ਉਤਪਤ Chapter 22

For English

Read ਉਤਪਤ Chapter 22 Online

Read ਉਤਪਤ Chapter 22 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 22

ਅਧਿਆਇ 22

1. ਇਨ੍ਹਾਂ ਗੱਲਾਂ ਦੇ ਪਿਛੋਂ ਐਉਂ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ, ਹੇ ਅਬਰਾਹਾਮ! ਅੱਗੋਂ ਉਸ ਨੇ ਆਖਿਆ ਮੈਂ ਹਾਜਰ ਹਾਂ।

2. ਤਾਂ ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।

3. ਤਦ ਅਬਰਾਹਾਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਅਰ ਆਪਣੇ ਦੋ ਜੁਆਣ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਨਾਲ ਲਿਆ ਅਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ।

4. ਤਾਂ ਤੀਜੇ ਦਿਨ ਅਬਰਾਹਾਮ ਨੇ ਆਪਣੀਆ ਅੱਖਾਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਡਿੱਠਾ।

5. ਤਾਂ ਅਬਰਾਹਾਮ ਨੇ ਆਪਣੇ ਜੁਆਨਾਂ ਨੂੰ ਆਖਿਆ, ਤੁਸੀਂ ਏਥੇ ਗਧੇ ਦੇ ਕੋਲ ਬੈਠੇ ਰਹੋ। ਮੈਂ ਅਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ।

6. ਅਬਰਾਹਾਮ ਨੇ ਹੋਮ ਦੀ ਬਲੀ ਦੀਆਂ ਲਕੜੀਆਂ ਲੈਕੇ ਆਪਣੇ ਪੁੱਤ੍ਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਅਰ ਛੁਰੀ ਫੜ ਲਈ ਅਰ ਦੋਵੇਂ ਇੱਕਠੇ ਤੁਰੇ ਗਏ।

7. ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, ਪਿਤਾ ਜੀ, ਉਸ ਆਖਿਆ, ਪੁੱਤ੍ਰ ਕੀ ਗੱਲ ਹੈ? ਉਸ ਆਖਿਆ, ਵੇਖ ਅਗਨੀ ਅਰ ਲਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ?

8. ਅਬਰਾਹਾਮ ਨੇ ਆਖਿਆ, ਹੇ ਮੇਰੇ ਪੁੱਤ੍ਰ ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਊਗਾ ਤਾਂ ਓਹ ਦੋਵੇਂ ਇੱਕਠੇ ਤੁਰੇ ਗਏ।

9. ਓਹ ਉਸ ਥਾਂ ਉੱਤੇ ਜਾ ਪੁੱਜੇ ਜਿਹੜੀ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ। ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਰ ਉਸ ਉੱਤੇ ਲਕੜੀਆਂ ਚੁਣ ਦਿੱਤੀਆਂ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਬੰਨ੍ਹਕੇ ਜਗਵੇਦੀ ਪੁਰ ਲਕੜੀਆਂ ਦੇ ਉੱਤੇ ਰੱਖ ਦਿੱਤਾ।

10. ਤਾਂ ਜਿਵੇਂ ਹੀ ਅਬਰਾਹਾਮ ਨੇ ਹੱਥ ਕੱਢਕੇ ਛੁਰੀ ਫੜੀ ਕਿ ਆਪਣੇ ਪੁੱਤ੍ਰ ਨੂੰ ਕੋਹੇ।

11. ਤਾਂ ਯਹੋਵਾਹ ਦੇ ਦੂਤ ਨੇ ਉਹ ਨੂੰ ਅਕਾਸ਼ ਤੋਂ ਪੁਕਾਰਿਆ ,“ਅਬਰਾਹਾਮ ਅਬਰਾਹਾਮ!” ਉਸ ਉੱਤਰ ਦਿੱਤਾ, ਮੈਂ ਹਾਜਰ ਹਾਂ।

12. ਉਸ ਆਖਿਆ, ਤੂੰ ਏਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂ ਜੋ ਤੈਂ ਆਪਣੇ ਪੁੱਤ੍ਰ, ਹਾਂ ਆਪਣੇ ਇਕਲੌਤੇ ਪੁੱਤ੍ਰ ਦਾ ਵੀ ਸਰਫਾ ਨਹੀਂ ਕੀਤਾ।

13. ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕਕੇ ਡਿੱਠਾ ਤਾਂ ਵੇਖੋ ਉਹ ਦੇ ਪਿੱਛੇ ਇੱਕ ਛੱਤ੍ਰਾ ਸੀ ਜਿਹਦੇ ਸਿੰਙ ਇੱਕ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਗਿਆ ਅਰ ਛੱਤ੍ਰੇ ਨੂੰ ਫੜ ਕੇ ਲੈ ਆਂਦਾ ਅਰ ਉਸਨੂੰ ਆਪਣੇ ਪੁੱਤ੍ਰ ਦੀ ਥਾਂ ਹੋਮ ਦੀ ਬਲੀ ਚੜਾਇਆ।

