ਗਿਣਤੀ Chapter 28

For English

Read ਗਿਣਤੀ Chapter 28 Online

Read ਗਿਣਤੀ Chapter 28 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 28

ਅਧਿਆਇ 28

1. ਯਹੋਵਾਹ ਮੂਸਾ ਨੂੰ ਬੋਲਿਆ,

2. ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕੇ ਉਨ੍ਹਾਂ ਨੂੰ ਆਖ ਭਈ ਮੇਰਾ ਚੜ੍ਹਾਵਾ ਅਰਥਾਤ ਮੇਰਾ ਪਰਸ਼ਾਦ ਅੱਗ ਦੀ ਭੇਟ ਲਈ ਜਿਹੜੀ ਮੇਰੇ ਲਈ ਸੁੰਗਧਤਾ ਹੋਵੇ ਚੇਤੇ ਰੱਖੋ ਤਾਂ ਜੋ ਠਹਿਰਾਏ ਹੋਏ ਸਮੇਂ ਉੱਤੇ ਤੁਸੀਂ ਮੇਰੇ ਲਈ ਚੜ੍ਹਾਇਆ ਕਰੋ।

3. ਅਤੇ ਤੂੰ ਉਨ੍ਹਾਂ ਨੂੰ ਆਖੀਂ, ਅੱਗ ਦੀ ਭੇਟ ਏਹ ਹੈ ਜਿਹੜੀ ਤੁਸੀਂ ਯਹੋਵਾਹ ਲਈ ਚੜ੍ਹਾਓ, ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਨਿੱਤ ਦੋ ਦੋ ਸਦਾ ਦੀ ਹੋਮ ਦੀ ਬਲੀ ਲਈ।

4. ਇੱਕ ਲੇਲਾ ਤੂੰ ਸਵੇਰ ਨੂੰ ਚੜ੍ਹਾ ਅਤੇ ਦੂਜਾ ਲੇਲਾ ਤੂੰ ਸ਼ਾਮਾਂ ਨੂੰ ਚੜ੍ਹਾ।

5. ਨਾਲੇ ਏਫ਼ੇ ਦਾ ਦਸਵੰਧ ਮੈਦੇ ਦਾ ਮੈਦੇ ਦੀ ਭੇਟ ਲਈ ਖ਼ਾਲਸ ਤੇਲ ਦੇ ਹੀਨ ਦੀ ਚੌਥਾਈ ਵਿੱਚ ਮਿਲਿਆ ਹੋਇਆ।

6. ਏਹ ਅਖੰਡ ਹੋਮ ਬਲੀ ਹੈ ਜਿਹੜੀ ਸੀਨਈ ਦੇ ਪਹਾੜ ਉੱਤੇ ਠਹਿਰਾਈ ਗਈ ਕਿ ਉਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਬਲੀ ਹੋਵੇ।

7. ਉਹ ਦੇ ਪੀਣ ਦੀ ਭੇਟ ਹੀਨ ਦੀ ਚੌਥਾਈ ਇੱਕ ਲੇਲੇ ਲਈ ਹੋਵੇ ਅਤੇ ਪਵਿੱਤ੍ਰ ਅਸਥਾਨ ਵਿੱਚ ਤੂੰ ਉਹ ਨੂੰ ਯਹੋਵਾਹ ਲਈ ਤੁੰਧ ਮਦ ਦੇ ਪੀਣ ਦੀ ਭੇਟ ਕਰਕੇ ਡੋਹਲ ਦੇਈਂ।

8. ਅਤੇ ਦੂਜਾ ਲੇਲਾ ਸ਼ਾਮਾਂ ਨੂੰ ਚੜ੍ਹਾਈਂ। ਸਵੇਰ ਦੇ ਮੈਦੇ ਦੀ ਭੇਟ ਵਾਂਙੁ ਅਤੇ ਉਸ ਦੇ ਪੀਣ ਦੀ ਭੇਟ ਵਾਂਙੁ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈਂ।

9. ਅਤੇ ਸਬਤ ਦੇ ਦਿਨ ਤੂੰ ਦੋ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਤੇਲ ਮਿਲੇ ਹੋਏ ਮੈਦੇ ਦੇ ਦੋ ਦਸਵੰਧ ਮੈਦੇ ਦੀ ਬਲੀ ਲਈ ਨਾਲੇ ਉਸ ਦੇ ਪੀਣ ਦੀ ਭੇਟ ਚੜ੍ਹਾਓ।

10. ਏਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਅਖੰਡ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।

11. ਆਪਣੇ ਮਹੀਨਿਆਂ ਦੇ ਆਦ ਵਿੱਚ ਤੁਸੀਂ ਯਹੋਵਾਹ ਲਈ ਹੋਮ ਬਲੀ ਲਈ ਦੋ ਵਹਿੜੇ ਅਤੇ ਇੱਕ ਛੱਤ੍ਰਾ ਅਤੇ ਸੱਤ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਇਆ ਕਰੋ।

