ਉਤਪਤ Chapter 25

For English

Read ਉਤਪਤ Chapter 25 Online

Read ਉਤਪਤ Chapter 25 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 25

ਅਧਿਆਇ 25

1. ਅਬਰਾਹਾਮ ਇੱਕ ਹੋਰ ਤੀਵੀਂ ਲਿਆਇਆ ਜਿਹਦਾ ਨਾਉਂ ਕਟੂਰਾਹ ਸੀ।

2. ਉਸਨੇ ਉਸ ਦੇ ਲਈ ਜਿਮਰਾਨ ਅਰ ਯਾਕਸਾਨ ਅਰ ਮਦਾਨ ਅਰ ਮਿਦਯਾਨ ਯਿਸਬਾਕ ਅਰ ਸੂਅਹ ਜਣੇ।

3. ਅਰ ਯਾਕਸਾਨ ਤੋਂ ਸਬਾ ਅਰ ਦਦਾਨ ਜੰਮੇ ਅਰ ਦਦਾਨ ਦੇ ਪੁੱਤ੍ਰ ਅੱਸੂਰਿਮ ਅਰ ਲਟੂਸਿਮ ਅਰ ਲਉੱਮਿਮ ਸਨ।

4. ਅਰ ਮਿਦਯਾਨ ਦੇ ਪੁੱਤ੍ਰ ਏਫਾਹ ਅਰ ਏਫਰ ਅਰ ਹਨੋਕ ਅਰ ਅਬੀਦਾ ਅਰ ਅਲਦਾਆ ਸਨ। ਏਹ ਸਾਰੇ ਕਟੂਰਾਹ ਦੇ ਪੁੱਤ੍ਰ ਸਨ।

5. ਤਾਂ ਅਬਰਾਹਾਮ ਨੇ ਸਭ ਕੁਝ ਜੋ ਉਸ ਦਾ ਸੀ ਇਸਹਾਕ ਨੂੰ ਦੇ ਦਿੱਤਾ।

6. ਪਰ ਆਪਣੀਆਂ ਧਰੇਲਾਂ ਦੇ ਪੁੱਤ੍ਰ ਨੂੰ ਅਬਰਾਹਾਮ ਨੇ ਇਨਾਮ ਦੇਕੇ ਆਪਣੇ ਪੁੱਤ੍ਰ ਇਸਹਾਕ ਦੇ ਕੋਲੋਂ ਪੂਰਬ ਦੀ ਧਰਤੀ ਵਿੱਚ ਚੜ੍ਹਦੀ ਕੂਟ ਨੂੰ ਆਪਣੇ ਜਿਉਂਦੇ ਜੀ ਘੱਲ ਦਿੱਤਾ।

7. ਅਬਰਾਹਾਮ ਦੇ ਜੀਵਣ ਦੇ ਦਿਹਾੜੇ ਇੱਕ ਸੋ ਪਝਤਰ ਵਰਹੇ ਸਨ।

8. ਅਬਰਾਹਾਮ ਪ੍ਰਾਣ ਤਿਆਗ ਕੇ ਚੰਗੇ ਬਿਰਧ ਪੁਣੇ ਵਿੱਚ ਬੁੱਢਾ ਅਰ ਸਮਾਪੂਰ ਹੋਕੇ ਮਰ ਗਿਆ ਅਰ ਆਪਣੇ ਲੋਕਾਂ ਵਿੱਚ ਜਾ ਮਿਲਿਆ।

9. ਤਾਂ ਉਸ ਦੇ ਪੁੱਤ੍ਰਾਂ ਇਸਹਾਕ ਅਰ ਇਸਮਾਏਲ ਨੇ ਉਸ ਨੂੰ ਮਕਫੇਲਾਹ ਦੀ ਗੁਫਾ ਵਿੱਚ ਹਿੱਤੀ ਸ਼ੋਹਰ ਦੇ ਪੁੱਤ੍ਰ ਅਫਰੋਨ ਦੀ ਪੈਲੀ ਵਿੱਚ ਜਿਹੜਾ ਮਮਰੇ ਦੇ ਸਾਹਮਣੇ ਹੈ ਦੱਬ ਦਿੱਤਾ।

