ਗਿਣਤੀ Chapter 1

For English

Read ਗਿਣਤੀ Chapter 1 Online

Read ਗਿਣਤੀ Chapter 1 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 1

ਅਧਿਆਇ 1

1. ਉਨ੍ਹਾਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਪਿੱਛੋਂ ਦੂਜੇ ਵਰਹੇ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਸੀਨਈ ਦੀ ਉਜਾੜ ਵਿੱਚ ਮੰਡਲੀ ਦੇ ਤੰਬੂ ਵਿੱਚ ਯਹੋਵਾਹ ਮੂਸਾ ਨੂੰ ਬੋਲਿਆ।

2. ਕਿ ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਕਰ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ, ਸਿਰਾਂ ਪਰਤੀ ਸਾਰੇ ਨਰਾਂ ਦੇ ਨਾਮਾਂ ਦੀ ਗਿਣਤੀ ਕਰ।

3. ਵੀਹ ਵਰਿਹਾਂ ਦੇ ਯਾ ਉੱਪਰ ਦੇ ਸਾਰੇ ਜਿਹੜੇ ਇਸਰਾਏਲ ਵਿੱਚੋਂ ਜੁੱਧ ਲਈ ਨਿੱਕਲਦੇ ਹਨ ਤੂੰ ਅਤੇ ਹਾਰੂਨ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੀਆਂ ਸੈਨਾ ਅਨੁਸਾਰ ਕਰੋ।

4. ਅਤੇ ਤੁਹਾਡੇ ਨਾਲ ਇੱਕ ਇੱਕ ਗੋਤ ਦਾ ਇੱਕ ਇੱਕ ਮਨੁੱਖ ਹੋਵੇ ਜਿਹੜਾ ਪਿਤ੍ਰਾਂ ਦੇ ਘਰਾਣੇ ਵਿੱਚ ਮੁਖੀਆ ਹੈ।

5. ਅਰ ਉਨ੍ਹਾਂ ਮਨੁੱਖਾਂ ਦੇ ਨਾਉਂ ਜਿਹੜੇ ਤੁਹਾਡੇ ਨਾਲ ਖੜੇ ਹੋਣਗੇ ਏਹ ਹਨ, ਰਊਬੇਨ ਲਈ ਸ਼ਦੇਊਰ ਦਾ ਪੁੱਤ੍ਰ ਅਲੀਸੂਰ।

6. ਸ਼ਿਮਓਨ ਲਈ ਸੂਰੀਸ਼ਦਾਈ ਦਾ ਪੁੱਤ੍ਰ ਸ਼ਲੁਮੀਏਲ।

7. ਯਹੂਦਾਹ ਲਈ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ।

8. ਯਿੱਸਾਕਾਰ ਲਈ ਸੂਆਰ ਦਾ ਪੁੱਤ੍ਰ ਨਥਨਿਏਲ।

9. ਜ਼ਬੂਲੁਨ ਲਈ ਹੇਲੋਨ ਦਾ ਪੁੱਤ੍ਰ ਅਲੀਆਬ।

10. ਯੂਸਫ਼ ਦੇ ਪੁੱਤ੍ਰਾਂ ਵਿੱਚੋਂ ਅਫ਼ਰਈਮ ਲਈ ਅੰਮੀਹੂਦ ਦਾ ਪੁੱਤ੍ਰ ਅਲੀਸ਼ਾਮਾ। ਮਨੱਸ਼ਹ ਲਈ ਪਦਾਹਸੂਰ ਦਾ ਪੁੱਤ੍ਰ ਗਮਲੀਏਲ।

