ਉਤਪਤ Chapter 38

For English

Read ਉਤਪਤ Chapter 38 Online

Read ਉਤਪਤ Chapter 38 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 38

ਅਧਿਆਇ 38

1. ਉਸ ਵੇਲੇ ਐਉਂ ਹੋਇਆ ਜਾਂ ਯਹੂਦਾਹ ਆਪਣੇ ਭਰਾਵਾਂ ਕੋਲੋਂ ਹਠਾੜ ਨੂੰ ਗਿਆ ਅਰ ਇੱਕ ਅਦੂਲਾਮੀ ਮਨੁੱਖ ਵੱਲ ਜਿਸ ਦਾ ਨਾਉਂ ਹੀਰਾਹ ਸੀ ਮੁੜਿਆ।

2. ਤਾਂ ਯਹੂਦਾਹ ਨੇ ਉੱਥੇ ਇੱਕ ਕਨਾਨੀ ਮਨੁੱਖ ਸ਼ੂਆ ਦੀ ਧੀ ਨੂੰ ਡਿੱਠਾ ਅਰ ਉਸ ਨੂੰ ਲਿਆ ਅਰ ਉਸ ਦੇ ਕੋਲ ਗਿਆ।

3. ਉਹ ਗਰਭਵੰਤੀ ਹੋਈ ਅਰ ਉਹ ਇੱਕ ਪੁੱਤ੍ਰ ਜਣੀ ਤਾਂ ਉਸ ਦਾ ਨਾਉਂ ਏਰ ਰੱਖਿਆ।

4. ਉਹ ਫੇਰ ਗਰਭਵੰਤੀ ਹੋਈ ਅਰ ਇੱਕ ਪੁੱਤ੍ਰ ਜਣੀ ਤਾਂ ਉਸ ਦਾ ਨਾਉਂ ਓਨਾਨ ਰੱਖਿਆ।

5. ਉਹ ਫੇਰ ਵੀ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਤਾਂ ਉਸ ਦਾ ਨਾਉਂ ਸ਼ੇਲਾਹ ਰੱਖਿਆ ਅਰ ਜਦ ਉਹ ਨੇ ਉਹ ਨੂੰ ਜਣਿਆ ਤਾਂ ਉਹ ਕਜੀਬ ਵਿੱਚ ਸੀ।

6. ਯਹੂਦਾਹ ਨੇ ਆਪਣੇ ਪਲੌਠੇ ਪੁੱਤ੍ਰ ਏਰ ਲਈ ਇੱਕ ਤੀਵੀਂ ਲਿਆਂਦੀ ਜਿਸ ਦਾ ਨਾਉਂ ਤਾਮਾਰ ਸੀ।

7. ਏਰ ਯਹੂਦਾਹ ਦਾ ਪਲੌਠਾ ਯਹੋਵਾਹ ਦੀਆਂ ਅੱਖਾਂ ਵਿੱਚ ਬਦ ਸੀ ਤਾਂ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ।

8. ਯਹੂਦਾਹ ਨੇ ਓਨਾਨ ਨੂੰ ਆਖਿਆ, ਆਪਣੇ ਭਰਾ ਦੀ ਤੀਵੀਂ ਕੋਲ ਜਾਹ ਅਰ ਉਸ ਨਾਲ ਭਰਜਾਈ ਦਾ ਹੱਕ ਅਦਾ ਕਰ ਅਰ ਆਪਣੇ ਭਰਾ ਲਈ ਅੰਸ ਚਲਾ।

