ਉਤਪਤ Chapter 2

For English

Read ਉਤਪਤ Chapter 2 Online

Read ਉਤਪਤ Chapter 2 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 2

ਅਧਿਆਇ 2

1. ਸੋ ਅਕਾਸ਼ ਤੇ ਧਰਤੀ ਤੇ ਉਨ੍ਹਾਂ ਦੀ ਸਾਰੀ ਵੱਸੋਂ ਸੰਪੂਰਨ ਕੀਤੀ ਗਈ।

2. ਅਤੇ ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ।

3. ਤਾਂ ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਏਸ ਲਈ ਪਵਿੱਤ੍ਰ ਠਹਿਰਾਇਆ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ੁਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵੇਹਲਾ ਹੋ ਗਿਆ।

4. ਇਹ ਅਕਾਸ਼ ਤੇ ਧਰਤੀ ਦੀ ਪਦਾਇਸ਼ ਦਾ ਅਰੰਭ ਹੈ ਜਦ ਓਹ ਉਤਪੰਨ ਹੋਏ ਜਿਸ ਦਿਨ ਯਹੋਵਾਹ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ।

5. ਖੇਤ ਦਾ ਕੋਈ ਬੂਟਾ ਅਜੇ ਧਰਤੀ ਉੱਤੇ ਨਹੀਂ ਸੀ ਨਾ ਖੇਤ ਦਾ ਕੋਈ ਸਾਗ ਪੱਤ ਅਜੇ ਉਪਜਿਆ ਸੀ ਕਿਉਂਜੋ ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਮੀਂਹ ਨਹੀਂ ਵਰਹਾਇਆ ਸੀ ਨਾ ਜਮੀਨ ਦੇ ਵਾਹੁਣ ਲਈ ਕੋਈ ਆਦਮੀ ਸੀ।

6. ਪਰ ਧੁੰਦ ਧਰਤੀਓਂ ਉੱਠਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ।

7. ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ।

8. ਤਾਂ ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ।

9. ਅਤੇ ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ ਸੀ ਅਤੇ ਬਾਗ ਦੇ ਵਿਚਕਾਰ ਜੀਵਣ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਛ ਵੀ ਉਗਾਇਆ।

10. ਅਤੇ ਇੱਕ ਦਰਿਆ ਉਸ ਬਾਗ ਨੂੰ ਸਿੰਜਣ ਲਈ ਅਦਨ ਤੋਂ ਨਿੱਕਲਿਆ ਅਤੇ ਉੱਥੋਂ ਵੰਡਿਆ ਗਿਆ ਅਰ ਚਾਰ ਹਿੱਸੇ ਹੋ ਗਿਆ।

11. ਇੱਕ ਦਾ ਨਾਉਂ ਪੀਸੋਨ ਹੈ ਜਿਹੜਾ ਸਾਰੇ ਹਵੀਲਾਹ ਦੇਸ ਨੂੰ ਘੇਰਦਾ ਹੈ ਜਿੱਥੇ ਸੋਨਾ ਹੈ।

12. ਅਰ ਉਸ ਦੇਸ ਦਾ ਸੋਨਾ ਚੰਗਾ ਹੈ ਅਰ ਉੱਥੇ ਮੋਤੀ ਤੇ ਸੁਲੇਮਾਨੀ ਪੱਥਰ ਵੀ ਹਨ।

13. ਦੂਜੀ ਨਦੀ ਦਾ ਨਾਉਂ ਗੀਹੋਨ ਹੈ ਜਿਹੜੀ ਸਾਰੇ ਕੂਸ਼ ਦੇਸ ਨੂੰ ਘੇਰਦੀ ਹੈ।

14. ਤੀਜੀ ਨਦੀ ਦਾ ਨਾਉਂ ਹਿੱਦਕਲ ਹੈ ਜਿਹੜੀ ਅੱਸ਼ੂਰ ਦੇ ਚੜ੍ਹਦੇ ਪਾਸੇ ਜਾਂਦੀ ਹੈ ਅਤੇ ਚੌਥੀ ਫਰਾਤ ਹੈ।

15. ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ।

16. ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ।

17. ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜਰੂਰ ਮਰੇਂਗਾ।

18. ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।

19. ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂਜੋ ਉਹ ਵੇਖੇ ਭਈ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ ਅਤੇ ਜੋ ਕੁੱਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ ਸੋ ਉਹ ਦਾ ਨਾਉਂ ਹੋ ਗਿਆ।

20. ਐਉਂ ਆਦਮੀ ਨੇ ਸਾਰੇ ਡੰਗਰਾਂ ਨੂੰ ਅਰ ਅਕਾਸ਼ ਦੇ ਪੰਛੀਆਂ ਨੂੰ ਅਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਉਂ ਦਿੱਤੇ ਪਰ ਆਦਮੀ ਲਈ ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ।

21. ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਗੂਹੜੀ ਨੀਂਦ ਭੇਜੀ ਸੋ ਉਹ ਸੌਂ ਗਿਆ ਅਤੇ ਉਸ ਨੇ ਉਹ ਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹ ਦੀ ਥਾਂ ਮਾਸ ਭਰ ਦਿੱਤਾ।

22. ਤਾਂ ਯਹੋਵਾਹ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਹ ਨੂੰ ਆਦਮੀ ਕੋਲ ਲੈ ਆਇਆ।

23. ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਤੇ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।

24. ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।

25. ਅਤੇ ਮਰਦ ਅਰ ਉਹ ਦੀ ਤੀਵੀਂ ਦੋਵੇਂ ਨੰਗੇ ਸਨ ਪਰ ਸੰਗਦੇ ਨਹੀਂ ਸਨ।

About ਉਤਪਤ Chapter 2

Read ਉਤਪਤ Chapter 2 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 2
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 2 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 2?

ਉਤਪਤ Chapter 2 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 2 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 34
  5. ਉਤਪਤ Chapter 30
  6. ਉਤਪਤ Chapter 24
  7. ਉਤਪਤ Chapter 23

Explore More from ਪੁਰਾਣਾ ਨੇਮ

  1. ਜ਼ਬੂਰ Chapter 42
  2. ਕਹਾਉਤਾਂ Chapter 27
  3. ਜ਼ਬੂਰ Chapter 133
  4. ਉਤਪਤ Chapter 22
  5. ਜ਼ਕਰਯਾਹ Chapter 8
  6. 1 ਰਾਜਿਆਂ Chapter 20
  7. ਯਿਰਮਿਯਾਹ Chapter 29

Related Chapters & Readings

  1. ਹਿਜ਼ਕੀਏਲ Chapter 21
  2. ਉਤਪਤ Chapter 48
  3. ਅੱਯੂਬ Chapter 42
  4. ਜ਼ਕਰਯਾਹ Chapter 1
  5. 2 ਤਿਮੋਥਿਉਸ Chapter 3
  6. ਨਹਮਯਾਹ Chapter 13
  7. ਰੋਮੀਆਂ Chapter 2
Share Your Love

Leave a Reply

Your email address will not be published. Required fields are marked *