ਕਹਾਉਤਾਂ Chapter 25

For English

Read ਕਹਾਉਤਾਂ Chapter 25 Online

Read ਕਹਾਉਤਾਂ Chapter 25 online from the Holy Bible. This chapter is part of the Book of ਕਹਾਉਤਾਂ in the Old Testament. Browse every verse with easy chapter navigation, continue to the next chapter, or explore the complete Book of ਕਹਾਉਤਾਂ and the Holy Bible online.

Choose a Chapter

ਕਹਾਉਤਾਂ 25

ਅਧਿਆਇ 25

1. ਏਹ ਵੀ ਸੁਲੇਮਾਨ ਦੀਆਂ ਕਹਾਉਤਾਂ ਹਨ, ਜਿਨ੍ਹਾਂ ਦੀ ਯਹੋਵਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਆਦਮੀਆਂ ਨੇ ਨਕਲ ਕੀਤੀ,—

2. ਪਰਮੇਸ਼ਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਪਾਤਸ਼ਾਹਾਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ।

3. ਅਕਾਸ਼ ਦੀ ਉਚਿਆਈ, ਧਰਤੀ ਦੀ ਡੁੰਘਿਆਈ, ਅਤੇ ਪਾਤਸ਼ਾਹਾਂ ਦਾ ਮਨ ਅਗੋਚਰ ਹਨ।

4. ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ।

5. ਪਾਤਸ਼ਾਹ ਦੇ ਅੱਗੋਂ ਦੁਸ਼ਟ ਕੱਢੋ, ਤਾਂ ਉਹ ਦੀ ਗੱਦੀ ਧਰਮ ਨਾਲ ਅਸਥਿਰ ਹੋ ਜਾਵੇਗੀ।

6. ਪਾਤਸ਼ਾਹ ਦੇ ਹਜ਼ੂਰ ਆਪਣਾ ਆਦਰ ਨਾ ਕਰ, ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਨਾ ਖਲੋ,

7. ਕਿਉਂ ਜੋ ਉਸ ਪਤਵੰਤ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ ਭਈ ਤੈਨੂੰ ਆਖਿਆ ਜਾਵੇ, ਐਧਰ ਉਤਾਹਾਂ ਆ ਜਾਹ, ਜਿਵੇਂ ਤੇਰੀਆਂ ਅੱਖੀਆਂ ਨੇ ਵੇਖਿਆ ਹੈ।

8. ਝਗੜਾ ਕਰਨ ਲਈ ਛੇਤੀ ਅਗਾਹਾਂ ਨਾ ਹੋ, ਓੜਕ ਜਾਂ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਿਆਂ ਕਰੇ ਤਾਂ ਤੂੰ ਕੀ ਕਰੇਂਗਾ?

9. ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਤੇ ਗੱਲ ਬਾਤ ਕਰ, ਅਤੇ ਏਸ ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ੍ਹ,

10. ਮਤੇ ਸੁਣਨ ਵਾਲਾ ਤੈਨੂੰ ਬੁਰਾ ਭਲਾ ਕਹੇ, ਅਤੇ ਤੇਰਾ ਅਪਜਸ ਨਾ ਮਿਟੇ।

11. ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।

12. ਬੁੱਧਵਾਨ ਦੀ ਤਾੜ ਸੁਣਨ ਵਾਲੇ ਦੇ ਕੰਨ ਦੇ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।

13. ਜਿਵੇਂ ਵਾਢੀ ਦੇ ਦਿਨੀਂ ਬਰਫ਼ ਦੀ ਠੰਡ ਹੁੰਦੀ ਹੈ, ਓਵੇਂ ਹੀ ਮਾਤਬਰ ਸਨੇਹੀਆ ਆਪਣੇ ਘੱਲਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀ ਠੰਡਾ ਕਰਦਾ ਹੈ।

14. ਜਿਹੜਾ ਦਾਨ ਦਿੱਤਿਆਂ ਬਿਨਾ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ ਜਿਹ ਦੇ ਵਿੱਚ ਵਰਖਾ ਨਾ ਹੋਵੇ।

15. ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ, ਅਤੇ ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।

16. ਜੇ ਤੈਨੂੰ ਸ਼ਹਿਤ ਲੱਭਾ ਹੈ ਤਾਂ ਜਿੰਨਾ ਤੈਨੂੰ ਲੋੜੀਂਦਾ ਹੈ ਓੱਨਾ ਹੀ ਖਾਹ, ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ।

17. ਆਪਣੇ ਗੁਆਂਢੀ ਦੇ ਘਰ ਪੈਰ ਤਾਂ ਧਰੀਂ ਪਰ ਸੰਗੁੱਚ ਕੇ, ਅਜਿਹਾ ਨਾ ਹੋਵੇ ਭਈ ਉਹ ਅੱਕ ਕੇ ਤੈਥੋਂ ਕਰਾਹਤ ਕਰੇ।

18. ਜਿਹੜਾ ਆਪਣੇ ਗੁਆਂਢੀ ਦੇ ਉੱਤੇ ਝੂਠੀ ਗਵਾਹੀ ਦਿੰਦਾ ਹੈ, ਉਹ ਗੁਰਜ ਅਤੇ ਤਲਵਾਰ ਅਤੇ ਤਿੱਖਾ ਬਾਣ ਹੈ।