9. ਓਨਾਨ ਨੇ ਜਾਣਿਆ ਕਿ ਏਹ ਅੰਸ ਮੇਰੀ ਅੰਸ ਨਹੀ ਹੋਵੇਗੀ ਉਪਰੰਤ ਐਉਂ ਹੋਇਆ ਕਿ ਜਦ ਉਹ ਆਪਣੇ ਭਰਾ ਦੀ ਤੀਵੀਂ ਕੋਲ ਗਿਆ ਤਾਂ ਆਪਣੀ ਮਣੀ ਧਰਤੀ ਉੱਤੇ ਬਰਬਾਦ ਕਰ ਦਿੱਤੀ ਸੀ ਭਈ ਕਿਤੇ ਉਹ ਆਪਣੇ ਭਰਾ ਲਈ ਅੰਸ ਨਾ ਦੇਵੇ।

10. ਤਾਂ ਯਹੋਵਾਹ ਦੀਆਂ ਅੱਖਾਂ ਵਿੱਚ ਜੋ ਓਸ ਕੀਤਾ ਸੀ ਬੁਰਾ ਲੱਗਾ ਅਤੇ ਉਸ ਨੇ ਉਹ ਨੂੰ ਵੀ ਮਾਰ ਸੁੱਟਿਆ।

11. ਉਪਰੰਤ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ ਆਪਣੇ ਪਿਤਾ ਦੇ ਘਰ ਰੰਡੀ ਬੈਠ ਰਹੁ ਜਦ ਤੀਕ ਮੇਰਾ ਪੁੱਤ੍ਰ ਸ਼ੇਲਾਹ ਵੱਡਾ ਨਾ ਹੋ ਜਾਵੇ ਕਿਉਂਜੋ ਉਸ ਆਖਿਆ ਕਿਤੇ ਏਹ ਵੀ ਆਪਣੇ ਭਰਾਵਾਂ ਵਾਂਙੁ ਮਰ ਨਾ ਜਾਵੇ ਤਾਂ ਤਾਮਾਰ ਚਲੀ ਗਈ ਅਰ ਆਪਣੇ ਪਿਤਾ ਦੇ ਘਰ ਰਹੀ।

12. ਜਾਂ ਬਹੁਤ ਦਿਨ ਹੋਏ ਤਾਂ ਸ਼ੂਆ ਦੀ ਧੀ ਯਹੂਦਾਹ ਦੀ ਤੀਵੀਂ ਮਰ ਗਈ ਜਦ ਯਹੂਦਾਹ ਨੂੰ ਸ਼ਾਂਤ ਹੋਈ ਤਾਂ ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਆਪਣੇ ਸੱਜਣ ਹੀਰਾਹ ਅਦੂਲਾਮੀ ਦੇ ਸੰਗ ਤਿਮਨਾਥ ਨੂੰ ਗਿਆ।

13. ਤਾਂ ਤਾਮਾਰ ਨੂੰ ਦੱਸਿਆ ਗਿਆ ਭਈ ਵੇਖ ਤੇਰਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਨੂੰ ਤਿਮਨਾਥ ਨੂੰ ਜਾਂਦਾ ਹੈ।

14. ਤਾਂ ਉਸ ਆਪਣੇ ਉੱਤੋਂ ਰੰਡੇਪੇ ਦੇ ਬਸਤ੍ਰ ਲਾਹ ਸੁੱਟੇ ਅਰ ਬੁਰਕਾ ਪਾਕੇ ਆਪ ਨੂੰ ਲਪੇਟ ਲਿਆ ਅਰ ਏਨਯਿਮ ਦੇ ਫਾਟਕ ਉੱਤੇ ਜਿਹੜਾ ਤਿਮਨਾਥ ਦੇ ਰਸਤੇ ਉੱਤੇ ਸੀ ਜਾ ਬੈਠੀ ਕਿਉਂਜੋ ਉਸ ਨੇ ਵੇਖਿਆ ਕਿ ਸ਼ੇਲਾਹ ਵੱਡਾ ਹੋ ਗਿਆ ਹੈ ਪਰ ਉਹ ਉਸ ਦੀ ਤੀਵੀਂ ਬਣਨ ਨੂੰ ਨਹੀਂ ਦਿੱਤੀ ਗਈ।

