ਉਤਪਤ Chapter 44

For English

Read ਉਤਪਤ Chapter 44 Online

Read ਉਤਪਤ Chapter 44 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 44

ਅਧਿਆਇ 44

1. ਤਾਂ ਉਸ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੀਆਂ ਗੂਣਾਂ ਵਿੱਚ ਅੰਨ ਜਿੰਨਾਂ ਓਹ ਲੈ ਜਾ ਸੱਕਣ ਭਰ ਦੇਹ ਅਰ ਹਰ ਇੱਕ ਦੀ ਚਾਂਦੀ ਉਸ ਦੀ ਗੂਣ ਦੇ ਮੂੰਹ ਵਿੱਚ ਰੱਖ ਦੇਹ।

2. ਅਰ ਮੇਰਾ ਪਿਆਲਾ ਚਾਂਦੀ ਦਾ ਪਿਆਲਾ ਨਿੱਕੇ ਦੀ ਗੂਣ ਦੇ ਮੂੰਹ ਵਿੱਚ ਉਹ ਦੀ ਵਿਹਾਜਣ ਦੀ ਚਾਂਦੀ ਸਣੇ ਰੱਖ ਦੇਹ ਸੋ ਉਸ ਨੇ ਯੂਸੁਫ਼ ਦੇ ਆਖੇ ਦੇ ਅਨੁਸਾਰ ਹੀ ਕੀਤਾ।

3. ਤਾਂ ਸਵੇਰ ਦੀ ਲੋ ਹੋਣ ਦੇ ਵੇਲੇ ਉਹ ਅਰ ਉਨ੍ਹਾਂ ਦੇ ਖੋਤੇ ਤੋਰ ਦਿੱਤੇ ਗਏ।

4. ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸਫ਼ ਨੇ ਆਪਣੇ ਮੁਖ਼ਤਿਆਰ ਨੂੰ ਹੁਕਮ ਦਿੱਤਾ ਕਿ ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਰ ਜਦ ਤੂੰ ਉਨ੍ਹਾਂ ਨੂੰ ਜਾ ਲਵੇਂ ਤਾਂ ਉਨ੍ਹਾਂ ਨੂੰ ਆਖੀਂ ਤੁਸੀਂ ਕਿਉਂ ਭਲਿਆਈ ਦੇ ਬਦਲੇ ਬੁਰਿਆਈ ਕੀਤੀ?

5. ਕੀ ਏਹ ਉਹ ਨਹੀਂ ਜਿਹਦੇ ਵਿੱਚੋਂ ਮੇਰਾ ਸੁਵਾਮੀ ਪੀਦਾਂ ਹੈ ਅਰ ਜਿਹਦੇ ਨਾਲ ਫਾਲ ਵੀ ਪਾਉਂਦਾ ਹੈ? ਤੁਸਾਂ ਜੋ ਏਹ ਕੀਤਾ ਸੋ ਬੁਰਾ ਹੀ ਕੀਤਾ।

6. ਤਾਂ ਉਸ ਨੇ ਉਨ੍ਹਾਂ ਨੂੰ ਜਾ ਲਿਆ ਅਰ ਏਹ ਗੱਲਾਂ ਉਨ੍ਹਾਂ ਨੂੰ ਆਖੀਆਂ।

7. ਅਤੇ ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸੁਵਾਮੀ ਅਜੇਹੀਆਂ ਗੱਲਾਂ ਕਿਉਂ ਬੋਲਦਾ ਹੈ? ਤੁਹਾਡੇ ਦਾਸਾਂ ਤੋਂ ਅਜੇਹਾ ਕੰਮ ਦੂਰ ਰਹੇ।

8. ਵੇਖੋ ਉਹ ਚਾਂਦੀ ਜਿਹੜੀ ਸਾਨੂੰ ਸਾਡੀਆਂ ਗੂਣਾਂ ਦੇ ਮੂੰਹ ਵਿੱਚ ਲੱਭੀ ਕਨਾਨ ਦੇਸ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ ਤਾਂ ਕਿਵੇਂ ਅਸੀਂ ਤੁਹਾਡੇ ਸਵਾਮੀ ਦੇ ਘਰ ਵਿੱਚੋਂ ਚਾਂਦੀ ਯਾ ਸੋਨਾ ਚੁਰਾ ਸਕਦੇ ਹਾਂ?

9. ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ ਉਹ ਮਾਰਿਆ ਜਾਵੇ ਅਰ ਅਸੀਂ ਵੀ ਆਪਣੇ ਸਵਾਮੀ ਦੇ ਗੁਲਾਮ ਹੋ ਜਾਵਾਂਗੇ।

10. ਤਾਂ ਉਸ ਆਖਿਆ, ਹੁਣ ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ। ਜਿਸ ਦੇ ਕੋਲੋਂ ਉਹ ਲੱਭੇਗਾ ਉਹ ਮੇਰਾ ਗੁਲਾਮ ਹੋਵੇਗਾ ਪਰ ਤੁਸੀਂ ਨਿਰਦੋਸ਼ੀ ਠਹਿਰੋਗੇ।

11. ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੀਆਂ ਗੂਣਾਂ ਜਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੀਆਂ।

12. ਅਤੇ ਉਸ ਨੇ ਵੱਡੇ ਤੋਂ ਲੈਕੇ ਛੋਟੇ ਤੀਕ ਤਲਾਸ਼ੀ ਲਈ ਅਰ ਉਹ ਪਿਆਲਾ ਬਿਨਯਾਮੀਨ ਦੀ ਗੂਣ ਵਿੱਚੋਂ ਲੱਭਾ।

13. ਤਾਂ ਉਨ੍ਹਾਂ ਨੇ ਆਪਣੇ ਬਸਤ੍ਰ ਪਾੜੇ ਅਰ ਹਰ ਇੱਕ ਨੇ ਅਪਣਾ ਖੋਤਾ ਲੱਦਿਆ ਅਰ ਓਹ ਨਗਰ ਨੂੰ ਮੁੜ ਆਏ।

14. ਤਾਂ ਯਹੂਦਾਹ ਅਰ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਰ ਉਹ ਅਜੇ ਤੀਕ ਉੱਥੇ ਹੀ ਸੀ ਅਤੇ ਉਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ।

15. ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਏਹ ਕੀ ਕਰਤੂਤ ਹੈ ਜੋ ਤੁਸਾਂ ਕੀਤੀ? ਕੀ ਤੁਸੀਂ ਨਹੀਂ ਜਾਣਦੇ ਸਾਓ ਕਿ ਮੇਰੇ ਵਰਗਾ ਆਦਮੀ ਫਾਲ ਪਾ ਸੱਕਦਾ ਹੈ?

16. ਤਾਂ ਯਹੂਦਾਹ ਨੇ ਆਖਿਆ, ਅਸੀਂ ਆਪਣੇ ਸਵਾਮੀ ਨੂੰ ਕੀ ਆਖੀਏ ਅਰ ਕੀ ਬੋਲੀਏ ਅਰ ਅਸੀਂ ਆਪਣੇ ਆਪ ਨੂੰ ਕਿੱਦਾਂ ਧਰਮੀ ਬਣਾਈਏ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ। ਵੇਖੋ ਅਸੀਂ ਆਪਣੇ ਸਵਾਮੀ ਦੇ ਗੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਪਿਆਲਾ ਲੱਭਾ ਹੈ ਪਰ ਉਸ ਨੇ ਆਖਿਆ, ਏਹ ਕੰਮ ਮੈਥੋਂ ਦੂਰ ਹੋਵੇ।

17. ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਾ ਓਹੋ ਹੀ ਮੇਰਾ ਗੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਉਤਾਹਾਂ ਚਲੇ ਜਾਓ।

18. ਫੇਰ ਯਹੂਦਾਹ ਨੇ ਉਸ ਦੇ ਨੇੜੇ ਜਾ ਕੇ ਆਖਿਆ, ਮੇਰੇ ਸਵਾਮੀ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸਵਾਮੀ ਦੇ ਕੰਨਾਂ ਵਿੱਚ ਗੱਲ ਕਰੇ ਅਰ ਤੁਹਾਡਾ ਕਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਭੜਕੇ ਕਿਉਂਜੋ ਤੁਸੀਂ ਫ਼ਿਰਊਨ ਜੇਹੇ ਹੋ।

19. ਮੇਰੇ ਸਵਾਮੀ ਨੇ ਆਪਣੇ ਦਾਸਾਂ ਤੋਂ ਏਹ ਪੁੱਛਿਆ ਸੀ, ਕੀ ਤੁਹਾਡਾ ਪਿਤਾ ਯਾ ਭਰਾ ਹੈ?

