Read ਉਤਪਤ Chapter 21 Online
Read ਉਤਪਤ Chapter 21 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.
Choose a Chapter
ਉਤਪਤ 21
ਅਧਿਆਇ 21
1. ਯਹੋਵਾਹ ਨੇ ਜਿਵੇਂ ਓਹ ਨੇ ਆਖਿਆ ਸੀ ਸਾਰਾਹ ਉੱਤੇ ਨਜ਼ਰ ਕੀਤੀ ਅਰ ਯਹੋਵਾਹ ਨੇ ਸਾਰਾਹ ਲਈ ਉਹ ਕੀਤਾ ਜੋ ਉਹ ਨੇ ਬਚਨ ਕੀਤਾ ਸੀ।
2. ਅਤੇ ਸਾਰਾਹ ਗਰਭਵੰਤੀ ਹੋਈ ਅਰ ਅਬਰਾਹਾਮ ਲਈ ਉਹ ਦੇ ਬੁਢੇਪੇ ਵਿੱਚ ਉਸੇ ਰੁਤੇ ਜੋ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ ਪੁੱਤ੍ਰ ਜਣੀ।
3. ਅਤੇ ਅਬਰਾਹਮ ਨੇ ਆਪਣੇ ਪੁੱਤ੍ਰ ਦਾ ਨਾਉਂ ਜੋ ਉਹ ਦੇ ਲਈ ਜੰਮਿਆ ਸੀ ਅਰਥਾਤ ਜਿਹ ਨੂੰ ਸਾਰਾਹ ਨੇ ਉਸ ਲਈ ਜਣਿਆ ਸੀ ਇਸਹਾਕ ਰਖਿਆ।
4. ਅਤੇ ਅਬਰਾਹਮ ਨੇ ਆਪਣੇ ਪੁੱਤ੍ਰ ਇਸਹਾਕ ਦੀ ਸੁੰਨਤ ਅੱਠਾਂ ਦਿਨਾਂ ਦੀ ਉਮਰ ਵਿੱਚ ਕਰਾਈ ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਸੀ।
5. ਅਬਰਾਹਮ ਸੌ ਵਰਿਹਾ ਦਾ ਸੀ ਜਾਂ ਉਹ ਦਾ ਪੁੱਤ੍ਰ ਇਸਹਾਕ ਉਹ ਦੇ ਲਈ ਜੰਮਿਆ।
6. ਉਪਰੰਤ ਸਾਰਾਹ ਨੇ ਆਖਿਆ ਪਰਮੇਸ਼ੁਰ ਨੇ ਮੈਨੂੰ ਹਸਾਇਆ ਹੈ ਅਤੇ ਸਾਰੇ ਸੁਣਨਵਾਲੇ ਮੇਰੇ ਨਾਲ ਹੱਸਣਗੇ।
7. ਉਸ ਨੇ ਆਖਿਆ, ਕੌਣ ਅਬਰਾਹਮ ਨੂੰ ਆਖਦਾ ਭਈ ਸਾਰਾਹ ਪੁੱਤ੍ਰ ਨੂੰ ਦੁੱਧ ਚੁੰਘਾਏਗੀ? ਕਿਉਂਕਿ ਮੈ ਉਹ ਦੇ ਬੁਢੇਪੇ ਲਈ ਪੁੱਤ੍ਰ ਜਣੀ।
8. ਉਹ ਮੁੰਡਾ ਵਧਦਾ ਗਿਆ ਅਰ ਉ ਹ ਦਾ ਦੁੱਧ ਛੁਡਾਇਆ ਗਿਆ ਅਰ ਅਬਰਾਹਾਮ ਨੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡਾ ਖਾਣਾ ਕੀਤਾ।
9. ਸਾਰਾਹ ਨੇ ਹਾਜਰਾ ਮਿਸਰਨ ਦੇ ਪੁੱਤ੍ਰ ਨੂੰ ਜਿਹ ਨੂੰ ਉਹ ਅਬਰਾਹਾਮ ਲਈ ਜਣੀ ਸੀ ਹਿੜ ਹਿੜ ਕਰਦੇ ਹੋਏ ਡਿੱਠਾ।
