ਉਤਪਤ Chapter 28

For English

Read ਉਤਪਤ Chapter 28 Online

Read ਉਤਪਤ Chapter 28 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 28

ਅਧਿਆਇ 28

1. ਤਾਂ ਇਸਹਾਕ ਨੇ ਯਾਕੂਬ ਨੂੰ ਬੁਲਾਇਆ ਅਰ ਉਸ ਨੂੰ ਬਰਕਤ ਦਿੱਤੀ ਅਰ ਏਹ ਆਖ ਕੇ ਉਸ ਨੂੰ ਹੁਕਮ ਦਿੱਤਾ ਕਿ ਤੂੰ ਕਨਾਨੀ ਧੀਆਂ ਵਿੱਚੋਂ ਤੀਵੀਂ ਨਾ ਕਰੀਂ।

2. ਉੱਠ ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾਹ ਅਰ ਉੱਥੋਂ ਆਪਣੇ ਮਾਮੇ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਆਪਣੇ ਲਈ ਤੀਵੀਂ ਵਿਆਹ ਲਈਂ।

3. ਅਤੇ ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਬਰਕਤ ਦੇਵੇ ਅਰ ਤੈਨੂੰ ਫਲਵੰਤ ਬਣਾਵੇ ਅਰ ਤੈਨੂੰ ਵਧਾਵੇ ਅਰ ਤੂੰ ਬਹੁਤ ਕੋਮਾਂ ਦਾ ਦਲ ਹੋਵੇਂ।

4. ਅਤੇ ਉਹ ਤੈਨੂੰ ਅਬਰਾਹਾਮ ਦੀ ਬਰਕਤ ਅਤੇ ਤੇਰੇ ਨਾਲ ਤੇਰੀ ਅੰਸ ਨੂੰ ਵੀ ਦੇਵੇ ਤਾਂਜੋ ਤੂੰ ਆਪਣੀ ਮੁਸਾਫਰੀ ਦੇ ਦੇਸ ਨੂੰ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਵਿਰਸੇ ਵਿੱਚ ਕਰੇਂ।

5. ਸੋ ਇਸਹਾਕ ਨੇ ਯਾਕੂਬ ਨੂੰ ਤੋਰ ਦਿੱਤਾ ਅਰ ਉਹ ਪਦਨ ਅਰਾਮ ਵਿੱਚ ਲਾਬਾਨ ਦੇ ਕੋਲ ਗਿਆ ਜਿਹੜਾ ਅਰਾਮੀ ਬਥੂਏਲ ਦਾ ਪੁੱਤ੍ਰ ਅਰ ਯਾਕੂਬ ਏਸਾਓ ਦੀ ਮਾਤਾ ਰਿਬਕਾਹ ਦਾ ਭਰਾ ਸੀ।

6. ਜਾਂ ਏਸਾਓ ਨੇ ਵੇਖਿਆ ਕਿ ਇਸਹਾਕ ਨੇ ਯਾਕੂਬ ਨੂੰ ਬਰਕਤ ਦਿੱਤੀ ਅਰ ਉਸ ਨੂੰ ਪਦਨ ਅਰਾਮ ਵਿੱਚ ਘੱਲਿਆ ਭਈ ਉੱਥੋਂ ਆਪਣੇ ਲਈ ਤੀਵੀਂ ਕਰੇ ਅਤੇ ਓਸ ਉਹ ਨੂੰ ਬਰਕਤ ਦਿੰਦਿਆਂ ਆਖਿਆ ਭਈ ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਤੀਵੀਂ ਨਾ ਕਰੀਂ।

7. ਅਤੇ ਯਾਕੂਬ ਆਪਣੇ ਮਾਤਾ ਪਿਤਾ ਦੀ ਸੁਣ ਕਿ ਪਦਨ ਅਰਾਮ ਨੂੰ ਚਲਿਆ ਗਿਆ।

8. ਜਾਂ ਏਸਾਓ ਨੇ ਏਹ ਵੇਖਿਆ ਕਿ ਕਨਾਨ ਦੀਆਂ ਧੀਆਂ ਮੇਰੇ ਪਿਤਾ ਇਸਹਾਕ ਦੀਆਂ ਅੱਖਾਂ ਵਿੱਚ ਬੁਰੀਆਂ ਹਨ।

