ਉਤਪਤ Chapter 50

For English

Read ਉਤਪਤ Chapter 50 Online

Read ਉਤਪਤ Chapter 50 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

ਉਤਪਤ 50

ਅਧਿਆਇ 50

1. ਯੂਸੁਫ਼ ਆਪਣੇ ਪਿਤਾ ਦੇ ਮੂੰਹ ਉੱਤੇ ਡਿੱਗ ਕੇ ਉਸ ਉੱਤੇ ਰੋਇਆ ਅਰ ਉਸ ਨੂੰ ਚੁੰਮਿਆ।

2. ਫੇਰ ਯੂਸੁਫ਼ ਨੇ ਆਪਣੇ ਟਹਿਲੂਆਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ ਭਈ ਓਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ ਸੋ ਉਨ੍ਹਾਂ ਵੈਦਾਂ ਨੇ ਇਸਰਾਏਲ ਵਿੱਚ ਸੁਗੰਧੀਆਂ ਭਰੀਆਂ।

3. ਅਤੇ ਉਨ੍ਹਾਂ ਨੇ ਉਸ ਦੇ ਲਈ ਚਾਲੀ ਦਿਨ ਪੂਰੇ ਕੀਤੇ ਕਿਉਂਜੋ ਐਉਂ ਓਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ ਸੱਤਰ ਦਿਨ ਰੋਂਦੇ ਰਹੇ।

4. ਅਤੇ ਜਾਂ ਉਸ ਦੇ ਰੋਣ ਦੇ ਦਿਨ ਬੀਤ ਗਏ ਤਾਂ ਯੂਸੁਫ਼ ਨੇ ਫਿਰਊਨ ਦੇ ਘਰਾਣੇ ਨੂੰ ਏਹ ਗੱਲ ਆਖੀ ਕਿ ਜੇ ਮੇਰੇ ਉੱਤੇ ਤੁਹਾਡੀ ਦਯਾ ਦੀ ਨਿਗਾਹ ਹੈ ਤਾਂ ਫਿਰਊਨ ਦੇ ਕੰਨਾਂ ਵਿੱਚ ਇਹ ਬੋਲੋ।

5. ਮੇਰੇ ਪਿਤਾ ਨੇ ਮੈਥੋਂ ਏਹ ਸੌਂਹ ਲਈ ਸੀ ਕਿ ਵੇਖ ਮੈਂ ਮਰਨ ਵਾਲਾ ਹਾਂ ਮੈਨੂੰ ਉਸ ਕਬਰ ਵਿੱਚ ਜਿਸ ਨੂੰ ਮੈਂ ਆਪਣੇ ਲਈ ਕਨਾਨ ਦੇਸ ਵਿੱਚ ਪੁੱਟਿਆ ਸੀ ਦੱਬੀਂ ਸੋ ਹੁਣ ਮੈਨੂੰ ਉਤਾਹਾਂ ਜਾਣ ਦਿਓ ਤਾਂਜੋ ਮੈਂ ਆਪਣੇ ਪਿਤਾ ਨੂੰ ਦੱਬਾਂ ਅਤੇ ਮੁੜ ਆਵਾਂ।

6. ਤਾਂ ਫਿਰਊਨ ਆਖਿਆ, ਜਾਹ ਅਰ ਆਪਣੇ ਪਿਤਾ ਨੂੰ ਦੱਬ ਜਿਵੇਂ ਉਸ ਨੇ ਤੈਥੋਂ ਸੌਂਹ ਲਈ ਹੈ।

7. ਉਪਰੰਤ ਯੂਸੁਫ਼ ਆਪਣੇ ਪਿਤਾ ਨੂੰ ਦੱਬਣ ਲਈ ਉਤਾਹਾਂ ਗਿਆ ਅਤੇ ਉਸ ਦੇ ਨਾਲ ਫਿਰਊਨ ਦੇ ਸਾਰੇ ਟਹਿਲੂਏ ਅਤੇ ਉਸ ਦੇ ਘਰਾਣੇ ਦੇ ਸਾਰੇ ਬਜ਼ੁਰਗ ਅਤੇ ਮਿਸਰ ਦੇਸ ਦੇ ਸਾਰੇ ਬਜ਼ੁਰਗ ਗਏ।

