ਨਿਆਂਈਆਂ Chapter 18

For English

Read ਨਿਆਂਈਆਂ Chapter 18 Online

Read ਨਿਆਂਈਆਂ Chapter 18 online from the Holy Bible. This chapter is part of the Book of ਨਿਆਂਈਆਂ in the Old Testament. Browse every verse with easy chapter navigation, continue to the next chapter, or explore the complete Book of ਨਿਆਂਈਆਂ and the Holy Bible online.

Choose a Chapter

ਨਿਆਂਈਆਂ 18

ਅਧਿਆਇ 18

1. ਉਨ੍ਹੀਂ ਦਿਨੀਂ ਇਸਰਾਏਲ ਦਾ ਪਾਤਸ਼ਾਹ ਕੋਈ ਨਹੀਂ ਸੀ ਅਤੇ ਉਨ੍ਹੀਂ ਦਿਨੀ ਦਾਨ ਦਾ ਗੋਤ ਆਪਣੇ ਵੱਸਣ ਨੂੰ ਕੋਈ ਪੱਤੀ ਢੂੰਡਦਾ ਸੀ ਇਸ ਲਈ ਜੋ ਉਨ੍ਹਾਂ ਨੂੰ ਉਸ ਦਿਨ ਤੋੜੀ ਇਸਰਾਏਲ ਦਿਆਂ ਗੋਤਾਂ ਵਿੱਚ ਪੂਰੀ ਪੱਤੀ ਨਹੀਂ ਮਿਲੀ ਸੀ।

2. ਸੋ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਮੇ ਆਪਣੇ ਬੰਨਿਓਂ ਸਾਰਾਹ ਅਤੇ ਅਸ਼ਤਾਓਲ ਵਿੱਚੋਂ ਘੱਲੇ ਤਾਂ ਜੋ ਓਹ ਉਸ ਦੇਸ ਦਾ ਖੋਜ ਕੱਢਣ ਅਤੇ ਉਸ ਦੀ ਸੂਹ ਲੈਣ। ਉਨ੍ਹਾਂ ਨੂੰ ਆਖਿਆ ਭਈ ਜਾਓ ਅਤੇ ਦੇਸ ਦੀ ਸੂਹ ਲਓ। ਜਦ ਓਹ ਇਫ਼ਰਾਈਮ ਦੇ ਪਹਾੜ ਮੀਕਾਹ ਦੇ ਘਰ ਆਏ ਤਾਂ ਉੱਥੇ ਉਤਰ ਪਏ।

3. ਜਦ ਮੀਕਾਹ ਦੇ ਘਰ ਕੋਲ ਅੱਪੜੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਛਾਣੀ ਅਤੇ ਓਧਰ ਮੁੜ ਕੇ ਉਸ ਨੂੰ ਆਖਿਆ, ਇੱਥੇ ਤੈਨੂੰ ਕੌਣ ਲਿਆਇਆ? ਅਤੇ ਤੂੰ ਇੱਥੇ ਕੀ ਕਰਦਾ ਹੈਂ? ਅਤੇ ਇੱਥੇ ਤੇਰਾ ਕੀ ਵਿਉਹਾਰ ਹੈ?

4. ਉਸ ਨੇ ਉਨ੍ਹਾਂ ਨੂੰ ਆਖਿਆ, ਮੀਕਾਹ ਨੇ ਮੇਰੇ ਨਾਲ ਇਸ ਤਰਾਂ ਦਾ ਵਿਉਹਾਰ ਕੀਤਾ ਹੈ ਅਤੇ ਮੈਨੂੰ ਤਲਬ ਉੱਤੇ ਰੱਖਿਆ ਅਤੇ ਮੈਂ ਉਹ ਦਾ ਪਰੋਹਤ ਬਣਿਆ ਹਾਂ।

5. ਉਨ੍ਹਾਂ ਨੇ ਉਸ ਨੂੰ ਆਖਿਆ, ਪਰਮੇਸ਼ੁਰ ਕੋਲੋਂ ਸਲਾਹ ਲਓ ਜੋ ਅਸੀਂ ਜਾਣੀਏ ਭਈ ਇਸ ਰਾਹ ਜਿਸ ਦੇ ਵਿੱਚ ਅਸੀਂ ਤੁਰਦੇ ਹਾਂ ਸਾਡੇ ਲਈ ਸਫਲ ਹੋਵੇਗਾ ਕਿ ਨਹੀਂ।