15. ਤਾਂ ਯਹੂਦਾਹ ਨੇ ਉਸ ਨੂੰ ਵੇਖਿਆ ਅਰ ਸਮਝਿਆ ਕਿ ਏਹ ਕੰਜਰੀ ਹੈ ਕਿਉਂਜੋ ਉਸ ਨੇ ਆਪਣੇ ਮੂੰਹ ਢਕਿਆ ਹੋਇਆ ਸੀ।

16. ਤਾਂ ਉਹ ਰਸਤੇ ਤੋਂ ਉਸ ਦੀ ਵੱਲ ਮੁੜ ਪਿਆ ਅਰ ਆਖਿਆ, ਆ ਅਰ ਮੈਨੂੰ ਆਪਣੇ ਕੋਲ ਆਉਣ ਦੇਹ ਕਿਉਂਜੋ ਉਸ ਨੇ ਨਾ ਜਾਤਾ ਕਿ ਏਹ ਮੇਰੀ ਨੂੰਹ ਹੈ ਤਾਂ ਉਸ ਆਖਿਆ, ਜੇ ਤੂੰ ਮੇਰੇ ਕੋਲ ਆਵੇਂ ਤਾਂ ਤੂੰ ਮੈਨੂੰ ਕੀ ਦੇਵੇਂਗਾ?

17. ਉਸ ਆਖਿਆ, ਮੈਂ ਇੱਜੜ ਵਿੱਚੋਂ ਬੱਕਰੀ ਦਾ ਇੱਕ ਛੇਲਾ ਘੱਲਾਂਗਾ ਪਰ ਉਸ ਆਖਿਆ ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਂਗਾ ਜਦ ਤੀਕ ਉਹ ਨਾ ਘੱਲੇਂ?

18. ਫੇਰ ਉਸ ਆਖਿਆ, ਮੈ ਤੇਰੇ ਕੋਲ ਕੀ ਗਹਿਣੇ ਰੱਖਾਂ? ਉਸ ਆਖਿਆ, ਤੂੰ ਆਪਣੀ ਮੋਹਰ ਅਰ ਆਪਣੀ ਰੱਸੀ ਅਰ ਆਪਣੀ ਲਾਠੀ ਜਿਹੜੀ ਤੇਰੇ ਹੱਥ ਵਿੱਚ ਹੈ ਦੇਹ। ਉਸ ਨੇ ਓਹ ਉਹ ਨੂੰ ਦੇ ਦਿੱਤੇ ਅਰ ਉਸ ਦੇ ਕੋਲ ਗਿਆ ਅਤੇ ਉਹ ਤੋਂ ਗਰਭਵੰਤੀ ਹੋ ਗਈ।

19. ਤਾਂ ਉਹ ਉੱਥੋ ਉੱਠਕੇ ਚੱਲੀ ਗਈ ਅਰ ਆਪਣੇ ਉੱਪਰੋਂ ਬੁਰਕਾ ਲਾਹ ਸੁੱਟਿਆ ਅਰ ਰੰਡੇਪੇ ਦੇ ਬਸਤ੍ਰ ਪਾ ਲਏ।

20. ਤਾਂ ਯਹੂਦਾਹ ਨੇ ਆਪਣੇ ਸੱਜਣ ਅਦੂਲਾਮੀ ਦੇ ਹੱਥ ਬੱਕਰੀ ਦਾ ਛੇਲਾ ਘੱਲਿਆ ਤਾਂਜੋ ਉਸ ਦੀਆਂ ਗਹਿਣੇ ਰੱਖਿਆਂ ਚੀਜ਼ਾਂ ਉਸ ਤੀਵੀਂ ਦੇ ਹੱਥੋਂ ਮੋੜ ਲਿਆਵੇ ਪਰ ਉਹ ਉਸ ਨੂੰ ਨਾ ਲੱਭੀ।

