Read ਗਿਣਤੀ Chapter 25 Online
Read ਗਿਣਤੀ Chapter 25 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.
Choose a Chapter
ਗਿਣਤੀ 25
ਅਧਿਆਇ 25
1. ਜਦ ਇਸਰਾਏਲ ਸ਼ਿੱਟੀਮ ਵਿੱਚ ਵੱਸਦੇ ਸਨ, ਤਦ ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗ ਪਏ।
2. ਜਦ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੀਆਂ ਬਲੀਆਂ ਉੱਤੇ ਬੁਲਾਇਆ ਤਾਂ ਲੋਕਾਂ ਨੇ ਖਾਧਾ ਅਤੇ ਉਨ੍ਹਾਂ ਦੇ ਦੇਵਤਿਆਂ ਅੱਗੇ ਮੱਥਾ ਟੇਕਿਆ।
3. ਸੋ ਇਸਰਾਏਲ ਪਓਰ ਦੇ ਬਆਲ ਦੇਵ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ।
4. ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਲੋਕਾਂ ਦੇ ਸਾਰੇ ਮੁਖੀਆਂ ਨੂੰ ਲੈਕੇ ਯਹੋਵਾਹ ਦੇ ਅੱਗੇ ਧੁੱਪ ਵਿਚ ਟੰਗ ਦੇਹ ਤਾਂ ਜੋ ਯਹੋਵਾਹ ਦੇ ਕ੍ਰੋਧ ਦਾ ਤੱਤ ਇਸਰਾਏਲ ਤੋਂ ਟਲ ਜਾਵੇ।
5. ਤਾਂ ਮੂਸਾ ਨੇ ਇਸਰਾਏਲ ਦੇ ਨਿਆਉਂਕਾਰਾਂ ਨੂੰ ਆਖਿਆ, ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਆਲ ਪਓਰ ਨਾਲ ਰਲ ਗਏ ਹਨ ਵੱਢ ਸੁੱਟੇ।
6. ਤਾਂ ਵੇਖੋ, ਇੱਕ ਇਸਰਾਏਲੀ ਮਨੁੱਖ ਆਇਆ ਅਤੇ ਆਪਣੇ ਭਰਾਵਾਂ ਲਈ ਇੱਕ ਮਿਦਯਾਨਣ ਨੂੰ ਮੂਸਾ ਦੇ ਵੇਖਦਿਆਂ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਤੇ ਜਦ ਓਹ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਰੋ ਰਹੇ ਸਨ ਲੈ ਆਇਆ।
7. ਜਾਂ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤ੍ਰ ਫ਼ੀਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜ਼ਾ ਲਿਆ।
8. ਅਤੇ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਮਨੁੱਖ ਅਤੇ ਉਸ ਤੀਵੀਂ ਦੇ ਢਿੱਡ ਨੂੰ ਵਿੰਨ੍ਹ ਸੁੱਟਿਆ ਤਾਂ ਇਸਰਾਏਲੀਆਂ ਤੋਂ ਬਵਾ ਰੁਕ ਗਈ।
9. ਜਿਹੜੇ ਉਸ ਬਵਾ ਨਾਲ ਮਰੇ ਓਹ ਚੌਵੀ ਹਜ਼ਾਰ ਸਨ।
10. ਫੇਰ ਯਹੋਵਾਹ ਮੂਸਾ ਨੂੰ ਬੋਲਿਆ,
11. ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤ੍ਰ ਫ਼ਿਨਾਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ। ਜਦ ਓਹ ਉਨ੍ਹਾਂ ਵਿੱਚ ਮੇਰੀ ਅਣਖ ਨਾਲ ਅਣਖੀ ਹੋਇਆ ਤਾਂ ਮੈਂ ਇਸਰਾਏਲੀਆਂ ਦਾ ਆਪਣੀ ਅਣਖ ਨਾਲ ਅੰਤ ਨਹੀਂ ਕੀਤਾ।
12. ਏਸ ਲਈ ਆਖ, ਕਿ ਵੇਖ, ਮੈਂ ਉਹ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ।
