Read ਕਹਾਉਤਾਂ Chapter 28 Online
Read ਕਹਾਉਤਾਂ Chapter 28 online from the Holy Bible. This chapter is part of the Book of ਕਹਾਉਤਾਂ in the Old Testament. Browse every verse with easy chapter navigation, continue to the next chapter, or explore the complete Book of ਕਹਾਉਤਾਂ and the Holy Bible online.
Choose a Chapter
ਕਹਾਉਤਾਂ 28
ਅਧਿਆਇ 28
1. ਦੁਸ਼ਟ ਨੱਠਦੇ ਹਨ ਭਾਵੇਂ ਕੋਈ ਪਿੱਛਾ ਕਰਨ ਵਾਲਾ ਵੀ ਨਾ ਹੋਵੇ, ਪਰ ਧਰਮੀ ਸ਼ੇਰ ਵਾਂਙੁ ਨਿਡਰ ਰਹਿੰਦੇ ਹਨ।
2. ਦੇਸ ਦੇ ਅਪਰਾਧ ਕਰਕੇ ਉਹ ਦੇ ਸਰਦਾਰ ਬਾਹਲੇ ਹੁੰਦੇ ਹਨ ਪਰ ਸਿਆਣੇ ਅਤੇ ਗਿਆਨਵਾਨ ਆਦਮੀ ਦੇ ਦੁਆਰਾ ਉਹ ਘਲਿਆਰ ਚਿਰ ਤਾਈਂ ਬਣਿਆ ਰਹੇਗਾ।
3. ਲੋੜਕੂ ਪੁਰਖ ਜੋ ਗਰੀਬਾਂ ਨੂੰ ਦਬਾਉਂਦਾ ਹੈ, ਉਹ ਵਾਛੜ ਦੇ ਮੀਂਹ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ।
4. ਬਿਵਸਥਾ ਦੇ ਤਿਆਗਣ ਵਾਲੇ ਦੁਸ਼ਟਾਂ ਦੀ ਮਹਿਮਾਂ ਕਰਦੇ ਹਨ, ਪਰ ਬਿਵਸਥਾ ਦੀ ਪਾਲਨਾ ਕਰਨ ਵਾਲੇ ਉਨ੍ਹਾਂ ਨਾਲ ਝਗੜਦੇ ਹਨ।
5. ਬੁਰੇ ਮਨੁੱਖ ਨਿਆਉਂ ਨਹੀਂ ਸਮਝਦੇ, ਪਰੰਤੂ ਯਹੋਵਾਹ ਦੇ ਤਾਲਿਬ ਸਭ ਕੁਝ ਸਮਝਦੇ ਹਨ।
6. ਦੀਣ ਜੋ ਖਰਿਆਈ ਵਿੱਚ ਚੱਲਦਾ ਹੈ, ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ ਭਾਵੇਂ ਉਹ ਧਨੀ ਵੀ ਹੋਵੇ।
7. ਬਿਵਸਥਾ ਦੀ ਪਾਲਨਾ ਕਰਨ ਵਾਲਾ ਸਮਝਦਾਰ ਪੁੱਤਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਉ ਦਾ ਮੂੰਹ ਕਾਲਾ ਕਰਦਾ ਹੈ।
8. ਜਿਹੜਾ ਬਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇਕੱਠਾ ਕਰਦਾ ਹੈ।
9. ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਹੁੰਦੀ ਹੈ।
10. ਜਿਹੜਾ ਸਚਿਆਰ ਨੂੰ ਖੋਟੇ ਰਾਹ ਤੋਂ ਘੁਮਾ ਦਿੰਦਾ ਹੈ, ਉਹ ਆਪਣੇ ਟੋਏ ਵਿੱਚ ਆਪ ਡਿੱਗ ਪਵੇਗਾ, ਪਰ ਖਰੇ ਲੋਕ ਚੰਗੀ ਮਿਰਾਸ ਪਾਉਣਗੇ।
11. ਧਨਵਾਨ ਪੁਰਸ਼ ਆਪਣੀ ਨਿਗਾਹ ਵਿੱਚ ਬੁੱਧਵਾਨ ਹੁੰਦਾ ਹੈ। ਪਰ ਮੱਤ ਵਾਲਾ ਗਰੀਬ ਉਹ ਨੂੰ ਬੁੱਝ ਲੈਂਦਾ ਹੈ।
12. ਜਦੋਂ ਧਰਮੀ ਜਿੱਤਦੇ ਹਨ ਤਾਂ ਬੜੀ ਸੋਭਾ ਹੁੰਦੀ ਹੈ, ਪਰ ਜਾਂ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁਕ ਜਾਂਦੇ ਹਨ।
13. ਜਿਹੜਾ ਆਪਣੇ ਅਪਰਾਧਾਂ ਨੂੰ ਲਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਿਮ ਕੀਤਾ ਜਾਵੇਗਾ।
14. ਧੰਨ ਹੈ ਉਹ ਮਨੁੱਖ ਜਿਹੜਾ ਸਦਾ ਭੈ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ।
15. ਗਰੀਬ ਰਈਅਤ ਉੱਤੇ ਦੁਸ਼ਟ ਹਾਕਮ ਗੱਜਣ ਵਾਲੇ ਸ਼ੀਂਹ, ਅਤੇ ਫਿਰਦੇ ਰਿੱਛ ਵਰਗਾ ਹੈ।
16. ਸਮਝਹੀਣ ਹਾਕਮ ਬਹੁਤਾ ਔਖਾ ਕਰਨ ਵਾਲਾ ਵੀ ਹੁੰਦਾ ਹੈ, ਪਰ ਜੋ ਲੋਭ ਤੋਂ ਘਿਣ ਕਰਦਾ ਹੈ ਉਹ ਆਪਣੇ ਦਿਨ ਲੰਮੇ ਕਰੇਗਾ।
17. ਜਿਸ ਆਦਮੀ ਉੱਤੇ ਕਿਸੇ ਜਾਨ ਦਾ ਖ਼ੂਨ ਦਾ ਭਾਰ ਹੈ, ਉਹ ਟੋਏ ਵੱਲ ਨੱਸਦਾ ਹੈ,—ਕੋਈ ਉਹ ਨੂੰ ਨਾ ਰੋਕੇ!
