ਉਤਪਤ Chapter 33

For English

Read ਉਤਪਤ Chapter 33 Online

Read ਉਤਪਤ Chapter 33 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

A+ A A-

ਉਤਪਤ 33

ਅਧਿਆਇ 33

1. ਯਾਕੂਬ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਏਸਓ ਲਗਾ ਆਉਂਦਾ ਹੈ ਅਤੇ ਉਸ ਦੇ ਨਾਲ ਚਾਰ ਸੌ ਆਦਮੀ ਹਨ ਉਪਰੰਤ ਉਸ ਨੇ ਬਾਲਾਂ ਨੂੰ ਲੇਆਹ ਅਰ ਰਾਖੇਲ ਅਰ ਦੋਹਾਂ ਗੋੱਲੀਆਂ ਵਿੱਚ ਵੰਡ ਦਿੱਤਾ ਅਤੇ ਉਸ ਨੇ ਗੋੱਲੀਆਂ ਨੂੰ ਅਰ ਓਹਨਾਂ ਦੇ ਬਾਲਾਂ ਨੂੰ ਸਾਰਿਆਂ ਤੋਂ ਅੱਗੇ ਰੱਖਿਆ।

2. ਲੇਆਹ ਅਰ ਉਸ ਦੇ ਬਾਲਾਂ ਨੂੰ ਉਨ੍ਹਾਂ ਦੇ ਪਿੱਛੇ ਦੇ ਅਰ ਰਾਖੇਲ ਅਰ ਯੂਸੁਫ਼ ਨੂੰ ਸਾਰਿਆਂ ਦੇ ਪਿੱਛੇ ਰੱਖਿਆ।

3. ਪਰ ਉਹ ਆਪ ਉਨ੍ਹਾਂ ਦੇ ਅੱਗੇ ਪਾਰ ਲੰਘਿਆ ਅਤੇ ਸੱਤ ਵਾਰ ਧਰਤੀ ਉੱਤੇ ਆਪਣੇ ਆਪ ਨੂੰ ਝੁਕਾਇਆ ਜਦ ਤੀਕ ਉਹ ਏਸਾਓ ਕੋਲ ਨਾ ਆ ਪੁੱਜਾ।

4. ਤਾਂ ਏਸਾਓ ਉਹ ਦੇ ਮਿਲਣ ਨੂੰ ਨੱਠਾ ਅਰ ਉਸ ਨੂੰ ਜੱਫ਼ੀ ਪਾਈ ਅਰ ਉਸ ਦੇ ਗਲ ਵਿੱਚ ਬਾਹਾਂ ਪਾਕੇ ਉਸ ਨੂੰ ਚੁੰਮਿਆ ਅਰ ਓਹ ਰੋਏ।

5. ਫੇਰ ਉਸ ਅੱਖਾਂ ਚੁੱਕ ਕੇ ਤੀਵੀਆਂ ਅਰ ਬਾਲਾਂ ਨੂੰ ਡਿੱਠਾ ਅਰ ਆਖਿਆ, ਤੇਰੇ ਨਾਲ ਏਹ ਕੌਣ ਹਨ? ਤਾਂ ਓਸ ਆਖਿਆ, ਏਹ ਉਹ ਬਾਲ ਹਨ ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ।

6. ਤਾਂ ਗੋੱਲੀਆਂ ਅਰ ਉਨ੍ਹਾਂ ਦੇ ਬਾਲਾਂ ਨੇ ਨੇੜੇ ਆਕੇ ਅਪਣੇ ਆਪ ਨੂੰ ਝੁਕਾਇਆ।

7. ਫੇਰ ਲੇਆਹ ਅਰ ਉਸ ਦੇ ਬਾਲਾਂ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ ਅਰ ਮਗਰੋਂ ਯੂਸੁਫ਼ ਅਰ ਰਾਖੇਲ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ ।

8. ਤਾਂ ਓਸ ਆਖਿਆ, ਏਸ ਸਾਰੀ ਟੋਲੀ ਤੋਂ ਜਿਹੜੀ ਮੈਨੂੰ ਮਿਲੀ ਤੇਰਾ ਕੀ ਪਰੋਜਨ ਹੈ? ਉਸ ਨੇ ਆਖਿਆ ਭਈ ਮੇਰੇ ਸਵਾਮੀ ਦੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ।

9. ਤਾਂ ਏਸਾਓ ਨੇ ਆਖਿਆ, ਮੇਰੇ ਭਰਾ ਮੇਰੇ ਕੋਲ ਤਾਂ ਬਹੁਤ ਕੁਝ ਹੈ ਅਰ ਜੋ ਤੇਰਾ ਹੈ ਓਹ ਤੂੰ ਆਪਣੇ ਹੀ ਕੋਲ ਰੱਖ।

10. ਯਾਕੂਬ ਨੇ ਆਖਿਆ, ਐਉਂ ਨਹੀਂ। ਜੇ ਤੇਰੀ ਨਿਗਾਹ ਵਿੱਚ ਮੇਰੇ ਲਈ ਦਯਾ ਹੈ ਤਾਂ ਮੇਰਾ ਨਜ਼ਰਾਨਾ ਮੇਰੇ ਹੱਥੋਂ ਕਬੂਲ ਕਰ ਕਿਉਂਜੋ ਮੇਰੇ ਲਈ ਤੇਰੇ ਮੁੱਖ ਨੂੰ ਵੇਖਣਾ ਜਾਣੋ ਪਰਮੇਸ਼ੁਰ ਦੇ ਮੁੱਖ ਨੂੰ ਵੇਖਣ ਦੇ ਤੁੱਲ ਹੈ ਏਸ ਕਾਰਨ ਕਿ ਤੂੰ ਮੈਥੋਂ ਪਰਸੰਨ ਹੋਇਆ ਹੈਂ।