9. ਤਾਂ ਏਸਾਓ ਇਸਮਾਏਲ ਕੋਲ ਗਿਆ ਅਤੇ ਅਬਰਾਹਾਮ ਦੇ ਪੁੱਤ੍ਰ ਇਸਮਾਏਲ ਦੀ ਧੀ ਅਰ ਨਾਬਯੋਥ ਦੀ ਭੈਣ ਮਹਲਥ ਨੂੰ ਆਪਣੇ ਲਈ ਲੈਕੇ ਆਪਣੀਆਂ ਦੂਜੀਆਂ ਤੀਵੀਆਂ ਦੇ ਨਾਲ ਰਲਾ ਲਿਆ।

10. ਯਾਕੂਬ ਬਏਰਸਬਾ ਤੋਂ ਚਲ ਕੇ ਹਾਰਾਨ ਨੂੰ ਗਿਆ।

11. ਅਤੇ ਇੱਕ ਥਾਂ ਤੇ ਅੱਪੜਿਆ ਅਰ ਉੱਥੇ ਰਾਤ ਕੱਟੀ ਕਿਉਂਜੋ ਸੂਰਜ ਡੁੱਬ ਗਿਆ ਸੀ ਅਰ ਇੱਕ ਪੱਥਰ ਉਸ ਥਾਂ ਤੋਂ ਲੈਕੇ ਆਪਣੇ ਸਰਹਾਣੇ ਰੱਖ ਲਿਆ ਅਰ ਉਸ ਥਾਂ ਲੇਟ ਗਿਆ।

12. ਅਤੇ ਇੱਕ ਸੁਫਨਾ ਡਿੱਠਾ ਅਤੇ ਵੇਖੋ ਪੌੜੀ ਧਰਤੀ ਤੇ ਰੱਖੀ ਹੋਈ ਸੀ ਅਰ ਉਸ ਦੀ ਚੋਟੀ ਅਕਾਸ਼ ਤੀਕ ਸੀ ਅਰ ਵੇਖੋ ਪਰਮੇਸ਼ੁਰ ਦੇ ਦੂਤ ਉਹ ਦੇ ਉੱਤੇ ਚੜ੍ਹਦੇ ਉੱਤਰਦੇ ਸਨ।

13. ਵੇਖੋ ਯਹੋਵਾਹ ਉਸ ਦੇ ਕੋਲ ਖਲੋਤਾ ਸੀ ਅਰ ਉਸ ਆਖਿਆ, ਮੈਂ ਯਹੋਵਾਹ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ ਅਰ ਇਸਹਾਕ ਦਾ ਪਰਮੇਸ਼ੁਰ ਹਾਂ। ਜਿਸ ਧਰਤੀ ਉੱਤੇ ਤੂੰ ਪਿਆ ਹੈਂ ਮੈਂ ਤੈਨੂੰ ਅਰ ਤੇਰੀ ਅੰਸ ਨੂੰ ਦਿਆਂਗਾ।

14. ਅਰ ਤੇਰੀ ਅੰਸ ਧਰਤੀ ਦੀ ਧੂੜ ਵਾਂਗਰ ਹੋਵੇਗੀ ਅਰ ਤੂੰ ਲਹਿੰਦੇ ਅਰ ਚੜ੍ਹਦੇ ਅਰ ਉੱਤਰ ਅਰ ਦੱਖਣ ਵੱਲ ਫੁੱਟ ਨਿੱਕਲੇਂਗਾ ਅਰ ਤੈਥੋਂ ਅਰ ਤੇਰੀ ਅੰਸ ਤੋਂ ਪਿਰਥਵੀ ਦੇ ਸਾਰੇ ਟੱਬਰ ਬਰਕਤ ਪਾਉਣਗੇ।

15. ਵੇਖ ਮੈਂ ਤੇਰੇ ਅੰਗ ਸੰਗ ਹਾਂ ਅਰ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ ਅਰ ਤੈਨੂੰ ਫੇਰ ਏਸ ਦੇਸ ਵਿੱਚ ਲੈ ਆਵਾਂਗਾ ਅਰ ਜਿੰਨਾਂ ਚਿਰ ਤੀਕ ਆਪਣਾ ਬੋਲ ਪੂਰਾ ਨਾ ਕਰ ਲਵਾਂ ਤੈਨੂੰ ਨਹੀਂ ਵਿਸਾਰਾਂਗਾ।

16. ਫੇਰ ਯਾਕੂਬ ਆਪਣੀ ਨੀਂਦਰ ਤੋਂ ਜਾਗਿਆ ਅਰ ਆਖਿਆ ਸੱਚ ਮੁੱਚ ਯਹੋਵਾਹ ਏਸ ਅਸਥਾਨ ਵਿੱਚ ਹੈ ਪਰ ਮੈਂ ਨਾ ਜਾਤਾ।