20. ਅਰ ਅਸੀਂ ਆਪਣੇ ਸਵਾਮੀ ਨੂੰ ਆਖਿਆ ਸੀ ਕਿ ਸਾਡਾ ਬਿਰਧ ਪਿਤਾ ਹੈ ਅਰ ਉਸ ਦੀ ਬਿਰਧ ਅਵਸਥਾ ਦਾ ਇੱਕ ਛੋਟਾ ਪੁੱਤ੍ਰ ਹੈ ਪਰ ਉਸ ਦਾ ਭਰਾ ਮਰ ਗਿਆ ਹੈ ਅਰ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਰ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ।

21. ਤੁਸਾਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ।

22. ਤਾਂ ਅਸਾਂ ਆਪਣੇ ਸਵਾਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ। ਜੇਕਰ ਉਹ ਆਪਣੇ ਪਿਤਾ ਨੂੰ ਛੱਡੇ ਤਾਂ ਉਹ ਮਰ ਜਾਊਗਾ।

23. ਫੇਰ ਤੁਸਾਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੀਕ ਤੁਹਾਡਾ ਨਿੱਕਾ ਭਰਾ ਤੁਹਾਡੇ ਸੰਗ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ।

24. ਐਉਂ ਹੋਇਆ ਕਿ ਜਦ ਅਸੀਂ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸਾਂ ਆਪਣੇ ਸਵਾਮੀ ਦੀਆਂ ਗੱਲਾਂ ਉਸ ਨੂੰ ਦੱਸੀਆਂ।

25. ਤਾਂ ਸਾਡੇ ਪਿਤਾ ਨੇ ਆਖਿਆ, ਮੁੜ ਕੇ ਜਾਓ ਅਰ ਥੋੜਾ ਅੰਨ ਸਾਡੇ ਲਈ ਵਿਹਾਜ ਲਿਆਓ।

26. ਪਰ ਅਸਾਂ ਆਖਿਆ, ਅਸੀਂ ਨਹੀਂ ਜਾ ਸੱਕਦੇ। ਜੇਕਰ ਸਾਡਾ ਨਿੱਕਾ ਭਰਾ ਸਾਡੇ ਨਾਲ ਹੋਵੇ ਤਾਂ ਅਸੀਂ ਜਾਵਾਂਗੇ ਕਿਉਂਜੋ ਜਦ ਤੀਕ ਸਾਡਾ ਨਿੱਕਾ ਭਰਾ ਸਾਡੇ ਸੰਗ ਨਾ ਜਾਵੇ ਅਸੀਂ ਉਸ ਮਨੁੱਖ ਦਾ ਮੂੰਹ ਨਾ ਵੇਖ ਸੱਕਾਂਗੇ।

27. ਉਪਰੰਤ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਮੇਰੇ ਲਈ ਦੋ ਪੁੱਤ੍ਰ ਜਣੀ।

28. ਇੱਕ ਮੇਰੇ ਕੋਲੋਂ ਕਿਤੇ ਚੱਲਾ ਗਿਆ ਅਰ ਮੈਂ ਆਖਿਆ ਕਿ ਉਹ ਸੱਚ ਮੁੱਚ ਪਾੜਿਆ ਗਿਆ ਹੈ ਅਰ ਮੈਂ ਉਸ ਨੂੰ ਹੁਣ ਤੀਕ ਨਹੀਂ ਡਿੱਠਾ।

