ਉਤਪਤ Chapter 15

For English

Read ਉਤਪਤ Chapter 15 Online

Read ਉਤਪਤ Chapter 15 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 15

ਅਧਿਆਇ 15

1. ਇਨ੍ਹਾਂ ਗੱਲਾਂ ਦੇ ਮਗਰੋਂ ਯਹੋਵਾਹ ਦਾ ਵਚਨ ਅਬਰਾਮ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅੱਤ ਵੱਡਾ ਅਜਰ ਹਾਂ।

2. ਉਪਰੰਤ ਅਬਰਾਮ ਨੇ ਆਖਿਆ ਹੇ ਯਹੋਵਾਹ ਪ੍ਰਭੁ ਤੂੰ ਮੈਨੂੰ ਕੀ ਦੇਵੇਂਗਾ? ਕਿਉਂਜੋ ਮੈਂ ਔਤ ਜਾਂਦਾ ਹਾਂ ਅਰ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ।

3. ਨਾਲੇ ਅਬਰਾਮ ਨੇ ਆਖਿਆ ਵੇਖ ਤੈਂ ਮੈਨੂੰ ਕੋਈ ਅੰਸ ਨਾ ਦਿੱਤੀ ਅਰ ਵੇਖ ਮੇਰਾ ਘਰਜੰਮ ਮੇਰਾ ਵਾਰਿਸ ਹੋਵੇਗਾ।

4. ਤਾਂ ਵੇਖੋ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਤੁਖ਼ਮ ਵਿੱਚੋਂ ਨਿੱਕਲੇਗਾ ਤੇਰਾ ਵਾਰਿਸ ਹੋਵੇਗਾ।

5. ਤਾਂ ਉਹ ਉਸ ਨੂੰ ਬਾਹਰ ਲੈ ਗਿਆ ਅਰ ਆਖਿਆ ਅਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਨ੍ਹਾਂ ਨੂੰ ਗਿਣ ਸੱਕੇਂ, ਫੇਰ ਉਸ ਨੇ ਉਹ ਨੂੰ ਆਖਿਆ ਐਂਨੀ ਹੀ ਤੇਰੀ ਅੰਸ ਹੋਵੇਗੀ।

6. ਉਸ ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਉਸ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿ ਆ।

7. ਅਤੇ ਉਸ ਨੇ ਉਹ ਨੂੰ ਆਖਿਆ, ਮੈਂ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਤੋਂ ਕੱਢ ਲੈ ਆਇਆ ਹਾਂ ਤਾਂਜੋ ਮੈਂ ਤੈਨੂੰ ਇਹ ਧਰਤੀ ਤੇਰੀ ਮਿਲਖ ਹੋਣ ਲਈ ਦਿਆਂ।

8. ਤਾਂ ਉਸ ਨੇ ਆਖਿਆ, ਹੇ ਪ੍ਰਭੁ ਯਹੋਵਾਹ ਮੈਂ ਕਿਸ ਤਰਾਂ ਜਾਣਾਂ ਕਿ ਮੈਂ ਉਹ ਨੂੰ ਮਿਲਖ ਵਿੱਚ ਲਵਾਂਗਾ?

9. ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਲਈ ਇੱਕ ਤਿੰਨਾਂ ਵਰਿਹਾਂ ਦੀ ਵਹਿੜ ਅਰ ਇੱਕ ਤਿੰਨਾਂ ਵਰਿਹਾਂ ਦੀ ਬੱਕਰੀ ਅਰ ਇੱਕ ਤਿੰਨਾਂ ਵਰਿਹਾਂ ਦਾ ਛੱਤ੍ਰਾ ਅਰ ਇੱਕ ਘੁੱਗੀ ਅਰ ਇੱਕ ਕਬੂਤਰ ਦਾ ਬੱਚਾ ਲੈ।

10. ਤਾਂ ਉਹ ਉਸ ਦੇ ਲਈ ਏਹ ਸਭ ਲੈ ਆਇਆ ਅਤੇ ਉਨ੍ਹਾਂ ਦੇ ਦੋ ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ ਪਰ ਪੰਛੀਆਂ ਦੇ ਟੋਟੇ ਨਾ ਕੀਤੇ।

11. ਜਦ ਸ਼ਿਕਾਰੀ ਪੰਖੇਰੂ ਉਨ੍ਹਾਂ ਲੋਥਾਂ ਉੱਤੇ ਉਤਰੇ ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ।

