Read ਆਮੋਸ Chapter 7 Online
Read ਆਮੋਸ Chapter 7 online from the Holy Bible. This chapter is part of the Book of ਆਮੋਸ in the Old Testament. Browse every verse with easy chapter navigation, continue to the next chapter, or explore the complete Book of ਆਮੋਸ and the Holy Bible online.
Choose a Chapter
ਆਮੋਸ 7
ਅਧਿਆਇ 7
1. ਯਹੋਵਾਹ ਨੇ ਮੈਨੂੰ ਇਉਂ ਵਿਖਾਇਆ। ਜਦੋਂ ਦੂਜੀ ਫ਼ਸਲ ਤਿਆਰ ਹੋ ਰਹੀ ਸੀ, ਉਸ ਵਕਤ ਉਸਨੇ ਇੱਕ ਟਿਡ੍ਡੀਦਲ ਬਣਾਇਆ ਅਤੇ ਉਹ ਹਾੜੀ ਸ਼ਾਹੀ ਵਾਢੀ ਦੇ ਮਗਰੋਂ ਸੀ।
2. ਟਿਡ੍ਡੀਦਲ ਸਾਰੇ ਦੇਸ ਦਾ ਘਾਹ ਖਾ ਗਿਆ। ਉਸ ਉਪਰੰਤ ਮੈਂ ਕਿਹਾ, "ਯਹੋਵਾਹ, ਮੇਰੇ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਨੂੰ ਮੁਆਫ਼ ਕਰਦੇ! ਯਾਕੂਬ ਕਿਵੇਂ ਬਚੇਗਾ! ਉਹ ਅਜੇ ਬਹੁਤ ਛੋਟਾ ਹੈ!"
3. ਤਦ ਯਹੋਵਾਹ ਨੇ ਇਸ ਬਾਬਤ ਆਪਣਾ ਮਨ ਬਦਲ ਲਿਆ ਅਤੇ ਉਸ ਨੇ ਆਖਿਆ, "ਅਜਿਹਾ ਨਹੀਂ ਹੋਵੇਗਾ।"
4. ਯਹੋਵਾਹ, ਮੇਰੇ ਪ੍ਰਭੂ ਨੇ ਮੈਨੂੰ ਇਹ ਵਸਤਾਂ ਵਿਖਾਈਆਂ। ਮੈਂ ਯਹੋਵਾਹ ਪਰਮੇਸ਼ੁਰ ਨੂੰ ਅੱਗ ਦੁਆਰਾ ਨਿਆਂ ਲਈ ਪੁਕਾਰਦਿਆਂ ਵੇਖਿਆ ਅਤੇ ਉਸ ਅੱਗ ਨੇ ਵੱਡੀ ਡੂੰਘਾਈ ਨੂੰ ਵੀ ਤਬਾਹ ਕਰ ਦਿੱਤਾ। ਇਸਦੇ ਜ਼ਮੀਨ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ।
5. ਪਰ ਮੈਂ ਆਖਿਆ, "ਹੇ ਯਹੋਵਾਹ ਪਰਮੇਸ਼ੁਰ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਸਭ ਰੋਕਦੇ! ਯਾਕੂਬ ਅਜੇ ਬਹੁਤ ਛੋਟਾ ਹੈ, ਉਹ ਇਉਂ ਬਚ ਨਹੀਂ ਪਾਵੇਗਾ।"
6. ਤਦ ਯਹੋਵਾਹ ਪਰਮੇਸ਼ੁਰ ਨੇ ਆਪਣਾ ਇਰਾਦਾ ਬਦਲਿਆ ਅਤੇ ਯਹੋਵਾਹ ਨੇ ਆਖਿਆ, "ਇਉਂ ਵੀ ਨਹੀਂ ਹੋਵੇਗਾ।"
7. ਯਹੋਵਾਹ ਨੇ ਮੈਨੂੰ ਇਹ ਦਰਸਾਇਆ: ਯੋਹਵਾਹ (ਲਾਟੂ) ਸਾਹਲ ਨੂੰ ਹੱਥ ਵਿੱਚ ਲੈਕੇ ਇੱਕ ਦੀਵਾਰ ਦੇ ਨਾਲ ਖੜਾ ਹੋ ਗਿਆ। ਕੰਧ ਸਾਹਲ ਦੀ ਸਹਾਇਤਾ ਨਾਲ ਉਸਾਰੀ ਗਈ ਸੀ।
