ਉਤਪਤ Chapter 8

For English

Read ਉਤਪਤ Chapter 8 Online

Read ਉਤਪਤ Chapter 8 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 8

ਅਧਿਆਇ 8

1. ਫੇਰ ਪਰਮੇਸ਼ੁਰ ਨੇ ਨੂਹ ਨੂੰ ਅਰ ਹਰ ਜੰਗਲੀ ਜਾਨਵਰ ਨੂੰ ਅਰ ਹਰ ਡੰਗਰ ਨੂੰ ਜੋ ਉਹ ਦੇ ਨਾਲ ਕਿਸ਼ਤੀ ਵਿੱਚ ਸੀ ਯਾਦ ਕੀਤਾ ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਵਾਉ ਵਗਾਈ ਅਤੇ ਪਾਣੀ ਘਟਣ ਲੱਗ ਪਏ।

2. ਡੁੰਘਿਆਈ ਦੇ ਸੋਤੇ ਅਰ ਅਕਾਸ਼ ਦੀਆਂ ਖਿੜਕੀਆਂ ਬੰਦ ਹੋ ਗਈਆਂ ਅਤੇ ਅਕਾਸ਼ੋਂ ਵਰਖਾ ਥੰਮ ਗਈ।

3. ਅਤੇ ਪਾਣੀ ਧਰਤੀ ਉੱਤੇ ਮੋੜੇ ਪਏ ਜਾਂਦੇ ਸਨ ਅਰ ਡੂਢ ਸੌ ਦਿਨਾਂ ਦੇ ਅੰਤ ਵਿੱਚ ਪਾਣੀ ਲਹਿ ਗਿਆ।

4. ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਹਾੜ ਉੱਤੇ ਟਿਕ ਗਈ

5. ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦੇ ਗਏ। ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿਸ ਪਈਆਂ।

6. ਤਾਂ ਐਉਂ ਹੋਇਆ ਕਿ ਚਾਲੀਆਂ ਦਿਨਾਂ ਦੇ ਅੰਤ ਵਿੱਚ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਖੋਲ੍ਹ ਦਿੱਤਾ।

7. ਅਤੇ ਉਸ ਨੇ ਇੱਕ ਪਹਾੜੀ ਕਾਉਂ ਛੱਡਿਆ ਅਰ ਜਦ ਤਾਈਂ ਪਾਣੀ ਧਰਤੀ ਤੋਂ ਨਾ ਸੁੱਕ ਗਏ ਉਹ ਆਉਂਦਾ ਜਾਂਦਾ ਰਿਹਾ।

8. ਫੇਰ ਉਸ ਨੇ ਇੱਕ ਘੁੱਗੀ ਭੀ ਆਪਣੇ ਵੱਲੋਂ ਛੱਡੀ ਤਾਂਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘਟ ਗਿਆ ਹੈ ਕਿ ਨਹੀਂ।

9. ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਕੋਈ ਟਿਕਾਣਾ ਨਾ ਲੱਭਾ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ ਕਿਉਂਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾਕੇ ਉਹ ਨੂੰ ਫੜ ਲਿਆ ਅਰ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ।

10. ਉਹ ਸੱਤ ਦਿਨ ਹੋਰ ਠਹਿਰਕੇ ਫਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ।

11. ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ ਸੋ ਨੂਹ ਨੇ ਜਾਣ ਲਿਆ ਭਈ ਪਾਣੀ ਧਰਤੀ ਉੱਤੋਂ ਘੱਟ ਰਿਹਾ ਹੈ।

12. ਤਦ ਉਹ ਨੇ ਸੱਤ ਦਿਨ ਹੋਰ ਵੀ ਠਹਿਰਕੇ ਘੁੱਗੀ ਨੂੰ ਫਿਰ ਛੱਡਿਆ ਅਰ ਉਹ ਮੁੜ ਉਹ ਦੇ ਕੋਲ ਨਾ ਆਈ।

13. ਤਾਂ ਐਉਂ ਹੋਇਆ ਕਿ ਛੇ ਸੌ ਇੱਕ ਵਰਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ।

