Read ਲੇਵੀਆਂ Chapter 18 Online
Read ਲੇਵੀਆਂ Chapter 18 online from the Holy Bible. This chapter is part of the Book of ਲੇਵੀਆਂ in the Old Testament. Browse every verse with easy chapter navigation, continue to the next chapter, or explore the complete Book of ਲੇਵੀਆਂ and the Holy Bible online.
Choose a Chapter
ਲੇਵੀਆਂ 18
ਅਧਿਆਇ 18
1. ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
2. ਇਸਰਾਏਲੀਆਂ ਨਾਲ ਗੱਲ ਕਰ ਕੇ ਆਖ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
3. ਮਿਸਰ ਦੇ ਦੇਸ ਦੇ ਕਰਤੱਬ ਦੇ ਅਨੁਸਾਰ ਜਿਸ ਦੇ ਵਿੱਚ ਤੁਸੀਂ ਵਸਦੇ ਸੀ ਤੁਸਾਂ ਨਾ ਕਰਨਾ, ਅਤੇ ਕਨਾਨ ਦੇ ਦੇਸ ਦੇ ਕਰਤੱਬ ਦੇ ਅਨੁਸਾਰ ਜਿੱਥੇ ਮੈਂ ਤੁਹਾਨੂੰ ਲਿਆਉਂਦਾ ਹਾਂ ਤੁਸਾਂ ਨਾ ਕਰਨਾ, ਨਾ ਤੁਸਾਂ ਉਨ੍ਹਾਂ ਦੀਆਂ ਰੀਤਾਂ ਵਿੱਚ ਚੱਲਨਾ।
4. ਤੁਸਾਂ ਮੇਰਿਆਂ ਨਿਆਵਾਂ ਨੂੰ ਕਰਨਾ ਅਤੇ ਉਨ੍ਹਾਂ ਦੇ ਵਿੱਚ ਤੁਰਨ ਲਈ ਮੇਰੀਆਂ ਰੀਤਾਂ ਨੂੰ ਧਿਆਨ ਰੱਖਣਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5. ਸੋ ਤੁਸਾਂ ਮੇਰੀਆਂ ਬਿਧਾਂ ਅਤੇ ਮੇਰਿਆਂ ਨਿਆਵਾਂ ਨੂੰ ਧਿਆਨ ਰੱਖਣਾ। ਸੋ ਕੋਈ ਇਨ੍ਹਾਂ ਨੂੰ ਪੂਰਾ ਕਰੇ ਤਾਂ ਉਹ ਇਨ੍ਹਾਂ ਵਿੱਚ ਜੀਉਂਦਾ ਰਹੇਗਾ। ਮੈਂ ਹੀ ਯਹੋਵਾਹ ਹਾਂ।
6. ਤੁਹਾਡੇ ਵਿੱਚੋਂ ਕੋਈ ਜਣਾ ਉਨ੍ਹਾਂ ਦੇ ਨੰਗੇਜ ਉਘਾੜਨ ਦੇ ਲਈ ਆਪਣੇ ਨੇੜੇ ਦੇ ਸਾਕ ਦੇ ਕਿਸੇ ਕੋਲ ਨਾ ਜਾਏ। ਮੈਂ ਯਹੋਵਾਹ ਹਾਂ।
7. ਆਪਣੇ ਪਿਉ ਦੇ ਨੰਗੇਜ ਨੂੰ ਅਤੇ ਆਪਣੀ ਮਾਂ ਦੇ ਨੰਗੇਜ ਨੂੰ ਤੂੰ ਨਾ ਉਘਾੜੀਂ, ਉਹ ਤੇਰੀ ਮਾਂ ਹੈ, ਤੂੰ ਉਸ ਦਾ ਨੰਗੇਜ ਨਾ ਉਘਾੜੀਂ।
8. ਆਪਣੇ ਪਿਉ ਦੀ ਵਹੁਟੀ ਦਾ ਨੰਗੇਜ ਤੂੰ ਨਾ ਉਘਾੜੀਂ, ਇਹ ਤੇਰੇ ਪਿਉ ਦਾ ਨੰਗੇਜ ਹੈ।