11. ਬਿਨਯਾਮੀਨ ਲਈ ਗਿਦਓਨੀ ਦਾ ਪੁੱਤ੍ਰ ਅਬੀਦਾਨ।

12. ਦਾਨ ਲਈ ਅੰਮੀਸ਼ਦਾਈ ਦਾ ਪੁੱਤ੍ਰ ਅਹੀਅਜ਼ਰ।

13. ਆਸ਼ੇਰ ਲਈ ਆਕਰਾਨ ਦਾ ਪੁੱਤ੍ਰ ਪਗੀਏਲ।

14. ਗਾਦ ਲਈ ਦਾਊਏਲ ਦਾ ਪੁੱਤ੍ਰ ਅਲਯਾਸਾਫ਼।

15. ਨਫ਼ਤਾਲੀ ਲਈ ਏਨਾਨ ਦਾ ਪੁੱਤ੍ਰ ਅਹੀਰਾ।

16. ਏਹ ਮੰਡਲੀ ਤੋਂ ਸੱਦੇ ਹੋਏ ਆਪਣੇ ਪਿਉ ਦਾਦਿਆਂ ਦਿਆਂ ਗੋਤਾਂ ਵਿੱਚ ਪਰਧਾਨ ਸਨ ਅਤੇ ਏਹ ਇਸਰਾਏਲੀਆਂ ਵਿੱਚ ਹਜ਼ਾਰਾਂ ਦੇ ਸਰਦਾਰ ਸਨ।

17. ਮੂਸਾ ਅਰ ਹਾਰੂਨ ਨੇ ਇਨ੍ਹਾਂ ਮਨੁੱਖਾਂ ਨੂੰ ਲਿਆ ਜਿਨ੍ਹਾਂ ਦੇ ਨਾਮਾਂ ਦਾ ਨਿਗਮਾ ਕੀਤਾ ਗਿਆ ਹੈ।

18. ਅਤੇ ਉਨ੍ਹਾਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਮੰਡਲੀ ਨੂੰ ਇਕੱਠਾ ਕੀਤਾ ਅਤੇ ਆਪਣੇ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਓਹ ਸਿਰਾਂ ਪਰਤੀ ਆਪਣੇ ਨਾਮਾਂ ਤੋਂ ਗਿਣੇ ਗਏ।

19. ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਉਸ ਨੇ ਸੀਨਈ ਦੀ ਉਜਾੜ ਵਿੱਚ ਉਨ੍ਹਾਂ ਦੀ ਗਿਣਤੀ ਕੀਤੀ

20. ਇਸਰਾਏਲ ਦੇ ਪਲੋਠੇ ਰਊਬੇਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਨਰ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਸਿਰਾਂ ਪਰਤੀ ਆਪਣੇ ਨਾਮਾਂ ਤੋਂ ਗਿਣੇ ਗਏ।

21. ਅਤੇ ਰਊਬੇਨ ਦੇ ਗੋਤ ਦੇ ਗਿਣੇ ਹੋਏ ਛਤਾਲੀ ਹਜ਼ਾਰ ਪੰਜ ਸੌ ਸਨ।

22. ਸ਼ਿਮਓਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣਿਆਂ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਨਰ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਸਿਰਾਂ ਪਰਤੀ ਆਪਣੇ ਨਾਮਾਂ ਤੋਂ ਗਿਣੇ ਗਏ।

23. ਅਤੇ ਸ਼ਿਮਓਨ ਦੇ ਗੋਤ ਦੇ ਗਿਣੇ ਹੋਏ ਉਣਾਹਟ ਹਜ਼ਾਰ ਤਿੰਨ ਸੌ ਸਨ।

24. ਗਾਦ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

25. ਅਤੇ ਗਾਦ ਦੇ ਗੋਤ ਦੇ ਗਿਣੇ ਹੋਏ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ।

26. ਯਹੂਦਾਹ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਜਿਹੜੇ ਯੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

27. ਅਤੇ ਯਹੂਦਾਹ ਦੇ ਗੋਤ ਦੇ ਗਿਣੇ ਹੋਏ ਚੁਹੱਤਰ ਹਜ਼ਾਰ ਛੇ ਸੌ ਸਨ।

28. ਯਿੱਸਾਕਾਰ ਦੇ ਪੁੱਤ੍ਰਾਂ ਦੀ ਵੰਸਾਉਲੀ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