8. ਯਹੋਵਾਹ ਨੇ ਮੈਨੂੰ ਇਹ ਵਿਖਾਇਆ, "ਆਮੋਸ! ਤੂੰ ਕੀ ਵੇਖਦਾ ਹੈਂ?"ਮੈਂ ਕਿਹਾ, "ਸਾਹਲ!" ਫ਼ਿਰ ਮੇਰੇ ਪ੍ਰਭੂ ਨੇ ਆਖਿਆ, "ਵੇਖ! ਮੈਂ ਆਪਣੇ ਲੋਕਾਂ, ਇਸਰਾਏਲੀਆਂ ਨੂੰ ਇੱਕ ਸਾਹਲ ਨਾਲ ਮਿਣ ਰਿਹਾ ਹਾਂ। ਮੈਂ ਫ਼ੇਰ ਕਦੀ ਵੀ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ।
9. ਇਸਹਾਕ ਦੇ ਉੱਚੇ ਥਾਂ ਵੀਰਾਨ ਕੀਤੇ ਜਾਣਗੇ। ਇਸਰਾਏਲ ਦੇ ਪਵਿੱਤਰ ਅਸਬਾਨ ਕੂੜੇ ਦੇ ਢੇਰ ਚ ਬਦਲ ਦਿੱਤੇ ਜਾਣਗੇ। ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਹਮਲਾ ਕਰਾਂਗਾ ਅਤੇ ਉਸਦੇ ਘਰਾਣੇ ਨੂੰ ਤਲਵਾਰਾਂ ਨਾਲ ਵੱਢ ਸੁੱਟਾਂਗਾ।"
10. ਤਦ ਬੈਤ-ੇਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਇਹ ਸੁਨਿਹਾ ਭੇਜਿਆ, "ਆਮੋਸ ਤੇਰੇ ਵਿਰੁੱਧ ਮਤਾ ਪਕਾ ਰਿਹਾ ਹੈ ਅਤੇ ਉਹ ਇਸਰਾਏਲ ਦੀ ਪਰਜਾ ਨੂੰ ਤੇਰੇ ਵਿਰੁੱਧ ਭੜਕਾਅ ਰਿਹਾ ਹੈ। ਦੇਸ ਉਸ ਦੀਆਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ।
11. ਆਮੋਸ ਕਹਿੰਦਾ ਹੈ, ਯਰਾਬੁਆਮ ਤਲਵਾਰ ਨਾਲ ਵਢਿਆ ਜਾਵੇਗਾ ਅਤੇ ਇਸਰਾਏਲ ਦੀ ਪਰਜਾ ਆਪਣੇ ਦੇਸ ਵਿੱਚੋਂ ਅਸੀਰ ਕਰਕੇ ਬਾਹਰ ਜਾਵੇਗੀ।"
12. ਅਮਸਯਾਹ ਨੇ ਆਮੋਸ ਨੂੰ ਇਹ ਵੀ ਆਖਿਆ, "ਹੇ ਪੈਗੰਬਰ, ਬਲ੍ਲੇ ਯਹੂਦਾਹ ਵੱਲ ਚਲਾ ਜਾ ਅਤੇ ਉੱਥੇ ਜਾਕੇ ਖਾ ਓਥੇ ਆਪਣੀ ਪ੍ਰਚਾਰ ਕਰ।
13. ਪਰ ਇੱਥੇ ਬੈਤ-ੇਲ ਵਿੱਚ ਹੋਰ ਵਧੇਰੇ ਭਵਿੱਖਬਾਣੀ ਨਾ ਕਰ। ਇਹ ਰਾਜੇ ਦਾ ਪਵਿੱਤਰ ਅਸਬਾਨ ਅਤੇ ਇਸਰਾਏਲ ਦਾ ਮੰਦਰ ਹੈ।"
14. ਤਦ ਆਮੋਸ ਨੇ ਅਮਸਯਾਹ ਨੂੰ ਆਖਿਆ, "ਮੈਂ ਕੋਈ ਪੇਸ਼ਾਵਰ ਨਬੀ ਨਹੀਂ ਤੇ ਨਾ ਹੀ ਮੈਂ ਨਬੀਆਂ ਦੇ ਘਰਾਣੇ ਵਿੱਚੋਂ ਹਾਂ ਸਗੋਂ ਮੈਂ ਤਾਂ ਇੱਕ ਆਜੜੀ ਹਾਂ ਅਤੇ ਅੰਜੀਰ ਦੇ ਦ੍ਰਖਤਾਂ ਦੀ ਰਾਖੀ ਕਰਦਾ ਹਾਂ।
15. ਮੈਂ ਤਾਂ ਆਜੜੀ ਸਾਂ ਅਤੇ ਯਹੋਵਾਹ ਨੇ ਮੈਨੂੰ ਇੱਜੜ ਦੇ ਪਿੱਛੇ ਜਾਂਦੇ ਨੂੰ ਲਿਆ ਅਤੇ ਮੈਨੂੰ ਆਖਿਆ, ਜਾ, ਅਤੇ ਜਾਕੇ ਇਸਰਾਏਲ ਵਿੱਚ ਮੇਰੇ ਲੋਕਾਂ ਨੂੰ ਅਗੰਮੀ ਵਾਕ ਆਖ।