18. ਜਿਹੜਾ ਨੇਕ ਚਾਲ ਚੱਲਦਾ ਹੈ ਉਹ ਤਾਂ ਬਚਾਇਆ ਜਾਵੇਗਾ, ਪਰ ਜਿਹ ਦੇ ਰਾਹ ਪੁੱਠੇ ਹਨ ਉਹ ਝੱਬਦੇ ਡਿੱਗ ਪਵੇਗਾ।
19. ਜਿਹੜਾ ਆਪਣੀ ਜ਼ਮੀਨ ਵਹੁੰਦਾ ਹੈ ਉਹ ਰੋਟੀ ਨਾਲ ਰੱਜੇਗਾ। ਪਰ ਜਿਹੜਾ ਕੂੜ ਦਾ ਪਿੱਛਾ ਕਰਦਾ ਹੈ ਉਹ ਗਰੀਬੀ ਨਾਲ ਰੱਜੇਗਾ,
20. ਸੱਚੇ ਪੁਰਸ਼ ਉੱਤੇ ਘਨੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਬਿਨਾ ਡੰਨ ਦੇ ਨਾ ਛੁੱਟੇਗਾ।
21. ਪੱਖ ਪਾਤ ਕਰਨਾ ਚੰਗਾ ਨਹੀਂ, ਪਰ ਰੋਟੀ ਦੀ ਇੱਕ ਬੁਰਕੀ ਦੇ ਨਮਿੱਤ ਮਨੁੱਖ ਅਪਰਾਧ ਕਰੇਗਾ।
22. ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ।
23. ਆਦਮੀ ਨੂੰ ਤਾੜਾਂ ਦੇਣ ਵਾਲਾ ਓੜਕ ਨੂੰ ਉਸ ਨਾਲੋਂ ਜਿਹੜਾ ਜੀਭ ਨਾਲ ਝੋਲੀ ਚੁੱਕਦਾ ਹੈ ਬਾਹਲੀ ਕਿਰਪਾ ਪਾਵੇਗਾ।
24. ਜਿਹੜਾ ਆਪਣੇ ਪਿਉ ਯਾ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ, ਭਈ ਇਹ ਕੋਈ ਅਪਰਾਧ ਨਹੀਂ ਹੈ, ਉਹ ਉਜਾੜੂ ਦਾ ਮੇਲੀ ਹੈ।
25. ਲੋਭੀ ਪੁਰਸ਼ ਝਗੜਾ ਛੇੜਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਮੋਟਾ ਕੀਤਾ ਜਾਵੇਗਾ।
26. ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਮੱਤ ਨਾਲ ਤੁਰਦਾ ਹੈ ਉਹ ਛੁਡਾਇਆ ਜਾਵੇਗਾ।
27. ਜਿਹੜਾ ਦੀਣਾਂ ਨੂੰ ਦਾਨ ਕਰਦਾ ਹੈ ਉਹ ਨੂੰ ਕੋਈ ਥੁੜ ਨਾ ਹੋਵੇਗੀ, ਪਰ ਜੋ ਓਹਨਾਂ ਵੱਲੋਂ ਅੱਖੀਆਂ ਮੋੜ ਲੈਂਦਾ ਹੈ ਉਹ ਦੇ ਉੱਤੇ ਬਾਹਲੇ ਸਰਾਪ ਪੈਣਗੇ।
28. ਜਦ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁਕ ਜਾਂਦੇ ਹਨ, ਪਰ ਜਦੋਂ ਓਹ ਮਿਟ ਜਾਂਦੇ ਹਨ ਤਾਂ ਧਰਮੀ ਵਧ ਜਾਂਦੇ ਹਨ।
About ਕਹਾਉਤਾਂ Chapter 28
Read ਕਹਾਉਤਾਂ Chapter 28 online from the Holy Bible. This chapter is part of the Book of ਕਹਾਉਤਾਂ in the Old Testament. Continue reading with the chapter navigation above or explore the complete book.
Book Information
Book: ਕਹਾਉਤਾਂ
Chapter: 28
Testament: Old Testament
How to Read this Chapter
Use the Previous and Next Chapter buttons to continue reading ਕਹਾਉਤਾਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਕਹਾਉਤਾਂ Chapter 28 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਕਹਾਉਤਾਂ Chapter 28?
ਕਹਾਉਤਾਂ Chapter 28 is part of the Book of ਕਹਾਉਤਾਂ in the Holy Bible.
Can I read this chapter online?
Yes. You can read the complete ਕਹਾਉਤਾਂ Chapter 28 online for free with easy chapter navigation.