29. ਅਤੇ ਯਿੱਸਾਕਾਰ ਦੇ ਗੋਤ ਦੇ ਗਿਣੇ ਹੋਏ ਚੁਰੰਜ਼ਾ ਹਜ਼ਾਰ ਚਾਰ ਸੌ ਸਨ।

30. ਜ਼ਬੂਲੁਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

31. ਅਤੇ ਜ਼ਬੂਲੁਨ ਦੇ ਗੋਤ ਦੇ ਗਿਣੇ ਹੋਏ ਸਤਵੰਜ਼ਾ ਹਜ਼ਾਰ ਚਾਰ ਸੌ ਸਨ।

32. ਯੂਸੁਫ਼ ਦੇ ਪੁੱਤ੍ਰ ਅਫ਼ਰਈਮ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

33. ਅਤੇ ਅਫ਼ਰਾਈਮ ਦੇ ਗੋਤ ਗਿਣੇ ਹੋਏ ਚਾਲੀ ਹਜ਼ਾਰ ਪੰਜ ਸੌ ਸਨ।

34. ਮਨੱਸ਼ਹ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

35. ਅਤੇ ਮਨੱਸ਼ਹ ਦੇ ਗੋਤ ਦੇ ਗਿਣੇ ਹੋਏ ਬੱਤੀ ਹਜ਼ਾਰ ਦੋ ਸੌ ਸਨ।

36. ਬਿਨਯਾਮੀਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

37. ਅਤੇ ਬਿਨਯਾਮੀਨ ਦੇ ਗੋਤ ਦੇ ਗਿਣੇ ਹੋਏ ਪੈਂਤੀ ਹਜ਼ਾਰ ਚਾਰ ਸੌ ਸਨ।

38. ਦਾਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

39. ਅਤੇ ਦਾਨ ਦੇ ਗੋਤ ਦੇ ਗਿਣੇ ਹੋਏ ਬਾਹਟ ਹਜ਼ਾਰ ਸੱਤ ਸੌ ਸਨ।

40. ਆਸ਼ੇਰ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

41. ਅਤੇ ਆਸ਼ੇਰ ਦੇ ਗੋਤ ਦੇ ਗਿਣੇ ਹੋਏ ਇੱਕਤਾਲੀ ਹਜ਼ਾਰ ਪੰਜ ਸੌ ਸਨ।

42. ਨਫ਼ਤਾਲੀ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।

43. ਅਤੇ ਨਫ਼ਤਾਲੀ ਦੇ ਗੋਤ ਦੇ ਗਿਣੇ ਹੋਏ ਤਰਵੰਜ਼ਾ ਹਜ਼ਾਰ ਚਾਰ ਸੌ ਸਨ।

44. ਏਹ ਉਹ ਹਨ ਜਿਹੜੇ ਗਿਣੇ ਗਏ ਜਿੰਨ੍ਹਾਂ ਨੂੰ ਮੂਸਾ ਅਰ ਹਾਰੂਨ ਅਰ ਇਸਰਾਏਲ ਦੇ ਬਾਰਾਂ ਪਰਧਾਨਾਂ ਨੇ ਗਿਣਿਆ ਓਹ ਆਪਣੇ ਪਿਤ੍ਰਾਂ ਦੇ ਘਰਾਣੇ ਲਈ ਸਨ।

45. ਸੋ ਉਹ ਸਾਰੇ ਇਸਰਾਏਲੀਆਂ ਵਿੱਚੋਂ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਾਰੇ ਜਿਹੜੇ ਇਸਰਾਏਲੀਆ ਵਿੱਚੋਂ ਜੁੱਧ ਲਈ ਨਿੱਕਲਦੇ ਸਨ।

46. ਸਾਰੇ ਜਿਹੜੇ ਗਿਣੇ ਗਏ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜ਼ਾਹ ਸਨ।

47. ਪਰ ਲੇਵੀ ਆਪਣੇ ਪਿਓ ਦਾਦਿਆਂ ਦੇ ਗੋਤ ਅਨੁਸਾਰ ਉਨ੍ਹਾਂ ਵਿੱਚ ਨਾ ਗਿਣੇ ਗਏ।

48. ਯਹੋਵਾਹ ਮੂਸਾ ਨੂੰ ਬੋਲਿਆ।

49. ਕਿ ਨਿਰਾ ਲੇਵੀਆਂ ਦੇ ਗੋਤ ਨੂੰ ਤੂੰ ਨਾ ਗਿਣੀਂ ਅਤੇ ਉਨ੍ਹਾਂ ਦੀ ਗਿਣਤੀ ਇਸਰਾਏਲੀਆਂ ਵਿੱਚ ਨਾ ਕਰੀਂ।