6. ਤਾਂ ਉਸ ਪਰੋਹਤ ਨੇ ਉਨ੍ਹਾਂ ਨੂੰ ਆਖਿਆ, ਸੁਖ ਸਾਂਦ ਨਾਲ ਜਾਓ ਕਿਉਂ ਜੋ ਜਿਹ ਦੇ ਵਿੱਚ ਤੁਸੀਂ ਤੁਰੇ ਹੋ ਤੁਹਾਡਾ ਇਹੋ ਪੈਂਡਾ ਯਹੋਵਾਹ ਦੇ ਸਾਹਮਣੇ ਹੈ।

7. ਸੋ ਪੰਜੇ ਜਣੇ ਜਾ ਨਿੱਕਲੇ ਅਤੇ ਲਾਇਸ਼ ਵਿੱਚ ਆਏ। ਉੱਥੋਂ ਦਿਆਂ ਲੋਕਾਂ ਨੂੰ ਉਨ੍ਹਾਂ ਨੇ ਡਿੱਠਾ ਜੋ ਨਿੰਚਿਤ ਸੈਦੋਨੀਆਂ ਵਾਂਙੁ ਸੁਖ ਸਾਂਦ ਨਾਲ ਰਹਿੰਦੇ ਹਨ ਅਤੇ ਉਸ ਦੇਸ ਵਿੱਚ ਹਾਕਮ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿੱਚ ਔਖ ਦੇਵੇ ਅਤੇ ਸੈਦੋਨੀਆਂ ਤੋਂ ਓਹ ਦੂਰ ਸਨ ਅਤੇ ਕਿਸੇ ਆਦਮੀ ਨਾਲ ਉਨ੍ਹਾਂ ਦਾ ਕੁਝ ਕੰਮ ਨਹੀਂ ਸੀ।

8. ਸੋ ਓਹ ਸਾਰਾਹ ਤੇ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁਛਿਆ ਜੋ ਤੁਸੀਂ ਕੀ ਆਖਦੇ ਹੋ?

9. ਓਹ ਬੋਲੋ, ਉੱਠੋ ਜੋ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰੀਏ ਕਿਉਂ ਜੋ ਅਸੀਂ ਉਹ ਦੇਸ ਡਿੱਠਾ ਹੈ ਅਤੇ ਵੇਖੋ, ਉਹ ਡਾਢਾ ਚੰਗਾ ਹੈ ਅਤੇ ਤੁਸੀਂ ਐਵੇਂ ਬੈਠੇ ਹੋ? ਹੁਣ ਤੁਸੀਂ ਤੁਰਨ ਵਿੱਚ ਅਤੇ ਉਸ ਦੇਸ ਦੇ ਜਿੱਤਣ ਵਿੱਚ ਢਿੱਲ ਨਾ ਲਾਓ।

10. ਜਿਸ ਵੇਲੇ ਤੁਰੋਗੇ ਤਾਂ ਇੱਕ ਨਿਚਿੰਤ ਲੋਕਾਂ ਵਿੱਚ ਅਤੇ ਮੋਕਲੇ ਦੇਸ ਵਿੱਚ ਵੜੋਗੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਤੁਹਾਡੇ ਹੱਥ ਸੌਂਪ ਦਿੱਤਾ ਹੈ। ਉਹ ਇੱਕ ਅਜਿਹਾ ਦੇਸ ਹੈ ਜਿਸ ਦੇ ਵਿੱਚ ਸੰਸਾਰ ਦੀਆਂ ਸਾਰੀਆਂ ਵਸਤਾਂ ਵਿੱਚੋਂ ਕਿਸੇ ਦਾ ਘਾਟਾ ਨਹੀਂ।

11. ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾਹ ਅਤੇ ਅਸ਼ਤਾਓਲ ਦੇ ਛੇ ਸੌ ਮਨੁੱਖ ਸ਼ਸਤ੍ਰ ਬੰਨ੍ਹੇ ਉੱਥੋਂ ਤੁਰ ਪਏ।

12. ਓਹ ਚੜ੍ਹੇ ਅਤੇ ਯਹੂਸਾਹ ਦੇ ਦੇਸ ਦੇ ਕਿਰਯਥ-ਯਾਰੀਮ ਵਿੱਚ ਅੱਪੜ ਕੇ ਤਾਂਬੂ ਲਾਏ। ਇਸ ਲਈ ਅੱਜ ਦੇ ਦਿਨ ਤੀਕਰ ਉਸ ਥਾਂ ਨੂੰ ਓਹ ਮਹਾਨੇਹ-ਦਾਨ ਆਖਦੇ ਹਨ। ਵੇਖੋ, ਇਹ ਕਿਰਯਥ-ਯਾਰੀਮ ਦੇ ਮਗਰ ਹੈ।

