ਬਿਵਸਥਾ ਸਾਰ Chapter 19

For English

Read ਬਿਵਸਥਾ ਸਾਰ Chapter 19 Online

Read ਬਿਵਸਥਾ ਸਾਰ Chapter 19 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 19

ਅਧਿਆਇ 19

1. ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਵੱਢ ਸੁੱਟੇ ਜਿਨ੍ਹਾਂ ਦਾ ਦੇਸ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਉਨਾਂ ਉੱਤੇ ਤੁਸੀਂ ਕਬਜ਼ਾ ਕਰ ਕੇ ਓਹਨਾਂ ਦੇ ਸ਼ਹਿਰਾਂ ਅਤੇ ਘਰਾਂ ਵਿੱਚ ਵੱਸਣ ਲੱਗ ਪਵੋ।

2. ਤਾਂ ਤੁਸੀਂ ਤਿੰਨ ਸ਼ਹਿਰ ਆਪਣੇ ਲਈ ਉਸ ਦੇਸ ਵਿੱਚੋਂ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ ਵੱਖਰੇ ਰੱਖਿਓ।

3. ਤੁਸੀਂ ਆਪਣੇ ਰਾਹ ਠੀਕ ਕਰ ਲਿਓ ਅਤੇ ਆਪਣੇ ਦੇਸ ਦੀਆਂ ਹੱਦਾਂ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਤਿੰਨੀਂ ਥਾਂਈਂ ਵੰਡ ਲਿਓ ਤਾਂ ਜੋ ਹਰ ਖ਼ੂਨੀ ਉੱਥੇ ਨੱਠ ਜਾਵੇ।

4. ਏਹ ਉਸ ਖ਼ੂਨੀ ਦੀ ਗੱਲ ਹੈ ਜੋ ਉੱਥੇ ਨੱਠ ਕੇ ਜੀਵੇ ਜਿਹੜਾ ਆਪਣੇ ਗੁਆਂਢੀ ਨੂੰ ਵਿੱਸਰ ਭੋਲੇ ਮਾਰ ਸੁੱਟੇ ਅਤੇ ਉਸ ਦਾ ਉਹ ਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ।

5. ਜਿਵੇਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬਣ ਵਿੱਚੋਂ ਲੱਕੜੀ ਵੱਢਣ ਜਾਵੇ ਅਤੇ ਜਦ ਉਸ ਦਾ ਹੱਥ ਰੁੱਖ ਦੇ ਵੱਢਣ ਲਈ ਕੁਹਾੜੀ ਦਾ ਇੱਕ ਟੱਕ ਮਾਰੇ ਅਤੇ ਫਲ ਦਸਤੇ ਤੋਂ ਘਸ ਕੇ ਨਿੱਕਲ ਜਾਵੇ ਅਤੇ ਉਸ ਦੇ ਗੁਆਂਢੀ ਉੱਤੇ ਇਉਂ ਪਵੇ ਕਿ ਉਹ ਮਰ ਜਾਵੇ ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ ਅਤੇ ਜੀਉਂਦਾ ਰਹੇ।

6. ਐਉਂ ਨਾ ਹੋਵੇ ਭਈ ਖ਼ੂਨ ਦਾ ਬਦਲਾ ਲੈਣ ਵਾਲਾ ਜਦ ਉਸ ਦਾ ਮਨ ਜਲ ਰਿਹਾ ਹੈ ਖ਼ੂਨੀ ਦੇ ਮਗਰ ਪੈ ਕੇ ਏਸ ਲਈ ਕਿ ਉਹ ਰਾਹ ਬਹੁਤ ਲੰਮਾ ਹੈ ਉਸ ਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ ਪਰ ਉਹ ਮਰਨ ਜੋਗ ਨਹੀਂ ਸੀ ਕਿਉਂ ਜੋ ਉਸ ਦਾ ਉਹ ਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ।

7. ਏਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਆਪਣੇ ਲਈ ਤਿੰਨ ਸ਼ਹਿਰ ਵੱਖਰੇ ਰੱਖ ਲਓ।

8. ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਅਤੇ ਉਹ ਤੁਹਾਨੂੰ ਉਹ ਸਾਰਾ ਦੇਸ ਦੇ ਦੇਵੇ ਜਿਹ ਦੇ ਦੇਣ ਦਾ ਬਚਨ ਉਸ ਤੁਹਾਡੇ ਪਿਉ ਦਾਦਿਆਂ ਨਾਲ ਕੀਤਾ ਸੀ।

9. ਤਦ ਤੁਸੀਂ ਏਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰਾ ਕਰਨ ਲਈ ਏਸ ਦੀ ਪਾਲਨਾ ਕਰੋ ਅਰਥਾਤ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦਿਆਂ ਰਾਹਾਂ ਉੱਤੇ ਸਦਾ ਤੀਕ ਚੱਲੋ ਤਾਂ ਮੈਂ ਤੁਹਾਨੂੰ ਤਿੰਨ ਸ਼ਹਿਰ ਹੋਰ ਇਨ੍ਹਾਂ ਤਿੱਨਾਂ ਦੇ ਨਾਲ ਦਿਆਂਗਾ।

10. ਤਾਂ ਜੋ ਬੇਦੋਸ਼ੇ ਦਾ ਖ਼ੂਨ ਤੁਹਾਡੇ ਦੇਸ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਵਹਾਇਆ ਨਾ ਜਾਵੇ ਅਤੇ ਇਉਂ ਤੁਹਾਡੇ ਉੱਤੇ ਖ਼ੂਨ ਆਵੇ।

11. ਪਰ ਜੇ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਵੈਰ ਰੱਖਦਾ ਹੋਇਆ ਉਸ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਉੱਠ ਕੇ ਉਸ ਦੀ ਜਾਨ ਨੂੰ ਇਉਂ ਮਾਰੇ ਕਿ ਉਹ ਮਰ ਜਾਵੇ ਅਤੇ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ।

12. ਤਾਂ ਉਸ ਦੇ ਸ਼ਹਿਰ ਦੇ ਬਜ਼ੁਰਗ ਉਹ ਨੂੰ ਫੜ ਕੇ ਉੱਥੋਂ ਮੋੜ ਲੈ ਆਉਣ ਅਤੇ ਉਹ ਨੂੰ ਲਹੂ ਦਾ ਬਦਲਾ ਲੈਣ ਵਾਲੇ ਦੇ ਹੱਥ ਵਿੱਚ ਦੇਣ ਭਈ ਉਹ ਮਾਰਿਆ ਜਾਵੇ।

13. ਤੁਹਾਡੀ ਅੱਖ ਉਹ ਦੇ ਉੱਤੇ ਤਰਸ ਨਾ ਖਾਵੇ ਪਰ ਤੁਸੀਂ ਉਸ ਨਿਰਦੋਸ਼ ਦੇ ਖ਼ੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ।

14. ਤੁਸੀਂ ਆਪਣੇ ਗੁਆਂਢੀ ਦੀਆਂ ਹੱਦਾਂ ਨਾ ਸਰਕਾਓ ਜਿਹੜੀਆਂ ਉਨ੍ਹਾਂ ਨੇ ਪਹਿਲਾਂ ਤੇਰੀ ਮਿਲਖ ਵਿੱਚ ਬੰਨ੍ਹੀਆਂ ਹੋਈਆਂ ਹਨ ਜਿਹੜੀ ਤੁਸੀਂ ਉਸ ਧਰਤੀ ਵਿੱਚ ਲਓਗੇ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ।

15. ਇੱਕੋ ਹੀ ਗਵਾਹ ਕਿਸੇ ਮਨੁੱਖ ਉੱਤੇ ਉਸ ਦੀ ਕਿਸੇ ਬੁਰਿਆਈ ਅਥਵਾ ਉਸ ਦੇ ਕਿਸੇ ਵੀ ਪਾਪ ਦੇ ਕਾਰਨ ਜਿਹੜਾ ਉਸ ਨੇ ਕੀਤਾ ਹੋਵੇ ਨਾ ਉੱਠੇ। ਦੋ ਯਾ ਤਿੰਨ ਗਵਾਹਾਂ ਦੀ ਜ਼ਬਾਨੀ ਗੱਲ ਪੱਕੀ ਸਮਝੀ ਜਾਵੇ।