10. ਉਸ ਪੈਲੀ ਵਿੱਚ ਜਿਹੜੀ ਅਬਰਾਹਾਮ ਨੇ ਹੇਤ ਦੇ ਪੁੱਤ੍ਰਾਂ ਤੋਂ ਮੁੱਲ ਲਈ ਸੀ ਉੱਥੇ ਅਬਰਾਹਾਮ ਅਤੇ ਉਸ ਦੀ ਤੀਵੀਂ ਸਾਰਾਹ ਦੱਬੇ ਗਏ ਸਨ।

11. ਤਾਂ ਐਉਂ ਹੋਇਆ ਕਿ ਅਬਰਾਹਾਮ ਦੇ ਮਰਨ ਦੇ ਪਿਛੋਂ ਪਰਮੇਸ਼ੁਰ ਨੇ ਉਸ ਦੇ ਪੁੱਤ੍ਰ ਇਸਹਾਕ ਨੂੰ ਬਰਕਤ ਦਿੱਤੀ ਅਰ ਇਸਹਾਕ ਬਏਰ-ਲਹੀ-ਰੋਈ ਕੋਲ ਜਾ ਟਿਕਿਆ।

12. ਅਬਰਾਹਾਮ ਦੇ ਪੁੱਤ੍ਰ ਇਸਮਾਏਲ ਦੀ ਇਹ ਕੁੱਲ ਪੱਤ੍ਰੀ ਹੈ ਜਿਸ ਨੂੰ ਸਾਰਾਹ ਦੀ ਗੋੱਲੀ ਹਾਜਰਾ ਮਿਸਰੀ ਨੇ ਅਬਰਾਹਾਮ ਲਈ ਜਣਿਆ।

13. ਏਹ ਇਸਮਾਏਲ ਦੇ ਪੁੱਤ੍ਰਾਂ ਦੇ ਨਾਉਂ ਹਨ ਉਨ੍ਹਾਂ ਦੀ ਕੁਲਪੱਤ੍ਰੀ ਦੇ ਨਾਮਾਂ ਦੇ ਅਨੁਸਾਰ। ਇਸਮਾਏਲ ਦੇ ਪਲੋਠੀ ਦਾ ਨਬਾਯੋਤ ਅਰ ਕੇਦਾਰ ਅਰ ਅਦਬਏਲ ਅਰ ਮਿਬਸਾਮ ਸਨ।

14. ਅਰ ਮਿਸਮਾ ਅਰ ਦੂਮਾਹ ਅਰ ਮਸ਼ਾ।

15. ਹਦਦ ਅਰ ਤੇਮਾ ਅਰ ਯਟੂਰ ਨਾਫੀਸ ਅਰ ਕੇਦਮਾਹ।

16. ਏਹ ਇਸਮਾਏਲ ਦੇ ਪੁੱਤ੍ਰ ਸਨ ਅਰ ਏਹ ਉਨ੍ਹਾਂ ਦੇ ਨਾਉਂ ਉਨ੍ਹਾਂ ਦੇ ਪਿੰਡਾਂ ਅਰ ਉਨ੍ਹਾਂ ਦੀਆਂ ਗੜ੍ਹੀਆਂ ਦੇ ਅਨੁਸਾਰ ਹਨ ਅਰਥਾਤ ਬਾਰਾਂ ਸਰਦਾਰ ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਸਨ।

17. ਏਹ ਇਸ਼ਮਾਏਲ ਦੇ ਵਰਹੇ ਇੱਕ ਸੋ ਸੈਂਤੀ ਸਨ ਤਾਂ ਉਹ ਪ੍ਰਾਣ ਤਿਆਗ ਕੇ ਮਰ ਗਿਆ ਅਰ ਆਪਣੇ ਲੋਕਾਂ ਵਿੱਚ ਜਾ ਮਿਲਿਆ।