11. ਮੇਰੀ ਸੁਗਾਤ ਨੂੰ ਜਿਹੜੀ ਤੇਰੇ ਕੋਲ ਘੱਲੀ ਗਈ ਹੈ ਕਬੂਲ ਕਰ ਕਿਉਂਜੋ ਪਰਮੇਸ਼ੁਰ ਨੇ ਮੇਰੇ ਉੱਤੇ ਦਯਾ ਕੀਤੀ ਹੈ ਅਰ ਮੇਰੇ ਕੋਲ ਸਭ ਕੁਝ ਹੈ ਤਾਂ ਉਹ ਉਸ ਦੇ ਖੈਹੜੇ ਪਿਆ ਸੋ ਉਸ ਨੇ ਕਬੂਲ ਕਰ ਲਈ।

12. ਫੇਰ ਓਸ ਆਖਿਆ, ਅਸੀਂ ਆਪਣੇ ਰਾਹ ਪੈ ਚੱਲੀਏ ਅਰ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ।

13. ਪਰ ਉਸ ਨੇ ਉਹ ਨੂੰ ਆਖਿਆ, ਮੇਰਾ ਸਵਾਮੀ ਜਾਣਦਾ ਹੈ ਕਿ ਬਾਲ ਸੋਹਲ ਹਨ ਅਰ ਮੇਰੇ ਕੋਲ ਭੇਡਾਂ ਬੱਕਰੀਆਂ ਅਰ ਗਊਆਂ ਲਵੇਰੀਆਂ ਹਨ ਅਰ ਜੇ ਉਹ ਇੱਕ ਦਿਨ ਵੱਧ ਹੱਕੇ ਜਾਣ ਤਾਂ ਸਾਰੇ ਇੱਜੜ ਮਰ ਜਾਣਗੇ।

14. ਮੇਰਾ ਸਵਾਮੀ ਆਪਣੇ ਦਾਸ ਤੋਂ ਅੱਗੇ ਪਾਰ ਲੰਘ ਜਾਵੇ ਅਰ ਮੈਂ ਹੌਲੀ ਹੌਲੀ ਡੰਗਰਾਂ ਦੀ ਤੋਰ ਜਿਹੜੇ ਮੇਰੇ ਅੱਗੇ ਹਨ ਅਰ ਬਾਲਾਂ ਦੀ ਤੋਰ ਅਨੁਸਾਰ ਆਵਾਂਗਾ ਜਦ ਤੀਕ ਮੈਂ ਆਪਣੇ ਸਵਾਮੀ ਕੋਲ ਸ਼ੇਈਰ ਵਿੱਚ ਨਾ ਪਹੁੰਚਾਂ।

15. ਉਪਰੰਤ ਏਸਾਓ ਆਖਿਆ, ਮੈਂ ਆਪਣੇ ਨਾਲ ਦੇ ਲੋਕਾਂ ਵਿੱਚੋਂ ਕਿੰਨਿਆਂਕੁ ਨੂੰ ਤੇਰੇ ਕੋਲ ਛੱਡਾਂ ਤਾਂ ਓਸ ਆਖਿਆ, ਕੀ ਲੋੜ ਹੈ? ਪਰ ਮੇਰੇ ਸਵਾਮੀ ਦੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ।

16. ਤਾਂ ਉਸੇ ਦਿਨ ਏਸਾਓ ਨੇ ਫੇਰ ਸ਼ੇਈਰ ਦਾ ਰਾਹ ਫੜਿਆ ਅਰ ਯਾਕੂਬ ਸੁੱਕੋਥ ਦੇ ਰਾਹ ਪੈ ਗਿਆ।

17. ਅਤੇ ਆਪਣੇ ਲਈ ਇੱਕ ਘਰ ਬਣਾਇਆ ਅਰ ਆਪਣੇ ਡੰਗਰਾਂ ਲਈ ਛੱਪਰ ਬਣਾਏ ਏਸ ਲਈ ਉਸ ਅਸਥਾਨ ਦਾ ਨਾਉਂ ਸੁੱਕੋਥ ਪੈ ਗਿਆ।

18. ਯਾਕੂਬ ਸ਼ਾਂਤੀ ਨਾਲ ਪਦਨ ਅਰਾਮ ਵਿੱਚੋਂ ਨਿੱਕਲ ਕੇ ਕਨਾਨ ਦੇਸ ਦੇ ਨਗਰ ਸ਼ਕਮ ਵਿੱਚ ਆਇਆ ਅਤੇ ਨਗਰ ਦੇ ਅੱਗੇ ਆਪਣਾ ਡੇਰਾ ਲਾਇਆ।

19. ਅਰ ਪੈਲੀ ਦਾ ਖੱਤਾ ਜਿੱਥੇ ਆਪਣਾ ਤੰਬੂ ਲਾਇਆ ਸ਼ਕਮ ਦੇ ਪਿਤਾ ਹਮੋਰ ਦੇ ਪੁੱਤ੍ਰਾਂ ਦੇ ਹੱਥੋਂ ਚਾਂਦੀ ਦੇ ਇੱਕ ਸੌ ਟਕੇ ਨਾਲ ਮੁੱਲ ਲਿਆ ਸੀ।

20. ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਨੂੰ ਏਲ ਏਲੋਹੇ ਇਸਰਾਏਲ ਸੱਦਿਆ।

About ਉਤਪਤ Chapter 33

Read ਉਤਪਤ Chapter 33 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 33
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 33 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 33?

ਉਤਪਤ Chapter 33 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 33 online for free with easy chapter navigation.

Share Your Love

Leave a Reply

Your email address will not be published. Required fields are marked *