ਕੂਚ Chapter 22

For English

Read ਕੂਚ Chapter 22 Online

Read ਕੂਚ Chapter 22 online from the Holy Bible. This chapter is part of the Book of ਕੂਚ in the Old Testament. Browse every verse with easy chapter navigation, continue to the next chapter, or explore the complete Book of ਕੂਚ and the Holy Bible online.

Choose a Chapter

ਕੂਚ 22

ਅਧਿਆਇ 22

1. ਜੇ ਕੋਈ ਮਨੁੱਖ ਬਲਦ ਯਾ ਭੇਡ ਚੁਰਾਵੇ ਯਾ ਉਸ ਨੂੰ ਮਾਰ ਸੁੱਟੇ ਯਾ ਉਸ ਨੂੰ ਵੇਚ ਦੇਵੇ ਤਾਂ ਚੌਣੇ ਵਿੱਚੋਂ ਉਸ ਦੇ ਵੱਟੇ ਪੰਜ ਬਲਦ ਅਤੇ ਇੱਜੜ ਵਿੱਚੋਂ ਉਸ ਦੇ ਵੱਟੇ ਚਾਰ ਭੇਡਾਂ ਵੱਟਾ ਭਰੇ।

2. ਜੇ ਉਹ ਚੋਰ ਸੰਨ੍ਹ ਲਾਉਂਦਾ ਫੜਿਆ ਜਾਵੇ ਅਤੇ ਉਹ ਮਾਰ ਨਾਲ ਮਰ ਜਾਵੇ ਤਾਂ ਏਹ ਖੂਨ ਦਾ ਦੋਸ਼ ਨਹੀਂ ਹੈ।

3. ਪਰ ਜੇ ਉਸ ਉੱਤੇ ਸੂਰਜ ਚੜ੍ਹ ਜਾਵੇ ਤਾਂ ਉਹ ਦੇ ਲਈ ਖੂਨ ਦਾ ਦੋਸ਼ ਹੋਵੇਗਾ, ਉਹ ਵੱਟਾ ਭਰ ਦੇਵੇ। ਜੇ ਉਹ ਦੇ ਕੋਲ ਕੁਝ ਨਹੀਂ ਹੈ ਤਾਂ ਉਹ ਆਪਣੀ ਚੋਰੀ ਦੇ ਕਾਰਨ ਵੇਚਿਆ ਜਾਵੇ।

4. ਜੇ ਚੋਰੀ ਦਾ ਮਾਲ ਉਹ ਦੇ ਹੱਥੋਂ ਜੀਉਂਦਾ ਲੱਭ ਜਾਵੇ ਭਾਵੇਂ ਖੋਤਾ ਭਾਵੇਂ ਭੇਡ ਤਾਂ ਉਹ ਦੂਣਾ ਵੱਟਾ ਭਰੇ।

5. ਜਦ ਕੋਈ ਮਨੁੱਖ ਪੈਲੀ ਯਾ ਦਾਖ ਦੇ ਬਾਗ਼ ਨੂੰ ਖਿਲਾ ਦੇਵੇ ਯਾ ਆਪਣਾ ਪਸੂ ਛੱਡੇ ਜੋ ਉਹ ਦੂਜੇ ਦੀ ਪੈਲੀ ਨੂੰ ਖਾ ਜਾਵੇ ਤਾਂ ਆਪਣੇ ਖੇਤ ਦੀ ਅੱਤ ਉੱਤਮ ਪੈਦਾਵਾਰ ਤੋਂ ਯਾ ਬਾਗ਼ ਦੀ ਅੱਤ ਉੱਤਮ ਦਾਖ ਤੋਂ ਵੱਟਾ ਭਰੇ।

6. ਜੇ ਕਦੀ ਅੱਗ ਭਖ ਉੱਠੇ ਅਤੇ ਕੰਡੇ ਕਾਠ ਨੂੰ ਐਉਂ ਜਾ ਲੱਗੇ ਕਿ ਅੰਨ ਦਾ ਖਲਵਾੜਾ ਯਾ ਅੰਨ ਦੀ ਖੜੀ ਪੈਲੀ ਯਾ ਖੇਤ ਸੜ ਜਾਵੇ ਤਾਂ ਅੱਗ ਦੇ ਲਾਉਣ ਵਾਲਾ ਜਰੂਰ ਵੱਟਾ ਭਰੇ।

7. ਜਦ ਕੋਈ ਮਨੁੱਖ ਆਪਣੇ ਗਵਾਂਢੀ ਨੂੰ ਚਾਂਦੀ ਯਾ ਗਹਿਣਾ ਰੱਖਣ ਲਈ ਦੇਵੇ ਪਰ ਉਹ ਉਸ ਮਨੱਖ ਦੇ ਘਰੋਂ ਚਰਾਇਆ ਜਾਵੇ ਜੇ ਚੋਰ ਫੜਿਆ ਜਾਵੇ ਤਾਂ ਉਹ ਦੂਣਾ ਭਰੇ।

