Read ਕਹਾਉਤਾਂ Chapter 19 Online
Read ਕਹਾਉਤਾਂ Chapter 19 online from the Holy Bible. This chapter is part of the Book of ਕਹਾਉਤਾਂ in the Old Testament. Browse every verse with easy chapter navigation, continue to the next chapter, or explore the complete Book of ਕਹਾਉਤਾਂ and the Holy Bible online.
Choose a Chapter
ਕਹਾਉਤਾਂ 19
ਅਧਿਆਇ 19
1. ਉਲਟੇ ਬੁੱਲ੍ਹਾਂ ਵਾਲੇ ਨਾਲੋਂ ਜੋ ਮੂਰਖ ਹੈ, ਉਹ ਦੀਣ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ।
2. ਜਾਨ ਦਾ ਗਿਆਨ ਤੋਂ ਰਹਿਤ ਹੋਣਾ ਵੀ ਚੰਗਾ ਨਹੀਂ, ਅਤੇ ਜਿਹੜਾ ਪੈਰਾਂ ਨਾਲ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ।
3. ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਤੇ ਉਹ ਦਾ ਮਨ ਯਹੋਵਾਹ ਤੇ ਗੁੱਸੇ ਹੁੰਦਾ ਹੈ।
4. ਧਨ ਮਿੱਤਰ ਬਹੁਤ ਵਧਾਉਂਦਾ ਹੈ, ਪਰ ਗਰੀਬ ਆਪਣੇ ਮਿੱਤਰ ਤੋਂ ਅੱਡ ਹੋ ਜਾਂਦਾ ਹੈ।
5. ਝੂਠਾ ਗਵਾਹ ਬਿਨਾ ਡੰਨ ਨਾ ਰਹੇਗਾ, ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਛੁੱਟੇਗਾ।
6. ਪਰ ਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਤੇ ਦੇ ਸੱਭੇ ਮਿੱਤਰ ਬਣ ਜਾਂਦੇ ਹਨ।
7. ਜਦੋਂ ਦੀਣ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ, ਤਾਂ ਉਹ ਦੇ ਮਿੱਤਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇ? ਉਹ ਗੱਲਾਂ ਨਾਲ ਓਹਨਾਂ ਦਾ ਪਿੱਛਾ ਕਰਦਾ ਹੈ ਪਰ ਓਹ ਹੈਂ ਨਹੀਂ।
8. ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਜਿਹੜਾ ਸਮਝ ਦੀ ਪਾਲਨਾ ਕਰਦਾ ਹੈ ਉਹ ਨੂੰ ਲਾਭ ਮਿਲੇਗਾ।
9. ਝੂਠਾ ਗਵਾਹ ਬਿਨਾ ਡੰਨ ਨਾ ਛੁੱਟੇਗਾ, ਅਤੇ ਜਿਹੜਾ ਝੂਠ ਬੋਲਦਾ ਹੈ ਉਹ ਦਾ ਨਾਸ ਹੋਵੇਗਾ।
10. ਮੌਜ ਮਾਨਣਾ ਮੂਰਖ ਨੂੰ ਨਹੀਂ ਫੱਬਦਾ, ਤਾਂ ਸਰਦਾਰਾਂ ਉੱਤੇ ਟਹਿਲੂਏ ਦਾ ਹੁਕਮ ਚਲਾਉਣਾ ਕਿਵੇਂ ਫੱਬੇ?
11. ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।
12. ਪਾਤਸ਼ਾਹ ਦਾ ਗਜ਼ਬ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਪਰ ਉਹ ਦੀ ਪਰਸੰਨਤਾ ਘਾਹ ਉੱਤੇ ਪਈ ਹੋਈ ਤ੍ਰੇਲ ਵਾਂਙੁ ਹੈ!
13. ਮੂਰਖ ਪੁੱਤਰ ਪਿਉ ਦੇ ਲਈ ਇੱਕ ਬਲਾ ਹੈ, ਅਤੇ ਵਹੁਟੀ ਦੇ ਝਗੜੇ ਰਗੜੇ ਸਦਾ ਦੇ ਚੋਏ ਵਾਂਙੁ ਹਨ।
14. ਘਰ ਅਤੇ ਧਨ ਪਿਉ ਤੋਂ ਮਿਰਾਸ ਮਿਲਦੇ ਹਨ, ਪਰ ਸੁਘੜ ਵਹੁਟੀ ਯਹੋਵਾਹ ਵੱਲੋਂ ਮਿਲਦੀ ਹੈ।
15. ਆਲਸ ਘੂਕ ਨੀਂਦ ਵਿੱਚ ਪਾ ਦਿੰਦੀ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।
16. ਜਿਹੜਾ ਹੁਕਮ ਮੰਨਦਾ ਹੈ ਉਹ ਆਪਣੀ ਜਾਨ ਦੀ ਪਾਲਨਾ ਕਰਦਾ ਹੈ, ਪਰ ਜੋ ਉਹ ਦਿਆਂ ਰਾਹਾਂ ਨੂੰ ਤੁੱਛ ਜਾਣਦਾ ਹੈ ਉਹ ਮਰ ਜਾਵੇਗਾ।
17. ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।
18. ਜਦ ਤਾਈਂ ਆਸ ਹੈ ਆਪਣੇ ਪੁੱਤਰ ਨੂੰ ਤਾੜ, ਪਰ ਉਹ ਦੇ ਨਾਸ ਉੱਤੇ ਆਪਣਾ ਜੀ ਨਾ ਲਾ।
