ਉਤਪਤ Chapter 40

For English

Read ਉਤਪਤ Chapter 40 Online

Read ਉਤਪਤ Chapter 40 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 40

ਅਧਿਆਇ 40

1. ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਮਿਸਰ ਦੇ ਰਾਜਾ ਦਾ ਸਾਕੀ ਅਰ ਰਸੋਈਆ ਆਪਣੇ ਸਵਾਮੀ ਮਿਸਰ ਦੇ ਰਾਜਾ ਦੇ ਦੋਸ਼ੀ ਹੋ ਗਏ।

2. ਤਾਂ ਫਿਰਊਨ ਆਪਣੇ ਦੋਹਾਂ ਖੁਸਰਿਆਂ ਦੇ ਉੱਤੇ ਅਰਥਾਤ ਸਾਕੀਆਂ ਦੇ ਸਰਦਾਰ ਅਰ ਰਸੋਈਆਂ ਦੇ ਸਰਦਾਰ ਉੱਤੇ ਗੁੱਸੇ ਹੋਇਆ।

3. ਅਤੇ ਉਸ ਨੇ ਉਨ੍ਹਾਂ ਨੂੰ ਰਾਖੀ ਵਿੱਚ ਜਲਾਦਾਂ ਦੇ ਸਰਦਾਰ ਦੇ ਘਰ ਵਿੱਚ ਅਰਥਾਤ ਕੈਦਖਾਨੇ ਵਿੱਚ ਜਿੱਥੇ ਯੂਸੁਫ਼ ਕੈਦ ਸੀ ਬੰਦ ਕਰ ਦਿੱਤਾ।

4. ਜਲਾਦਾਂ ਦੇ ਸਰਦਾਰ ਨੇ ਉਨ੍ਹਾਂ ਨੂੰ ਯੂਸੁਫ਼ ਦੇ ਹਵਾਲੇ ਕਰ ਦਿੱਤਾ ਅਤੇ ਉਸ ਉਨ੍ਹਾਂ ਦੀ ਸੇਵਾ ਕੀਤੀ ਅਰ ਓਹ ਚਿਰ ਤੀਕਰ ਕੈਦ ਰਹੇ।

5. ਤਾਂ ਉਨ੍ਹਾਂ ਦੋਹਾਂ ਨੇ ਇੱਕ ਇੱਕ ਸੁਫਨਾ ਇਕੋਈ ਰਾਤ ਵਿੱਚ ਵੇਖਿਆ। ਹਰ ਇੱਕ ਨੇ ਆਪੋ ਆਪਣੇ ਅਰਥ ਦੇ ਅਨੁਸਾਰ ਸੁਫਨਾ ਵੇਖਿਆ ਅਰਥਾਤ ਮਿਸਰ ਦੇ ਰਾਜਾ ਦੇ ਸਾਕੀ ਅਰ ਰਸੋਈਏ ਨੇ ਜਿਹੜੇ ਕੈਦਖਾਨੇ ਵਿੱਚ ਬੰਦ ਸਨ।

6. ਜਾਂ ਯੂਸੁਫ਼ ਸਵੇਰੇ ਉਨ੍ਹਾਂ ਦੇ ਕੋਲ ਅੰਦਰ ਗਿਆ ਅਰ ਉਨ੍ਹਾਂ ਨੂੰ ਡਿੱਠਾ ਤਾਂ ਵੇਖੋ ਓਹ ਉਦਾਸ ਸਨ ।

7. ਉਸ ਨੇ ਫ਼ਿਰਊਨ ਦੇ ਖੁਸਰਿਆਂ ਨੂੰ ਜਿਹੜੇ ਉਸ ਦੇ ਸੰਗ ਉਹ ਦੇ ਸਵਾਮੀ ਦੇ ਘਰ ਕੈਦ ਸਨ ਪੁੱਛਿਆ, ਅੱਜ ਤੁਹਾਡੇ ਮੂੰਹ ਕਿਉਂ ਭੈੜੇ ਪਏ ਹੋਏ ਹਨ?

8. ਤਾਂ ਉਨ੍ਹਾਂ ਉਸ ਨੂੰ ਆਖਿਆ, ਅਸਾਂ ਇੱਕ ਇੱਕ ਸੁਫਨਾ ਡਿੱਠਾ ਹੈ ਜਿਸ ਦਾ ਅਰਥ ਕਰਨ ਵਾਲਾ ਕੋਈ ਨਹੀਂ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਕੀ ਅਰਥ ਕਰਨਾ ਪਰਮੇਸ਼ੁਰ ਦਾ ਕੰਮ ਨਹੀਂ ਹੈ? ਤੁਸੀਂ ਮੈਨੂੰ ਦੱਸੋ, ਨਾ?