9. ਆਪਣੀ ਭੈਣ ਆਪਣੇ ਪਿਉ ਦੀ ਧੀ ਯਾ ਆਪਣੀ ਮਾਂ ਦੀ ਧੀ ਦਾ ਨੰਗੇਜ, ਭਾਵੇਂ ਘਰ ਦੀ ਜੰਮੀ, ਭਾਵੇਂ ਵਾਂਢੇ ਜੰਮੀ ਹੋਈ ਹੋਵੇ, ਉਨ੍ਹਾਂ ਦਾ ਨੰਗੇਜ ਤੂੰ ਨਾ ਉਘਾੜੀਂ।
10. ਤੇਰੇ ਪੁੱਤ੍ਰ ਦੀ ਧੀ ਯਾ ਤੇਰੀ ਧੀ ਦੀ ਧੀ ਦਾ ਨੰਗੇਜ, ਹਾਂ, ਉਨ੍ਹਾਂ ਦੇ ਨੰਗੇਜ ਤੂੰ ਨਾ ਉਘਾੜੀਂ ਕਿਉਂ ਜੋ ਉਨ੍ਹਾਂ ਦਾ ਨੰਗੇਜ ਸੋ ਤੇਰਾ ਆਪਣਾ ਹੀ ਹੈ।
11. ਆਪਣੇ ਪਿਉ ਦੀ ਤੀਵੀਂ ਦੀ ਧੀ ਦਾ ਨੰਗੇਜ ਜੋ ਤੇਰੇ ਪਿਉ ਤੋਂ ਜੰਮੀ ਤੇਰੀ ਭੈਣ ਜੋ ਹੋਈ, ਉਸ ਦਾ ਨੰਗੇਜ ਤੂੰ ਨਾ ਉਘਾੜੀਂ।
12. ਆਪਣੇ ਪਿਉ ਦੀ ਭੈਣ ਦਾ ਨੰਗੇਜ ਤੂੰ ਨਾ ਉਘਾੜੀਂ, ਉਹ ਤੇਰੇ ਪਿਉ ਦਾ ਨੇੜੇ ਦਾ ਸਾਕ ਹੈ।
13. ਆਪਣੀ ਮਾਂ ਦੀ ਭੈਣ ਦਾ ਨੰਗੇਜ ਤੂੰ ਨਾ ਉਘਾੜੀਂ ਕਿਉਂ ਜੋ ਉਹ ਤੇਰੀ ਮਾਂ ਦਾ ਨੇੜੇ ਦਾ ਸਾਕ ਹੈ।
14. ਤੂੰ ਆਪਣੇ ਪਿਉ ਦੇ ਭਰਾ ਦਾ ਨੰਗੇਜ ਨਾ ਉਘਾੜੀਂ, ਤੂੰ ਉਸ ਦੀ ਵਹੁਟੀ ਕੋਲ ਨਾ ਜਾਈਂ, ਉਹ ਤੇਰੀ ਚਾਚੀ ਹੈ।
15. ਤੂੰ ਆਪਣੀ ਨੂੰਹ ਦਾ ਨੰਗੇਜ ਨਾ ਉਘਾੜੀਂ, ਉਹ ਤੇਰੇ ਪੁੱਤ੍ਰ ਦੀ ਵਹੁਟੀ ਹੈ, ਉਸ ਦਾ ਨੰਗੇਜ ਤੂੰ ਨਾ ਉਘਾੜੀਂ।
16. ਤੂੰ ਆਪਣੇ ਭਰਾ ਦੀ ਵਹੁਟੀ ਦਾ ਨੰਗੇਜ ਨਾ ਉਘਾੜੀਂ, ਉਹ ਤੇਰੇ ਭਰਾ ਦਾ ਨੰਗੇਜ ਹੈ।
17. ਤੂੰ ਕਿਸੇ ਤੀਵੀਂ ਅਤੇ ਉਸ ਦੀ ਧੀ ਦਾ ਨੰਗੇਜ ਨਾ ਉਘਾੜੀਂ, ਨਾ ਤੂੰ ਉਸ ਦੇ ਪੁੱਤ੍ਰ ਦੀ ਧੀ, ਯਾਂ ਉਸ ਦੀ ਧੀ ਦੀ ਧੀ ਨੂੰ ਉਸ ਦਾ ਨੰਗੇਜ ਉਘਾੜਨ ਲਈ ਲਿਆਵੀਂ ਕਿਉਂ ਜੋ ਉਹ ਉਸ ਦੇ ਨੇੜੇ ਦੇ ਸਾਕ ਹਨ, ਇਹ ਖੋਟ ਹੈ।
18. ਨਾ ਤੂੰ ਕਿਸੇ ਤੀਵੀਂ ਨੂੰ ਉਸ ਦੇ ਦੁਖ ਦੇਣ ਲਈ ਉਸ ਦਾ ਨੰਗੇਜ ਉਘਾੜਨ ਲਈ, ਪਹਿਲੀ ਵਹੁਟੀ ਦੇ ਜੀਉਦਿਆਂ ਉਸ ਦੀ ਭੈਣ ਨੂੰ ਨਾ ਵਿਆਹਵੀਂ।
19. ਨਾਲੇ ਤੂੰ ਕਿਸੇ ਤੀਵੀਂ ਦਾ ਨੰਗੇਜ ਉਘਾੜਨ ਲਈ ਜਿਥੋਂ ਤੋੜੀ ਉਹ ਆਪਣੀ ਅਸ਼ੁੱਧਤਾਈ ਕਰਕੇ ਵੱਖਰੀ ਹੈ, ਉਸ ਦੇ ਕੋਲ ਨਾ ਜਾਵੀਂ।
20. ਨਾਲੇ ਤੂੰ ਆਪਣੇ ਗਵਾਂਢੀ ਦੀ ਵਹੁਟੀ ਨਾਲ ਸੰਗ ਨਾ ਕਰੀਂ, ਜੋ ਉਸ ਦੇ ਨਾਲ ਤੁਸੀਂ ਭ੍ਰਿਸ਼ਟ ਨਾ ਹੋ ਜਾਓ।
