ਉਤਪਤ Chapter 43

For English

Read ਉਤਪਤ Chapter 43 Online

Read ਉਤਪਤ Chapter 43 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 43

ਅਧਿਆਇ 43

1. ਕਾਲ ਧਰਤੀ ਉੱਤੇ ਸਖ਼ਤ ਸੀ।

2. ਤਾਂ ਐਉਂ ਹੋਇਆ ਕਿ ਜਦ ਉਨ੍ਹਾਂ ਨੇ ਉਸ ਅੰਨ ਨੂੰ ਜਿਹੜਾ ਓਹ ਮਿਸਰ ਤੋਂ ਲਿਆਏ ਸਨ ਖਾ ਲਿਆ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, ਮੁੜ ਕੇ ਸਾਡੇ ਲਈ ਕੁਝ ਅੰਨ ਵਿਹਾਜ ਲਿਆਓ।

3. ਤਾਂ ਯਹੂਦਾਹ ਨੇ ਉਹ ਨੂੰ ਆਖਿਆ ਕਿ ਉਸ ਮਨੁੱਖ ਨੇ ਸਾਨੂੰ ਅੱਤ ਤਕੀਦ ਨਾਲ ਆਖਿਆ ਸੀ ਭਈ ਜੇ ਤੁਹਾਡਾ ਭਰਾ ਤੁਹਾਡੇ ਸੰਗ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ।

4. ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਘੱਲਦਾ ਹੈਂ ਤਾਂ ਅਸੀਂ ਉਤਾਰ ਨੂੰ ਤੇਰੇ ਲਈ ਅੰਨ ਵਿਹਾਜਣ ਜਾਵਾਂਗੇ।

5. ਪਰ ਜੇ ਤੂੰ ਨਹੀਂ ਘੱਲਦਾ ਹੈਂ ਤਾਂ ਅਸੀਂ ਉਤਾਰ ਨੂੰ ਨਹੀਂ ਜਾਵਾਂਗੇ ਕਿਉਂਜੋ ਉਸ ਮਨੁੱਖ ਨੇ ਸਾਨੂੰ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਸੰਗ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ।

6. ਫੇਰ ਇਸਰਾਏਲ ਨੇ ਆਖਿਆ, ਤੁਸੀਂ ਕਿਉਂ ਮੇਰੇ ਨਾਲ ਏਹ ਬੁਰਿਆਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਭਈ ਸਾਡਾ ਇੱਕ ਹੋਰ ਭਰਾ ਵੀ ਹੈ?

7. ਤਾਂ ਉਨ੍ਹਾਂ ਨੇ ਆਖਿਆ ਕਿ ਉਸ ਮਨੁੱਖ ਨੇ ਤੰਗ ਕਰ ਕੇ ਸਾਡੇ ਅਰ ਸਾਡੇ ਸਾਕਾਂ ਦੇ ਵਿਖੇ ਪੁੱਛਿਆ ਕਿ ਤੁਹਾਡਾ ਪਿਤਾ ਅਜੇ ਤੀਕ ਜੀਉਂਦਾ ਹੈ ਅਤੇ ਤੁਹਾਡਾ ਕੋਈ ਹੋਰ ਭਰਾ ਵੀ ਹੈ? ਅਸਾਂ ਇਨ੍ਹਾਂ ਗੱਲਾਂ ਦੇ ਅਨੁਸਾਰ ਉਹ ਨੂੰ ਦੱਸਿਆ। ਅਸੀਂ ਕਿਵੇਂ ਜਾਣ ਲੈਂਦੇ ਕਿ ਉਹ ਸਾਨੂੰ ਆਖੇਗਾ ਭਈ ਆਪਣੇ ਭਰਾ ਨੂੰ ਲਿਆਓ?

8. ਫੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, ਮੁੰਡੇ ਨੂੰ ਮੇਰੇ ਸੰਗ ਘੱਲ ਦੇਹ ਤਾਂਜੋ ਅਸੀਂ ਉੱਠ ਕੇ ਜਾਈਏ ਤੇ ਅਸੀਂ ਜੀਵੀਏ ਅਰ ਮਰ ਨਾ ਜਾਈਏ, ਅਸੀਂ ਵੀ ਅਰ ਤੂੰ ਵੀ ਅਰ ਸਾਡੇ ਨਿਆਣੇ ਵੀ।