8. ਪਰ ਜੇ ਚੋਰ ਨਾ ਫੜਿਆ ਜਾਵੇ ਤਾਂ ਘਰ ਦਾ ਮਾਲਕ ਨਿਆਈਆਂ ਦੇ ਕੋਲ ਲਿਆਂਦਾ ਜਾਵੇ ਤਾਂ ਜੋ ਮਾਲੂਮ ਹੋਵੇ ਕਿ ਉਸ ਨੇ ਆਪਣੇ ਹੱਥ ਆਪਣੇ ਗੁਵਾਂਢੀ ਦੇ ਮਾਲ ਧਨ ਨੂੰ ਲਾਇਆ ਹੈ ਕਿ ਨਹੀਂ।

9. ਅਪਰਾਧ ਦੀ ਹਰ ਪਰਕਾਰ ਦੀ ਗੱਲ ਵਿੱਚ ਭਾਵੇਂ ਬਲਦ ਦੀ ਭਾਂਵੇ ਖੋਤੇ ਦੀ ਭਾਵੇਂ ਭੇਡ ਦੀ ਭਾਵੇਂ ਚਾਦਰ ਦੀ ਭਾਵੇਂ ਕਿਸੇ ਗੁਵਾਚੀ ਹੋਈ ਚੀਜ ਦੀ ਜਿਸ ਵਿਖੇ ਕੋਈ ਆਖੇ ਕਿ ਏਹੋ ਹੀ ਹੈ ਤਾਂ ਉਹ ਦੋਹਾਂ ਦੀ ਗੱਲ ਨਿਆਇਆਂ ਕੋਲ ਆਵੇ ਅਤੇ ਜਿਹ ਨੂੰ ਨਿਆਈ ਦੋਸ਼ੀ ਠਹਿਰਾਉਣ ਉਹ ਆਪਣੇ ਗੁਵਾਂਢੀ ਨੂੰ ਦੂਣਾ ਭਰ ਦੇਵੇ।

10. ਜੇ ਕੋਈ ਮਨੁੱਖ ਆਪਣੇ ਗੁਵਾਂਢੀ ਨੂੰ ਖੋਤਾ ਯਾ ਬਲਦ ਯਾ ਭੇਡ ਯਾ ਕੋਈ ਪਸੂ ਸਾਂਭਣ ਲਈ ਦੇਵੇ ਅਰ ਉਹ ਮਰ ਜਾਵੇ ਯਾ ਸੱਟ ਖਾ ਜਾਵੇ ਯਾ ਕਿਸੇ ਦੇ ਵੇਖੇ ਬਿਨਾ ਕਿਤੇ ਹੱਕਿਆ ਜਾਵੇ।

11. ਤਾਂ ਉਨ੍ਹਾਂ ਦੋਹਾਂ ਦੇ ਵਿੱਚ ਯਹੋਵਾਹ ਦੀ ਸੌਂਹ ਹੋਵੇਗੀ ਭਈ ਉਸ ਨੇ ਆਪਣੇ ਗਵਾਂਢੀ ਦੇ ਮਾਲ ਨੂੰ ਹੱਥ ਨਹੀਂ ਲਾਇਆ ਅਤੇ ਉਹ ਦਾ ਮਾਲਕ ਸੁਣ ਲਵੇ ਤਾਂ ਉਹ ਵੱਟਾ ਨਾ ਭਰੇ।

12. ਜੇ ਉਹ ਸੱਚ ਮੁੱਚ ਉਸ ਤੋਂ ਚੁਰਾਇਆ ਜਾਵੇ ਤਾਂ ਉਹ ਉਸ ਦੇ ਮਾਲਕ ਨੂੰ ਵੱਟਾ ਭਰੇ।

13. ਜੇ ਉਹ ਸੱਚ ਮੁੱਚ ਪਾੜਿਆ ਜਾਵੇ ਤਾਂ ਉਹ ਉਸ ਨੂੰ ਉਗਾਹੀ ਵਿੱਚ ਲਿਆਵੇ ਅਤੇ ਪਾੜੇ ਹੋਏ ਦਾ ਵੱਟਾ ਨਾ ਭਰੇ।

