ਉਤਪਤ Chapter 32

For English

Read ਉਤਪਤ Chapter 32 Online

Read ਉਤਪਤ Chapter 32 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 32

ਅਧਿਆਇ 32

1. ਯਾਕੂਬ ਆਪਣੇ ਰਾਹ ਪੈ ਗਿਆ ਤਾਂ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ।

2. ਅਰ ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਏਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਰ ਉਸ ਥਾਂ ਦਾ ਨਾਉਂ ਮਹਨਾਯਿਮ ਰੱਖਿਆ।

3. ਤਾਂ ਯਾਕੂਬ ਨੇ ਆਪਣੇ ਅੱਗੇ ਸੰਦੇਸੀਆਂ ਨੂੰ ਆਪਣੇ ਭਰਾ ਏਸਾਓ ਕੋਲ ਸ਼ੇਈਰ ਦੀ ਧਰਤੀ ਅਰ ਅਦੋਮ ਦੇ ਮਦਾਨ ਵਿੱਚ ਘੱਲਿਆ।

4. ਅਰ ਉਨ੍ਹਾਂ ਨੂੰ ਹੁਕਮ ਦੇਕੇ ਆਖਿਆ ਕਿ ਤੁਸੀਂ ਮੇਰੇ ਸਵਾਮੀ ਏਸਾਓ ਨੂੰ ਆਖੋ, ਤੁਹਾਡਾ ਦਾਸ ਯਾਕੂਬ ਏਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਟਿਕਿਆ ਅਰ ਹੁਣ ਤੀਕ ਉੱਥੇ ਹੀ ਰਿਹਾ।

5. ਮੇਰੇ ਕੋਲ ਬਲਦ ਗਧੇ ਇੱਜੜ ਅਰ ਗੋੱਲੇ ਗੋੱਲੀਆਂ ਹਨ ਅਰ ਮੈਂ ਆਪਣੇ ਸਵਾਮੀ ਨੂੰ ਏਹ ਦੱਸਣ ਲਈ ਇਨ੍ਹਾਂ ਨੂੰ ਘੱਲਿਆ ਹੈ ਭਈ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਇਆ ਹੋਵੇ।

6. ਤਾਂ ਯਾਕੂਬ ਦੇ ਸੰਦੇਸੀਆਂ ਨੇ ਮੁੜ ਆਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਉ ਕੋਲ ਗਏ ਸਾਂ ਉਹ ਵੀ ਤੁਹਾਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ।

7. ਤਾਂ ਯਾਕੂਬ ਅੱਤ ਭੈਮਾਨ ਹੋਇਆ ਅਤੇ ਘਾਬਰਿਆ ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ ਬਲਦਾਂ ਅਰ ਊਠਾਂ ਨੂੰ ਲੈਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ।

8. ਅਰ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਆਣ ਪਵੇ ਅਤੇ ਉਸ ਨੂੰ ਮਾਰ ਸੁੱਟੇ ਤਾਂ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ।

9. ਤਾਂ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਰ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ ਅਰ ਮੈਂ ਤੇਰੇ ਸੰਗ ਭਲਿਆਈ ਕਰਾਂਗਾ ।

10. ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਰ ਉਸ ਸਾਰੀ ਸਚਿਆਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ।

11. ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆਕੇ ਮੈਨੂੰ ਅਰ ਮਾਵਾਂ ਨੂੰ ਪੁੱਤ੍ਰਾਂ ਸਣੇ ਨਾ ਮਾਰ ਸੁੱਟੇ।

12. ਤੈਂ ਆਖਿਆ ਕਿ ਮੈਂ ਤੇਰੇ ਸੰਗ ਭਲਿਆਈ ਹੀ ਭਲਿਆਈ ਕਰਾਂਗਾ ਅਰ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗਰ ਜਿਹੜੀ ਬੁਹਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ਬਣਾਵਾਂਗਾ।

13. ਉਹ ਉਸ ਰਾਤ ਉੱਥੇ ਹੀ ਰਿਹਾ ਅਰ ਉਸ ਨੇ ਉਸ ਥਾਂ ਜੋ ਕੁਝ ਉਸ ਦੇ ਹੱਥ ਆਇਆ ਆਪਣੇ ਭਰਾ ਏਸਾਓ ਦੇ ਨਜ਼ਰਾਨੇ ਲਈ ਲਿਆ।

14. ਅਰਥਾਤ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ ਅਰ ਦੋ ਸੌ ਭੇਡਾਂ ਅਤੇ ਵੀਹ ਮੇਂਢੇ ।