14. ਤਾਂ ਅਬਰਾਹਾਮ ਨੇ ਉਸ ਥਾਂ ਦਾ ਨਾਉਂ ਯਹੋਵਾਹ ਯਿਰਹ ਰੱਖਿਆ ਜਿਹੜਾ ਅੱਜ ਤੀਕ ਆਖੀਦਾ ਹੈ ਕਿ ਯਹੋਵਾਹ ਦੇ ਪਰਬਤ ਉੱਤੇ ਦਿੱਤਾ ਜਾਵੇਗਾ।

15. ਫੇਰ ਯਹੋਵਾਹ ਦੇ ਦੂਤ ਨੇ ਅਕਾਸ਼ੋਂ ਅਬਰਾਹਾਮ ਨੂੰ ਦੂਜੀ ਵਾਰ ਸੱਦਿਆ।

16. ਅਤੇ ਆਖਿਆ, ਮੈਂ ਆਪ ਆਪਣੀ ਸੌਂਹ ਖਾਧੀ ਹੈ ਯਹੋਵਾਹ ਦਾ ਵਾਕ ਹੈ ਕਿਉਂਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤ੍ਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ।

17. ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਵਾਂਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜਾ ਕਰੇਗੀ।

18. ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।

19. ਤਾਂ ਅਬਰਾਹਾਮ ਆਪਣੇ ਜੁਆਣਾਂ ਕੋਲ ਮੁੜ ਆਇਆ ਅਤੇ ਓਹ ਉੱਠਕੇ ਬਏਰਸਬਾ ਨੂੰ ਇੱਕਠੇ ਚਲੇ ਆਏ ਅਰ ਅਬਰਾਹਾਮ ਬਏਰਸਬਾ ਵਿੱਚ ਆ ਟਿਕਿਆ।

20. ਏਹਨਾਂ ਗੱਲਾਂ ਦੇ ਪਿੱਛੋ ਐਉਂ ਹੋਇਆ ਕਿ ਅਬਰਾਹਾਮ ਨੂੰ ਦੱਸਿਆ ਗਿਆ ਕਿ ਵੇਖ ਮਿਲਕਾਹ ਵੀ ਤੇਰੇ ਭਰਾ ਨਾਹੋਰ ਲਈ ਪੁੱਤ੍ਰਾਂ ਨੂੰ ਜਣੀ ਹੈ।

21. ਅਰਥਾਤ ਉਸ ਉਹ ਦਾ ਪਲੋਠੀ ਦਾ ਅਤੇ ਉਸਦਾ ਭਰਾ ਬੂਜ ਅਤੇ ਕਮੂਏਲ ਅਰਾਮ ਦਾ ਪਿਤਾ।

22. ਅਤੇ ਕਸਦ ਅਰ ਹਜ਼ੋ ਅਰ ਪਿਲਦਾਸ ਅਰ ਯਿਦਲਾਫ ਅਰ ਬਥੂਏਲ।

23. ਅਰ ਬਥੂਏਲ ਦੇ ਰਿਬਕਾਹ ਜੰਮੀ। ਏਹ ਅੱਠ ਮਿਲਕਾਹ ਅਬਰਾਹਾਮ ਦੇ ਭਰਾ ਨਾਹੋਰ ਤੋਂ ਜਣੀ।

24. ਅਤੇ ਉਹ ਦੀ ਧਰੇਲ ਜਿਸਦੇ ਨਾਉਂ ਰੂਮਾਹ ਸੀ ਉਹ ਵੀ ਤਬਹ ਅਰ ਗਹਮ ਅਰ ਤਹਸ਼ ਅਰ ਮਾਕਾਹ ਨੂੰ ਜਣੀ।

About ਉਤਪਤ Chapter 22

Read ਉਤਪਤ Chapter 22 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 22
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 22 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 22?

ਉਤਪਤ Chapter 22 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 22 online for free with easy chapter navigation.

More Chapters from ਉਤਪਤ

  1. ਉਤਪਤ Chapter 6
  2. ਉਤਪਤ Chapter 41
  3. ਉਤਪਤ Chapter 39
  4. ਉਤਪਤ Chapter 34
  5. ਉਤਪਤ Chapter 30
  6. ਉਤਪਤ Chapter 24
  7. ਉਤਪਤ Chapter 23

Explore More from ਪੁਰਾਣਾ ਨੇਮ

  1. ਓਬਦਯਾਹ Chapter 1
  2. ਗਿਣਤੀ Chapter 27
  3. ਯਿਰਮਿਯਾਹ Chapter 33
  4. ਅੱਯੂਬ Chapter 2
  5. 2 ਰਾਜਿਆਂ Chapter 17
  6. 2 ਸਮੂਏਲ Chapter 14
  7. ਕਹਾਉਤਾਂ Chapter 9

Related Chapters & Readings

  1. ਰਸੂਲਾਂ ਦੇ ਕਰਤੱਬ Chapter 28
  2. 1 ਕੁਰਿੰਥੀਆਂ Chapter 11
  3. ਅਫ਼ਸੀਆਂ Chapter 4
  4. ਯਿਰਮਿਯਾਹ Chapter 20
  5. ਨਿਆਂਈਆਂ Chapter 14
  6. ਰਸੂਲਾਂ ਦੇ ਕਰਤੱਬ Chapter 22
  7. ਲੇਵੀਆਂ Chapter 21
Share Your Love

Leave a Reply

Your email address will not be published. Required fields are marked *