16. ਜੇ ਕੋਈ ਜ਼ਾਲਮ ਗਵਾਹ ਕਿਸੇ ਮਨੁੱਖ ਉੱਤੇ ਉੱਠੇ ਤਾਂ ਜੋ ਉਸ ਦੇ ਵਿਰੁੱਧ ਬੇਈਮਾਨ ਹੋਣ ਦੀ ਗਵਾਹੀ ਦੇਵੇ।

17. ਤਾਂ ਦੋਨੋਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਹੋਵਾਹ ਦੇ ਸਨਮੁਖ ਖੜੇ ਕੀਤੇ ਜਾਣ ਅਰਥਾਤ ਉਨ੍ਹਾਂ ਦਿਨਾਂ ਦੇ ਜਾਜਕਾਂ ਅਤੇ ਨਿਆਈਆਂ ਦੇ ਅੱਗੇ।

18. ਤਾਂ ਓਹ ਨਿਆਈ ਚੰਗੀ ਤਰਾਂ ਪੁੱਛ ਗਿੱਛ ਕਰਨ ਅਤੇ ਵੇਖੋ, ਜੇ ਉਹ ਗਵਾਹ ਝੂਠਾ ਗਵਾਹ ਹੋਵੇ ਅਤੇ ਆਪਣੇ ਭਰਾ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ ਹੋਵੇ।

19. ਤਾਂ ਤੁਸੀਂ ਉਸ ਨਾਲ ਓਵੇਂ ਹੀ ਕਰਨਾ ਜਿਵੇਂ ਉਸ ਆਪਣੇ ਭਰਾ ਨਾਲ ਕਰਨ ਦਾ ਪਰੋਜਨ ਕੀਤਾ ਸੀ, ਇਉਂ ਤੁਸੀਂ ਆਪਣੇ ਵਿੱਚੋਂ ਏਹ ਬੁਰਿਆਈ ਮਿਟਾ ਸੁੱਟਿਓ।

20. ਤਾਂ ਬਾਕੀ ਦੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫੇਰ ਅਜੇਹੀ ਬੁਰਿਆਈ ਤੁਹਾਡੇ ਵਿੱਚ ਨਾ ਕਰਨਗੇ।

21. ਤੁਹਾਡੀਆਂ ਅੱਖਾਂ ਉਸ ਉੱਤੇ ਤਰਸ ਨਾ ਖਾਣ। ਜਾਨ ਦੇ ਵੱਟੇ ਜਾਨ, ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ ਅਤੇ ਪੈਰ ਦੇ ਵੱਟੇ ਪੈਰ।

About ਬਿਵਸਥਾ ਸਾਰ Chapter 19

Read ਬਿਵਸਥਾ ਸਾਰ Chapter 19 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 19
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 19 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 19?

ਬਿਵਸਥਾ ਸਾਰ Chapter 19 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 19 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਵਿਰਲਾਪ Chapter 2
  3. ਸੁਲੇਮਾਨ ਦਾ ਗੀਤ Chapter 3
  4. ਗਿਣਤੀ Chapter 5
  5. ਯਸਾਯਾਹ Chapter 12
  6. ਉਪਦੇਸ਼ਕ Chapter 7
  7. ਜ਼ਬੂਰ Chapter 111

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 26
  2. ਬਿਵਸਥਾ ਸਾਰ Chapter 2
  3. ਬਿਵਸਥਾ ਸਾਰ Chapter 25
  4. ਬਿਵਸਥਾ ਸਾਰ Chapter 29
  5. ਬਿਵਸਥਾ ਸਾਰ Chapter 33
  6. ਬਿਵਸਥਾ ਸਾਰ Chapter 17
  7. ਬਿਵਸਥਾ ਸਾਰ Chapter 24

Related Chapters & Readings

  1. ਕੂਚ Chapter 11
  2. 2 ਰਾਜਿਆਂ Chapter 5
  3. ਜ਼ਬੂਰ Chapter 149
  4. ਜ਼ਬੂਰ Chapter 49
  5. ਯੂਹੰਨਾ Chapter 13
  6. 2 ਸਮੂਏਲ Chapter 5
  7. ਉਪਦੇਸ਼ਕ Chapter 12
Share Your Love

Leave a Reply

Your email address will not be published. Required fields are marked *