14. ਜਦ ਕੋਈ ਮਨੁੱਖ ਆਪਣੇ ਗੁਵਾਂਢੀ ਤੋਂ ਕੁਝ ਉਧਾਰ ਲਵੇ ਅਰ ਉਹ ਸੱਟ ਖਾ ਜਾਵੇ ਯਾ ਮਰ ਜਾਵੇ ਜਦ ਕਿ ਉਹ ਦਾ ਮਾਲਕ ਕੋਲ ਨਹੀਂ ਹੈ ਤਾਂ ਉਹ ਜਰੂਰ ਵੱਟਾ ਭਰੇ।

15. ਜੇ ਉਹ ਦਾ ਮਾਲਕ ਉਹ ਦੇ ਕੋਲ ਹੋਵੇਂ ਤਾਂ ਉਹ ਵੱਟਾ ਨਾ ਭਰੇ ਜੇ ਉਹ ਭਾੜੇ ਉੱਤੇ ਹੋਵੇ ਤਾਂ ਭਾੜੇ ਵਿੱਚ ਗਿਣਿਆ ਜਾਵੇ।

16. ਜਦ ਕੋਈ ਮਨੁੱਖ ਕਿਸੇ ਕੁਆਰੀ ਨੂੰ ਜਿਹ ਦੀ ਕੁੜਮਾਈ ਨਹੀਂ ਹੋਈ ਝਾਂਸਾ ਦੇਵੇ ਅਤੇ ਉਸ ਦੇ ਨਾਲ ਲੇਟੇ ਉਹ ਜਰੂਰ ਉਸ ਦਾ ਮੁੱਲ ਦੇਕੇ ਉਸ ਨੂੰ ਵਿਆਹ ਲਵੇ।

17. ਜੇ ਉਸ ਦਾ ਪਿਤਾ ਉਸ ਨੂੰ ਦੇਣ ਤੋਂ ਉੱਕਾ ਹੀ ਇਨਕਾਰੀ ਹੋਵੇ ਤਾਂ ਉਹ ਕੁਆਰੀਆਂ ਦੇ ਮਹਿਰ ਅਨੁਸਾਰ ਚਾਂਦੀ ਤੋਲ ਕੇ ਦੇਵੇ।

18. ਤੂੰ ਜਾਦੂਗਰਨੀ ਨੂੰ ਜੀਉਂਦੀ ਨਾ ਛੱਡ।

19. ਜੇ ਕੋਈ ਪਸੂ ਨਾਲ ਕੁਕਰਮ ਕਰੇ ਉਹ ਜਰੂਰ ਮਾਰਿਆ ਜਾਵੇ।

20. ਜਿਹੜਾ ਕੇਵਲ ਯਹੋਵਾਹ ਤੋਂ ਬਿਨਾ ਹੋਰ ਦੇਵਤਿਆੰ ਨੂੰ ਬਲੀਆਂ ਚੜ੍ਹਾਵੇ ਉਸ ਦਾ ਸੱਤਿਆ ਨਾਸ ਕੀਤਾ ਜਾਵੇ।

21. ਤੁਸੀ ਪਰਦੇਸੀ ਨੂੰ ਨਾ ਸਤਾਓ ਨਾ ਦੁਖ ਦਿਓ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਰਹੇ।

22. ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ।

23. ਜੇ ਤੁਸੀ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਓਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈ ਜਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ।

24. ਅਤੇ ਮੇਰਾ ਕਰੋਧ ਭੜਕ ਉੱਠੇਗਾ ਅਰ ਮੈਂ ਤੁਹਾਨੂੰ ਤੇਗ ਨਾਲ ਵੱਢ ਸੂੱਟਾਂਗਾ ਅਤੇ ਤੁਹਾਡੀਆਂ ਤੀਵੀਆਂ ਵਿਧਵਾ ਅਤੇ ਤੁਹਾਡੇ ਪੁੱਤ੍ਰ ਯਤੀਮ ਹੋ ਜਾਣਗੇ।

25. ਜੇ ਤੂੰ ਮੇਰੀ ਪਰਜਾ ਵਿੱਚੋਂ ਆਪਣੇ ਨਾਲ ਦੇ ਕਿਸੇ ਕੰਗਾਲ ਨੂੰ ਚਾਂਦੀ ਉਧਾਰ ਦੇਵੇਂ ਤਾਂ ਤੂੰ ਉਹ ਦਾ ਬਿਆਜੜੀਆ ਨਾ ਬਣ, ਤੂੰ ਉਸ ਉੱਤੇ ਬਿਆਜ ਨਾ ਲਾਵੀਂ।

26. ਜੇ ਤੂੰ ਆਪਣੇ ਗੂਵਾਂਡੀ ਦੀ ਚਾਦਰ ਗਹਿਣੇ ਰੱਖੇਂ ਤਾਂ ਸੂਰਜ ਦੇ ਡੁੱਬਣ ਤੋਂ ਪਹਿਲਾਂ ਉਹ ਨੂੰ ਮੋੜ ਦੇਹ।