10. ਏਸ ਲਈ ਉਹ ਨੇ ਅਬਰਾਹਾਮ ਨੂੰ ਆਖਿਆ ਭਈ ਏਸ ਗੋੱਲੀ ਅਰ ਇਹ ਦੇ ਪੁੱਤ੍ਰ ਨੂੰ ਕੱਢ ਛੱਡ ਕਿਉਂਜੋ ਏਸ ਗੋੱਲੀ ਦਾ ਪੁੱਤ੍ਰ ਮੇਰੇ ਪੁੱਤ੍ਰ ਇਸਹਾਕ ਦੇ ਨਾਲ ਵਾਰਸ ਨਹੀਂ ਹੋਵੇਗਾ।
11. ਪਰ ਆਪਣੇ ਪੁੱਤ੍ਰ ਦੇ ਕਾਰਨ ਅਬਰਾਹਾਮ ਦੀ ਨਿਗਾਹ ਵਿੱਚ ਇਹ ਗੱਲ ਅੱਤ ਬੁਰੀ ਸੀ।
12. ਤਾਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਏਹ ਗੱਲ ਮੁੰਡੇ ਅਤੇ ਤੇਰੀ ਨਿਗਾਹ ਵਿੱਚ ਬੁਰੀ ਨਾ ਲੱਗੇ। ਜੋ ਕਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਅਵਾਜ਼ ਸੁਣ ਕਿਉਂਜੋ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ।
13. ਅਤੇ ਮੈਂ ਉਸ ਗੋੱਲੀ ਦੇ ਪੁੱਤ੍ਰ ਤੋਂ ਵੀ ਇੱਕ ਕੌਮ ਬਣਾਵਾਂਗਾ ਕਿਉਂਕਿ ਉਹ ਵੀ ਤੇਰੀ ਅੰਸ ਹੈ।
14. ਤਦ ਅਬਰਾਹਾਮ ਤੜਕੇ ਉੱਠਿਆ ਅਰ ਰੋਟੀ ਅਰ ਪਾਣੀ ਦੀ ਇੱਕ ਮਸ਼ਕ ਲੈਕੇ ਹਾਜਰਾ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਿੱਤਾ ਤਾਂ ਉਹ ਤੁਰ ਪਈ ਅਤੇ ਬਏਰਸਬਾ ਦੀ ਉਜਾੜ ਵਿੱਚ ਭਾਂਉਦੀ ਫਿਰਦੀ ਰਹੀ।
15. ਜਦ ਮਸ਼ਕ ਵਿੱਚੋਂ ਪਾਣੀ ਮੁੱਕ ਗਿਆ ਤਾਂ ਉਸ ਨੇ ਉਸ ਮੁੰਡੇ ਨੂੰ ਝਾੜੀ ਦੇ ਹੇਠ ਸੁੱਟ ਦਿੱਤਾ।
16. ਤਾਂ ਸਾਹਮਣੇ ਇੱਕ ਤੀਰ ਦੀ ਮਾਰ ਉੱਤੇ ਦੂਰ ਜਾ ਬੈਠੀ ਕਿਉਂਜੋ ਉਸ ਆਖਿਆ, ਮੈਂ ਬੱਚੇ ਦੀ ਮੋਤ ਨਾ ਦੇਖਾਂ ਸੋ ਉਹ ਸਾਹਮਣੇ ਦੂਰ ਬੈਠਕੇ ਉੱਚੀ ਉੱਚੀ ਰੋਈ।
17. ਤਾਂ ਪਰਮੇਸ਼ੁਰ ਨੇ ਮੁੰਡੇ ਦੀ ਅਵਾਜ਼ ਸੁਣ ਲਈ ਅਰ ਪਰਮੇਸ਼ੁਰ ਦੇ ਦੂਤ ਨੇ ਆਕਾਸ਼ ਤੋਂ ਹਾਜਰਾ ਨੂੰ ਬੁਲਾਕੇ ਆਖਿਆ, ਹਾਜਰਾ ਤੈਨੂੰ ਕੀ ਹੋਇਆ? ਨਾ ਡਰ ਕਿਉਂਕਿ ਪਰਮੇਸ਼ੁਰ ਨੇ ਮੁੰਡੇ ਦੀ ਅਵਾਜ਼ ਜਿੱਥੇ ਉਹ ਪਿਆ ਹੈ ਓੱਥੋਂ ਸੁਣ ਲਈ ਹੈ।
18. ਉੱਠ ਅਰ ਮੁੰਡੇ ਨੂੰ ਚੁੱਕ ਲੈ ਅਰ ਆਪਣੇ ਹੱਥਾਂ ਵਿੱਚ ਸਾਂਭ ਕਿਉਂਕਿ ਮੈਂ ਏਸ ਨੂੰ ਵੱਡੀ ਕੌਮ ਬਾਣਾਵਾਂਗਾ।