16. ਇਸ ਲਈ ਯਹੋਵਾਹ ਦੇ ਸੰਦੇਸ਼ ਨੂੰ ਸੁਣੋ! ਤੂੰ ਆਖਦਾ ਹੈਂ ਕਿ ਇਸਰਾਏਲ ਦੇ ਵਿਰੁੱਧ ਅਗੰਮ ਵਾਕ ਨਾ ਵਾਚ। ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਨਾ ਕਰ।
17. ਪਰ ਯਹੋਵਾਹ ਆਖਦਾ ਹੈ: ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣੇਗੀ ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਵੱਢੇ ਜਾਣਗੇ ਅਤੇ ਦੂਜੇ ਲੋਕ ਤੇਰੀ ਧਰਤੀ ਖੋਹ ਕੇ ਆਪਸ ਵਿੱਚ ਵੰਡ ਲੈਣਗੇ ਅਤੇ ਤੂੰ ਓਪਰੀ ਧਰਤੀ ਉੱਤੇ ਜਾਕੇ ਮਰੇਂਗਾ ਅਤੇ ਇਸਰਾਏਲ ਦੀ ਪਰਜਾ ਅਵੱਸ਼ ਹੀ ਬੰਦੀ ਬਣਾ ਕੇ ਦੂਜੀ ਧਰਤੀ ਤੇ ਅਸੀਰ ਕੀਤੇ ਜਾਣਗੇ।9"
About ਆਮੋਸ Chapter 7
Read ਆਮੋਸ Chapter 7 online from the Holy Bible. This chapter is part of the Book of ਆਮੋਸ in the Old Testament. Continue reading with the chapter navigation above or explore the complete book.
Book Information
Book: ਆਮੋਸ
Chapter: 7
Testament: Old Testament
How to Read this Chapter
Use the Previous and Next Chapter buttons to continue reading ਆਮੋਸ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਆਮੋਸ Chapter 7 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਆਮੋਸ Chapter 7?
ਆਮੋਸ Chapter 7 is part of the Book of ਆਮੋਸ in the Holy Bible.
Can I read this chapter online?
Yes. You can read the complete ਆਮੋਸ Chapter 7 online for free with easy chapter navigation.
More Chapters from ਆਮੋਸ
Explore More from ਪੁਰਾਣਾ ਨੇਮ
- 1 ਰਾਜਿਆਂ Chapter 7
- ਦਾਨੀਏਲ Chapter 6
- ਜ਼ਬੂਰ Chapter 107
- 2 ਇਤਹਾਸ Chapter 6
- ਅਸਤਰ Chapter 7
- 2 ਰਾਜਿਆਂ Chapter 2
- ਯਸਾਯਾਹ Chapter 9