21. ਫੇਰ ਉਸ ਨੇ ਉਸ ਥਾਂ ਦੇ ਮਨੁੱਖਾਂ ਤੋਂ ਏਹ ਪੁੱਛਿਆ ਕਿ ਉਹ ਕੰਜਰੀ ਕਿੱਥੇ ਹੈ ਜਿਹੜੀ ਏਨਯਿਮ ਦੇ ਰਸਤੇ ਉੱਤੇ ਸੀ? ਤਾਂ ਉਨ੍ਹਾਂ ਨੇ ਆਖਿਆ ਕਿ ਐਥੇ ਕੋਈ ਕੰਜਰੀ ਨਹੀਂ ਸੀ।

22. ਉਹ ਯਹੂਦਾਹ ਦੇ ਕੋਲ ਮੁੜ ਆਇਆ ਅਰ ਆਖਿਆ ਕਿ ਉਹ ਮੈਨੂੰ ਨਹੀਂ ਲੱਭੀ ਅਰ ਉੱਥੇ ਦੇ ਮਨੁੱਖਾਂ ਨੇ ਵੀ ਆਖਿਆ ਕਿ ਐਥੇ ਕੋਈ ਕੰਜਰੀ ਨਹੀਂ ਹੈ।

23. ਤਾਂ ਯਹੂਦਾਹ ਨੇ ਆਖਿਆ ਉਹ ਉਸ ਨੂੰ ਰੱਖੇ। ਅਸੀਂ ਖੱਜਲ ਤਾਂ ਨਾ ਹੋਈਏ। ਵੇਖ ਮੈਂ ਤਾਂ ਛੇਲਾ ਘੱਲਿਆ ਸੀ ਪਰ ਉਹ ਤੈਨੂੰ ਨਹੀਂ ਲੱਭੀ।

24. ਤਾਂ ਐਉਂ ਹੋਇਆ ਕਿ ਜਦ ਤਿੰਨਕੁ ਮਹੀਨੇ ਹੋ ਗਏ ਤਾਂ ਯਹੂਦਾਹ ਨੂੰ ਦੱਸਿਆ ਗਿਆ ਕਿ ਤੇਰੀ ਨੂੰਹ ਤਾਮਾਰ ਨੇ ਯਾਰੀ ਕੀਤੀ ਹੈ ਅਰ ਵੇਖ ਉਹ ਨੂੰ ਯਾਰੀ ਦਾ ਗਰਭ ਵੀ ਹੈ ਤਾਂ ਯਹੂਦਾਹ ਨੇ ਆਖਿਆ ਉਹ ਨੂੰ ਬਾਹਰ ਕੱਢ ਲਿਆਓ ਤਾਂਜੋ ਉਹ ਸਾੜ ਦਿੱਤੀ ਜਾਵੇ।

25. ਜਾਂ ਉਹ ਬਾਹਰ ਕੱਢੀ ਗਈ ਤਾਂ ਓਸ ਆਪਣੇ ਸੌਹਰੇ ਨੂੰ ਆਖ ਘੱਲਿਆ ਭਈ ਜਿਸ ਮਨੁੱਖ ਦੀਆਂ ਏਹ ਚੀਜ਼ਾਂ ਹਨ ਮੈਨੂੰ ਉਸ ਦਾ ਗਰਭ ਹੈ ਅਰ ਓਸ ਆਖਿਆ, ਸਿਆਣ ਤਾਂ ਕਿ ਏਹ ਮੁਹਰ ਅਰ ਰੱਸੀ ਅਰ ਲਾਠੀ ਕਿਹਦੀ ਹੈ।

26. ਤਾਂ ਯਹੂਦਾਹ ਨੇ ਪਛਾਣਕੇ ਆਖਿਆ, ਉਹ ਮੈਥੋਂ ਧਰਮੀ ਹੈ ਕਿਉਜੋਂ ਮੈਂ ਉਸ ਨੂੰ ਆਪਣੇ ਪੁੱਤ੍ਰ ਸ਼ੇਲਾਹ ਨੂੰ ਨਹੀ ਦਿੱਤਾ ਅਰ ਓਸ ਅੱਗੇ ਨੂੰ ਉਹ ਦੇ ਨਾਲ ਸੰਗ ਨਾ ਕੀਤਾ।

