Read ਜ਼ਬੂਰ Chapter 10 Online
Read ਜ਼ਬੂਰ Chapter 10 online from the Holy Bible. This chapter is part of the Book of ਜ਼ਬੂਰ in the Old Testament. Browse every verse with easy chapter navigation, continue to the next chapter, or explore the complete Book of ਜ਼ਬੂਰ and the Holy Bible online.
Choose a Chapter
ਜ਼ਬੂਰ 10
ਅਧਿਆਇ 10
1. ਹੇ ਯਹੋਵਾਹ, ਤੂੰ ਦੂਰ ਕਿਉਂ ਖੜਾ ਰਹਿੰਦਾ ਹੈਂ? ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈਂ?
2. ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦਾ ਪਿੱਛਾ ਤੁੰਦੀ ਨਾਲ ਕਰਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਓਹਨਾਂ ਵਿੱਚ ਓਹ ਆਪ ਫਸ ਜਾਣ!
3. ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ ਫੂੰ ਕਰਦਾ ਹੈ, ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।
4. ਦੁਸ਼ਟ ਆਪਣੇ ਮੁਖ ਦੇ ਹੰਕਾਰ ਦੇ ਕਾਰਨ ਉਹ ਨੂੰ ਨਹੀਂ ਭਾਲੇਗਾ, ਉਸ ਦਾ ਸਾਰਾ ਵਿਚਾਰ ਏਹ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ!
5. ਉਹ ਦੀ ਚਾਲ ਹਰ ਵੇਲੇ ਇਸਥਿਰ ਹੁੰਦੀ ਹੈ, ਤੇਰੇ ਨਿਆਉਂ ਉਹ ਦੀ ਸਮਝ ਤੋਂ ਉੱਚੇ ਹਨ, ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੁੰਕਾਰੇ ਮਾਰਦਾ ਹੈ।
6. ਉਹ ਆਪਣੇ ਮਨ ਵਿੱਚ ਆਖਦਾ ਹੈ ਭਈ ਮੈਂ ਕਦੇ ਨਾ ਡੋਲਾਂਗਾ, ਪੀੜ੍ਹੀਓਂ ਪੀੜ੍ਹੀ ਮੈਂ ਦੁਖ ਵਿੱਚ ਨਹੀਂ ਹੋਵਾਂਗਾ।
7. ਉਹ ਦਾ ਮੂੰਹ ਫਿਟਕਾਰ, ਛਲ ਅਰ ਅਨ੍ਹੇਰ ਨਾਲ ਭਰਿਆ ਹੋਇਆ ਹੈ, ਉਹ ਦੀ ਜੀਭ ਦੇ ਹੇਠ ਸ਼ਰਾਰਤ ਅਰ ਬਦੀ ਹੈ।
8. ਉਹ ਪਿੰਡਾਂ ਦੇ ਓਹਲਿਆਂ ਵਿੱਚ ਬਹਿੰਦਾ ਹੈ, ਉਹ ਗੁਪਤ ਥਾਂਵਾਂ ਵਿੱਚ ਨਿਰਦੋਸ਼ਾਂ ਦਾ ਘਾਤ ਕਰਦਾ ਹੈ, ਉਹ ਦੀਆਂ ਅੱਖੀਆਂ ਅਨਾਥਾਂ ਦੀ ਤੱਕ ਵਿੱਚ ਲੱਗੀਆਂ ਹੋਈਆਂ ਹਨ।
9. ਜਿਵੇਂ ਬਬਰ ਸ਼ੇਰ ਆਪਣੇ ਘੁਰਨੇ ਵਿੱਚ, ਤਿਵੇਂ ਹੀ ਉਹ ਆਪਣੇ ਗੁਪਤ ਥਾਂ ਵਿੱਚ ਛਹਿ ਕੇ ਬੈਠਾ ਰਹਿੰਦਾ ਹੈ, ਉਹ ਮਸਕੀਨ ਨੂੰ ਫੜਨ ਲਈ ਛਹਿ ਵਿੱਚ ਬੈਠਦਾ ਹੈ, ਉਹ ਮਸਕੀਨ ਨੂੰ ਆਪਣੇ ਜਾਲ ਵਿੱਚ ਧੂਹ ਫੜ ਲੈਂਦਾ ਹੈ।
10. ਉਹ ਦਾਬਾ ਮਾਰ ਕੇ ਝੁਕ ਜਾਂਦਾ ਹੈ, ਅਨਾਥ ਉਹ ਦਿਆਂ ਬਲ ਵਾਲੇ ਹੱਥੀਂ ਡਿੱਗ ਪੈਂਦੇ ਹਨ।
11. ਉਸ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ ਭੁੱਲ ਗਿਆ ਹੈ, ਉਸ ਆਪਣਾ ਮੂੰਹ ਛਿਪਾਇਆ ਹੈ, ਉਹ ਕਦੀ ਵੀ ਨਾ ਵੇਖੇਗਾ!