9. ਮੈਂ ਉਸ ਲਈ ਜਾਮਨ ਹਾਂ। ਉਸ ਨੂੰ ਤੂੰ ਮੇਰੇ ਹੱਥੋਂ ਮੰਗਣਾ। ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਅਰ ਤੇਰੇ ਸਨਮੁਖ ਨਾ ਬਿਠਾਵਾਂ ਤਾਂ ਮੈਂ ਸਦਾ ਲਈ ਤੇਰਾ ਪਾਪੀ ਠਹਿਰਾਂਗਾ।

10. ਜੇ ਅਸੀਂ ਐੱਨਾ ਚਿਰ ਨਾ ਲਾਉਂਦੇ ਤਾਂ ਹੁਣ ਤੀਕ ਦੂਜੀ ਵਾਰ ਹੋ ਆਏ ਹੁੰਦੇ।

11. ਤਾਂ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਉਨ੍ਹਾਂ ਨੂੰ ਆਖਿਆ, ਜੇ ਏਵੇਂ ਹੀ ਹੈ ਤਾਂ ਹੁਣ ਐਉਂ ਕਰੋ ਕਿ ਏਸ ਦੇਸ ਦੀ ਸਭ ਤੋਂ ਉੱਤਮ ਪੈਦਾਵਾਰ ਆਪਣੀਆਂ ਗੂਣਾਂ ਵਿੱਚ ਰੱਖ ਕੇ ਉਸ ਮਨੁੱਖ ਲਈ ਸੁਗਾਤ ਲੈ ਜਾਓ ਅਰਥਾਤ ਥੋੜਾ ਗੁੱਗਲ ਥੋੜਾ ਸ਼ਹਿਤ ਗਰਮ ਮਸਾਲਾਹ ਗੰਧਰਸ ਪਿਸਤਾ ਅਰ ਬਦਾਮ।

12. ਦੁਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਜਾਓ ਨਾਲੇ ਉਹ ਚਾਂਦੀ ਜਿਹੜੀ ਤੁਹਾਡੀਆਂ ਗੂਣਾਂ ਦੇ ਮੂੰਹ ਵਿੱਚ ਮੁੜ ਆਈ ਉਹ ਆਪਣੇ ਹੱਥਾਂ ਵਿੱਚ ਲੈ ਜਾਓ। ਸ਼ਾਇਤ ਏਹ ਭੁੱਲ ਹੋ ਗਈ ਹੋਵੇ।

13. ਆਪਣੇ ਭਰਾ ਨੂੰ ਵੀ ਲੈ ਜਾਓ ਅਰ ਉੱਠ ਕੇ ਉਸ ਮਨੁੱਖ ਕੋਲ ਮੁੜ ਜਾਓ।

14. ਅਰ ਸਰਬਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਉਸ ਮਨੁੱਖ ਵੱਲੋਂ ਰਹਮ ਬਖ਼ਸ਼ੇ ਜੋ ਉਹ ਤੁਹਾਡੇ ਦੂਜੇ ਭਰਾ ਅਰ ਬਿਨਯਾਮੀਨ ਨੂੰ ਤੁਹਾਡੇ ਨਾਲ ਘੱਲ ਦੇਵੇ ਅਤੇ ਮੈਂ ਜੇ ਔਤ ਹੋਇਆ ਸੋ ਔਤ ਹੋਇਆ।

15. ਤਾਂ ਉਨ੍ਹਾਂ ਮਨੁੱਖਾਂ ਨੇ ਉਹ ਸੁਗਾਤ ਅਰ ਦੁਗਣੀ ਚਾਂਦੀ ਆਪਣਿਆਂ ਹੱਥਾਂ ਵਿੱਚ ਲਈ ਅਰ ਬਿਨਯਾਮੀਨ ਨੂੰ ਵੀ ਤਾਂ ਉਹ ਉੱਠ ਕੇ ਮਿਸਰ ਨੂੰ ਉੱਤਰ ਗਏ ਅਰ ਯੂਸੁਫ਼ ਦੇ ਸਨਮੁਖ ਜਾ ਖਲੋਤੇ।

16. ਜਦ ਯੂਸੁਫ਼ ਨੇ ਉਨ੍ਹਾਂ ਦੇ ਨਾਲ ਬਿਨਯਾਮੀਨ ਨੂੰ ਵੇਖਿਆ ਤਾਂ ਉਸ ਨੇ ਘਰ ਦੇ ਮੁਖ਼ਤਿਆਰ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨੂੰ ਘਰ ਲੈ ਜਾਹ ਅਰ ਜਾਨਵਰ ਮਾਰ ਕੇ ਤਿਆਰ ਕਰ ਕਿਉਂ ਜੋ ਏਹ ਮਨੁੱਖ ਮੇਰੇ ਨਾਲ ਦੋਪਹਰ ਨੂੰ ਖਾਣਗੇ।