19. ਤਾਂ ਪਰਮੇਸ਼ੁਰ ਨੇ ਉਸ ਦੀਆਂ ਅੱਖਾਂ ਖੋਲੀਆਂ ਅਰ ਉਸ ਨੇ ਪਾਣੀ ਦਾ ਇੱਕ ਖੂਹ ਡਿੱਠਾ ਅਤੇ ਉਹ ਜਾਕੇ ਮਸ਼ਕ ਨੂੰ ਪਾਣੀ ਨਾਲ ਭਰ ਲੈ ਆਈ ਅਰ ਮੁੰਡੇ ਨੂੰ ਪਿਲਾਇਆ।
20. ਅਤੇ ਪਰਮੇਸ਼ੁਰ ਉਸ ਮੁੰਡੇ ਦੇ ਅੰਗ ਸੰਗ ਸੀ ਤਾਂ ਉਹ ਵਧਦਾ ਗਿਆ ਅਤੇ ਉਜਾੜ ਵਿੱਚ ਰਿਹਾ ਅਰ ਵੱਡਾ ਹੋਕੇ ਤੀਰ ਅਨਦਾਜ ਬਣਿਆ।
21. ਉਹ ਪਾਰਾਨ ਦੀ ਉਜਾੜ ਵਿੱਚ ਰਹਿੰਦਾ ਸੀ ਅਤੇ ਉਸ ਦੀ ਮਾਤਾ ਮਿਸਰ ਦੇਸ ਵਿੱਚੋਂ ਇੱਕ ਤੀਵੀਂ ਉਸ ਦੇ ਲਈ ਲੈ ਆਈ।
22. ਫੇਰ ਉਸ ਸਮੇਂ ਐਉਂ ਹੋਇਆ ਕਿ ਅਬੀਮਲਕ ਅਰ ਉਸ ਦੀ ਸੈਨਾ ਦੇ ਸਰਦਾਰ ਫੀਕੋਲ ਨੇ ਅਬਰਾਹਾਮ ਨੂੰ ਆਖਿਆ ਕਿ ਜੋ ਕੁਝ ਤੂੰ ਕਰਦਾ ਹੈਂ ਪਰਮੇਸ਼ੁਰ ਤੇਰੇ ਸੰਗ ਹੈ।
23. ਹੁਣ ਤੂੰ ਮੇਰੇ ਨਾਲ ਪਰਮੇਸ਼ੁਰ ਦੀ ਸੌਂਹ ਖਾਹ ਕਿ ਤੂੰ ਮੇਰੇ ਨਾਲ ਅਤੇ ਮੇਰੇ ਪੁੱਤ੍ਰਾਂ ਨਾਲ ਮੇਰੇ ਪੋਤਿਆਂ ਨਾਲ ਧੋਖਾ ਨਾ ਕਮਾਵੇਂਗਾ ਸਗੋਂ ਉਸ ਕਿਰਪਾ ਦੇ ਅਨੁਸਾਰ ਜੋ ਮੈਂ ਤੇਰੇ ਉੱਤੇ ਕੀਤੀ ਹੈ ਤੂੰ ਵੀ ਮੇਰੇ ਉੱਤੇ ਅਰ ਏਸ ਦੇਸ ਉੱਤੇ ਜਿਸ ਵਿੱਚ ਤੂੰ ਪਰਦੇਸੀ ਰਿਹਾ ਹੈਂ ਕਰੇਂਗਾ।
24. ਤਦ ਅਬਰਾਹਾਮ ਨੇ ਆਖਿਆ, ਮੈਂ ਸੌਂਹ ਖਾਵਾਂਗਾ।
25. ਤਾਂ ਅਬਰਾਹਾਮ ਨੇ ਅਬੀਮਲਕ ਨੂੰ ਇੱਕ ਖੂਹ ਦਾ ਉਲਾਂਭਾ ਦਿੱਤਾ ਜਿਹੜਾ ਉਸ ਦੇ ਨੌਕਰਾ ਨੇ ਜੋਰ ਨਾਲ ਖੋਹ ਲਿਆ ਸੀ।
26. ਤਾਂ ਅਬੀਮਲਕ ਨੇ ਆਖਿਆ, ਮੈਨੂੰ ਪਤਾ ਨਹੀਂ ਕਿ ਇਹ ਕੰਮ ਕਿਹਨੇ ਕੀਤਾ ਅਤੇ ਤੈਂ ਵੀ ਮੈਨੂੰ ਨਹੀਂ ਦੱਸਿਆ ਮੈਂ ਅੱਜ ਦੇ ਦਿਨ ਤੋਂ ਅੱਗੇ ਸੁਣਿਆ ਵੀ ਨਹੀਂ।
27. ਤਾਂ ਅਬਰਾਹਾਮ ਨੇ ਭੇਡਾਂ ਅਰ ਗਾਈਆਂ ਬਲਦ ਲੈਕੇ ਅਬੀਮਲਕ ਨੂੰ ਦਿੱਤੇ ਅਤੇ ਦੋਹਾਂ ਨੇ ਆਪੋ ਵਿੱਚ ਨੇਮ ਕੀਤਾ।
28. ਅਬਰਾਹਾਮ ਨੇ ਭੇਡਾਂ ਦੀਆਂ ਸੱਤ ਲੇਲੀਆਂ ਲੈਕੇ ਵੱਖਰੀਆਂ ਕਰ ਲਈਆਂ।
29. ਤਾਂ ਅਬੀਮਲਕ ਨੇ ਅਬਰਾਹਾਮ ਨੂੰ ਆਖਿਆ ਕਿ ਇਨ੍ਹਾਂ ਸੱਤਾਂ ਵੱਖਰੀਆਂ ਕੀਤੀਆਂ ਹੋਈਆਂ ਦਾ ਕੀ ਮਤਲਬ ਹੈ?