12. ਉੱਠ, ਹੇ ਯਹੋਵਾਹ! ਹੇ ਪਰਮੇਸ਼ੁਰ, ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ।
13. ਦੁਸ਼ਟ ਨੇ ਕਿਉਂ ਪਰਮੇਸ਼ੁਰ ਨੂੰ ਤੁੱਛ ਜਾਤਾ ਹੈ, ਅਤੇ ਆਪਣੇ ਮਨ ਵਿੱਚ ਆਖਿਆ ਕਿ ਤੂੰ ਪੁੱਛ ਗਿੱਛ ਨਹੀਂ ਕਰੇਂਗਾ?
14. ਤੈਂ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਰ ਡਾਹ ਉੱਤੇ ਨਿਗਾਹ ਰੱਖਦਾ ਹੈਂ, ਭਈ ਆਪਣੇ ਹੀ ਹੱਥ ਵਿੱਚ ਲੈ ਲਵੇਂ। ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈਂ!
15. ਦੁਸ਼ਟ ਦੀ ਬਾਹ ਭੰਨ ਸੁੱਟ! ਦੁਸ਼ਟ ਦੀ ਬਦੀ ਨੂੰ ਭਾਲ ਜਦ ਤੱਕ ਕੁਝ ਹੋਰ ਨਾ ਲੱਭੇ।
16. ਯਹੋਵਾਹ ਜੁੱਗੋ ਜੁੱਗ ਪਾਤਸ਼ਾਹ ਹੈ। ਪਰਾਈਆਂ ਕੌਮਾਂ ਉਹ ਦੇ ਦੇਸ ਵਿੱਚੋਂ ਨਸ਼ਟ ਹੋ ਗਈਆਂ।
17. ਹੇ ਯਹੋਵਾਹ, ਤੂੰ ਮਸਕੀਨਾਂ ਦੀ ਇੱਛਿਆ ਸੁਣੀ ਹੈ, ਤੂੰ ਉਨ੍ਹਾਂ ਦਿਆਂ ਮਨਾਂ ਨੂੰ ਦ੍ਰਿੜ੍ਹ ਕਰੇਂਗਾ, ਤੂੰ ਆਪਣਾ ਕੰਨ ਲਾਏਂਗਾ,
18. ਤਾਂ ਜੋ ਤੂੰ ਯਤੀਮ ਅਰ ਸਤਾਏ ਹੋਏ ਦਾ ਨਿਆਉਂ ਕਰੇਂ, ਭਈ ਇਨਸਾਨ ਜਿਹੜਾ ਮਿੱਟੀ ਦਾ ਹੈ ਫੇਰ ਕਦੀ ਅਨ੍ਹੇਰ ਨਾ ਕਰੇ।
About ਜ਼ਬੂਰ Chapter 10
Read ਜ਼ਬੂਰ Chapter 10 online from the Holy Bible. This chapter is part of the Book of ਜ਼ਬੂਰ in the Old Testament. Continue reading with the chapter navigation above or explore the complete book.
Book Information
Book: ਜ਼ਬੂਰ
Chapter: 10
Testament: Old Testament
How to Read this Chapter
Use the Previous and Next Chapter buttons to continue reading ਜ਼ਬੂਰ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਜ਼ਬੂਰ Chapter 10 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਜ਼ਬੂਰ Chapter 10?
ਜ਼ਬੂਰ Chapter 10 is part of the Book of ਜ਼ਬੂਰ in the Holy Bible.
Can I read this chapter online?
Yes. You can read the complete ਜ਼ਬੂਰ Chapter 10 online for free with easy chapter navigation.
More Chapters from ਜ਼ਬੂਰ
- ਜ਼ਬੂਰ Chapter 56
- ਜ਼ਬੂਰ Chapter 3
- ਜ਼ਬੂਰ Chapter 127
- ਜ਼ਬੂਰ Chapter 111
- ਜ਼ਬੂਰ Chapter 145
- ਜ਼ਬੂਰ Chapter 97
- ਜ਼ਬੂਰ Chapter 91
Explore More from ਪੁਰਾਣਾ ਨੇਮ
- ਜ਼ਕਰਯਾਹ Chapter 2
- ਲੇਵੀਆਂ Chapter 11
- 1 ਸਮੂਏਲ Chapter 5
- ਨਿਆਂਈਆਂ Chapter 4
- ਹਿਜ਼ਕੀਏਲ Chapter 32
- ਯਿਰਮਿਯਾਹ Chapter 50
- ਹਿਜ਼ਕੀਏਲ Chapter 7