12. ਅਤੇ ਹਰ ਇੱਕ ਵਹਿੜੇ ਦੇ ਮੈਦੇ ਦੀ ਭੇਟ ਲਈ ਤਿੰਨ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ ਅਤੇ ਹਰ ਛੱਤ੍ਰੇ ਦੇ ਮੈਦੇ ਦੀ ਭੇਟ ਲਈ ਦੋ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ।

13. ਹਰ ਲੇਲੇ ਦੇ ਮੈਦੇ ਦੀ ਭੇਟ ਲਈ ਇੱਕ ਦਸਵੰਧ ਮੈਦੇ ਦਾ ਤੇਲ ਮਿਲਿਆ ਹੋਇਆ ਹੋਵੇ। ਏਹ ਹੋਮ ਦੀ ਬਲੀ ਯਹੋਵਾਹ ਲਈ ਸੁਗਧੰਤਾ ਦੀ ਅੱਗ ਦੀ ਭੇਟ ਹੋਵੇਗੀ।

14. ਉਨ੍ਹਾਂ ਦੇ ਪੀਣ ਦੀਆਂ ਭੇਟਾਂ ਹਰ ਵਹਿੜੇ ਲਈ ਅੱਧਾ ਹੀਨ ਮਧ ਅਤੇ ਹਰ ਛੱਤ੍ਰੇ ਲਈ ਹੀਨ ਦੀ ਤਿਹਾਈ ਅਤੇ ਹਰ ਲੇਲੇ ਲਈ ਹੀਨ ਦੀ ਚੌਥਾਈ ਹੋਵੇ। ਏਹ ਸਾਰੇ ਵਰ੍ਹੇ ਦੇ ਹਰ ਮਹੀਨੇ ਦੀ ਹੋਮ ਦੀ ਬਲੀ ਹੋਵੇ।

15. ਅਤੇ ਯਹੋਵਾਹ ਲਈ ਪਾਪ ਦੀ ਬਲੀ ਇੱਕ ਬੱਕਰਾ ਹੋਵੇ। ਅਖੰਡ ਹੋਮ ਦੀ ਬਲੀ ਦੇ ਨਾਲ ਏਹ ਅਤੇ ਉਸ ਦੇ ਪੀਣ ਦੀ ਭੇਟ ਚੜ੍ਹਾਈ ਜਾਵੇ।

16. ਅਤੇ ਪਹਿਲੇ ਮਹੀਨੇ ਦੇ ਚੌਧਵੇਂ ਦਿਨ ਯਹੋਵਾਹ ਦੀ ਪਸਾਹ ਹੋਵੇ।

17. ਅਤੇ ਏਸੇ ਮਹੀਨੇ ਦੇ ਪੰਦਰਵੇਂ ਦਿਨ ਇੱਕ ਪਰਬ ਹੋਵੇ ਅਤੇ ਸੱਤ ਦਿਨ ਤੀਕ ਪਤੀਰੀ ਰੋਟੀ ਖਾਧੀ ਜਾਵੇ।

18. ਪਹਿਲੇ ਦਿਨ ਇੱਕ ਪਵਿੱਤ੍ਰ ਸਭਾ ਹੋਵੇ। ਤੁਸੀਂ ਕੋਈ ਕੰਮ ਧੰਦਾ ਨਾ ਕਰਨਾ।

19. ਪਰ ਤੁਸੀਂ ਅੱਗ ਦੀ ਭੇਟ ਚੜ੍ਹਾਇਓ ਜਿਹੜੀ ਯਹੋਵਾਹ ਲਈ ਹੋਮ ਦੀ ਬਲੀ ਹੋਵੇ। ਦੋ ਵਹਿੜੇ, ਇੱਕ ਛੱਤ੍ਰਾ ਅਤੇ ਸੱਤ ਇੱਕ ਸਾਲੇ ਲੇਲੇ ਏਹ ਤੁਹਾਡੇ ਬੱਜ ਤੋਂ ਰਹਿਤ ਹੋਣ।

20. ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਮਿਲੇ ਹੋਏ ਮੈਦੇ ਦੀ ਹੋਵੇ। ਹਰ ਵਹਿੜੇ ਲਈ ਤਿੰਨ ਦਸਵੰਧ, ਹਰ ਛੱਤ੍ਰੇ ਲਈ ਦੋ ਦਸਵੰਧ ਚੜ੍ਹਾਓ।