13. ਉੱਥੋਂ ਲੰਘ ਕੇ ਇਫ਼ਰਾਈਮ ਦੇ ਪਹਾੜ ਵਿੱਚ ਅੱਪੜ ਪਏ ਅਤੇ ਮੀਕਾਹ ਦੇ ਘਰ ਵਿੱਚ ਆਏ।

14. ਤਦ ਉਨ੍ਹਾਂ ਪੰਜਾਂ ਮਨੁੱਖਾ ਨੇ ਜਿਹੜੇ ਲਾਇਸ਼ ਦੇ ਦੇਸ ਵਿੱਚ ਖੋਜ ਕੱਢਣ ਲਈ ਗਏ ਸਨ ਆਪਣਿਆਂ ਭਰਾਵਾਂ ਨੂੰ ਆਖਿਆ, ਤੁਹਾਨੂੰ ਖਬਰ ਹੈ ਜੋ ਇਨ੍ਹਾਂ ਘਰਾਂ ਵਿੱਚ ਇੱਕ ਏਫ਼ੋਦ ਅਤੇ ਤਰਾਫ਼ੀਮ ਅਤੇ ਉੱਕਰੀ ਹੋਈ ਅਤੇ ਢਲੀ ਹੋਈ ਮੂਰਤ ਹੈ? ਸੋ ਹੁਣ ਵਿਚਾਰੋ ਜੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

15. ਤਦ ਓਹ ਉਸ ਦੀ ਵੱਲ ਗਏ ਅਤੇ ਉਸ ਲੇਵੀ ਜੁਆਨ ਦੀ ਸੁਖ ਸਾਂਦ ਪੁੱਛੀ।

16. ਸੋ ਉਹ ਛੇ ਸੌ ਦਾਨੀ ਸ਼ਸਤ੍ਰ ਬੰਨ੍ਹ ਜੁਆਨ ਲਾਂਘੇ ਦੇ ਫਾਟਕ ਪੁਰ ਖਲੋਤੇ ਰਹੇ।

17. ਅਤੇ ਉਨ੍ਹਾਂ ਪੰਜਾਂ ਨੇ ਜੋ ਦੇਸ ਦੇ ਖੋਜ ਕੱਢਣ ਲਈ ਨਿੱਕਲੇ ਸਨ ਘਰ ਦੇ ਵਿੱਚ ਵੜ ਕੇ ਉੱਕਰੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫ਼ੀਮ ਲੈ ਲਿਆ ਅਤੇ ਪਰੋਹਤ ਉਸ ਛੇ ਸੌ ਮਨੁੱਖਾਂ ਨਾਲ ਸ਼ਸਤ੍ਰ ਬੰਨ੍ਹ ਸਨ ਲਾਂਘੇ ਦੇ ਫਾਟਕ ਉੱਤੇ ਖਲੋਤਾ ਸੀ।

18. ਸੋ ਜਾਂ ਉਨ੍ਹਾਂ ਨੇ ਮੀਕਾਹ ਦੇ ਘਰ ਵਿੱਚ ਵੜ ਕੇ ਉੱਕਰੀ ਹੋਈ ਮੂਰਤ, ਏਫੋਦ, ਤਰਾਫ਼ੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪਰੋਹਤ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਕਰਦੇ ਹੋ?

19. ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਚੁੱਪ ਕਰ! ਆਪਣੇ ਮੂੰਹ ਅੱਗੇ ਹੱਥ ਦੇਹ ਅਤੇ ਸਾਡੇ ਨਾਲ ਤੁਰ ਕੇ ਸਾਡਾ ਪਿਓ ਅਤੇ ਪਰੋਹਤ ਬਣ। ਭਲਾ, ਤੈਨੂੰ ਇੱਕ ਮਨੁੱਖ ਦੇ ਘਰ ਪਰੋਹਤ ਹੋਣਾ ਚੰਗਾ ਹੈ ਯਾ ਇੱਕ ਗੋਤ ਇਸਰਾਏਲੀਆਂ ਦੇ ਇੱਕ ਟੱਬਰ ਦਾ ਪਰੋਹਤ ਹੋਣਾ?