27. ਕਿਉਂ ਜੋ ਉਹੀ ਉਸ ਦਾ ਓਢਣਾ ਹੈ। ਏਹ ਉਸ ਦੇ ਸਰੀਰ ਲਈ ਚਾਦਰ ਹੈ, ਉਹ ਕਾਹਦੇ ਵਿੱਚ ਲੰਮਾ ਪਵੇਗਾ? ਐਉਂ ਹੋਵੇਗਾ ਕਿ ਜਦ ਉਹ ਮੇਰੇ ਅੱਗੇ ਦੁਹਾਈ ਦੇਵੇਗਾ ਤਾਂ ਮੈਂ ਸੁਣਾਂਗਾ ਕਿਉਂ ਜੋ ਮੈਂ ਕਿਰਪਾਲੂ ਹਾਂ।

28. ਤੂੰ ਨਿਆਇਆਂ ਨੂੰ ਨਾ ਕੋਸ ਅਤੇ ਆਪਣੇ ਲੋਕਾਂ ਦੇ ਪਰਧਾਨ ਨੂੰ ਫਿਟਕਾਰ ਨਾ ਦੇਹ।

29. ਆਪਣੇ ਖਲਵਾੜੇ ਅਤੇ ਆਪਣੇ ਕੋਹਲੂ ਦੇ ਰਸ ਦੇ ਚੜ੍ਹਾਉਣ ਲਈ ਢਿੱਲ ਨਾ ਕਰ।

30. ਐਉਂ ਤੂੰ ਆਪਣੇ ਬਲਦ ਅਤੇ ਆਪਣੀ ਭੇਡ ਨਾਲ ਕਰ ਕਿ ਸੱਤ ਦਿਨ ਉਹ ਆਪਣੀ ਮਾਂ ਨਾਲ ਰਹੇ ਪਰ ਅੱਠਵੇਂ ਦਿਨ ਉਹ ਤੂੰ ਮੈਨੂੰ ਦੇਹ।

31. ਤੁਸੀ ਮੇਰੇ ਲਈ ਪਵਿੱਤ੍ਰ ਮਨੁੱਖ ਹੋਵੋ ਇਸ ਲਈ ਦਰਿੰਦਿਆਂ ਤੋਂ ਪਾੜਿਆ ਹੋਇਆ ਮਾਸ ਨਾ ਖਾਓ। ਤੁਸੀਂ ਉਹ ਨੂੰ ਕੁੱਤਿਆਂ ਅੱਗੇ ਸੁੱਟ ਦਿਓ।

About ਕੂਚ Chapter 22

Read ਕੂਚ Chapter 22 online from the Holy Bible. This chapter is part of the Book of ਕੂਚ in the Old Testament. Continue reading with the chapter navigation above or explore the complete book.

Book Information

Book: ਕੂਚ
Chapter: 22
Testament: Old Testament

How to Read this Chapter

Use the Previous and Next Chapter buttons to continue reading ਕੂਚ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕੂਚ Chapter 22 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕੂਚ Chapter 22?

ਕੂਚ Chapter 22 is part of the Book of ਕੂਚ in the Holy Bible.

Can I read this chapter online?

Yes. You can read the complete ਕੂਚ Chapter 22 online for free with easy chapter navigation.

More Chapters from ਕੂਚ

  1. ਕੂਚ Chapter 24
  2. ਕੂਚ Chapter 15
  3. ਕੂਚ Chapter 11
  4. ਕੂਚ Chapter 32
  5. ਕੂਚ Chapter 30
  6. ਕੂਚ Chapter 28
  7. ਕੂਚ Chapter 26

Explore More from ਪੁਰਾਣਾ ਨੇਮ

  1. ਉਤਪਤ Chapter 34
  2. ਯਹੋਸ਼ੁਆ Chapter 9
  3. ਬਿਵਸਥਾ ਸਾਰ Chapter 3
  4. 2 ਇਤਹਾਸ Chapter 9
  5. ਉਤਪਤ Chapter 9
  6. 1 ਸਮੂਏਲ Chapter 20
  7. 1 ਰਾਜਿਆਂ Chapter 10

Related Chapters & Readings

  1. ਯੂਹੰਨਾ Chapter 14
  2. ਉਤਪਤ Chapter 8
  3. ਮੱਤੀ Chapter 19
  4. ਗਿਣਤੀ Chapter 20
  5. ਯਸਾਯਾਹ Chapter 64
  6. ਹਿਜ਼ਕੀਏਲ Chapter 23
  7. ਉਤਪਤ Chapter 33
Share Your Love

Leave a Reply

Your email address will not be published. Required fields are marked *