Read ਬਿਵਸਥਾ ਸਾਰ Chapter 33 Online
Read ਬਿਵਸਥਾ ਸਾਰ Chapter 33 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.
Choose a Chapter
ਬਿਵਸਥਾ ਸਾਰ 33
ਅਧਿਆਇ 33
1. ਏਹ ਉਹ ਅਸੀਸ ਹੈ ਜਿਹੜੀ ਮੂਸਾ ਪਰਮੇਸ਼ੁਰ ਦੇ ਜਨ ਨੇ ਆਪਣੀ ਮੌਤ ਤੋਂ ਅੱਗੋਂ ਇਸਰਾਏਲੀਆਂ ਨੂੰ ਦਿੱਤੀ।
2. ਉਸ ਆਖਿਆ, ਯਹੋਵਾਹ ਸੀਨਈ ਤੋਂ ਆਇਆ, ਅਤੇ ਸੇਈਰ ਤੋਂ ਉਨ੍ਹਾਂ ਉੱਤੇ ਚੜ੍ਹਿਆ, ਪਾਰਾਨ ਦੇ ਪਹਾੜ ਤੋਂ ਚਮਕਿਆ, ਅਤੇ ਸੰਤ ਜਨਾਂ ਦੇ ਮਹੈਣ ਦੇ ਵਿੱਚੋਂ ਆਇਆ, ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਦਾ ਹੁਕਮਨਾਮਾ ਸੀ।
3. ਸੱਚ ਮੁੱਚ ਉਹ ਲੋਕਾਂ ਨਾਲ ਪ੍ਰੀਤ ਪਾਲਦਾ ਹੈ, ਉਸ ਦੇ ਸਾਰੇ ਸੰਤ ਜਨ ਤੇਰੇ ਹੱਥ ਵਿੱਚ ਹਨ, ਅਤੇ ਓਹ ਤੇਰੇ ਪੈਰਾਂ ਵਿੱਚ ਬੈਠੇ ਹਨ ਤੇਰੀਆਂ ਗੱਲਾਂ ਤੋਂ ਹਰ ਇੱਕ ਲਾਭ ਉਠਾਉਂਦਾ ਹੈ।
4. ਮੂਸਾ ਨੇ ਬਿਵਸਥਾ ਦਾ ਹੁਕਮਨਾਮਾ ਸਾਨੂੰ ਦਿੱਤਾ, ਉਹ ਯਾਕੂਬ ਦੀ ਸਭਾ ਦੀ ਮਿਲਖ ਸੀ।
5. ਉਹ ਯਸ਼ੁਰੂਨ ਵਿੱਚ ਰਾਜਾ ਸੀ, ਜਦ ਲੋਕਾਂ ਦੇ ਮੁਖੀਏ ਇਕੱਠੇ ਹੋਏ, ਅਤੇ ਇਸਰਾਏਲ ਦੇ ਗੋਤ ਜਮਾ ਹੋਏ।
6. ਰਊਬੇਨ ਜੀਉਂਦਾ ਰਹੇ, ਮਰੇ ਨਾ, ਪਰ ਉਸ ਦੇ ਮਨੁੱਖ ਗਿਣਤੀ ਵਿੱਚ ਥੋੜੇ ਜਿਹੇ ਹੋਣ।
7. ਯਹੂਦਾਹ ਲਈ ਉਸ ਆਖਿਆ, ਹੇ ਯਹੋਵਾਹ, ਯਹੂਦਾਹ ਦੀ ਅਵਾਜ਼ ਨੂੰ ਸੁਣ, ਅਤੇ ਉਹ ਨੂੰ ਉਹ ਦੇ ਲੋਕਾਂ ਵਿੱਚ ਲਿਆ। ਉਹ ਆਪਣੀਂ ਹੱਥੀਂ ਆਪਣੇ ਲੜੇ, ਅਤੇ ਤੂੰ ਉਸ ਦੇ ਵੈਰੀਆਂ ਦੇ ਵਿਰੁੱਧ ਉਹ ਦਾ ਸਹਾਇਕ ਹੋ।
8. ਲੇਵੀ ਲਈ ਉਸ ਆਖਿਆ, ਤੇਰੇ ਤੁੰਮੀਮ ਅਤੇ ਊਰੀਮ ਤੇਰੇ ਉਸ ਧਰਮੀ ਮਨੁੱਖ ਕੋਲ ਹਨ, ਜਿਹ ਨੂੰ ਤੈਂ ਮੱਸਾਹ ਉੱਤੇ ਪਰਖਿਆ, ਅਤੇ ਮਰੀਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ,