13. ਅਤੇ ਉਹ ਉਸ ਲਈ ਅਤੇ ਉਸ ਦੇ ਪਿੱਛੋਂ ਉਸ ਦੀ ਅੰਸ ਲਈ ਸਦਾ ਦੀ ਜਾਜਕਾਈ ਦਾ ਨੇਮ ਹੋਵੇਗਾ ਕਿਉਂ ਜੋ ਉਹ ਆਪਣੇ ਪਰਮੇਸ਼ੁਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪਰਾਸਚਿਤ ਕੀਤਾ।
14. ਉਸ ਇਸਰਾਏਲੀ ਮਨੁੱਖ ਦਾ ਨਾਉਂ ਜ਼ਿਮਰੀ ਸੀ ਜੋ ਮਿਦਯਾਨੀ ਤੀਵੀਂ ਨਾਲ ਮਾਰਿਆ ਗਿਆ। ਉਹ ਸ਼ਿਮਓਨੀਆਂ ਵਿੱਚੋਂ ਆਪਣੇ ਘਰਾਣੇ ਦਾ ਪਰਧਾਨ ਸਾਲੂ ਦਾ ਪੁੱਤ੍ਰ ਸੀ।
15. ਅਤੇ ਉਸ ਮਿਦਯਾਨੀ ਤੀਵੀਂ ਦਾ ਨਾਉਂ ਜਿਹੜੀ ਮਾਰੀ ਗਈ ਸੂਰ ਦੀ ਧੀ ਕਾਜ਼ਬੀ ਸੀ, ਅਤੇ ਉਹ ਆਪਣੇ ਪਿਤਾ ਦੇ ਘਰਾਣੇ ਵਿੱਚ ਮਿਦਯਾਨ ਦੇ ਲੋਕਾਂ ਦਾ ਮੁਖੀਆ ਸੀ।
16. ਉਪਰੰਤ ਯਹੋਵਾਹ ਮੂਸਾ ਨੂੰ ਬੋਲਿਆ,
17. ਮਿਦਯਾਨੀਆਂ ਨੂੰ ਸਤਾਓ ਅਤੇ ਉਨ੍ਹਾਂ ਨੂੰ ਮਾਰੋ।
18. ਕਿਉਂ ਜੋ ਓਹ ਤੁਹਾਨੂੰ ਆਪਣਿਆਂ ਛਲਾਂ ਨਾਲ ਸਤਾਉਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੇ ਤੁਹਾਨੂੰ ਛਲਿਆ ਜਿਵੇਂ ਪਓਰ ਦੀ ਗੱਲ ਵਿੱਚ ਅਤੇ ਉਨ੍ਹਾਂ ਦੀ ਭੈਣ ਮਿਦਯਾਨ ਪਰਧਾਨ ਦੀ ਧੀ ਕਾਜ਼ਬੀ ਦੀ ਗੱਲ ਵਿੱਚ ਜਿਹੜੀ ਬਵਾ ਦੇ ਦਿਨ ਪਓਰ ਦੀ ਗੱਲ ਦੇ ਕਾਰਨ ਮਾਰੀ ਗਈ।
About ਗਿਣਤੀ Chapter 25
Read ਗਿਣਤੀ Chapter 25 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.
Book Information
Book: ਗਿਣਤੀ
Chapter: 25
Testament: Old Testament
How to Read this Chapter
Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਗਿਣਤੀ Chapter 25 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਗਿਣਤੀ Chapter 25?
ਗਿਣਤੀ Chapter 25 is part of the Book of ਗਿਣਤੀ in the Holy Bible.
Can I read this chapter online?
Yes. You can read the complete ਗਿਣਤੀ Chapter 25 online for free with easy chapter navigation.
More Chapters from ਗਿਣਤੀ
- ਗਿਣਤੀ Chapter 5
- ਗਿਣਤੀ Chapter 33
- ਗਿਣਤੀ Chapter 10
- ਗਿਣਤੀ Chapter 3
- ਗਿਣਤੀ Chapter 36
- ਗਿਣਤੀ Chapter 35
- ਗਿਣਤੀ Chapter 20
Explore More from ਪੁਰਾਣਾ ਨੇਮ
- ਹਿਜ਼ਕੀਏਲ Chapter 25
- ਹਿਜ਼ਕੀਏਲ Chapter 32
- ਹੋਸ਼ੇਆ Chapter 9
- ਅੱਯੂਬ Chapter 13
- 1 ਇਤਹਾਸ Chapter 25
- ਨਿਆਂਈਆਂ Chapter 5
- ਨਿਆਂਈਆਂ Chapter 16