12. ਜਾਂ ਸੂਰਜ ਡੁੱਬਣ ਲੱਗਾ ਤਾਂ ਗੂੜ੍ਹੀ ਨੀਂਦਰ ਅਬਰਾਮ ਉੱਤੇ ਆ ਪਈ ਅਤੇ ਵੇਖੋ ਇੱਕ ਵੱਡਾ ਡਰਾਉਣਾ ਅਨ੍ਹੇਰਾ ਉਹ ਦੇ ਉੱਤੇ ਛਾ ਗਿਆ।

13. ਉਸ ਨੇ ਅਬਰਾਮ ਨੂੰ ਆਖਿਆ, ਤੂੰ ਸੱਚ ਜਾਣ ਭਈ ਤੇਰੀ ਅੰਸ ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ ਅਤੇ ਉਨ੍ਹਾਂ ਦੀ ਗ਼ੁਲਾਮੀ ਕਰੇਗੀ ਅਰ ਓਹ ਉਨ੍ਹਾਂ ਨੂੰ ਚਾਰ ਸੌ ਵਰਿਹਾਂ ਤੀਕ ਦੁੱਖ ਦੇਣਗੇ।

14. ਅਤੇ ਉਸ ਕੌਮ ਦਾ ਵੀ ਜਿਹ ਦੀ ਉਹ ਗ਼ੁਲਾਮੀ ਕਰਨਗੇ ਮੈਂ ਨਿਆਉਂ ਕਰਾਂਗਾ ਅਤੇ ਇਹਦੇ ਮਗਰੋਂ ਓਹ ਵੱਡੇ ਮਾਲ ਧਨ ਨਾਲ ਨਿੱਕਲ ਆਉਣਗੇ।

15. ਪਰ ਤੂੰ ਆਪਣੇ ਪਿਉ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ।

16. ਤੂੰ ਚੰਗੇ ਬਿਰਧਪੁਣੇ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਐੱਧਰ ਫੇਰ ਮੁੜਣਗੇ ਕਿਉਂਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ।

17. ਐਉਂ ਹੋਇਆ ਕਿ ਸੂਰਜ ਆਥਣਿਆ ਅਤੇ ਅਨ੍ਹੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਰ ਬਲਦੀ ਮਸਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ।

18. ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦੇ ਦਿੱਤੀ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੀਕ।

19. ਅਤੇ ਕੇਨੀ ਅਰ ਕਨਿੱਜ਼ੀ ਅਰ ਕਦਮੋਨੀ।

20. ਅਰ ਹਿੱਤੀ ਅਰ ਪਰਿੱਜ਼ੀ ਅਰ ਰਫਾਈਮ।

21. ਅਰ ਅਮੋਰੀ ਅਰ ਕਨਾਨੀ ਅਰ ਗਿਰਗਾਸ਼ੀ ਅਰ ਯਬੂਸੀ ਏਹ ਵੀ ਦੇ ਦਿੱਤੇ।

About ਉਤਪਤ Chapter 15

Read ਉਤਪਤ Chapter 15 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 15
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 15 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 15?

ਉਤਪਤ Chapter 15 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 15 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 24
  5. ਉਤਪਤ Chapter 23
  6. ਉਤਪਤ Chapter 8
  7. ਉਤਪਤ Chapter 49

Explore More from ਪੁਰਾਣਾ ਨੇਮ

  1. ਅੱਯੂਬ Chapter 28
  2. ਉਤਪਤ Chapter 39
  3. ਲੇਵੀਆਂ Chapter 14
  4. ਜ਼ਬੂਰ Chapter 52
  5. 2 ਇਤਹਾਸ Chapter 14
  6. ਯਿਰਮਿਯਾਹ Chapter 21
  7. ਕਹਾਉਤਾਂ Chapter 28

Related Chapters & Readings

  1. ਇਬਰਾਨੀਆਂ Chapter 6
  2. ਜ਼ਬੂਰ Chapter 142
  3. 1 ਰਾਜਿਆਂ Chapter 1
  4. 1 ਰਾਜਿਆਂ Chapter 11
  5. 2 ਕੁਰਿੰਥੀਆਂ Chapter 1
  6. ਮੱਤੀ Chapter 24
  7. ਯੂਹੰਨਾ Chapter 10
Share Your Love

Leave a Reply

Your email address will not be published. Required fields are marked *