9. ਜਿਸ ਆਪਣੇ ਪਿਤਾ ਅਤੇ ਮਾਤਾ ਵਿਖੇ ਆਖਿਆ ਸੀ, ਕਿ ਮੈਂ ਉਨ੍ਹਾਂ ਨੂੰ ਵੇਖਿਆ ਨਹੀਂ, ਨਾ ਹੀ ਆਪਣੇ ਭਰਾਵਾਂ ਨੂੰ ਮੰਨਿਆ, ਨਾ ਆਪਣੇ ਪੁੱਤ੍ਰਾਂ ਨੂੰ ਜਾਤਾ, ਕਿਉਂ ਜੋ ਉਨ੍ਹਾਂ ਨੇ ਤੇਰਾ ਆਖਾ ਮੰਨਿਆ, ਅਤੇ ਤੇਰੇ ਨੇਮ ਦੀ ਪਾਲਨਾ ਕਰਦੇ ਹਨ।
10. ਓਹ ਯਾਕੂਬ ਨੂੰ ਤੇਰੇ ਕਨੂਨ ਸਿਖਲਾਣਗੇ, ਅਤੇ ਇਸਰਾਏਲ ਨੂੰ ਤੇਰੀ ਬਿਵਸਥਾ। ਓਹ ਤੇਰੇ ਅੱਗੇ ਧੂਪ, ਧਖਾਉਣਗੇ, ਅਤੇ ਪੂਰੀ ਹੋਮ ਬਲੀ ਤੇਰੀ ਜਗਵੇਦੀ ਉੱਤੇ।
11. ਹੇ ਯਹੋਵਾਹ, ਉਸ ਦੇ ਮਾਲ ਉੱਤੇ ਬਰਕਤ ਦੇਹ, ਅਤੇ ਉਸ ਦੇ ਹੱਥ ਦੇ ਕੰਮਾਂ ਨੂੰ ਕਬੂਲ ਕਰ। ਉਸ ਦੇ ਵਿਰੁੱਧ ਉੱਠਣ ਵਾਲਿਆ ਦਾ ਲੱਕ ਤੋੜ ਸੁੱਟ, ਅਤੇ ਉਸ ਤੋਂ ਘਿਣ ਕਰਨ ਵਾਲਿਆ ਦਾ ਵੀ ਕਿ ਫੇਰ ਨਾ ਉੱਠਣ।
12. ਬਿਨਯਾਮੀਨ ਲਈ ਉਸ ਆਖਿਆ, ਯਹੋਵਾਹ ਦਾ ਪ੍ਰੇਮੀ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ। ਉਹ ਸਾਰਾ ਦਿਨ ਉਸ ਨੂੰ ਕੱਜ ਛੱਡੇਗਾ, ਅਤੇ ਉਸ ਦੇ ਘਨੇੜੇ ਉੱਤੇ ਉਹ ਵੱਸਦਾ ਰਹੇਗਾ।
13. ਯੂਸੁਫ਼ ਲਈ ਉਸ ਆਖਿਆ, ਯਹੋਵਾਹ ਵੱਲੋਂ ਧਰਤੀ ਮੁਬਾਰਕ ਹੋਵੇ, ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ, ਅਤੇ ਹੇਠਲੀ ਪਈ ਹੋਈ ਡੂੰਘਿਆਈ ਤੋਂ,
14. ਅਤੇ ਸੂਰਜ ਦੇ ਫਲਾਂ ਦੇ ਪਦਾਰਥਾਂ ਤੋਂ, ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ,
15. ਅਤੇ ਆਦੀ ਪਹਾੜਾਂ ਦੀਆਂ ਉੱਤਮ ਚੀਜ਼ਾਂ ਤੋਂ, ਅਤੇ ਸਨਾਤਨ ਉੱਚਿਆਈਆਂ ਦੇ ਪਦਾਰਥਾਂ ਤੋਂ,
16. ਧਰਤੀ ਅਤੇ ਉਸ ਦੀ ਭਰਭੂਰੀ ਦੇ ਪਦਾਰਥਾਂ ਤੋਂ, ਕੰਡਿਆਂ ਵਾਲੀ ਝਾੜੀ ਵਿੱਚ ਵੱਸਣ ਵਾਲੇ ਦੀ ਪਰਸੰਨਤਾ ਤੋਂ, ਓਹ ਯੂਸੁਫ਼ ਦੇ ਸਿਰ ਉੱਤੇ ਆਉਣ, ਅਤੇ ਉਸ ਦੇ ਸਿਰ ਦੀ ਚੋਟੀ ਉੱਤੇ ਜਿਹੜਾ ਆਪਣੇ ਭਰਾਵਾਂ ਵਿੱਚੋਂ ਸੰਕਲਪ ਹੋਇਆ ਸੀ।
17. ਉਸ ਦੇ ਬਲਦ ਦੇ ਪਲੋਠੇ ਦੀ ਸ਼ਾਨ ਉਸ ਦੀ ਹੈ, ਉਸ ਦੇ ਸਿੰਙ ਜੰਗਲੀ ਸਾਨ੍ਹ੍ ਦੇ ਸਿੰਙ ਹਨ, ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੀਕ ਧੱਕੇਗਾ। ਏਹ ਅਫ਼ਰਾਈਮ ਦੇ ਮਹੈਣ ਹਨ, ਅਤੇ ਮਨੱਸ਼ਹ ਦੇ ਹਜ਼ਾਰਾਂ।