30. ਉਸ ਆਖਿਆ, ਤੂੰ ਏਹ ਸੱਤ ਲੇਲੀਆਂ ਮੇਰੇ ਹੱਥੋਂ ਲੈ ਲੈ ਤਾਂਜੋ ਏਹ ਮੇਰੀਆਂ ਗਵਾਹ ਹੋਣ ਭਈ ਏਹ ਖੂਹ ਮੈਂ ਪੁਟਿਆ ਹੈ।
31. ਏਸੇ ਲਈ ਉਸ ਥਾਂ ਦਾ ਨਾਉਂ ਬਏਰਸਬਾ ਪੈ ਗਿਆ ਕਿਉਂਜੋ ਉੱਥੇ ਉਨਾਂ ਦੋਹਾਂ ਨੇ ਸੌਂ ਖਾਧੀ ਸੀ।
32. ਸੋ ਉਨਾਂ ਨੇ ਬਏਰਸਬਾ ਵਿੱਚ ਨੇਮ ਕੀਤਾ ਅਰ ਅਬੀਮਲਕ ਅਰ ਉਸ ਦੀ ਸੈਨਾ ਦਾ ਸਰਦਾਰ ਫੀਕੋਲ ਉੱਠੇ ਅਤੇ ਫਲਿਸਤੀਆਂ ਦੇ ਦੇਸ ਨੂੰ ਮੁੜ ਆਏ।
33. ਉਪਰੰਤ ਉਸ ਨੇ ਬਏਰਸਬਾ ਵਿੱਚ ਝਾਊ ਦਾ ਇਕ ਰੁੱਖ ਲਾਇਆ ਅਤੇ ਉੱਥੇ ਯਹੋਵਾਹ ਅਟੱਲ ਪਰਮੇਸ਼ੁਰ ਦਾ ਨਾਮ ਲਿਆ।
34. ਅਤੇ ਅਬਰਾਹਾਮ ਬਹੁਤਿਆਂ ਦਿਨਾਂ ਤੀਕ ਫਲਿਸਤੀਆਂ ਦੇ ਦੇਸ ਵਿੱਚ ਪਰਦੇਸੀ ਹੋਕੇ ਰਿਹਾ।
About ਉਤਪਤ Chapter 21
Read ਉਤਪਤ Chapter 21 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.
Book Information
Book: ਉਤਪਤ
Chapter: 21
Testament: Old Testament
How to Read this Chapter
Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਉਤਪਤ Chapter 21 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਉਤਪਤ Chapter 21?
ਉਤਪਤ Chapter 21 is part of the Book of ਉਤਪਤ in the Holy Bible.
Can I read this chapter online?
Yes. You can read the complete ਉਤਪਤ Chapter 21 online for free with easy chapter navigation.
More Chapters from ਉਤਪਤ
- ਉਤਪਤ Chapter 41
- ਉਤਪਤ Chapter 6
- ਉਤਪਤ Chapter 24
- ਉਤਪਤ Chapter 23
- ਉਤਪਤ Chapter 5
- ਉਤਪਤ Chapter 49
- ਉਤਪਤ Chapter 42
Explore More from ਪੁਰਾਣਾ ਨੇਮ
- ਹਿਜ਼ਕੀਏਲ Chapter 21
- ਮੀਕਾਹ Chapter 5
- ਲੇਵੀਆਂ Chapter 23
- ਅਜ਼ਰਾ Chapter 10
- ਬਿਵਸਥਾ ਸਾਰ Chapter 30
- ਜ਼ਬੂਰ Chapter 123
- 1 ਇਤਹਾਸ Chapter 8