17. ਅਤੇ ਓਸ ਭੈ ਖਾਕੇ ਆਖਿਆ ਏਹ ਅਸਥਾਨ ਕਿੱਡਾ ਭਿਆਨਕ ਹੈ। ਪਰਮੇਸ਼ੁਰ ਦੇ ਘਰ ਦੇ ਬਿਨਾਂ ਏਹ ਹੋਰ ਅਸਥਾਨ ਨਹੀਂ ਹੈ ਸਗੋਂ ਏਹ ਤਾਂ ਅਕਾਸ਼ ਦੀ ਡੇਉਢੀ ਹੈ।

18. ਯਾਕੂਬ ਸਵੇਰੇ ਉੱਠਿਆ ਅਰ ਉਸ ਪੱਥਰ ਨੂੰ ਲੈਕੇ ਜਿਹੜਾ ਉਸ ਨੇ ਸਰਹਾਣੇ ਲਈ ਰੱਖਿਆ ਸੀ ਥੰਮ ਲਈ ਖੜਾ ਕੀਤਾ ਅਰ ਉਸ ਉੱਤੇ ਤੇਲ ਡੋਹਲਿਆ।

19. ਉਸ ਨੇ ਉਸ ਅਸਥਾਨ ਦਾ ਨਾਉਂ ਬੈਤਏਲ ਰੱਖਿਆ ਪਰ ਪਹਿਲਾਂ ਉਸ ਨਗਰ ਦਾ ਨਾਉਂ ਲੂਜ਼ ਹੈ ਸੀ।

20. ਯਾਕੂਬ ਨੇ ਏਹ ਆਖਕੇ ਸੁੱਖਣਾ ਸੁੱਖੀ ਭਈ ਜੇ ਯਹੋਵਾਹ ਪਰਮੇਸ਼ੁਰ ਮੇਰੇ ਅੰਗ ਸੰਗ ਹੋਵੇ ਅਰ ਇਸ ਮਾਰਗ ਵਿੱਚ ਜਿਸ ਵਿੱਚ ਮੈਂ ਤੁਰਿਆ ਜਾਂਦਾ ਹਾਂ ਮੇਰੀ ਰਾਖੀ ਕਰੇ ਅਰ ਖਾਣ ਨੂੰ ਪਰਸ਼ਾਦੀ ਅਰ ਪਾਉਣ ਨੂੰ ਬਸਤ੍ਰ ਮੈਨੂੰ ਦੇਵੇ।

21. ਅਤੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਨੂੰ ਮੁੜਾਂ ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ।

22. ਅਤੇ ਏਹ ਪੱਥਰ ਜਿਸ ਨੂੰ ਮੈਂ ਥੰਮ੍ਹ ਖੜਾ ਕੀਤਾ ਪਰਮੇਸ਼ੁਰ ਦਾ ਘਰ ਹੋਵੇਗਾ ਅਰ ਸਾਰੀਆਂ ਚੀਜ਼ਾਂ ਦਾ ਜੋ ਤੂੰ ਮੈਨੂੰ ਦੇਵੇਂਗਾ ਮੈਂ ਜ਼ਰੂਰ ਤੈਨੂੰ ਦਸੌਂਧ ਦਿਆਂਗਾ।

About ਉਤਪਤ Chapter 28

Read ਉਤਪਤ Chapter 28 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 28
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 28 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 28?

ਉਤਪਤ Chapter 28 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 28 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 30
  5. ਉਤਪਤ Chapter 24
  6. ਉਤਪਤ Chapter 23
  7. ਉਤਪਤ Chapter 8

Explore More from ਪੁਰਾਣਾ ਨੇਮ

  1. ਕਹਾਉਤਾਂ Chapter 6
  2. ਯਿਰਮਿਯਾਹ Chapter 2
  3. ਯਿਰਮਿਯਾਹ Chapter 49
  4. ਹਿਜ਼ਕੀਏਲ Chapter 30
  5. 2 ਸਮੂਏਲ Chapter 8
  6. ਕਹਾਉਤਾਂ Chapter 24
  7. 1 ਰਾਜਿਆਂ Chapter 3

Related Chapters & Readings

  1. ਯਹੋਸ਼ੁਆ Chapter 10
  2. 1 ਸਮੂਏਲ Chapter 31
  3. 1 ਇਤਹਾਸ Chapter 23
  4. ਜ਼ਬੂਰ Chapter 30
  5. ਜ਼ਬੂਰ Chapter 145
  6. ਅਜ਼ਰਾ Chapter 4
  7. ਨਹਮਯਾਹ Chapter 3
Share Your Love

Leave a Reply

Your email address will not be published. Required fields are marked *