19. ਡਾਢਾ ਕ੍ਰੋਧੀ ਡੰਨ ਭੋਗਦਾ ਹੈ, ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ ਬਾਰ ਛੁਡਾਉਣਾ ਪਵੇਗਾ।
20. ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਓੜਕ ਨੂੰ ਬੁੱਧਵਾਨ ਬਣੇਂ।
21. ਮਨੁੱਖ ਦੇ ਮਨ ਵਿੱਚ ਅਨੇਕ ਜੁਗਤਾਂ ਹੁੰਦੀਆਂ ਹਨ, ਪਰ ਯਹੋਵਾਹ ਦਾ ਮਤਾ ਕਾਇਮ ਰਹੇਗਾ।
22. ਆਦਮੀ ਦੀ ਦਯਾ ਦੇ ਕਾਰਨ ਉਹ ਦੀ ਮੰਨਤਾ ਹੁੰਦੀ ਹੈ, ਅਤੇ ਝੂਠੇ ਮਨੁੱਖ ਨਾਲੋਂ ਦੀਣ ਹੀ ਚੰਗਾ ਹੈ।
23. ਯਹੋਵਾਹ ਦਾ ਭੈ ਜੀਉਣ ਲਈ ਹੈ,—ਭੈ ਮੰਨਣ ਵਾਲਾ ਤ੍ਰਿਪਤ ਰਹੇਗਾ, ਅਤੇ ਬਿਪਤਾ ਤੋਂ ਬਚਿਆ ਰਹੇਗਾ।
24. ਆਲਸੀ ਕਟੋਰੇ ਵਿੱਚ ਹੱਥ ਡਬੋਂਦਾ ਹੈ, ਪਰ ਐੱਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤਾਈਂ ਲਿਆਵੇ।
25. ਮਖੌਲੀਏ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ, ਅਤੇ ਸਮਝ ਵਾਲੇ ਨੂੰ ਤਾੜ, ਉਹ ਗਿਆਨ ਨੂੰ ਸਮਝੇਗਾ।
26. ਜਿਹੜਾ ਆਪਣੇ ਪਿਉ ਨਾਲ ਸਖ਼ਤੀ ਕਰਦਾ ਤੇ ਆਪਣੀ ਮਾਂ ਨੂੰ ਕੱਢ ਛੱਡਦਾ ਹੈ, ਉਹ ਮੂੰਹ ਕਾਲਾ ਕਰਨ ਤੇ ਧੱਬਾ ਲਾਉਣ ਵਾਲਾ ਪੁੱਤਰ ਹੈ।
27. ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦਿਆਂ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇਹ।
28. ਨਿਕੰਮਾ ਗਵਾਹ ਨਿਆਉਂ ਨੂੰ ਠੱਠਿਆਂ ਵਿੱਚ ਉਡਾਉਂਦਾ ਹੈ, ਅਤੇ ਦੁਸ਼ਟਾਂ ਦਾ ਮੂੰਹ ਬੁਰਿਆਈ ਨੂੰ ਨਿਗਲ ਜਾਂਦਾ ਹੈ।
29. ਮਖੌਲੀਆਂ ਦੇ ਲਈ ਫ਼ਤਵਾ ਤਿਆਰ ਹੈ, ਤੇ ਮੂਰਖਾਂ ਦੀ ਪਿੱਠ ਲਈ ਕੋਟਲੇ।
About ਕਹਾਉਤਾਂ Chapter 19
Read ਕਹਾਉਤਾਂ Chapter 19 online from the Holy Bible. This chapter is part of the Book of ਕਹਾਉਤਾਂ in the Old Testament. Continue reading with the chapter navigation above or explore the complete book.
Book Information
Book: ਕਹਾਉਤਾਂ
Chapter: 19
Testament: Old Testament
How to Read this Chapter
Use the Previous and Next Chapter buttons to continue reading ਕਹਾਉਤਾਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਕਹਾਉਤਾਂ Chapter 19 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਕਹਾਉਤਾਂ Chapter 19?
ਕਹਾਉਤਾਂ Chapter 19 is part of the Book of ਕਹਾਉਤਾਂ in the Holy Bible.
Can I read this chapter online?
Yes. You can read the complete ਕਹਾਉਤਾਂ Chapter 19 online for free with easy chapter navigation.
More Chapters from ਕਹਾਉਤਾਂ
- ਕਹਾਉਤਾਂ Chapter 9
- ਕਹਾਉਤਾਂ Chapter 2
- ਕਹਾਉਤਾਂ Chapter 20
- ਕਹਾਉਤਾਂ Chapter 16
- ਕਹਾਉਤਾਂ Chapter 5
- ਕਹਾਉਤਾਂ Chapter 3
- ਕਹਾਉਤਾਂ Chapter 27
Explore More from ਪੁਰਾਣਾ ਨੇਮ
- 1 ਸਮੂਏਲ Chapter 20
- 1 ਇਤਹਾਸ Chapter 7
- ਜ਼ਬੂਰ Chapter 108
- 1 ਰਾਜਿਆਂ Chapter 22
- ਅੱਯੂਬ Chapter 10
- 1 ਸਮੂਏਲ Chapter 24
- ਬਿਵਸਥਾ ਸਾਰ Chapter 30