17. ਤਾਂ ਉਸ ਮਨੁੱਖ ਨੇ ਯੂਸੁਫ਼ ਦੇ ਹੁਕਮ ਦੇ ਅਨੁਸਾਰ ਕੀਤਾ ਅਰ ਉਹ ਪੁਰਸ਼ ਉਨ੍ਹਾਂ ਮਨੁੱਖਾਂ ਨੂੰ ਯੂਸੁਫ਼ ਦੇ ਘਰ ਲੈ ਗਿਆ।

18. ਪਰ ਓਹ ਮਨੁੱਖ ਡਰ ਗਏ ਕਿਉਂਜੋ ਓਹ ਯੂਸੁਫ਼ ਦੇ ਘਰ ਲਿਆਂਦੇ ਗਏ ਸਨ ਅਤੇ ਉਨ੍ਹਾਂ ਆਖਿਆ, ਉਸ ਚਾਂਦੀ ਦੇ ਕਾਰਨ ਜਿਹੜੀ ਪਹਿਲੀ ਵਾਰ ਸਾਡੀਆਂ ਗੂਣਾਂ ਵਿੱਚ ਮੁੜੀ ਸੀ ਅਸੀਂ ਲਿਆਂਦੇ ਗਏ ਹਾਂ ਤਾਂਜੋ ਉਹ ਸਾਡੇ ਲਈ ਕੋਈ ਢੁੱਚਰ ਲੱਭੇ ਅਰ ਸਾਡੇ ਉੱਤੇ ਵਾਰ ਕਰ ਕੇ ਸਾਨੂੰ ਆਪਣਾ ਗੁਲਾਮ ਬਣਾਵੇ ਅਰ ਸਾਡੇ ਖੋਤੇ ਖੋਹ ਲਵੇ।

19. ਤਾਂ ਉਹ ਯੂਸੁਫ਼ ਦੇ ਘਰ ਦੇ ਮੁਖ਼ਤਿਆਰ ਦੇ ਨੇੜੇ ਆਏ ਅਰ ਘਰ ਦੇ ਦਰਵੱਜੇ ਉੱਤੇ ਉਸ ਨੂੰ ਬੋਲੇ।

20. ਤੇ ਉਨ੍ਹਾਂ ਨੇ ਆਖਿਆ ਸਵਾਮੀ ਜੀ ਅਸੀਂ ਪਹਿਲੀ ਵਾਰ ਜ਼ਰੂਰ ਅੰਨ ਵਿਹਾਜਣ ਉੱਤਰੇ ਸਾਂ।

21. ਅਤੇ ਐਉਂ ਹੋਇਆ ਕਿ ਜਦ ਅਸੀਂ ਸਰਾਂ ਵਿੱਚ ਆਏ ਅਰ ਅਸਾਂ ਆਪਣੀਆਂ ਗੂਣਾਂ ਖੋਲ੍ਹੀਆਂ ਤਾਂ ਵੇਖੋ ਹਰ ਇੱਕ ਦੀ ਚਾਂਦੀ ਉਸ ਦੀ ਗੂਣ ਦੇ ਮੂੰਹ ਉੱਤੇ ਪਈ ਹੋਈ ਸੀ। ਉਹ ਸਾਡੀ ਪੂਰੀ ਚਾਂਦੀ ਸੀ ਅਤੇ ਅਸੀਂ ਉਹ ਨੂੰ ਮੁੜ ਆਪਣੇ ਹੱਥਾਂ ਵਿੱਚ ਲੈ ਆਏ ਹਾਂ।

22. ਹੋਰ ਚਾਂਦੀ ਵੀ ਅੰਨ ਵਿਹਾਜਣ ਲਈ ਅਸੀਂ ਆਪਣੇ ਹੱਥਾਂ ਵਿੱਚ ਲਿਆਏ ਹਾਂ ਤੇ ਨਹੀਂ ਜਾਣਦੇ ਕਿ ਉਹ ਸਾਡੀ ਚਾਂਦੀ ਸਾਡੀਆਂ ਗੂਣਾਂ ਵਿੱਚ ਕਿਹਨੇ ਰੱਖ ਦਿੱਤੀ।

23. ਤਾਂ ਓਸ ਆਖਿਆ, ਤੁਹਾਡੀ ਸਲਾਮਤੀ ਹੋਵੇ। ਤੁਸੀਂ ਡਰੋ ਨਾ, ਤੁਹਾਡੇ ਪਰਮੇਸ਼ੁਰ ਅਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੀਆਂ ਗੂਣਾਂ ਵਿੱਚ ਤੁਹਾਨੂੰ ਪਦਾਰਥ ਦਿੱਤਾ। ਤੁਹਾਡੀ ਚਾਂਦੀ ਮੈਨੂੰ ਮਿਲ ਗਈ ਹੈ। ਫੇਰ ਉਹ ਸ਼ਿਮਓਨ ਨੂੰ ਬਾਹਰ ਉਨ੍ਹਾਂ ਦੇ ਕੋਲ ਲੈ ਆਇਆ।