18. ਜ਼ਬੂਲਨ ਲਈ ਉਸ ਆਖਿਆ, ਹੇ ਜ਼ਬੂਲਨ, ਆਪਣੇ ਬਾਹਰ ਜਾਣ ਉੱਤੇ, ਅਤੇ ਹੇ ਯਿੱਸਾਕਾਰ, ਆਪਣੇ ਤੰਬੂਆਂ ਵਿੱਚ ਖੁਸ਼ ਹੋ।
19. ਓਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ, ਉੱਥੇ ਓਹ ਧਰਮ ਦੀਆਂ ਬਲੀਆਂ ਚੜ੍ਹਾਉਣਗੇ, ਕਿਉਂ ਜੋ ਸਮੁੰਦਰਾਂ ਦੀ ਵਾਫ਼ਰੀ ਚੂਪਣਗੇ, ਰੇਤਾਂ ਵਿੱਚ ਲੁਕੇ ਹੋਏ ਖਜ਼ਾਨੇ।
20. ਗਾਦ ਲਈ ਉਸ ਆਖਿਆ, ਮੁਬਾਰਕ ਉਹ ਜਿਹੜਾ ਗਾਦ ਨੂੰ ਵਧਾਵੇ, ਉਹ ਸ਼ੇਰਨੀ ਵਾਂਙ ਵੱਸਦਾ ਹੈ, ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪਰੀ ਨੂੰ ਤੋੜ ਸੁੱਟਦਾ ਹੈ।
21. ਉਸ ਨੇ ਪਹਿਲਾ ਹਿੱਸਾ ਆਪਣੇ ਲਈ ਭਾਲਿਆ, ਕਿਉਂ ਜੋ ਉੱਥੇ ਹਾਕਮ ਦਾ ਹਿੱਸਾ ਰੱਖਿਆ ਹੋਇਆ ਹੈ। ਉਸ ਨੇ ਲੋਕਾਂ ਦੇ ਮੁਖੀਆਂ ਨੂੰ ਲਿਆ ਕੇ ਯਹੋਵਾਹ ਦਾ ਧਰਮ ਪੂਰਾ ਕੀਤਾ, ਨਾਲੇ ਉਸ ਦੇ ਨਿਆਉਂ ਨੂੰ ਇਸਰਾਏਲ ਨਾਲ।
22. ਦਾਨ ਲਈ ਉਸ ਆਖਿਆ, ਦਾਨ ਸ਼ੇਰ ਦਾ ਬੱਚਾ ਹੈ, ਉਹ ਬਾਸ਼ਾਨ ਤੋਂ ਕੁੱਦਦਾ ਹੈ
23. ਨਫ਼ਤਾਲੀ ਲਈ ਉਸ ਆਖਿਆ, ਹੇ ਨਫ਼ਤਾਲੀ ਦਯਾ ਨਾਲ ਤ੍ਰਿਪਤ, ਅਤੇ ਯਹੋਵਾਹ ਦੀ ਬਰਕਤ ਨਾਲ ਭਰਪੂਰ ਲਹਿੰਦੇ ਉੱਤੇ ਅਤੇ ਦੱਖਣ ਉੱਤੇ ਕਬਜ਼ਾ ਕਰ ਲੈ।
24. ਆਸ਼ੇਰ ਲਈ ਉਸ ਆਖਿਆ, ਹੇ ਆਸ਼ੇਰ, ਪੁੱਤ੍ਰਾਂ ਨਾਲ ਮੁਬਾਰਕ ਹੋ, ਉਹ ਆਪਣੇ ਭਰਾਵਾਂ ਨੂੰ ਭਾਵੇ, ਅਤੇ ਆਪਣਾ ਪੈਰ ਤੇਲ ਵਿੱਚ ਡਬੋਏ।
25. ਤੇਰੇ ਅਰਲ ਲੇਹੇ ਅਤੇ ਪਿੱਤਲ ਦੇ ਹੋਣ, ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ।
26. ਹੇ ਯਸ਼ੁਰੂਨ, ਪਰਮੇਸ਼ੁਰ ਵਰਗਾ ਕੋਈ ਨਹੀਂ, ਜਿਹੜਾ ਅਕਾਸ਼ ਉੱਤੇ ਤੇਰੀ ਸਹਾਇਤਾ ਲਈ ਸਵਾਰ ਹੈ, ਅਤੇ ਆਪਣੇ ਪਰਤਾਪ ਵਿੱਚ ਬੱਦਲਾਂ ਉੱਤੇ।
27. ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹਨ। ਉਸ ਨੇ ਵੈਰੀ ਨੂੰ ਤੇਰੇ ਅੱਗੋਂ ਧੱਕ ਦਿੱਤਾ, ਅਤੇ ਉਸ ਆਖਿਆ, ਨਾਸ ਕਰ ਦੇਹ।