14. ਦੂਜੇ ਮਹੀਨੇ ਦੇ ਸਤਾਈਵੇਂ ਦਿਨ ਧਰਤੀ ਸੁੱਕੀ ਪਈ ਸੀ।

15. ਤਦ ਪਰਮੇਸ਼ੁਰ ਨੂਹ ਨਾਲ ਬੋਲਿਆ।

16. ਕਿ ਕਿਸ਼ਤੀ ਵਿੱਚੋਂ ਨਿੱਕਲ ਜਾਹ ਤੂੰ ਅਰ ਤੇਰੀ ਤੀਵੀਂ ਅਤੇ ਤੇਰੇ ਪੁੱਤ੍ਰ ਅਰ ਤੇਰੀਆਂ ਨੂੰਹਾਂ ਵੀ।

17. ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਸਰੀਰਾਂ ਵਿੱਚੋਂ ਹੈ ਅਰਥਾਤ ਪੰਛੀ ਅਰ ਡੰਗਰ ਅਰ ਹਰ ਧਰਤੀ ਪੁਰ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾਹ ਤਾਂਜੋ ਓਹ ਧਰਤੀ ਉੱਤੇ ਫੈਲਣ ਅਰ ਫਲਣ ਅਰ ਧਰਤੀ ਪੁਰ ਵਧਣ।

18. ਤਦ ਨੂਹ ਅਰ ਉਹ ਦੇ ਪੁੱਤ੍ਰ ਅਰ ਉਹ ਦੀ ਤੀਵੀਂ ਅਰ ਉਹ ਦੀਆਂ ਨੂਹਾਂ ਉਹ ਦੇ ਨਾਲ ਬਾਹਰ ਨਿੱਕਲ ਗਏ।

19. ਅਤੇ ਹਰ ਜਾਨਵਰ ਅਰ ਹਰ ਘਿੱਸਰਨ ਵਾਲਾ ਅਰ ਹਰ ਪੰਛੀ ਅਰ ਹਰ ਧਰਤੀ ਪੁਰ ਚੱਲਣ ਵਾਲਾ ਆਪੋ ਆਪਣੀ ਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਗਿਆ।

20. ਤਾਂ ਨੂਹ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ ਅਤੇ ਸ਼ੁੱਧ ਡੰਗਰਾਂ ਅਰ ਸ਼ੁੱਧ ਪੰਛੀਆਂ ਵਿੱਚੋਂ ਲੈਕੇ ਉਸ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜਾਈਆਂ।

21. ਅਤੇ ਯਹੋਵਾਹ ਨੇ ਉਹ ਸੁਗੰਧ ਸੁੰਘੀ ਸੋ ਯਹੋਵਾਹ ਨੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਜ਼ਮੀਨ ਨੂੰ ਆਦਮੀ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ ਅਤੇ ਮੈਂ ਫੇਰ ਕਦੀ ਸਰਬੱਤ ਜੀਆਂ ਨੂੰ ਨਹੀਂ ਮਾਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ।

22. ਧਰਤੀ ਦੇ ਸਾਰੇ ਦਿਨਾਂ ਤੀਕ ਬੀਜਣ ਅਰ ਵੱਡਣ, ਪਾਲਾ ਅਰ ਧੁੱਪ, ਹਾੜੀ ਅਰ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ।

About ਉਤਪਤ Chapter 8

Read ਉਤਪਤ Chapter 8 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 8
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 8 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 8?

ਉਤਪਤ Chapter 8 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 8 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 6
  3. ਉਤਪਤ Chapter 33
  4. ਉਤਪਤ Chapter 24
  5. ਉਤਪਤ Chapter 23
  6. ਉਤਪਤ Chapter 5
  7. ਉਤਪਤ Chapter 49

Explore More from ਪੁਰਾਣਾ ਨੇਮ

  1. 1 ਇਤਹਾਸ Chapter 25
  2. ਕਹਾਉਤਾਂ Chapter 30
  3. ਯਸਾਯਾਹ Chapter 25
  4. ਜ਼ਬੂਰ Chapter 30
  5. ਕਹਾਉਤਾਂ Chapter 16
  6. ਕਹਾਉਤਾਂ Chapter 15
  7. ਦਾਨੀਏਲ Chapter 5

Related Chapters & Readings

  1. ਜ਼ਕਰਯਾਹ Chapter 8
  2. 2 ਇਤਹਾਸ Chapter 10
  3. ਯਸਾਯਾਹ Chapter 30
  4. 2 ਇਤਹਾਸ Chapter 27
  5. ਬਿਵਸਥਾ ਸਾਰ Chapter 27
  6. ਨਿਆਂਈਆਂ Chapter 11
  7. ਸੁਲੇਮਾਨ ਦਾ ਗੀਤ Chapter 4
Share Your Love

Leave a Reply

Your email address will not be published. Required fields are marked *