21. ਅਤੇ ਤੂੰ ਆਪਣੇ ਪੁੱਤ੍ਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵ ਦੇ ਅੱਗੇ ਅੱਗ ਦੇ ਵਿੱਚ ਨਾ ਲੰਘਾਵੀਂ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ। ਮੈਂ ਯਹੋਵਾਹ ਹਾਂ।
22. ਤੂੰ ਜਿਸ ਤਰਾਂ ਤੀਵੀਂ ਦੇ ਨਾਲ ਸੰਗ ਕਰਦਾ ਹੈਂ ਮਨੁੱਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਹੈ।
23. ਤੂੰ ਕਿਸੇ ਪਸੂ ਨਾਲ ਸੰਗ ਨਾ ਕਰੀਂ ਜੋ ਤੂੰ ਉਸ ਤੋਂ ਭ੍ਰਿਸ਼ਟ ਨਾ ਹੋ ਜਾਵੇਂ ਅਤੇ ਨਾ ਕੋਈ ਤੀਵੀਂ ਕਿਸੇ ਪਸੂ ਦੇ ਅੱਗੇ ਜਾਕੇ ਖਲੋਵੇ ਜੋ ਉਸ ਤੋਂ ਸੰਗ ਕਰਵਾਏ, ਇਹ ਅਪੁੱਠੀ ਗੱਲ ਹੈ।
24. ਤੁਸਾਂ ਇਨ੍ਹਾਂ ਗੱਲਾਂ ਵਿੱਚ ਆਪਣੇ ਆਪ ਨੂੰ ਕਿਸੇ ਨਾਲ ਅਸ਼ੁੱਧ ਨਾ ਕਰਨਾ ਕਿਉਂ ਜੋ ਇਨ੍ਹਾਂ ਸਭਨਾਂ ਗੱਲਾਂ ਵਿੱਚ ਉਹ ਜਾਤਾਂ ਜੋ ਮੈਂ ਤੁਹਾਡੇ ਅੱਗੇ ਕੱਢਦਾ ਹਾਂ ਅਸ਼ੁੱਧ ਹੋਈਆਂ ਹਨ।
25. ਅਤੇ ਧਰਤੀ ਭੀ ਅਸ਼ੁੱਧ ਹੋਈ ਹੈ, ਏਸ ਲਈ ਮੈਂ ਉਸ ਦੀ ਬਦੀ ਦਾ ਵੱਟਾ ਉਸ ਤੋਂ ਲੈਂਦਾ ਹਾਂ ਅਤੇ ਧਰਤੀ ਭੀ ਆਪਣੇ ਵਾਸੀਆਂ ਨੂੰ ਉਗਲਾਛ ਦਿੰਦੀ ਹੈ।
26. ਸੋ ਤੁਸੀਂ ਮੇਰੀਆਂ ਬਿਧਾਂ ਅਤੇ ਮੇਰਿਆਂ ਨਿਆਵਾਂ ਨੂੰ ਧਿਆਨ ਰੱਖਣਾ ਅਤੇ ਇਨ੍ਹਾਂ ਮਾੜੀਆਂ ਗੱਲਾਂ ਵਿੱਚੋਂ ਕੋਈ ਨਾ ਕਰਨੀ, ਭਾਵੇਂ ਆਪਣੀ ਜਾਤ ਦਾ, ਭਾਵੇਂ ਕੋਈ ਓਪਰਾ ਜੋ ਤੁਹਾਡੇ ਵਿੱਚ ਵੱਸਦਾ ਹੈ।
27. ਕਿਉਂ ਜੋ ਧਰਤੀ ਦੇ ਵਾਸੀਆਂ ਨੇ, ਜੋ ਤੁਹਾਡੇ ਅੱਗੇ ਸਨ ਏਹ ਸੱਭੇ ਮਾੜੀਆਂ ਗੱਲਾਂ ਕੀਤੀਆਂ ਅਤੇ ਧਰਤੀ ਅਸ਼ੁੱਧ ਹੋ ਗਈ।
28. ਜੋ ਧਰਤੀ ਤੁਹਾ ਡੀ ਅਸ਼ੁੱਧਤਾਈ ਦੇ ਵੇਲੇ ਤੁਹਾਨੂੰ ਭੀ ਉਗਲਾਛ ਨਾ ਦੇਵੇ ਜਿੱਕੁਰ ਉਸ ਨੇ ਜੋ ਤੁਹਾਥੋਂ ਪਹਿਲੇ ਸਨ ਉਨ੍ਹਾਂ ਜਾਤਾਂ ਨੂੰ ਉਗਲਾਛ ਦਿੱਤਾ।
29. ਕਿਉਂ ਜੋ ਇਨ੍ਹਾਂ ਮਾੜੀਆਂ ਗੱਲਾਂ ਵਿੱਚ ਜਿਹੜਾ ਕੁਝ ਕਰੇ ਤਾਂ ਓਹ ਪ੍ਰਾਣੀ ਜੋ ਕਰਨ ਸੋ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।