50. ਪਰ ਤੂੰ ਲੇਵੀਆਂ ਨੂੰ ਸਾਖੀ ਦੇ ਡੇਹਰੇ ਉੱਤੇ, ਉਸ ਦੇ ਸਾਰੇ ਸਮਾਨ ਉੱਤੇ ਅਤੇ ਜੋ ਕੁਝ ਉਸ ਦਾ ਹੈ ਉਸ ਉੱਤੇ ਮੁਕੱਰਰ ਕਰੀਂ। ਓਹ ਡੇਰਹੇ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਚੁੱਕਣ ਅਤੇ ਓਹ ਉਸ ਦੀ ਸੇਵਾ ਕਰਨ ਅਰ ਡੇਹਰੇ ਦੇ ਆਲੇ ਦੁਆਲੇ ਆਪਣੇ ਤੰਬੂ ਲਾਉਣ।

51. ਜਦ ਡੇਹਰੇ ਦੇ ਕੂਚ ਹੋਵੇ ਤਾਂ ਲੇਵੀ ਉਸ ਨੂੰ ਲਾਉਣ ਅਰ ਜਦ ਡੇਹਰੇ ਨੂੰ ਲਾਉਣਾ ਹੋਵੇ ਤਾਂ ਉਹ ਨੂੰ ਖੜਾ ਕਰਨ ਪਰ ਓਪਰਾ ਜਿਹੜਾ ਉਸ ਦੇ ਨੇੜੇ ਆਵੇ ਮਾਰ ਦਿੱਤਾ ਜਾਵੇ।

52. ਇਸਰਾਏਲੀ ਆਪਣੇ ਤੰਬੂ ਇਉਂ ਲਾਉਣ ਕਿ ਹਰ ਮਨੁੱਖ ਆਪਣੇ ਡੇਹਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ।

53. ਪਰ ਲੇਵੀ ਸਾਖੀ ਦੇ ਡੇਹਰੇ ਦੇ ਆਲੇ ਦੁਆਲੇ ਆਪਣੇ ਤੰਬੂ ਲਾਉਣ ਤਾਂ ਜੋ ਇਸਰਾਏਲੀਆਂ ਦੀ ਮੰਡਲੀ ਉੱਤੇ ਕ੍ਰੋਧ ਨਾ ਭੜਕੇ ਅਤੇ ਲੇਵੀ ਸਾਖੀ ਦੇ ਡੇਹਰੇ ਦੀ ਰਾਖੀ ਕਰਨ।

54. ਇਸਰਾਏਲੀਆਂ ਨੇ ਇਉਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।

About ਗਿਣਤੀ Chapter 1

Read ਗਿਣਤੀ Chapter 1 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 1
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 1 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 1?

ਗਿਣਤੀ Chapter 1 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 1 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 3
  3. ਗਿਣਤੀ Chapter 33
  4. ਗਿਣਤੀ Chapter 10
  5. ਗਿਣਤੀ Chapter 36
  6. ਗਿਣਤੀ Chapter 8
  7. ਗਿਣਤੀ Chapter 35

Explore More from ਪੁਰਾਣਾ ਨੇਮ

  1. ਅੱਯੂਬ Chapter 28
  2. ਬਿਵਸਥਾ ਸਾਰ Chapter 3
  3. ਜ਼ਬੂਰ Chapter 138
  4. ਯਿਰਮਿਯਾਹ Chapter 14
  5. ਉਤਪਤ Chapter 17
  6. ਆਮੋਸ Chapter 8
  7. ਉਤਪਤ Chapter 48

Related Chapters & Readings

  1. ਜ਼ਬੂਰ Chapter 32
  2. ਇਬਰਾਨੀਆਂ Chapter 2
  3. ਯੂਹੰਨਾ Chapter 5
  4. 1 ਸਮੂਏਲ Chapter 4
  5. ਯਸਾਯਾਹ Chapter 1
  6. 2 ਸਮੂਏਲ Chapter 1
  7. ਜ਼ਬੂਰ Chapter 75
Share Your Love

Leave a Reply

Your email address will not be published. Required fields are marked *