ਉਤਪਤ Chapter 12

For English

Read ਉਤਪਤ Chapter 12 Online

Read ਉਤਪਤ Chapter 12 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 12

ਅਧਿਆਇ 12

1. ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ।

2. ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ।

3. ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।

4. ਸੋ ਅਬਰਾਮ ਜਿਵੇਂ ਯਹੋਵਾਹ ਉਹ ਨੂੰ ਬੋਲਿਆ ਸੀ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ। ਅਬਰਾਮ ਦੀ ਉਮਰ ਪਝੱਤਰਾਂ ਵਰਿਹਾਂ ਦੀ ਸੀ ਜਦ ਉਹ ਹਾਰਾਨ ਤੋਂ ਨਿੱਕਲਿਆ।

5. ਤਾਂ ਅਬਰਾਮ ਸਾਰਈ ਆਪਣੀ ਪਤਨੀ ਨੂੰ ਅਰ ਲੂਤ ਆਪਣੇ ਭਤੀਜੇ ਨੂੰ ਅਰ ਉਨ੍ਹਾਂ ਦੇ ਸਭ ਧਨ ਨੂੰ ਜੋ ਉਨ੍ਹਾਂ ਨੇ ਇਕੱਠਾ ਕੀਤਾ ਅਰ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪਰਾਪਤ ਕੀਤਾ ਸੀ ਲੈਕੇ ਕਨਾਨ ਦੇਸ ਨੂੰ ਜਾਣ ਲਈ ਨਿੱਕਲ ਤੁਰਿਆ ਅਤੇ ਓਹ ਕਨਾਨ ਦੇਸ ਵਿੱਚ ਆਏ।

6. ਅਤੇ ਅਬਰਾਮ ਦੇਸ ਦੇ ਵਿੱਚੋਂ ਦੀ ਸ਼ਕਮ ਦੀ ਥਾਂ ਤਾਈਂ ਅਰਥਾਤ ਮੋਰਹ ਦੇ ਬਲੂਤ ਤਾਈਂ ਲੰਘਿਆ ਅਤੇ ਕਨਾਨੀ ਅਜੇ ਉਸ ਦੇਸ ਵਿੱਚ ਹੈ ਸਨ।

7. ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦੇਕੇ ਆਖਿਆ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦਿਆਂਗਾ ਅਤੇ ਉਸ ਨੇ ਉੱਥੇ ਇੱਕ ਜਗਵੇਦੀ ਯਹੋਵਾਹ ਲਈ ਜਿਸ ਨੇ ਉਹ ਨੂੰ ਦਰਸ਼ਨ ਦਿੱਤਾ ਸੀ ਬਣਾਈ।

8. ਤਦ ਉੱਥੋਂ ਉਹ ਨੇ ਇੱਕ ਪਹਾੜ ਨੂੰ ਜੋ ਬੈਤ-ਏਲ ਤੋਂ ਪੂਰਬ ਵੱਲ ਹੈ ਜਾ ਕੇ ਆਪਣਾ ਤੰਬੂ ਲਾਇਆ। ਜਿੱਥੋਂ ਬੈਤ-ਏਲ ਲਹਿੰਦੇ ਪਾਸੇ ਅਰ ਅਈ ਚੜ੍ਹਦੇ ਪਾਸੇ ਸੀ ਉੱਥੇ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਰ ਯਹੋਵਾਹ ਦਾ ਨਾਮ ਲਿਆ।

9. ਤਾਂ ਅਬਰਾਮ ਸਫਰ ਕਰਦਾ ਕਰਦਾ ਦੱਖਣ ਵੱਲ ਤੁਰਿਆ ਗਿਆ।।

10. ਫੇਰ ਉਸ ਦੇਸ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਵਾਸ ਕਰਨ ਲਈ ਮਿਸਰ ਨੂੰ ਗਿਆ ਕਿਉਂਕਿ ਕਾਲ ਧਰਤੀ ਉੱਤੇ ਭਾਰੀ ਸੀ।

11. ਐਉਂ ਹੋਇਆ ਜਦ ਉਹ ਮਿਸਰ ਵਿੱਚ ਵੜਨ ਲਈ ਨੇੜੇ ਆਇਆ ਤਾਂ ਉਸ ਨੇ ਸਾਰਈ ਆਪਣੀ ਪਤਨੀ ਨੂੰ ਆਖਿਆ ਹੁਣ ਵੇਖ ਮੈਂ ਜਾਣਦਾ ਹਾਂ ਕਿ ਤੂੰ ਰੂਪਵੰਤੀ ਇਸਤਰੀ ਹੈਂ।

12. ਸੋ ਐਉਂ ਹੋਊਗਾ ਜਦ ਮਿਸਰੀ ਤੈਨੂੰ ਵੇਖਣਗੇ ਤਦ ਓਹ ਕਹਿਣਗੇ ਕਿ ਇਹ ਉਸ ਦੀ ਤੀਵੀਂ ਹੈ ਅਤੇ ਓਹ ਮੈਨੂੰ ਮਾਰ ਸੁੱਟਣਗੇ ਪਰ ਤੈਨੂੰ ਜੀਉਂਦੀ ਰੱਖ ਲੈਣਗੇ।

