ਉਤਪਤ Chapter 16

For English

Read ਉਤਪਤ Chapter 16 Online

Read ਉਤਪਤ Chapter 16 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 16

ਅਧਿਆਇ 16

1. ਸਾਰਈ ਅਬਰਾਮ ਦੀ ਪਤਨੀ ਉਹ ਦੇ ਲਈ ਪੁੱਤ੍ਰ ਨਾ ਜਣੀ। ਉਹ ਦੇ ਕੋਲ ਇੱਕ ਮਿਸਰੀ ਗੋੱਲੀ ਸੀ ਜਿਹਦਾ ਨਾਉਂ ਹਾਜਰਾ ਸੀ।

2. ਤਾਂ ਸਾਰਈ ਨੇ ਅਬਰਾਮ ਨੂੰ ਆਖਿਆ, ਵੇਖ ਯਹੋਵਾਹ ਨੇ ਮੈਨੂੰ ਜਣਨ ਤੋਂ ਠਾਕਿਆ ਹੈ। ਮੇਰੀ ਗੋੱਲੀ ਕੋਲ ਜਾਹ। ਸ਼ਾਇਤ ਮੈਂ ਉਸ ਤੋਂ ਉਲਾਦ ਵਾਲੀ ਬਣਾਈ ਜਾਵਾਂ। ਅਬਰਾਮ ਨੇ ਸਾਰਈ ਦੀ ਗੱਲ ਸੁਣੀ।

3. ਜਦੋਂ ਅਬਰਾਮ ਨੂੰ ਕਨਾਨ ਦੇਸ ਵਿੱਚ ਵੱਸਦਿਆਂ ਦਸ ਵਰ੍ਹੇ ਹੋ ਗਏ ਤਾਂ ਸਾਰਈ ਅਬਰਾਮ ਦੀ ਪਤਨੀ ਨੇ ਆਪਣੀ ਮਿਸਰੀ ਗੋੱਲੀ ਹਾਜਰਾ ਨੂੰ ਲੈਕੇ ਆਪਣੇ ਪਤੀ ਅਬਰਾਮ ਨੂੰ ਉਹ ਦੀ ਤੀਵੀਂ ਬਣਨ ਲਈ ਦਿੱਤਾ।

4. ਉਹ ਹਾਜਰਾ ਕੋਲ ਗਿਆ ਅਤੇ ਉਹ ਗਰਭਣੀ ਹੋਈ। ਜਾਂ ਉਸ ਨੇ ਵੇਖਿਆ ਕਿ ਮੈਂ ਗਰਭਣੀ ਹਾਂ ਤਾਂ ਉਹ ਦੀ ਬੀਬੀ ਉਹ ਦੀਆਂ ਅੱਖਾਂ ਵਿੱਚ ਤੁੱਛ ਹੋ ਗਈ।

5. ਤਾਂ ਸਾਰਈ ਨੇ ਅਬਰਾਮ ਨੂੰ ਆਖਿਆ, ਮੇਰੀ ਹੱਤਿਆ ਤੇਰੇ ਉੱਤੇ ਪਵੇ। ਮੈਂ ਆਪਣੀ ਗੋੱਲੀ ਨੂੰ ਤੇਰੀ ਹਿੱਕ ਨਾਲ ਲਾ ਦਿੱਤਾ ਅਤੇ ਜਦ ਉਸ ਨੇ ਵੇਖਿਆ ਕਿ ਉਹ ਗਰਭਣੀ ਹੋਈ ਹੈ ਤਾਂ ਮੇਰੀ ਕਦਰ ਉਹ ਦੀਆਂ ਅੱਖੀਆਂ ਵਿੱਚ ਘੱਟ ਗਈ। ਯਹੋਵਾਹ ਮੇਰਾ ਅਰ ਤੇਰਾ ਨਿਆਉਂ ਕਰੇ।

6. ਫੇਰ ਅਬਰਾਮ ਨੇ ਸਾਰਈ ਨੂੰ ਆਖਿਆ, ਵੇਖ ਤੇਰੀ ਗੋੱਲੀ ਤੇਰੇ ਵੱਸ ਵਿੱਚ ਹੈ, ਜੋ ਤੇਰੀ ਨਿਗਾਹ ਵਿੱਚ ਚੰਗਾ ਹੈ ਤੂੰ ਉਸ ਨਾਲ ਉਹੀ ਕਰ। ਉਪਰੰਤ ਸਾਰਈ ਨੇ ਉਸ ਨਾਲ ਸਖ਼ਤੀ ਕੀਤੀ ਅਤੇ ਉਹ ਉਸ ਦੇ ਕੋਲੋਂ ਭੱਜ ਗਈ।

7. ਪਰ ਯਹੋਵਾਹ ਦੇ ਦੂਤ ਨੇ ਉਹ ਨੂੰ ਪਾਣੀ ਦੇ ਚਸ਼ਮੇ ਕੋਲ ਉਜਾੜ ਵਿੱਚ ਲੱਭਿਆ ਅਰਥਾਤ ਸੂਰ ਵਾਲੇ ਰਾਹ ਦੇ ਚਸ਼ਮੇ ਕੋਲ।

8. ਉਸ ਨੇ ਆਖਿਆ ਕਿ ਹੇ ਹਾਜਰਾ ਸਾਰਈ ਦੀਏ ਗੋੱਲੀਏ ਤੂੰ ਕਿੱਥੋਂ ਆਈ ਹੈਂ? ਅਤੇ ਕਿੱਧਰ ਜਾਣਾ ਹੈ? ਤਾਂ ਉਸ ਨੇ ਆਖਿਆ ਮੈਂ ਆਪਣੀ ਬੀਬੀ ਸਾਰਈ ਕੋਲੋਂ ਭੱਜ ਆਈ ਹਾਂ।