20. ਤਾਂ ਪਰੋਹਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਉੱਕਰੀ ਹੋਈ ਮੂਰਤ ਨੂੰ ਲੈ ਕੇ ਲੋਕਾਂ ਦੇ ਵਿੱਚਕਾਰ ਆਇਆ।

21. ਉਪਰੰਤ ਓਹ ਮੁੜੇ ਅਤੇ ਤੁਰ ਪਏ ਅਤੇ ਬਾਲਕਾਂ, ਡੰਗਰਾਂ ਅਤੇ ਸਾਰੇ ਨਿੱਕ ਸੁੱਕ ਨੂੰ ਅੱਗੇ ਕਰਕੇ ਲੰਘ ਨਿੱਕਲੇ।

22. ਜਦ ਓਹ ਮੀਕਾਹ ਦੇ ਘਰ ਤੋਂ ਕੁਝ ਹੀ ਦੂਰ ਗਏ ਤਾਂ ਮੀਕਾਹ ਦੇ ਘਰ ਦੇ ਆਲੇ ਦੁਆਲੇ ਦੇ ਵਾਸੀ ਇੱਕਠੇ ਹੋ ਕੇ ਦਾਨੀਆਂ ਕੋਲ ਜਾ ਅੱਪੜੇ।

23. ਅਤੇ ਦਾਨੀਆਂ ਨੂੰ ਉਨ੍ਹਾਂ ਨੇ ਜਾ ਵੰਗਾਰਿਆ ਤਾਂ ਉਨ੍ਹਾਂ ਨੇ ਆਪਣੇ ਮੂੰਹ ਮੋੜੇ ਅਰ ਮੀਕਾਹ ਨੂੰ ਆਖਿਆ, ਤੈਨੂੰ ਕੀ ਹੋਇਆ ਜੋ ਇੱਡੀ ਟੋਲੀ ਨਾਲ ਆਉਂਦਾ ਹੈ?

24. ਉਹ ਨੇ ਆਖਿਆ ਕਿ ਤੁਸੀਂ ਮੇਰੇ ਦਿਓਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪਰੋਹਤ ਨੁੰ ਲੈ ਕੇ ਤੁਰ ਪਏ ਤਾਂ ਹੁਣ ਪਿੱਛੇ ਮੇਰਾ ਕੀ ਰਹਿ ਗਿਆ? ਅਤੇ ਫੇਰ ਤੁਸੀਂ ਆਖਦੇ ਹੋ ਜੋ ਤੈਨੂੰ ਕੀ ਹੋਇਆ?

25. ਤਦ ਦਾਨੀਆਂ ਨੇ ਉਹ ਨੂੰ ਆਖਿਆ, ਤੇਰੀ ਅਵਾਜ਼ ਸਾਡੇ ਵਿੱਚ ਨਾ ਸੁਣਾਈ ਦੇਵੇ ਮਤੇ ਕੌੜੇ ਮਨੁੱਖ ਤੇਰੇ ਉੱਤੇ ਉੱਠ ਪੈਣ ਸੋ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਿੰਦ ਦੇ ਨਾਸ ਦਾ ਕਾਰਨ ਬਣ ਜਾਵੇਂ!

26. ਤਾਂ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾਹ ਨੇ ਡਿੱਠਾ ਭਈ ਓਹ ਮੇਰੇ ਨਾਲੋਂ ਤਕੜੇ ਹਨ ਤਾਂ ਮੂੰਹ ਭੁਆ ਕੇ ਘਰ ਨੂੰ ਮੁੜ ਆਇਆ।

27. ਅਤੇ ਓਹਨਾਂ ਨੇ ਮੀਕਾਹ ਦੀਆਂ ਬਣਾਈਆ ਹੋਈਆਂ ਵਸਤਾਂ ਪਰੋਹਤ ਸਣੇ ਲੈ ਲਈਆਂ ਅਤੇ ਲਾਇਸ਼ ਵਿੱਚ ਉਨ੍ਹਾਂ ਲੋਕਾਂ ਕੋਲ ਅੱਪੜ ਪਏ ਜੋ ਸੁਖੀ ਅਤੇ ਨਿੰਚਿਤ ਸਨ ਅਤੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਸ਼ਹਿਰ ਨੂੰ ਸਾੜ ਸੁੱਟਿਆ।

28. ਅਤੇ ਉਨ੍ਹਾਂ ਦਾ ਸਹਾਇਕ ਕੋਈ ਨਹੀਂ ਸੀ ਕਿਉਂ ਜੋ ਉਹ ਸੈਦੋਨ ਤੋਂ ਦੂਰ ਸੀ ਅਤੇ ਕਿਸੇ ਨਾਲ ਵਿਉਹਾਰ ਨਹੀਂ ਕਰਦੇ ਸਨ ਅਤੇ ਉਹ ਬੈਤਰਹੋਬ ਦੀ ਦੂਣ ਵਿੱਚ ਸੀ ਅਤੇ ਉਨ੍ਹਾਂ ਨੇ ਉਹ ਸ਼ਹਿਰ ਫੇਰ ਬਣਾਇਆ ਅਤੇ ਉਸ ਵਿੱਚ ਵੱਸੇ।