8. ਅਤੇ ਯੂਸੁਫ਼ ਦਾ ਸਾਰਾ ਘਰਾਣਾ ਅਤੇ ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਘਰਾਣਾ ਵੀ ਗਏ ਕੇਵਲ ਉਨ੍ਹਾਂ ਦੇ ਨਿਆਣੇ ਅਤੇ ਇੱਜੜ ਅਤੇ ਚੌਣੇ ਗੋਸ਼ਨ ਦੇ ਦੇਸ ਵਿੱਚ ਰਹਿ ਗਏ।

9. ਉਸ ਦੇ ਨਾਲ ਰਥ ਵੀ ਅਤੇ ਅਸਵਾਰ ਵੀ ਉਤਾਹਾਂ ਨੂੰ ਗਏ ਸੋ ਅੱਤ ਵੱਡੀ ਭੀੜ ਹੋ ਗਈ।

10. ਓਹ ਆਤਾਦ ਦੇ ਪਿੜ ਤੀਕ ਆਏ ਜਿਹੜਾ ਯਰਦਨ ਪਾਰ ਹੈ ਉੱਥੇ ਉਨ੍ਹਾਂ ਨੇ ਅੱਤ ਭਾਰੀ ਅਤੇ ਡਾਢਾ ਵਿਰਲਾਪ ਕੀਤਾ ਅਤੇ ਬਹੁਤ ਰੋਏ ਅਰ ਉਸ ਨੇ ਆਪਣੇ ਪਿਤਾ ਲਈ ਸੱਤ ਦਿਨ ਸੋਗ ਕੀਤਾ।

11. ਜਾਂ ਦੇਸ ਦੇ ਰਹਿਣ ਵਾਲੇ ਕਨਾਨੀਆਂ ਨੇ ਉਸ ਸੋਗ ਨੂੰ ਆਤਾਦ ਦੇ ਪਿੜ ਵਿੱਚ ਡਿੱਠਾ ਤਾਂ ਉਨ੍ਹਾਂ ਨੇ ਆਖਿਆ, ਮਿਸਰੀਆਂ ਦਾ ਏਹ ਭਾਰੀ ਸੋਗ ਹੈ ਏਸ ਕਾਰਨ ਉਸ ਦਾ ਨਾਉਂ ਆਬੇਲ ਮਿਸਰਾਇਮ ਜਿਹੜਾ ਯਰਦਨ ਪਾਰ ਹੈ ਰੱਖਿਆ ਗਿਆ।

12. ਉਸ ਦੇ ਪੁੱਤ੍ਰਾਂ ਨੇ ਓਵੇਂ ਕੀਤਾ ਜਿਵੇਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ।

13. ਉਸ ਦੇ ਪੁੱਤ੍ਰ ਉਹ ਨੂੰ ਕਨਾਨ ਦੇਸ ਵਿੱਚ ਲੈ ਗਏ ਅਰ ਉਹ ਨੂੰ ਮਕਫੇਲਾਹ ਦੀ ਪੈਲੀ ਦੀ ਗੁਫਾ ਵਿੱਚ ਦੱਬਿਆ ਜਿਸ ਪੈਲੀ ਨੂੰ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਮਿਲਖ ਲਈ ਮਮਰੇ ਦੇ ਅੱਗੇ ਮੁੱਲ ਲਿਆ ਸੀ।

14. ਉਪਰੰਤ ਯੂਸੁਫ਼ ਆਪ ਅਤੇ ਉਸ ਦੇ ਭਰਾ ਅਰ ਸਭ ਜਿਹੜੇ ਉਸ ਦੇ ਨਾਲ ਉਸ ਦੇ ਪਿਤਾ ਨੂੰ ਦੱਬਣ ਲਈ ਗਏ ਸਨ ਉਸ ਦੇ ਪਿਤਾ ਨੂੰ ਦੱਬਣ ਦੇ ਮਗਰੋਂ ਮਿਸਰ ਨੂੰ ਮੁੜ ਆਏ।