13. ਤੂੰ ਆਖੀਂ ਕਿ ਮੈਂ ਉਹ ਦੀ ਭੈਣ ਹਾਂ ਤਾਂ ਜੋ ਤੇਰੇ ਕਾਰਨ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਰਹੇ।

14. ਤਾਂ ਐਉਂ ਹੋਇਆ ਜਦ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਹ ਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਹੈ।

15. ਅਤੇ ਫ਼ਿਰਊਨ ਦੇ ਸਰਦਾਰਾਂ ਨੇ ਉਹ ਨੂੰ ਵੇਖਕੇ ਫ਼ਿਰਊਨ ਦੇ ਅੱਗੇ ਉਹ ਦੀ ਵਡਿਆਈ ਕੀਤੀ ਤਾਂ ਉਹ ਤੀਵੀਂ ਫ਼ਿਰਊਨ ਦੇ ਘਰ ਵਿੱਚ ਪਹੁੰਚਾਈ ਗਈ।

16. ਅਤੇ ਉਸ ਨੇ ਅਬਰਾਮ ਨਾਲ ਉਹ ਦੇ ਕਾਰਨ ਭਲਿਆਈ ਕੀਤੀ ਸੋ ਉਹ ਦੇ ਕੋਲ ਇੱਜੜ ਅਰ ਗਾਈਆਂ ਬਲਦ ਅਰ ਗਧੇ ਅਰ ਗੋੱਲੇ ਗੋੱਲੀਆਂ ਅਰ ਗਧੀਆਂ ਅਰ ਊੱਠ ਹੋ ਗਏ।

17. ਪਰ ਯਹੋਵਾਹ ਨੇ ਫ਼ਿਰਊਨ ਅਰ ਉਹ ਦੇ ਘਰਾਣੇ ਉੱਤੇ ਸਾਰਈ ਅਬਰਾਮ ਦੀ ਪਤਨੀ ਦੇ ਕਾਰਨ ਵੱਡੀਆਂ ਬਵਾਂ ਪਾਈਆਂ।

18. ਤਾਂ ਫ਼ਿਰਊਨ ਨੇ ਅਬਰਾਮ ਨੂੰ ਬੁਲਵਾਕੇ ਆਖਿਆ, ਤੈਂ ਮੇਰੇ ਨਾਲ ਇਹ ਕੀ ਕੀਤਾ? ਤੈਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਤੀਵੀਂ ਹੈ?

19. ਤੈਂ ਮੈਨੂੰ ਕਿਉਂ ਆਖਿਆ ਕਿ ਇਹ ਮੇਰੀ ਭੈਣ ਹੈ? ਤਦ ਹੀ ਮੈਂ ਇਹ ਨੂੰ ਲਿਆ ਕਿ ਆਪਣੀ ਤੀਵੀਂ ਬਣਾਵਾਂ। ਹੁਣ ਵੇਖ ਆਪਣੀ ਤੀਵੀਂ ਨੂੰ ਲੈ ਅਰ ਜਾਹ।

20. ਤਦ ਫ਼ਿਰਊਨ ਨੇ ਆਪਣੇ ਆਦਮੀਆਂ ਨੂੰ ਉਸ ਵਿਖੇ ਹੁਕਮ ਦਿੱਤਾ ਸੋ ਉਨ੍ਹਾਂ ਨੇ ਉਸ ਨੂੰ ਅਰ ਉਸ ਦੀ ਪਤਨੀ ਨੂੰ ਅਰ ਉਸ ਦਾ ਸਭ ਕੁਝ ਉੱਥੋਂ ਤੋਰ ਦਿੱਤਾ।

About ਉਤਪਤ Chapter 12

Read ਉਤਪਤ Chapter 12 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 12
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 12 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 12?

ਉਤਪਤ Chapter 12 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 12 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 6
  3. ਉਤਪਤ Chapter 47
  4. ਉਤਪਤ Chapter 34
  5. ਉਤਪਤ Chapter 33
  6. ਉਤਪਤ Chapter 24
  7. ਉਤਪਤ Chapter 23

Explore More from ਪੁਰਾਣਾ ਨੇਮ

  1. 2 ਰਾਜਿਆਂ Chapter 5
  2. ਹੋਸ਼ੇਆ Chapter 2
  3. 1 ਇਤਹਾਸ Chapter 10
  4. ਜ਼ਬੂਰ Chapter 124
  5. ਯਿਰਮਿਯਾਹ Chapter 15
  6. ਜ਼ਬੂਰ Chapter 94
  7. ਜ਼ਬੂਰ Chapter 149

Related Chapters & Readings

  1. 2 ਰਾਜਿਆਂ Chapter 21
  2. ਮਰਕੁਸ Chapter 2
  3. ਗਿਣਤੀ Chapter 28
  4. ਜ਼ਬੂਰ Chapter 42
  5. ਯੂਨਾਹ Chapter 2
  6. 1 ਸਮੂਏਲ Chapter 23
  7. ਕਹਾਉਤਾਂ Chapter 25
Share Your Love

Leave a Reply

Your email address will not be published. Required fields are marked *