29. ਅਰ ਜੇਕਰ ਤੁਸੀਂ ਏਸ ਨੂੰ ਵੀ ਮੇਰੇ ਅੱਗੋਂ ਲੈ ਜਾਓਗੇ ਅਰ ਕੋਈ ਬਿਪਤਾ ਉਸ ਉੱਤੇ ਆ ਪਈ ਤਾਂ ਤੁਸੀਂ ਮੇਰੇ ਧੌਲਿਆਂ ਨੂੰ ਏਸ ਬੁਰਿਆਈ ਨਾਲ ਪਤਾਲ ਵਿੱਚ ਉਤਾਰੋਗੇ।

30. ਹੁਣ ਜਦ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਮੈਂ ਜਾਵਾਂ ਅਰ ਏਹ ਮੁੰਡਾ ਸੰਗ ਨਾ ਹੋਵੇ ਤਾਂ ਏਸ ਲਈ ਕਿ ਉਹ ਦੇ ਪ੍ਰਾਣ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ।

31. ਤਾਂ ਐਉਂ ਹੋਊਗਾ ਕਿ ਜਦ ਉਹ ਵੇਖੇਗਾ ਕਿ ਮੁੰਡਾ ਹੈ ਨਹੀਂ ਤਾਂ ਉਹ ਮਰ ਜਾਊਗਾ ਅਰ ਤੁਹਾਡੇ ਦਾਸ ਆਪਣੇ ਪਿਤਾ ਦੇ ਧੌਲਿਆਂ ਨੂੰ ਸੋਗ ਨਾਲ ਪਤਾਲ ਵਿੱਚ ਉਤਾਰਨਗੇ।

32. ਕਿਉਂਜੋ ਤੁਹਾਡਾ ਦਾਸ ਆਪਣੇ ਪਿਤਾ ਕੋਲ ਮੁੰਡੇ ਦਾ ਜਾਮਨ ਐਉਂ ਹੋਇਆ ਹੈ ਭਈ ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੈਂ ਸਦਾ ਤੀਕ ਆਪਣੇ ਪਿਤਾ ਦਾ ਪਾਪੀ ਹੋਵਾਂਗਾ।

33. ਹੁਣ ਤੁਹਾਡਾ ਦਾਸ ਮੁੰਡੇ ਦੇ ਥਾਂ ਮੇਰੇ ਸਵਾਮੀ ਦਾ ਗੁਲਾਮ ਰਹੇ ਅਰ ਮੁੰਡਾ ਆਪਣੇ ਭਰਾਵਾਂ ਦੇ ਸੰਗ ਚੱਲਿਆ ਜਾਵੇ।

34. ਕਿਉਂਜੋ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਵਾਂ ਜੇਕਰ ਮੁੰਡਾ ਮੇਰੇ ਸੰਗ ਨਾ ਹੋਵੇ? ਕਿਤੇ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ ਮੈਂ ਨਾ ਵੇਖਾਂ।

About ਉਤਪਤ Chapter 44

Read ਉਤਪਤ Chapter 44 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 44
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 44 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 44?

ਉਤਪਤ Chapter 44 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 44 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 24
  5. ਉਤਪਤ Chapter 23
  6. ਉਤਪਤ Chapter 8
  7. ਉਤਪਤ Chapter 49

Explore More from ਪੁਰਾਣਾ ਨੇਮ

  1. ਯਸਾਯਾਹ Chapter 43
  2. 2 ਸਮੂਏਲ Chapter 13
  3. ਗਿਣਤੀ Chapter 28
  4. ਉਪਦੇਸ਼ਕ Chapter 2
  5. ਉਤਪਤ Chapter 4
  6. ਅਸਤਰ Chapter 4
  7. ਜ਼ਕਰਯਾਹ Chapter 7

Related Chapters & Readings

  1. ਯਸਾਯਾਹ Chapter 49
  2. ਜ਼ਬੂਰ Chapter 91
  3. ਯਸਾਯਾਹ Chapter 3
  4. ਗਿਣਤੀ Chapter 10
  5. ਗਿਣਤੀ Chapter 32
  6. ਅੱਯੂਬ Chapter 1
  7. ਜ਼ਬੂਰ Chapter 125
Share Your Love

Leave a Reply

Your email address will not be published. Required fields are marked *