15. ਜਾਂ ਯੂਸੁਫ਼ ਦੇ ਭਰਾਵਾਂ ਨੇ ਵੇਖਿਆ ਕਿ ਸਾਡਾ ਪਿਤਾ ਮਰ ਗਿਆ ਹੈ ਤਾਂ ਉਨ੍ਹਾਂ ਨੇ ਆਖਿਆ ਕਿ ਸ਼ਾਇਤ ਯੂਸੁਫ਼ ਸਾਡੇ ਨਾਲ ਵੈਰ ਕਰੇਗਾ ਅਤੇ ਉਹ ਸਾਥੋਂ ਸਾਡੀ ਬੁਰਿਆਈ ਦਾ ਬਦਲਾ ਜਿਹੜੀ ਅਸਾਂ ਉਹ ਦੇ ਨਾਲ ਕੀਤੀ ਹੈ ਜ਼ਰੂਰ ਲਵੇਗਾ।

16. ਤਾਂ ਉਨ੍ਹਾਂ ਨੇ ਯੂਸੁਫ਼ ਨੂੰ ਐਉਂ ਆਖ ਘੱਲਿਆ ਭਈ ਤੁਹਾਡੇ ਪਿਤਾ ਨੇ ਆਪਣੀ ਮੋਤ ਤੋਂ ਪਹਿਲਾਂ ਏਹ ਆਗਿਆ ਦਿੱਤੀ ਸੀ।

17. ਭਈ ਯੂਸੁਫ਼ ਨੂੰ ਐਉਂ ਆਖਣਾ ਕਿ ਦਯਾ ਕਰ ਕੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਨ੍ਹਾਂ ਦੇ ਪਾਪ ਮਾਫ ਕਰ ਦੇਹ ਕਿਓਂਜੋ ਉਨ੍ਹਾਂ ਨੇ ਤੁਹਾਡੇ ਨਾਲ ਬੁਰਿਆਈ ਕੀਤੀ ਸੋ ਹੁਣ ਤੁਸੀਂ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਦਾਸਾਂ ਦੇ ਅਪਰਾਧ ਮਾਫ ਕਰ ਦਿਓ ਤਾਂ ਯੂਸੁਫ਼ ਉਨ੍ਹਾਂ ਦੀਆਂ ਗੱਲਾਂ ਉੱਤੇ ਰੋ ਪਿਆ।

18. ਤਾਂ ਉਸ ਦੇ ਭਰਾ ਵੀ ਉਸ ਦੇ ਅੱਗੇ ਜਾਕੇ ਡਿਗ ਪਏ ਅਤੇ ਉਨ੍ਹਾਂ ਨੇ ਆਖਿਆ, ਵੇਖੋ ਅਸੀਂ ਤੁਹਾਡੇ ਦਾਸ ਹਾਂ।

19. ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ। ਭਲਾ ਮੈਂ ਪਰਮੇਸ਼ੁਰ ਦੇ ਥਾਂ ਹਾਂ?

20. ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਦਾਈਆ ਕੀਤਾ ਪਰ ਪਰਮੇਸ਼ੁਰ ਨੇ ਉਸ ਨੂੰ ਭਲਿਆਈ ਦਾ ਦਾਈਆ ਬਣਾਇਆ ਤਾਂਜੋ ਬਹੁਤ ਸਾਰੇ ਲੋਕਾਂ ਨੂੰ ਜਿਉਂਦਾ ਰੱਖੇ ਜਿਵੇਂ ਏਸ ਵੇਲੇ ਹੋਇਆ ਹੈ।

21. ਹੁਣ ਤੁਸੀਂ ਨਾ ਡਰੋ। ਮੈਂ ਤੁਹਾਡੀ ਅਰ ਤੁਹਾਡੇ ਨੀਂਗਰਾਂ ਦੀ ਪਾਲਣਾ ਕਰਾਂਗਾ ਸੋ ਉਸ ਨੇ ਉਨ੍ਹਾਂ ਨੂੰ ਧੀਰਜ ਦਿੱਤੀ ਅਤੇ ਉਨ੍ਹਾਂ ਨੇ ਦਿਲਾਸਾ ਪਾਇਆ।