28. ਤਾਂ ਇਸਰਾਏਲ ਸੁਖ ਨਾਲ ਵੱਸੇਗਾ, ਯਾਕੂਬ ਦਾ ਸੋਤਾ ਇਕੱਲਾ ਹੈ, ਉਸ ਧਰਤੀ ਉੱਤੇ ਜਿੱਥੇ ਅੰਨ ਅਤੇ ਨਵੀਂ ਮਧ ਹੈ, ਹਾਂ, ਉਸ ਦਾ ਅਕਾਸ਼ ਤ੍ਰੇਲ ਪਾਉਂਦਾ ਹੈ।
29. ਹੇ ਇਸਰਾਏਲ, ਤੂੰ ਧੰਨ ਹੈਂ, ਤੇਰੇ ਵਰਗਾ ਕੌਣ ਹੈ? ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੀ ਸਹਾਇਤਾ ਦੀ ਢਾਲ, ਅਤੇ ਤੇਰੇ ਪਰਤਾਪ ਦੀ ਤੇਗ ਤੇਰੇ ਵੈਰੀ ਤੈਥੋਂ ਝਿਜਕਣਗੇ, ਪਰ ਤੂੰ ਓਹਨਾਂ ਦੇ ਉੱਚੇ ਅਸਥਾਨਾਂ ਉੱਤੇ ਮਿਧਦਾ ਫਿਰੇਂਗਾ।
About ਬਿਵਸਥਾ ਸਾਰ Chapter 33
Read ਬਿਵਸਥਾ ਸਾਰ Chapter 33 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.
Book Information
Book: ਬਿਵਸਥਾ ਸਾਰ
Chapter: 33
Testament: Old Testament
How to Read this Chapter
Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਬਿਵਸਥਾ ਸਾਰ Chapter 33 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਬਿਵਸਥਾ ਸਾਰ Chapter 33?
ਬਿਵਸਥਾ ਸਾਰ Chapter 33 is part of the Book of ਬਿਵਸਥਾ ਸਾਰ in the Holy Bible.
Can I read this chapter online?
Yes. You can read the complete ਬਿਵਸਥਾ ਸਾਰ Chapter 33 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਵਿਰਲਾਪ Chapter 2
- ਸੁਲੇਮਾਨ ਦਾ ਗੀਤ Chapter 3
- 2 ਇਤਹਾਸ Chapter 9
- ਉਪਦੇਸ਼ਕ Chapter 7
- 2 ਇਤਹਾਸ Chapter 32
- 2 ਸਮੂਏਲ Chapter 9
Explore More from ਬਿਵਸਥਾ ਸਾਰ
- ਬਿਵਸਥਾ ਸਾਰ Chapter 15
- ਬਿਵਸਥਾ ਸਾਰ Chapter 20
- ਬਿਵਸਥਾ ਸਾਰ Chapter 24
- ਬਿਵਸਥਾ ਸਾਰ Chapter 6
- ਬਿਵਸਥਾ ਸਾਰ Chapter 28
- ਬਿਵਸਥਾ ਸਾਰ Chapter 32
- ਬਿਵਸਥਾ ਸਾਰ Chapter 9