15. ਅਤੇ ਤੀਹ ਸੂਈਆਂ ਹੋਈਆਂ ਊਠਣੀਆਂ ਬੋਤੀਆਂ ਸਣੇ ਅਰ ਚਾਲੀ ਗਊਆਂ ਅਰ ਦਸ ਸਾਹਨ ਅਤੇ ਵੀਹ ਖੋਤੀਆਂ ਦੱਸ ਬੱਚਿਆਂ ਸਣੇ।

16. ਅਰ ਉਨ੍ਹਾਂ ਦੇ ਵੱਗ ਵੱਖਰੇ ਵੱਖਰੇ ਕਰ ਕੇ ਆਪਣੇ ਟਹਿਲੂਆਂ ਦੇ ਹੱਥ ਦਿੱਤੇ ਅਰ ਆਪਣੇ ਟਹਿਲੂਆਂ ਨੂੰ ਆਖਿਆ ਤੁਸੀਂ ਮੇਰੇ ਅੱਗੇ ਅੱਗੇ ਪਾਰ ਲੰਘ ਜਾਓ ਅਤੇ ਵੱਗਾਂ ਦੇ ਵਿਚਕਾਰ ਥੋੜਾ ਥੋੜਾ ਫ਼ਾਸਲਾ ਰੱਖੋ।

17. ਸਭ ਤੋ ਅੱਗੇ ਜਾਣ ਵਾਲੇ ਨੂੰ ਓਸ ਇਹ ਹੁਕਮ ਦਿੱਤਾ ਕਿ ਜਦ ਤੈਨੂੰ ਮੇਰਾ ਭਰਾ ਏਸਾਓ ਮਿਲੇ ਅਰ ਪੁਛੇ ਤੂੰ ਕਿਹ ਦਾ ਹੈਂ ਅਰ ਕਿਧਰ ਚੱਲਦਾ ਹੈਂ ਅਰ ਏਹ ਤੇਰੇ ਅਗਲੇ ਕਿਹ ਦੇ ਹਨ?

18. ਤਾਂ ਤੂੰ ਆਖੀਂ ਏਹ ਤੁਹਾਡੇ ਦਾਸ ਯਾਕੂਬ ਦੇ ਹਨ। ਏਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸਵਾਮੀ ਨੇ ਏਸਾਓ ਲਈ ਘੱਲਿਆ ਹੈ ਅਤੇ ਵੇਖੋ ਉਹ ਵੀ ਸਾਡੇ ਪਿੱਛੇ ਹੈ।

19. ਅਰ ਉਸ ਨੇ ਦੂਜੇ ਅਰ ਤੀਜੇ ਅਰ ਸਾਰਿਆਂ ਨੂੰ ਜਿਹੜੇ ਵੱਗ ਦੇ ਪਿੱਛੇ ਆTੁਂਦੇ ਸਨ ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਏਵੇਂ ਹੀ ਬੋਲੋ।

20. ਅਰ ਆਖਿਓ, ਵੇਖੋ ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ ਹੈ ਕਿਉਂਜੋ ਓਸ ਆਖਿਆ ਕਿ ਏਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ ਜਾਂਦਾ ਹੈ ਓਸ ਦੀਆਂ ਅੱਖਾਂ ਠੰਡੀਆਂ ਕਰਾਂਗਾ ਅਰ ਏਸ ਦੇ ਮਗਰੋਂ ਉਹ ਦਾ ਮੂੰਹ ਵੇਖਾਂਗਾ ਸ਼ਾਇਤ ਉਹ ਮੈਨੂੰ ਕਬੂਲ ਕਰੇ।

21. ਸੋ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਰ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ।

22. ਉਹ ਓਸੇ ਰਾਤ ਉੱਠਿਆ ਅਰ ਆਪਣੀਆਂ ਦੋਹਾਂ ਤੀਵੀਆਂ ਅਰ ਦੋਹਾਂ ਗੋੱਲੀਆਂ ਅਰ ਗਿਆਰਾਂ ਪੁੱਤ੍ਰਾਂ ਨੂੰ ਲੈਕੇ ਯੱਬੋਕ ਦੇ ਪੱਤਣ ਤੋਂ ਪਾਰ ਲੰਘਿਆ।

23. ਤਾਂ ਉਸ ਨੇ ਉਨ੍ਹਾਂ ਨੂੰ ਲੈਕੇ ਨਾਲੇ ਤੋਂ ਪਾਰ ਲੰਘਾਇਆ ਅਰ ਜੋ ਉਸ ਦੇ ਕੋਲ ਸੀ ਪਾਰ ਲੰਘਾ ਦਿੱਤਾ।