24. ਤਦ ਉਹ ਪੁਰਸ਼ ਉਨ੍ਹਾਂ ਮਨੁੱਖਾਂ ਨੂੰ ਯੂਸੁਫ਼ ਦੇ ਘਰ ਲੈ ਗਿਆ ਅਰ ਉਨ੍ਹਾਂ ਨੂੰ ਪਾਣੀ ਦਿੱਤਾ ਤਾਂ ਉਨ੍ਹਾਂ ਆਪਣੇ ਪੈਰ ਧੋਤੇ ਅਰ ਉਸ ਨੇ ਉਨ੍ਹਾਂ ਦੇ ਖੋਤਿਆਂ ਨੂੰ ਚਾਰਾ ਦਿੱਤਾ।

25. ਤਾਂ ਉਨ੍ਹਾਂ ਨੇ ਯੂਸੁਫ਼ ਦੇ ਦੋਪਹਰ ਦੇ ਆਉਣ ਦੀ ਉਡੀਕ ਵਿੱਚ ਸੁਗਾਤ ਤਿਆਰ ਕੀਤੀ ਕਿਉਂਜੋ ਉਨ੍ਹਾਂ ਸੁਣਿਆ ਭਈ ਅਸੀਂ ਐਥੇ ਹੀ ਰੋਟੀ ਖਾਵਾਂਗੇ।

26. ਜਦ ਯੂਸੁਫ਼ ਘਰ ਆਇਆ ਤਾਂ ਓਹ ਉਸ ਲਈ ਘਰ ਵਿੱਚ ਸੁਗਾਤ ਲੈ ਆਏ ਜਿਹੜੀ ਉਨ੍ਹਾਂ ਦੇ ਹੱਥਾਂ ਵਿੱਚ ਸੀ ਅਰ ਉਨ੍ਹਾਂ ਨੇ ਆਪਣੇ ਆਪ ਨੂੰ ਧਰਤੀ ਤੀਕ ਉਸ ਦੇ ਅੱਗੇ ਝੁਕਾਇਆ।

27. ਓਸ ਉਨ੍ਹਾਂ ਦੀ ਸੁਖ ਸਾਂਦ ਪੁੱਛੀ ਅਰ ਆਖਿਆ, ਕੀ ਤੁਹਾਡਾ ਪਿਤਾ ਰਾਜੀ ਹੈ? ਉਹ ਬੁੱਢਾ ਜਿਸ ਦੇ ਵਿਖੇ ਤੁਸੀਂ ਆਖਿਆ ਸੀ ਜਿਉਂਦਾ ਹੈ?

28. ਉਨ੍ਹਾਂ ਆਖਿਆ, ਤੁਹਾਡਾ ਦਾਸ ਸਾਡਾ ਪਿਤਾ ਸਲਾਮਤ ਹੈ ਅਰ ਅੱਜ ਤੀਕ ਜੀਉਂਦਾ ਹੈ ਅਤੇ ਉਨ੍ਹਾਂ ਉਸ ਦੇ ਅੱਗੇ ਸੀਸ ਨਵਾਕੇ ਆਪ ਨੂੰ ਝੁਕਾਇਆ।

29. ਤਾਂ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਆਪਣੇ ਅੰਮਾਂ ਜਾਏ ਭਰਾ ਬਿਨਯਾਮੀਨ ਨੂੰ ਡਿੱਠਾ ਅਰ ਆਖਿਆ, ਕੀ ਤੁਹਾਡਾ ਨਿੱਕਾ ਭਰਾ ਜਿਸ ਦੇ ਵਿਖੇ ਤੁਸੀਂ ਮੈਨੂੰ ਆਖਿਆ ਸੀ ਏਹੋ ਹੀ ਹੈ? ਨਾਲੇ ਓਸ ਆਖਿਆ, ਮੇਰੇ ਪੁੱਤ੍ਰ ਪਰਮੇਸ਼ੁਰ ਤੇਰੇ ਉੱਤੇ ਦਯਾ ਕਰੇ।

