਾ ਕਿਉਂਜੋ ਮੈਂ ਉਸ ਦੇ ਲਈ ਤਿੰਨ ਪੁੱਤ੍ਰ ਜਣੇ, ਏਸ ਕਾਰਨ ਉਸ ਉਹ ਦਾ ਨਾਉਂ ਲੇਵੀ ਰੱਖਿਆ।

35. ਓਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਆਖਿਆ, ਏਸ ਵੇਲੇ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਏਸ ਕਾਰਨ ਉਸ ਉਹ ਦਾ ਨਾਉਂ ਯਹੂਦਾਹ ਰੱਖਿਆ ਤਦ ਉਹ ਜਣਨ ਤੋਂ ਰਹਿ ਗਈ।

About ਉਤਪਤ Chapter 29

Read ਉਤਪਤ Chapter 29 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 29
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 29 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 29?

ਉਤਪਤ Chapter 29 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 29 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 24
  5. ਉਤਪਤ Chapter 23
  6. ਉਤਪਤ Chapter 8
  7. ਉਤਪਤ Chapter 49

Explore More from ਪੁਰਾਣਾ ਨੇਮ

  1. ਵਿਰਲਾਪ Chapter 4
  2. ਗਿਣਤੀ Chapter 17
  3. ਲੇਵੀਆਂ Chapter 25
  4. ਯਹੋਸ਼ੁਆ Chapter 12
  5. ਨਹਮਯਾਹ Chapter 1
  6. ਜ਼ਕਰਯਾਹ Chapter 9
  7. 1 ਰਾਜਿਆਂ Chapter 11

Related Chapters & Readings

  1. ਯਸਾਯਾਹ Chapter 9
  2. ਜ਼ਬੂਰ Chapter 115
  3. ਅਸਤਰ Chapter 8
  4. 3 ਯੂਹੰਨਾ Chapter 1
  5. ਜ਼ਬੂਰ Chapter 150
  6. 2 ਇਤਹਾਸ Chapter 20
  7. ਗਿਣਤੀ Chapter 10
Share Your Love

Leave a Reply

Your email address will not be published. Required fields are marked *