19. ਬਿਪਤਾ ਦੇ ਵੇਲੇ ਬੇਵਿਸਾਹੇ ਮਨੁੱਖ ਦਾ ਵਿਸਾਹ ਕਰਨਾ ਖਰਾਬ ਦੰਦ ਅਤੇ ਮੋਚੇ ਹੋਏ ਪੈਰ ਵਰਗਾ ਹੈ।

20. ਕਿਸੇ ਸੋਗੀ ਦੇ ਅੱਗੇ ਰਾਗ ਗਾਉਣਾ, ਸਿਆਲ ਵਿੱਚ ਕੱਪੜਾ ਲਾਹੁਣ, ਅਤੇ ਸੱਜੀ ਉੱਤੇ ਸਿਰਕਾ ਪਾਉਣ ਵਰਗਾ ਹੈ।

21. ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਅਤੇ ਤਿਹਾਇਆ ਹੋਵੇ ਤਾਂ ਉਹ ਨੂੰ ਪਾਣੀ ਪਿਆ,

22. ਕਿਉਂ ਜੋ ਤੂੰ ਉਹ ਦੇ ਸਿਰ ਉੱਤੇ ਅੰਗਿਆਰਿਆਂ ਦਾ ਢੇਰ ਲਾਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ।

23. ਉੱਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ, ਅਤੇ ਨਿੰਦਿਆ ਕਰਨ ਵਾਲੀ ਜੀਭ ਨਾਰਾਜ਼ ਝਾਕੀਆਂ।

24. ਝਗੜਾਲੂ ਪਤਨੀ ਨਾਲ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਵੱਸਣ ਨਾਲੋਂ ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ ਹੈ।

25. ਜਿਵੇਂ ਥੱਕੇ ਮਾਂਦੇ ਦੀ ਜਾਨ ਦੇ ਲਈ ਠੰਡਾ ਪਾਣੀ, ਤਿਵੇਂ ਹੀ ਦੂਰ ਦੇਸੋਂ ਆਇਆ ਹੋਇਆ ਚੰਗਾ ਸਮਾਚਾਰ ਹੈ

26. ਧਰਮੀ ਪੁਰਸ਼ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ, ਉਹ ਗੰਧਲੇ ਸੁੰਬ ਅਤੇ ਪਲੀਤ ਸੋਤੇ ਵਰਗਾ ਹੈ।

27. ਬਾਹਲਾ ਸ਼ਹਿਤ ਖਾਣਾ ਚੰਗਾ ਨਹੀਂ, ਅਤੇ ਆਪਣੀ ਮਹਿਮਾ ਦੀ ਭਾਲ ਕਰਨੀ ਮਨੁੱਖਾਂ ਲਈ ਉਚਿਤ ਨਹੀਂ।

28. ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।

About ਕਹਾਉਤਾਂ Chapter 25

Read ਕਹਾਉਤਾਂ Chapter 25 online from the Holy Bible. This chapter is part of the Book of ਕਹਾਉਤਾਂ in the Old Testament. Continue reading with the chapter navigation above or explore the complete book.

Book Information

Book: ਕਹਾਉਤਾਂ
Chapter: 25
Testament: Old Testament

How to Read this Chapter

Use the Previous and Next Chapter buttons to continue reading ਕਹਾਉਤਾਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕਹਾਉਤਾਂ Chapter 25 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕਹਾਉਤਾਂ Chapter 25?

ਕਹਾਉਤਾਂ Chapter 25 is part of the Book of ਕਹਾਉਤਾਂ in the Holy Bible.

Can I read this chapter online?

Yes. You can read the complete ਕਹਾਉਤਾਂ Chapter 25 online for free with easy chapter navigation.

More Chapters from ਕਹਾਉਤਾਂ

  1. ਕਹਾਉਤਾਂ Chapter 9
  2. ਕਹਾਉਤਾਂ Chapter 2
  3. ਕਹਾਉਤਾਂ Chapter 20
  4. ਕਹਾਉਤਾਂ Chapter 16
  5. ਕਹਾਉਤਾਂ Chapter 5
  6. ਕਹਾਉਤਾਂ Chapter 3
  7. ਕਹਾਉਤਾਂ Chapter 27

Explore More from ਪੁਰਾਣਾ ਨੇਮ

  1. ਕੂਚ Chapter 37
  2. 2 ਇਤਹਾਸ Chapter 23
  3. 1 ਇਤਹਾਸ Chapter 25
  4. ਸੁਲੇਮਾਨ ਦਾ ਗੀਤ Chapter 6
  5. ਅਸਤਰ Chapter 9
  6. ਲੇਵੀਆਂ Chapter 3
  7. ਗਿਣਤੀ Chapter 15

Related Chapters & Readings

  1. 2 ਸਮੂਏਲ Chapter 13
  2. ਜ਼ਕਰਯਾਹ Chapter 12
  3. ਜ਼ਬੂਰ Chapter 118
  4. 1 ਰਾਜਿਆਂ Chapter 22
  5. ਜ਼ਬੂਰ Chapter 35
  6. 1 ਕੁਰਿੰਥੀਆਂ Chapter 4
  7. ਆਮੋਸ Chapter 2
Share Your Love

Leave a Reply

Your email address will not be published. Required fields are marked *