21. ਤੂੰ ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਲਈ ਇੱਕ ਦਸਵੰਧ ਚੜ੍ਹਾ।

22. ਅਤੇ ਇੱਕ ਬੱਕਰਾ ਤੁਹਾਡੇ ਪਾਪ ਦੇ ਲਈ ਪਰਾਸਚਿਤ ਲਈ ਪਾਪ ਦੀ ਬਲੀ ਹੋਵੇ।

23. ਅਤੇ ਸਵੇਰ ਦੀ ਹੋਮ ਦੀ ਬਲੀ ਬਿਨਾ ਜਿਹੜੀ ਅਖੰਡ ਹੋਮ ਬਲੀ ਹੈ ਤੁਸੀਂ ਇਨ੍ਹਾਂ ਨੂੰ ਚੜ੍ਹਾਇਓ।

24. ਏਸੇ ਤਰਾਂ ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਲਈ ਪਰਸ਼ਾਦ ਚੜ੍ਹਾਇਓ ਜਿਹੜਾ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ ਅਤੇ ਏਹ ਅਖੰਡ ਹੋਮ ਬਲੀ ਅਤੇ ਪੀਣ ਦੀ ਭੇਟ ਦੇ ਬਿਨਾ ਚੜ੍ਹਾਇਆ ਜਾਵੇ।

25. ਸੱਤਵੇਂ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇ। ਉਸ ਵਿੱਚ ਕੋਈ ਕੰਮ ਧੰਦਾ ਨਾ ਕਰਨਾ।

26. ਪਹਿਲੇ ਫਲਾਂ ਦੇ ਦਿਨ ਜਦ ਤੁਸੀਂ ਅਠਵਾਰਿਆਂ ਦੇ ਪਰਬ ਵਿੱਚ ਯਹੋਵਾਹ ਲਈ ਨਵੀਂ ਮੈਦੇ ਦੀ ਭੇਟ ਚੜ੍ਹਾਓ ਤਾਂ ਤੁਹਾਡੀ ਇੱਕ ਪਵਿੱਤ੍ਰ ਸਭਾ ਹੋਵੇ। ਤੁਸੀਂ ਕੋਈ ਕੰਮ ਧੰਦਾ ਨਾ ਕਰਨਾ।

27. ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਦੀ ਬਲੀ ਚੜ੍ਹਾਇਓ ਅਰਥਾਤ ਦੋ ਵਹਿੜੇ, ਇੱਕ ਛੱਤ੍ਰਾ ਅਤੇ ਸੱਤ ਇੱਕ ਸਾਲੇ ਲੇਲੇ।

28. ਨਾਲੇ ਉਨ੍ਹਾਂ ਦੀ ਤੇਲ ਮਿਲੇ ਹੋਏ ਮੈਦੇ ਦੀ ਭੇਟ। ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਹਰ ਛੱਤ੍ਰੇ ਲਈ ਦੋ ਦਸਵੰਧ।

29. ਉਨ੍ਹਾਂ ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਲਈ ਇੱਕ ਦਸਵੰਧ।

30. ਨਾਲੇ ਇੱਕ ਬੱਕਰਾ ਤੁਹਾਡੇ ਪਰਾਸਚਿਤ ਲਈ ਚੜ੍ਹਾਇਆ ਜਾਵੇ।

31. ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਦੀ ਭੇਟ ਤੋਂ ਬਿਨਾ ਤੁਸੀਂ ਉਨ੍ਹਾਂ ਨੂੰ ਜਿਹੜੇ ਬੱਜ ਤੋਂ ਰਹਿਤ ਹੋਣ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਚੜ੍ਹਾਇਆ ਕਰੋ।

About ਗਿਣਤੀ Chapter 28

Read ਗਿਣਤੀ Chapter 28 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 28
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 28 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 28?

ਗਿਣਤੀ Chapter 28 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 28 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 3
  3. ਗਿਣਤੀ Chapter 33
  4. ਗਿਣਤੀ Chapter 10
  5. ਗਿਣਤੀ Chapter 36
  6. ਗਿਣਤੀ Chapter 8
  7. ਗਿਣਤੀ Chapter 35

Explore More from ਪੁਰਾਣਾ ਨੇਮ

  1. ਯਸਾਯਾਹ Chapter 61
  2. ਕੂਚ Chapter 9
  3. ਯਿਰਮਿਯਾਹ Chapter 30
  4. 1 ਰਾਜਿਆਂ Chapter 12
  5. ਯਿਰਮਿਯਾਹ Chapter 10
  6. ਉਤਪਤ Chapter 41
  7. 2 ਰਾਜਿਆਂ Chapter 24

Related Chapters & Readings

  1. ਮੱਤੀ Chapter 2
  2. ਜ਼ਬੂਰ Chapter 115
  3. ਜ਼ਬੂਰ Chapter 110
  4. ਯਸਾਯਾਹ Chapter 26
  5. ਉਪਦੇਸ਼ਕ Chapter 2
  6. ਯਸਾਯਾਹ Chapter 54
  7. ਜ਼ਬੂਰ Chapter 135
Share Your Love

Leave a Reply

Your email address will not be published. Required fields are marked *