24. ਤਾਂ ਯਾਕੂਬ ਇਕੱਲਾ ਰਹਿ ਗਿਆ ਅਰ ਉਸ ਦੇ ਨਾਲ ਇੱਕ ਮਨੁੱਖ ਦਿਨ ਦੇ ਚੜ੍ਹਾਓ ਤੀਕ ਘੁਲਦਾ ਰਿਹਾ।

25. ਤਾਂ ਜਦ ਓਸ ਵੇਖਿਆ ਕਿ ਮੈਂ ਉਸ ਨੂੰ ਜਿੱਤ ਨਹੀ ਸਕਦਾ ਤਾਂ ਉਸ ਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ ਅਰ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਨ ਦੇ ਕਾਰਨ ਨਿੱਕਲ ਗਿਆ।

26. ਤਾਂ ਓਸ ਆਖਿਆ, ਮੈਨੂੰ ਜਾਣ ਦੇਹ ਕਿਉਂਜੋ ਦਿਨ ਚੜ੍ਹ ਗਿਆ ਹੈ। ਓਸ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੀਕ ਤੂੰ ਮੈਨੂੰ ਬਰਕਤ ਨਾ ਦੇਵੇਂ।

27. ਤਾਂ ਓਸ ਉਹ ਨੂੰ ਆਖਿਆ, ਤੇਰਾ ਨਾਉਂ ਕੀ ਹੈ? ਓਸ ਆਖਿਆ, ਯਾਕੂਬ।

28. ਓਸ ਆਖਿਆ ਤੇਰਾ ਨਾਉਂ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਵੇਗਾ ਸਗੋਂ ਇਸਰਾਏਲ ਕਿਉਂਜੋ ਤੂੰ ਪਰਮੇਸ਼ੁਰ ਅਤੇ ਮਨੁਖਾਂ ਨਾਲ ਜੁੱਧ ਕਰ ਕੇ ਜਿੱਤ ਗਿਆ ਹੈਂ।

29. ਤਾਂ ਯਾਕੂਬ ਨੇ ਪੁੱਛ ਕੇ ਆਖਿਆ, ਮੈਨੂੰ ਆਪਣਾ ਨਾਉਂ ਦੱਸੀਂ ਤਾਂ ਓਸ ਆਖਿਆ, ਤੂੰ ਮੇਰਾ ਨਾਉਂ ਕਿਉਂ ਪੁੱਛਦਾ ਹੈਂ? ਤਾਂ ਉਸ ਨੇ ਉਹ ਨੂੰ ਉੱਥੇ ਬਰਕਤ ਦਿੱਤੀ।

30. ਉਪੰਰਤ ਯਾਕੂਬ ਨੇ ਉਸ ਅਸਥਾਨ ਦਾ ਨਾਉਂ ਪਨੀਏਲ ਰੱਖਿਆ ਕਿਉਂਜੋ ਉਸ ਨੇ ਪਰਮੇਸ਼ੁਰ ਨੂੰ ਆਹਮੋ ਸਾਹਮਣੇ ਵੇਖਿਆ ਅਰ ਉਸ ਦੀ ਜਿੰਦ ਬਚ ਗਈ।

31. ਅਰ ਜਦ ਉਹ ਪਨੂਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਰ ਉਹ ਆਪਣੇ ਪੱਟ ਤੋਂ ਲੰਙਾ ਸੀ।

32. ਏਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ ਅੱਜ ਤੀਕਰ ਨਹੀਂ ਖਾਂਦੇ ਕਿਉਂਜੋ ਉਸ ਨੇ ਯਾਕੂਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ।

About ਉਤਪਤ Chapter 32

Read ਉਤਪਤ Chapter 32 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 32
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 32 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 32?

ਉਤਪਤ Chapter 32 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 32 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 24
  5. ਉਤਪਤ Chapter 23
  6. ਉਤਪਤ Chapter 8
  7. ਉਤਪਤ Chapter 49

Explore More from ਪੁਰਾਣਾ ਨੇਮ

  1. ਲੇਵੀਆਂ Chapter 21
  2. ਜ਼ਬੂਰ Chapter 50
  3. ਯਿਰਮਿਯਾਹ Chapter 10
  4. ਯਹੋਸ਼ੁਆ Chapter 3
  5. 1 ਸਮੂਏਲ Chapter 24
  6. ਯਿਰਮਿਯਾਹ Chapter 35
  7. ਕਹਾਉਤਾਂ Chapter 10

Related Chapters & Readings

  1. ਮੱਤੀ Chapter 19
  2. ਬਿਵਸਥਾ ਸਾਰ Chapter 12
  3. ਉਤਪਤ Chapter 30
  4. ਇਬਰਾਨੀਆਂ Chapter 9
  5. ਕੂਚ Chapter 1
  6. 1 ਇਤਹਾਸ Chapter 18
  7. ਇਬਰਾਨੀਆਂ Chapter 11
Share Your Love

Leave a Reply

Your email address will not be published. Required fields are marked *