22. ਯੂਸੁਫ਼ ਆਪ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਵਿੱਚ ਵੱਸਿਆ ਅਤੇ ਯੂਸੁਫ਼ ਇੱਕ ਸੌ ਦਸ ਵਰਿਹਾਂ ਤੀਕ ਜੀਉਂਦਾ ਰਿਹਾ।

23. ਅਰ ਯੂਸੁਫ਼ ਨੇ ਇਫਰਾਈਮ ਦੇ ਪੁੱਤ੍ਰਾਂ ਨੂੰ ਤੀਜੀ ਪੀੜ੍ਹੀ ਤੀਕ ਡਿੱਠਾ ਅਤੇ ਮਨੱਸ਼ਹ ਦੇ ਪੁੱਤ੍ਰ ਮਾਕੀਰ ਦੇ ਨੀਂਗਰ ਵੀ ਯੂਸੁਫ਼ ਦੇ ਗੋਡਿਆਂ ਉੱਤੇ ਜੰਮੇ।

24. ਤਾਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੂਹਾਨੂੰ ਉਸ ਦੇਸ ਵਿੱਚ ਉਤਾਹਾਂ ਲੈ ਜਾਵੇਗਾ ਜਿਸ ਦੀ ਸੌਂਹ ਉਸ ਨੇ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ।

25. ਤਾਂ ਯੂਸੁਫ਼ ਨੇ ਇਸਰਾਏਲ ਦੇ ਪੁੱਤ੍ਰਾਂ ਤੋਂ ਏਹ ਸੌਂਹ ਲਈ ਕਿ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਐਥੋਂ ਉਤਾਹਾਂ ਲੈ ਜਾਣਾ।

26. ਯੂਸੁਫ਼ ਇੱਕ ਸੋ ਦਸ ਵਰਿਹਾਂ ਦਾ ਹੋਕੇ ਮਰ ਗਿਆ ਅਰ ਉਨ੍ਹਾਂ ਨੇ ਉਸ ਵਿੱਚ ਸੁਗੰਧੀਆਂ ਭਰੀਆਂ ਅਤੇ ਉਹ ਮਿਸਰ ਵਿੱਚ ਇੱਕ ਸੰਦੂਕ ਵਿੱਚ ਰੱਖਿਆ ਗਿਆ।

About ਉਤਪਤ Chapter 50

Read ਉਤਪਤ Chapter 50 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 50
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 50 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 50?

ਉਤਪਤ Chapter 50 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 50 online for free with easy chapter navigation.

More Chapters from ਉਤਪਤ

  1. ਉਤਪਤ Chapter 41
  2. ਉਤਪਤ Chapter 23
  3. ਉਤਪਤ Chapter 19
  4. ਉਤਪਤ Chapter 6
  5. ਉਤਪਤ Chapter 5
  6. ਉਤਪਤ Chapter 47
  7. ਉਤਪਤ Chapter 34

Explore More from ਪੁਰਾਣਾ ਨੇਮ

  1. ਲੇਵੀਆਂ Chapter 7
  2. ਹਿਜ਼ਕੀਏਲ Chapter 16
  3. ਨਹਮਯਾਹ Chapter 10
  4. 1 ਇਤਹਾਸ Chapter 14
  5. ਯਿਰਮਿਯਾਹ Chapter 30
  6. ਗਿਣਤੀ Chapter 12
  7. ਨਹਮਯਾਹ Chapter 7

Related Chapters & Readings

  1. ਹਿਜ਼ਕੀਏਲ Chapter 21
  2. 2 ਇਤਹਾਸ Chapter 34
  3. ਕਹਾਉਤਾਂ Chapter 19
  4. ਬਿਵਸਥਾ ਸਾਰ Chapter 29
  5. ਯਹੋਸ਼ੁਆ Chapter 5
  6. ਯਸਾਯਾਹ Chapter 32
  7. 1 ਸਮੂਏਲ Chapter 28
Share Your Love

Leave a Reply

Your email address will not be published. Required fields are marked *