30. ਤਾਂ ਯੂਸੁਫ਼ ਨੇ ਛੇਤੀ ਕੀਤੀ ਕਿਉਂਜੋ ਉਸ ਦਾ ਮਨ ਆਪਣੇ ਭਰਾ ਲਈ ਭਰ ਆਇਆ ਅਰ ਉਹ ਕਿਤੇ ਰੋਣਾ ਚਾਹੁੰਦਾ ਸੀ ਸੋ ਉਹ ਆਪਣੀ ਕੋਠੜੀ ਵਿੱਚ ਗਿਆ ਅਰ ਉੱਥੇ ਰੋਇਆ।

31. ਫੇਰ ਉਸ ਨੇ ਆਪਣਾ ਮੂੰਹ ਧੋਤਾ ਅਰ ਬਾਹਰ ਆਇਆ ਅਰ ਆਪਣੇ ਆਪ ਨੂੰ ਸੰਮ੍ਹਾਲ ਕੇ ਆਖਿਆ, ਰੋਟੀ ਰੱਖੋ।

32. ਤਾਂ ਉਨ੍ਹਾਂ ਨੇ ਉਹ ਦੇ ਲਈ ਵੱਖਰੀ ਅਰ ਉਨ੍ਹਾਂ ਲਈ ਵੱਖਰੀ ਅਰ ਮਿਸਰੀਆਂ ਲਈ ਜਿਹੜੇ ਉਹ ਦੇ ਨਾਲ ਖਾਂਦੇ ਸਨ ਏਸ ਲਈ ਵੱਖਰੀ ਰੋਟੀ ਰੱਖੀ ਕਿ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸੱਕਦੇ ਸਨ ਕਿਉਂਜੋ ਏਹ ਮਿਸਰੀਆਂ ਲਈ ਭਿੱਟ ਸੀ।

33. ਤਾਂ ਓਹ ਉਹ ਦੇ ਅੱਗੇ ਬੈਠ ਗਏ ਪਲੋਠਾ ਆਪਣੇ ਪਲੋਠੇ ਪਣ ਦੇ ਅਨੁਸਾਰ ਅਰ ਛੋਟਾ ਆਪਣੀ ਛੁਟਿਆਈ ਦੇ ਅਨੁਸਾਰ ਅਰ ਓਹ ਮਨੁੱਖ ਹੈਰਾਨੀ ਨਾਲ ਇੱਕ ਦੂਜੇ ਵੱਲ ਪਏ ਵੇਖਦੇ ਸਨ।

34. ਤਾਂ ਉਸ ਆਪਣੇ ਅੱਗਿਓਂ ਥਾਲ ਚੁਕਵਾ ਕੇ ਉਨ੍ਹਾਂ ਨੂੰ ਦਿੱਤੇ ਅਰ ਬਿਨਯਾਮੀਨ ਦਾ ਥਾਲ ਉਨ੍ਹਾਂ ਦੇ ਥਾਲਾਂ ਨਾਲੋਂ ਪੰਜ ਗੁਣਾਂ ਵੱਧ ਸੀ ਸੋ ਉਨ੍ਹਾਂ ਉਹ ਦੇ ਨਾਲ ਪੀਤਾ ਅਰ ਅਨੰਦ ਪਰਸਿੰਨ ਹੋਏ।

About ਉਤਪਤ Chapter 43

Read ਉਤਪਤ Chapter 43 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 43
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 43 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 43?

ਉਤਪਤ Chapter 43 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 43 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 6
  3. ਉਤਪਤ Chapter 47
  4. ਉਤਪਤ Chapter 34
  5. ਉਤਪਤ Chapter 33
  6. ਉਤਪਤ Chapter 24
  7. ਉਤਪਤ Chapter 49

Explore More from ਪੁਰਾਣਾ ਨੇਮ

  1. ਹੋਸ਼ੇਆ Chapter 5
  2. ਹੋਸ਼ੇਆ Chapter 2
  3. ਬਿਵਸਥਾ ਸਾਰ Chapter 29
  4. ਯਿਰਮਿਯਾਹ Chapter 50
  5. 1 ਸਮੂਏਲ Chapter 26
  6. 2 ਇਤਹਾਸ Chapter 21
  7. ਅਜ਼ਰਾ Chapter 1

Related Chapters & Readings

  1. ਗਲਾਤੀਆਂ Chapter 5
  2. ਯਸਾਯਾਹ Chapter 58
  3. ਜ਼ਬੂਰ Chapter 70
  4. ਲੇਵੀਆਂ Chapter 16
  5. 1 ਸਮੂਏਲ Chapter 29
  6. ਅਜ਼ਰਾ Chapter 1
  7. ਅੱਯੂਬ Chapter 42
Share Your Love

Leave a Reply

Your email address will not be published. Required fields are marked *