18. ਓਹ ਹਵੀਲਾਹ ਤੋ ਲੈਕੇ ਸ਼ੂਰ ਤੀਕ ਜਿਹੜਾ ਤੇਰੇ ਅੱਸੂਰ ਵੱਲ ਜਾਂਦਿਆਂ ਮਿਸਰ ਦੇ ਸਨਮੁਖ ਹੈ ਵੱਸਦੇ ਸਨ ਅਰ ਉਹ ਆਪਣੇ ਭਰਾਵਾਂ ਦੇ ਸਨਮੁਖ ਟਿਕੇ ਰਹੇ।

19. ਏਹ ਅਬਰਾਹਾਮ ਦੇ ਪੁੱਤ੍ਰ ਇਸਹਾਕ ਦੀ ਕੁੱਲ ਪੱਤ੍ਰੀ ਹੈ। ਅਬਰਾਹਾਮ ਤੋਂ ਇਸਹਾਕ ਜੰਮਿਆ।

20. ਅਤੇ ਇਸਹਾਕ ਚਾਲੀਆਂ ਵਰਿਹਾਂ ਦਾ ਹੋਇਆ ਜਦ ਉਹ ਰਿਬਕਾਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਆਇਆ ਜਿਹੜੀ ਬਥੂਏਲ ਪਦਨ ਅਰਾਮ ਦੇ ਅਰਾਮੀ ਦੀ ਧੀ ਅਰ ਲਾਬਾਨ ਅਰਾਮੀ ਦੀ ਭੈਣ ਸੀ।

21. ਇਸਹਾਕ ਨੇ ਯਹੋਵਾਹ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂਜੋ ਉਹ ਬਾਂਝ ਸੀ ਤਾਂ ਯਹੋਵਾਹ ਨੇ ਉਸ ਦੀ ਬੇਨਤੀ ਸੁਣੀ ਅਰ ਰਿਬਕਾਹ ਉਸ ਦੀ ਪਤਨੀ ਗਰਭਵੰਤੀ ਹੋਈ।

22. ਅਰ ਉਹਦੇ ਵਿੱਚ ਬੱਚੇ ਇਕ ਦੂਜੇ ਨਾਲ ਘੁਲਦੇ ਸਨ ਅਤੇ ਉਸ ਆਖਿਆ, ਜੇਕਰ ਇਹ ਐਉਂ ਹੈ ਤਾਂ ਮੈ ਅਜਿਹੀ ਕਿਉਂ ਹਾਂ? ਅਤੇ ਉਹ ਯਹੋਵਾਹ ਕੋਲੋਂ ਪੁੱਛਣ ਗਈ।

23. ਤਾਂ ਯਹੋਵਾਹ ਉਹ ਨੂੰ ਆਖਿਆ, ਤੇਰੀ ਕੁੱਖ ਵਿੱਚ ਦੋ ਕੋਮਾਂ ਹਨ ਅਰ ਤੇਰੀ ਕੁੱਖੋਂ ਹੀ ਉਹ ਦੋਵੇਂ ਜਾਤੀਆਂ ਵੱਖਰੀਆਂ ਹੋ ਜਾਣਗੀਆਂ ਅਰ ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵੰਤ ਹੋਵੇਗੀ ਅਤੇ ਵੱਡਾ ਛੋਟੇ ਦੀ ਟਹਿਲ ਕਰੇਗਾ।

24. ਜਦ ਉਸ ਦੇ ਜਣਨ ਦੇ ਦਿਨ ਪੂਰੇ ਹੋਏ ਤਾਂ ਵੇਖੋ ਉਸ ਦੀ ਕੁੱਖ ਵਿੱਚ ਜੌੜੇ ਸਨ।

25. ਅਤੇ ਜੇਠਾ ਸਾਰੇ ਦਾ ਸਾਰਾ ਲਾਲ ਜੱਤ ਵਾਲੇ ਬਸਤਰ ਵਰਗਾ ਬਾਹਰ ਨਿਕਲਿਆ ਤਾਂ ਉਨ੍ਹਾਂ ਉਹ ਦਾ ਨਾਉਂ ਏਸਾਓ ਰੱਖਿਆ।