27. ਐਉਂ ਹੋਇਆ ਕਿ ਉਸ ਦੇ ਜਣਨ ਦੇ ਸਮੇਂ ਉਸ ਦੀ ਕੁੱਖ ਵਿੱਚ ਜੌੜੇ ਸਨ

28. ਅਤੇ ਐਉਂ ਹੋਇਆ ਕਿ ਜਾਂ ਉਹ ਜਣਨ ਲੱਗੀ ਤਾਂ ਇੱਕ ਨੇ ਆਪਣਾ ਹੱਥ ਕੱਢਿਆ ਅਤੇ ਦਾਈ ਨੇ ਫੜ ਕੇ ਉਸ ਦੇ ਹੱਥ ਨੂੰ ਲਾਲ ਧਾਗਾ ਬੰਨ੍ਹ ਦਿੱਤਾ ਅਰ ਆਖਿਆ, ਇਹ ਪਹਿਲਾਂ ਨਿੱਕਲਿਆ ਹੈ।

29. ਫੇਰ ਐਉਂ ਹੋਇਆ ਕਿ ਜਾਂ ਉਸ ਨੇ ਆਪਣਾ ਹੱਥ ਖਿੱਚ ਲਿਆ ਤਾਂ ਵੇਖੋ ਉਸ ਦਾ ਭਰਾ ਨਿੱਕਲ ਆਇਆ ਅਤੇ ਓਸ ਆਖਿਆ ਤੂੰ ਕਿਉਂ ਪਾੜਦਾ ਹੈਂ ਏਹ ਪਾੜ ਤੇਰੇ ਉੱਤੇ ਆਵੇ ਸੋ ਉਸ ਦਾ ਨਾਉਂ ਪਾਰਸ ਰੱਖਿਆ ਗਿਆ।

30. ਉਸ ਦੇ ਪਿੱਛੋਂ ਉਸ ਦਾ ਭਰਾ ਜਿਸ ਦੇ ਹੱਥ ਲਾਲ ਧਾਗਾ ਪਾ ਦਿੱਤਾ ਸੀ ਨਿੱਕਲਿਆ ਅਤੇ ਉਸ ਦਾ ਨਾਉਂ ਜ਼ਾਰਹ ਰੱਖਿਆ ਗਿਆ।

About ਉਤਪਤ Chapter 38

Read ਉਤਪਤ Chapter 38 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 38
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 38 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 38?

ਉਤਪਤ Chapter 38 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 38 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 34
  4. ਉਤਪਤ Chapter 47
  5. ਉਤਪਤ Chapter 39
  6. ਉਤਪਤ Chapter 33
  7. ਉਤਪਤ Chapter 30

Explore More from ਪੁਰਾਣਾ ਨੇਮ

  1. ਨਿਆਂਈਆਂ Chapter 1
  2. ਯਸਾਯਾਹ Chapter 6
  3. ਜ਼ਬੂਰ Chapter 74
  4. ਜ਼ਬੂਰ Chapter 135
  5. ਮਲਾਕੀ Chapter 3
  6. ਜ਼ਬੂਰ Chapter 31
  7. ਜ਼ਬੂਰ Chapter 106

Related Chapters & Readings

  1. ਨਿਆਂਈਆਂ Chapter 17
  2. ਕੂਚ Chapter 7
  3. ਗਲਾਤੀਆਂ Chapter 1
  4. ਲੂਕਾ Chapter 13
  5. ਜ਼ਕਰਯਾਹ Chapter 11
  6. ਗਿਣਤੀ Chapter 31
  7. ਲੂਕਾ Chapter 4
Share Your Love

Leave a Reply

Your email address will not be published. Required fields are marked *