30. ਇਸ ਲਈ ਤੁਸਾਂ ਮੇਰੇ ਹੁਕਮਾਂ ਨੂੰ ਮੰਨਣਾ ਜੋ ਤੁਸਾਂ ਇਨ੍ਹਾਂ ਮਾੜੀਆਂ ਰੀਤਾਂ ਵਿੱਚੋਂ, ਜੋ ਤੁਹਾਡੇ ਅੱਗੋਂ ਕੀਤੀਆਂ ਗਈਆਂ ਹਨ ਨਾ ਕਰਨੀਆਂ ਅਤੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਲ ਅਸ਼ੁੱਧ ਨਾ ਕਰਨਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
About ਲੇਵੀਆਂ Chapter 18
Read ਲੇਵੀਆਂ Chapter 18 online from the Holy Bible. This chapter is part of the Book of ਲੇਵੀਆਂ in the Old Testament. Continue reading with the chapter navigation above or explore the complete book.
Book Information
Book: ਲੇਵੀਆਂ
Chapter: 18
Testament: Old Testament
How to Read this Chapter
Use the Previous and Next Chapter buttons to continue reading ਲੇਵੀਆਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਲੇਵੀਆਂ Chapter 18 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਲੇਵੀਆਂ Chapter 18?
ਲੇਵੀਆਂ Chapter 18 is part of the Book of ਲੇਵੀਆਂ in the Holy Bible.
Can I read this chapter online?
Yes. You can read the complete ਲੇਵੀਆਂ Chapter 18 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਸੁਲੇਮਾਨ ਦਾ ਗੀਤ Chapter 3
- 2 ਇਤਹਾਸ Chapter 9
- ਵਿਰਲਾਪ Chapter 2
- ਉਪਦੇਸ਼ਕ Chapter 7
- 2 ਇਤਹਾਸ Chapter 32
- 2 ਸਮੂਏਲ Chapter 9
Explore More from ਲੇਵੀਆਂ
- ਲੇਵੀਆਂ Chapter 10
- ਲੇਵੀਆਂ Chapter 12
- ਲੇਵੀਆਂ Chapter 23
- ਲੇਵੀਆਂ Chapter 19
- ਲੇਵੀਆਂ Chapter 16
- ਲੇਵੀਆਂ Chapter 2
- ਲੇਵੀਆਂ Chapter 8