9. ਫੇਰ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਕਿ ਆਪਣੀ ਬੀਬੀ ਕੋਲ ਮੁੜ ਜਾਹ ਅਤੇ ਆਪਣੇ ਆਪ ਨੂੰ ਉਸ ਦੇ ਤਾਬੇ ਕਰ ਦੇਹ।

10. ਨਾਲੇ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਮੈਂ ਤੇਰੀ ਅੰਸ ਨੂੰ ਐੱਨਾ ਵਧਾਵਾਂਗਾ ਕਿ ਉਹ ਵਾਧੇ ਦੇ ਕਾਰਨ ਗਿਣੀ ਨਾ ਜਾਵੇਗੀ।

11. ਨਾਲੇ ਹੀ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਵੇਖ ਤੂੰ ਗਰਭਣੀ ਹੈਂ ਅਰ ਪੁੱਤ੍ਰ ਜਣੇਂਗੀ। ਉਹ ਦਾ ਨਾਉਂ ਇਸਮਾਏਲ ਰੱਖੀਂ ਕਿਉਂਜੋ ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ।

12. ਪਰ ਉਹ ਜੰਗਲੀ ਖੋਤੇ ਜਿਹਾ ਆਦਮੀ ਹੋਵੇਗਾ। ਉਹ ਦਾ ਹੱਥ ਹਰ ਇੱਕ ਦੇ ਵਿਰੁੱਧ ਅਤੇ ਹਰ ਇੱਕ ਦਾ ਹੱਥ ਉਸ ਦੇ ਵਿਰੁੱਧ ਹੋਵੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵੱਸੇਗਾ।

13. ਉਪਰੰਤ ਉਸ ਨੇ ਯਹੋਵਾਹ ਦਾ ਨਾਮ ਜੋ ਉਹ ਦੇ ਨਾਲ ਬੋਲਦਾ ਸੀ ਇਹ ਰੱਖਿਆ ਕਿ ਤੂੰ ਮੇਰਾ ਵੇਖਣਹਾਰ ਪਰਮੇਸ਼ੁਰ ਹੈਂ ਕਿਉਂਕਿ ਉਸ ਨੇ ਆਖਿਆ ਕੀ ਮੈਂ ਐਥੇ ਉਹ ਦੇ ਮੈਨੂੰ ਵੇਖਣ ਦੇ ਮਗਰੋਂ ਵੀ ਵੇਖਦੀ ਹਾਂ?

14. ਏਸ ਲਈ ਉਹ ਉਸ ਖੂਹ ਦਾ ਨਾਉਂ ਬਏਰ -ਲਹਈ-ਰੋਈ ਆਖਦੇ ਹਨ। ਵੇਖੋ ਓਹ ਕਾਦੇਸ ਅਰ ਬਰਦ ਦੇ ਵਿਚਕਾਰ ਹੈ।

15. ਫੇਰ ਹਾਜਰਾ ਅਬਰਾਮ ਲਈ ਇੱਕ ਪੁੱਤ੍ਰ ਜਣੀ ਅਤੇ ਅਬਰਾਮ ਨੇ ਆਪਣੇ ਪੁੱਤ੍ਰ ਦਾ ਨਾਉਂ ਜਿਹ ਨੂੰ ਹਾਜਰਾ ਜਣੀ ਇਸਮਾਏਲ ਰੱਖਿਆ।

16. ਜਦ ਹਾਜਰਾ ਇਸਮਾਏਲ ਨੂੰ ਅਬਰਾਮ ਲਈ ਜਣੀ ਅਬਰਾਮ ਛਿਆਸੀਆਂ ਵਰਿਹਾਂ ਦਾ ਸੀ।

About ਉਤਪਤ Chapter 16

Read ਉਤਪਤ Chapter 16 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 16
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 16 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 16?

ਉਤਪਤ Chapter 16 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 16 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 6
  3. ਉਤਪਤ Chapter 34
  4. ਉਤਪਤ Chapter 33
  5. ਉਤਪਤ Chapter 24
  6. ਉਤਪਤ Chapter 47
  7. ਉਤਪਤ Chapter 39

Explore More from ਪੁਰਾਣਾ ਨੇਮ

  1. 1 ਰਾਜਿਆਂ Chapter 10
  2. ਅੱਯੂਬ Chapter 23
  3. ਕੂਚ Chapter 38
  4. 1 ਇਤਹਾਸ Chapter 6
  5. ਹਿਜ਼ਕੀਏਲ Chapter 18
  6. ਕਹਾਉਤਾਂ Chapter 16
  7. ਬਿਵਸਥਾ ਸਾਰ Chapter 5

Related Chapters & Readings

  1. 2 ਇਤਹਾਸ Chapter 30
  2. ਮਲਾਕੀ Chapter 4
  3. ਜ਼ਬੂਰ Chapter 87
  4. ਹਿਜ਼ਕੀਏਲ Chapter 44
  5. ਮਰਕੁਸ Chapter 5
  6. ਹਿਜ਼ਕੀਏਲ Chapter 17
  7. 2 ਇਤਹਾਸ Chapter 18
Share Your Love

Leave a Reply

Your email address will not be published. Required fields are marked *