9. ਤਾਂ ਸਾਕੀਆਂ ਦੇ ਸਰਦਾਰ ਨੇ ਯੂਸੁਫ਼ ਨੂੰ ਆਪਣਾ ਸੁਫਨਾ ਦੱਸਿਆ ਅਤੇ ਉਸ ਨੂੰ ਆਖਿਆ, ਵੇਖੋ ਮੇਰੇ ਸੁਫਨੇ ਵਿੱਚ ਦਾਖ ਦੀ ਇੱਕ ਵੇਲ ਮੇਰੇ ਸਨਮੁਖ ਸੀ।

10. ਅਰ ਉਸ ਵੇਲ ਵਿੱਚ ਤਿੰਨ ਟਹਿਣੀਆਂ ਸਨ ਅਰ ਜਾਣੋ ਉਹ ਨੂੰ ਕਲੀਆਂ ਨਿੱਕਲੀਆਂ ਅਰ ਫੁੱਲ ਲੱਗੇ ਅਰ ਉਸ ਦੇ ਗੁੱਛਿਆਂ ਵਿੱਚ ਦਾਖ ਪੱਕ ਗਈ।

11. ਫ਼ਿਰਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਅਰ ਮੈਂ ਦਾਖਾਂ ਨੂੰ ਲੈਕੇ ਫ਼ਿਰਊਨ ਦੇ ਪਿਆਲੇ ਵਿੱਚ ਨਿਚੋੜਿਆ ਅਰ ਉਹ ਪਿਆਲਾ ਮੈਂ ਫ਼ਿਰਊਨ ਦੀ ਹਥੇਲੀ ਉੱਤੇ ਰੱਖਿਆ।

12. ਤਾਂ ਯੂਸੁਫ਼ ਨੇ ਉਸ ਨੂੰ ਆਖਿਆ, ਏਸ ਦਾ ਅਰਥ ਏਹ ਹੈ ਕਿ ਓਹ ਤਿੰਨ ਟਹਿਣੀਆਂ ਤਿੰਨ ਦਿਨ ਹਨ।

13. ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਉੱਚਾ ਕਰੇਗਾ ਅਰ ਤੈਨੂੰ ਤੇਰੇ ਹੁੱਦੇ ਉੱਤੇ ਫੇਰ ਖੜਾ ਕਰੇਗਾ ਅਤੇ ਅਗਲੇ ਦਸਤੂਰ ਦੇ ਅਨੁਸਾਰ ਜਦ ਤੂੰ ਉਹ ਦਾ ਸਾਕੀ ਸੀ ਤੂੰ ਫ਼ਿਰਊਨ ਦੇ ਹੱਥ ਵਿੱਚ ਪਿਆਲਾ ਦੇਵੇਂਗਾ।

14. ਪਰ ਜਦ ਤੇਰਾ ਭਲਾ ਹੋਵੇ ਤਾਂ ਤੂੰ ਮੈਨੂੰ ਚੇਤੇ ਰੱਖੀਂ ਅਰ ਮੇਰੇ ਉੱਤੇ ਕਿਰਪਾ ਕਰਕੇ ਫ਼ਿਰਊਨ ਨੂੰ ਮੇਰਾ ਚੇਤਾ ਕਰਾਈਂ ਅਰ ਮੈਨੂੰ ਏਸ ਘਰ ਵਿੱਚੋਂ ਬਾਹਰ ਕਢਾਈਂ।

15. ਕਿਉਂਜੋ ਇਬਰਾਨੀਆਂ ਦੇ ਦੇਸ ਵਿੱਚੋਂ ਮੈਂ ਸੱਚ ਮੁੱਚ ਚੁਰਾਇਆ ਗਿਆ ਹਾਂ ਅਰ ਏਥੇ ਵੀ ਮੈਂ ਕੁਝ ਨਹੀਂ ਕੀਤਾ ਭਈ ਓਹ ਮੈਨੂੰ ਏਸ ਭੋਰੇ ਵਿੱਚ ਸੁੱਟਣ।

16. ਜਦ ਰਸੋਈਆਂ ਦੇ ਸਰਦਾਰ ਨੇ ਵੇਖਿਆ ਕਿ ਅਰਥ ਚੰਗਾ ਹੈ ਤਾਂ ਉਸ ਨੇ ਯੂਸਫ਼ ਨੂੰ ਆਖਿਆ, ਮੈਂ ਵੀ ਸੁਫਨੇ ਵਿੱਚ ਸਾਂ ਤਾਂ ਵੇਖੋ ਮੇਰੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਸਨ।