29. ਅਤੇ ਉਸ ਸ਼ਹਿਰ ਦਾ ਨਾਉਂ ਦਾਨ ਰੱਖਿਆ ਆਪਣੇ ਪਿਉ ਦਾਨ ਦੇ ਨਾਉਂ ਉੱਤੇ ਜੋ ਇਸਰਾਏਲ ਲਈ ਜੰਮਿਆ ਸੀ ਪਰ ਪਹਿਲਾਂ ਉਸ ਸ਼ਹਿਰ ਦਾ ਨਾਉਂ ਲਾਇਸ਼ ਸੀ।

30. ਦਾਨੀਆਂ ਨੇ ਉਸ ਉੱਕਰੀ ਹੋਈ ਮੂਰਤ ਨੂੰ ਟਿਕਾਇਆ ਅਤੇ ਮਨੱਸ਼ਹ ਦੇ ਪੁੱਤ੍ਰ ਗੇਰਸ਼ੋਮ ਅਤੇ ਉਹ ਦੇ ਪ੍ਰੋਤੇ ਯੋਨਾਥਾਨ ਅਤੇ ਉਹ ਦੇ ਪੁੱਤ੍ਰ ਉਸ ਦੇਸ ਦੀ ਅਸੀਰੀ ਦੇ ਦਿਹਾੜੇ ਤੋੜੀ ਦਾਨੀਆਂ ਦੇ ਪਰੋਹਤ ਬਣੇ ਰਹੇ।

31. ਉਨ੍ਹਾਂ ਸਭਨਾਂ ਦਿਨਾਂ ਵਿੱਚ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਘਰ ਸ਼ੀਲੋਹ ਵਿੱਚ ਰਿਹਾ ਉਨ੍ਹਾਂ ਮੀਕਾਹ ਦੀ ਉੱਕਰੀ ਹੋਈ ਮੂਰਤ ਆਪਣੇ ਲਈ ਖੜੀ ਕਰ ਰੱਖੀ।

About ਨਿਆਂਈਆਂ Chapter 18

Read ਨਿਆਂਈਆਂ Chapter 18 online from the Holy Bible. This chapter is part of the Book of ਨਿਆਂਈਆਂ in the Old Testament. Continue reading with the chapter navigation above or explore the complete book.

Book Information

Book: ਨਿਆਂਈਆਂ
Chapter: 18
Testament: Old Testament

How to Read this Chapter

Use the Previous and Next Chapter buttons to continue reading ਨਿਆਂਈਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਨਿਆਂਈਆਂ Chapter 18 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਨਿਆਂਈਆਂ Chapter 18?

ਨਿਆਂਈਆਂ Chapter 18 is part of the Book of ਨਿਆਂਈਆਂ in the Holy Bible.

Can I read this chapter online?

Yes. You can read the complete ਨਿਆਂਈਆਂ Chapter 18 online for free with easy chapter navigation.

More Chapters from ਨਿਆਂਈਆਂ

  1. ਨਿਆਂਈਆਂ Chapter 9
  2. ਨਿਆਂਈਆਂ Chapter 5
  3. ਨਿਆਂਈਆਂ Chapter 4
  4. ਨਿਆਂਈਆਂ Chapter 20
  5. ਨਿਆਂਈਆਂ Chapter 21
  6. ਨਿਆਂਈਆਂ Chapter 7
  7. ਨਿਆਂਈਆਂ Chapter 3

Explore More from ਪੁਰਾਣਾ ਨੇਮ

  1. ਨਿਆਂਈਆਂ Chapter 1
  2. ਉਤਪਤ Chapter 12
  3. ਕੂਚ Chapter 5
  4. ਲੇਵੀਆਂ Chapter 27
  5. 1 ਇਤਹਾਸ Chapter 24
  6. ਸੁਲੇਮਾਨ ਦਾ ਗੀਤ Chapter 3
  7. ਯਸਾਯਾਹ Chapter 55

Related Chapters & Readings

  1. ਕੂਚ Chapter 17
  2. 1 ਇਤਹਾਸ Chapter 19
  3. ਫ਼ਿਲਿੱਪੀਆਂ Chapter 2
  4. ਵਿਰਲਾਪ Chapter 3
  5. ਹਿਜ਼ਕੀਏਲ Chapter 11
  6. ਮਰਕੁਸ Chapter 10
  7. 1 ਸਮੂਏਲ Chapter 7
Share Your Love

Leave a Reply

Your email address will not be published. Required fields are marked *