26. ਉਸ ਦੇ ਮਗਰੋਂ ਉਸ ਦਾ ਭਰਾ ਨਿੱਕਲਿਆ ਉਸ ਦੇ ਹੱਥ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ ਤਾਂ ਉਸ ਦਾ ਨਾਉਂ ਯਾਕੂਬ ਰੱਖਿਆ ਅਤੇ ਉਨ੍ਹਾਂ ਦੇ ਜਨਮ ਦੇ ਵੇਲੇ ਇਸਹਾਕ ਸੱਠਾਂ ਵਰਹਿਆ ਦਾ ਸੀ।

27. ਓਹ ਮੁੰਡੇ ਵੱਡੇ ਹੋਏ ਅਤੇ ਏਸਾਓ ਸਿਆਣਾ ਸ਼ਿਕਾਰੀ ਸੀ ਅਰ ਰੜ ਵਿੱਚ ਰਹਿਣ ਵਾਲਾ ਸੀ ਅਰ ਯਾਕੂਬ ਭੋਲਾ ਭਾਲਾ ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ।

28. ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂਜੋ ਸ਼ਿਕਾਰ ਉਹ ਦੇ ਮੂੰਹ ਪਾਉਂਦਾ ਸੀ ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ।

29. ਤਾਂ ਯਾਕੂਬ ਦਾਲ ਪਕਾਈ ਅਰ ਏਸਾਓ ਰੜ ਵਿੱਚੋ ਥੱਕਿਆ ਹੋਇਆ ਅਇਆ।

30. ਅਤੇ ਏਸਾਓ ਨੇ ਯਾਕੂਬ ਨੂੰ ਅਖਿਆ ਏਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦਿਹ ਕਿਉਂਜੋ ਮੈਂ ਥੱਕਿਆ ਹੋਇਆ ਹਾਂ। ਏਸੇ ਕਾਰਨ ਉਸ ਦਾ ਨਾਉਂ ਅਦੋਮ ਪੈ ਗਿਆ।

31. ਯਾਕੂਬ ਨੇ ਆਖਿਆ, ਤੂੰ ਅੱਜ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਬੇਚ ਦਿਹ।

32. ਤਾਂ ਏਸਾਓ ਆਖਿਆ, ਵੇਖ ਮੈਂ ਮਰ ਰਿਹਾ ਹਾਂ ਏਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ?

33. ਤਾਂ ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸੌਂਹ ਖਾਹ ਤਾਂ ਓਸ ਸੌਂਹ ਖਾਧੀ ਅਰ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਕੋਲ ਬੇਚ ਦਿੱਤਾ।

34. ਤਾਂ ਯਾਕੂਬ ਨੇ ਏਸਾਓ ਨੂੰ ਰੋਟੀ ਅਰ ਦਾਲ ਦਿੱਤੀ ਅਰ ਉਸ ਨੇ ਖਾਧਾ ਪੀਤਾ ਅਤੇ ਉੱਠਕੇ ਆਪਣੇ ਰਾਹ ਪਿਆ। ਐਉਂ ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।

About ਉਤਪਤ Chapter 25

Read ਉਤਪਤ Chapter 25 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 25
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 25 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 25?

ਉਤਪਤ Chapter 25 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 25 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 24
  5. ਉਤਪਤ Chapter 23
  6. ਉਤਪਤ Chapter 8
  7. ਉਤਪਤ Chapter 49

Explore More from ਪੁਰਾਣਾ ਨੇਮ

  1. ਉਤਪਤ Chapter 13
  2. ਜ਼ਬੂਰ Chapter 28
  3. ਅੱਯੂਬ Chapter 42
  4. ਲੇਵੀਆਂ Chapter 19
  5. ਅਸਤਰ Chapter 7
  6. 2 ਇਤਹਾਸ Chapter 25
  7. ਰੂਥ Chapter 1

Related Chapters & Readings

  1. ਕੂਚ Chapter 37
  2. ਪਰਕਾਸ਼ ਦੀ ਪੋਥੀ Chapter 13
  3. ਮੱਤੀ Chapter 20
  4. ਜ਼ਬੂਰ Chapter 50
  5. 1 ਯੂਹੰਨਾ Chapter 5
  6. ਨਿਆਂਈਆਂ Chapter 11
  7. 2 ਕੁਰਿੰਥੀਆਂ Chapter 13
Share Your Love

Leave a Reply

Your email address will not be published. Required fields are marked *