17. ਅਰ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਊਨ ਲਈ ਨਾਨਾ ਪਰਕਾਰ ਦਾ ਪਕਾਇਆ ਹੋਇਆ ਭੋਜਨ ਸੀ ਅਰ ਪੰਛੀ ਮੇਰੇ ਸਿਰ ਉਤਲੀ ਟੋਕਰੀ ਵਿੱਚੋਂ ਖਾਂਦੇ ਸਨ।

18. ਤਾਂ ਯੂਸੁਫ਼ ਨੇ ਉੱਤ੍ਰ ਦੇਕੇ ਆਖਿਆ ਕਿ ਏਸ ਦਾ ਅਰਥ ਏਹ ਹੈ ਕਿ ਏਹ ਤਿੰਨ ਟੋਕਰੀਆਂ ਤਿੰਨ ਦਿਨ ਹਨ।

19. ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਤੇਰੇ ਉੱਤੋਂ ਲਾਹ ਛੱਡੇਗਾ ਅਰ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਅਰ ਪੰਛੀ ਤੇਰਾ ਮਾਸ ਤੇਰੇ ਉੱਤੋਂ ਖਾਣਗੇ।

20. ਤਾਂ ਐਉਂ ਹੋਇਆ ਕਿ ਤੀਜੇ ਦਿਨ ਜਿਹੜਾ ਫ਼ਿਰਊਨ ਦਾ ਜਨਮ ਦਿਨ ਸੀ ਉਸ ਨੇ ਆਪਣੇ ਸਾਰੇ ਟਹਿਲੂਆਂ ਦਾ ਖਾਣਾ ਕੀਤਾ ਅਰ ਆਪਣੇ ਟਹਿਲੂਆਂ ਵਿੱਚੋਂ ਸਰਦਾਰ ਸਾਕੀ ਦਾ ਸਿਰ ਅਰ ਸਰਦਾਰ ਰਸੋਈਏ ਦਾ ਸਿਰ ਉੱਚਾ ਕੀਤਾ।

21. ਪਰ ਉਸ ਨੇ ਸਰਦਾਰ ਸਾਕੀ ਨੂੰ ਤਾਂ ਉਹ ਦੇ ਹੁੱਦੇ ਉੱਤੇ ਮੁੜ ਕੇ ਲਾ ਲਿਆ ਤਾਂਜੋ ਉਹ ਫ਼ਿਰਊਨ ਦੀ ਹਥੇਲੀ ਉੱਤੇ ਪਿਆਲਾ ਰੱਖੇ।

22. ਪਰ ਉਸ ਨੇ ਸਰਦਾਰ ਰਸੋਈਏ ਨੂੰ ਫਾਂਸੀ ਦੇ ਦਿੱਤਾ ਜਿਵੇਂ ਯੂਸੁਫ਼ ਨੇ ਉਨ੍ਹਾਂ ਦਾ ਅਰਥ ਕੀਤਾ ਸੀ।

23. ਪਰ ਸਰਦਾਰ ਸਾਕੀ ਨੇ ਯੂਸੁਫ਼ ਨੂੰ ਚੇਤੇ ਨਾ ਰੱਖਿਆ ਸਗੋਂ ਉਸ ਨੂੰ ਭੁੱਲ ਗਿਆ।

About ਉਤਪਤ Chapter 40

Read ਉਤਪਤ Chapter 40 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 40
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 40 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 40?

ਉਤਪਤ Chapter 40 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 40 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 6
  3. ਉਤਪਤ Chapter 34
  4. ਉਤਪਤ Chapter 33
  5. ਉਤਪਤ Chapter 24
  6. ਉਤਪਤ Chapter 47
  7. ਉਤਪਤ Chapter 39

Explore More from ਪੁਰਾਣਾ ਨੇਮ

  1. ਕਹਾਉਤਾਂ Chapter 9
  2. ਯਿਰਮਿਯਾਹ Chapter 13
  3. 2 ਰਾਜਿਆਂ Chapter 3
  4. ਜ਼ਬੂਰ Chapter 17
  5. ਯਸਾਯਾਹ Chapter 17
  6. ਹਿਜ਼ਕੀਏਲ Chapter 46
  7. ਨਿਆਂਈਆਂ Chapter 9

Related Chapters & Readings

  1. ਅਜ਼ਰਾ Chapter 3
  2. ਅੱਯੂਬ Chapter 42
  3. ਮੱਤੀ Chapter 3
  4. ਅੱਯੂਬ Chapter 13
  5. 1 ਕੁਰਿੰਥੀਆਂ Chapter 11
  6. ਮੱਤੀ Chapter 16
  7. ਗਿਣਤੀ Chapter 35
Share Your Love

Leave a Reply

Your email address will not be published. Required fields are marked *