ਉਤਪਤ Chapter 24

For English

Read ਉਤਪਤ Chapter 24 Online

Read ਉਤਪਤ Chapter 24 online from the Holy Bible. This chapter is part of the Book of ਉਤਪਤ in the Old Testament. Browse every verse with easy chapter navigation, continue to the next chapter, or explore the complete Book of ਉਤਪਤ and the Holy Bible online.

Choose a Chapter

A+ A A-

ਉਤਪਤ 24

ਅਧਿਆਇ 24

1. ਹੁਣ ਅਬਰਾਹਾਮ ਬਹੁਤ ਬਿਰਧ ਅਰ ਵੱਡੀ ਉਮਰ ਦਾ ਹੋ ਗਿਆ ਸੀ ਅਰ ਯਹੋਵਾਹ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ।

2. ਤਾਂ ਅਬਰਾਹਾਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ ਜਿਹੜਾ ਉਸ ਦੀਆਂ ਸਾਰੀਆਂ ਚੀਜਾਂ ਦਾ ਮੁਖਤਿਆਰ ਸੀ ਆਖਿਆ ਕਿ ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ।

3. ਤਾਂਜੋ ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸੌਂਹ ਦੇਵਾਂ ਕਿ ਤੂੰ ਮੇਰੇ ਪੁੱਤ੍ਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਤੀਵੀਂ ਨਾ ਬਿਆਹੀਂ।

4. ਪਰ ਤੂੰ ਮੇਰੇ ਆਪਣੇ ਦੇਸ਼ ਅਰ ਮੇਰੇ ਕੁਨਬੇ ਦੇ ਕੋਲ ਜਾਈਂ ਅਰ ਮੇਰੇ ਪੁਤ੍ਰ ਇਸਹਾਕ ਲਈ ਤੀਵੀਂ ਲੈ ਆਵੀਂ।

5. ਤਾਂ ਉਸ ਨੋਕਰ ਨੇ ਉਹ ਨੂੰ ਆਖਿਆ, ਸ਼ਾਇਤ ਉਹ ਤੀਵੀਂ ਮੇਰੇ ਨਾਲ ਏਸ ਦੇਸ ਆਉਣਾ ਨਾ ਚਾਹੇ ਤਾਂ ਕੀ ਮੈਂ ਤੇਰੇ ਪੁੱਤ੍ਰ ਨੂੰ ਉਸ ਦੇਸ ਨੂੰ ਮੋੜ ਲੈ ਜਾਵਾਂ ਜਿੱਥੋਂ ਤੂੰ ਆਇਆ ਹੈਂ?

6. ਅਬਰਾਹਾਮ ਨੇ ਉਸ ਨੂੰ ਆਖਿਆ, ਖ਼ਬਰਦਾਰ ਤੂੰ ਮੇਰੇ ਪੁਤ੍ਰ ਨੂੰ ਉੱਥੇ ਕਦੰਤ ਨਾ ਮੋੜ ਲੈ ਜਾਵੀਂ।

7. ਯਹੋਵਾਹ ਅਕਾਸ਼ ਦਾ ਪਰਮੇਸ਼ੁਰ ਜੋ ਮੈਨੂੰ ਮੇਰੇ ਪਿਤਾ ਦੇ ਘਰ ਤੋਂ ਅਰ ਮੇਰੀ ਜਨਮ ਭੂਮੀ ਤੋਂ ਕੱਢ ਲੈ ਆਇਆ ਅਤੇ ਜੋ ਮੇਰੇ ਨਾਲ ਬੋਲਿਆ ਅਰ ਮੇਰੇ ਨਾਲ ਸੌਂਹ ਖਾਕੇ ਆਖਿਆ ਕਿ ਮੈਂ ਤੇਰੀ ਅੰਸ ਨੂੰ ਇਹ ਧਰਤੀ ਦਿਆਂਗਾ ਉਹ ਹੀ ਆਪਣਾ ਦੂਤ ਤੇਰੇ ਅੱਗੇ ਘੱਲੇਗਾ ਅਰ ਤੂੰ ਉੱਥੋਂ ਮੇਰੇ ਪੁਤ੍ਰ ਲਈ ਤੀਵੀਂ ਲੈ ਆਵੇਂਗਾ

8. ਅਤੇ ਜੇ ਉਹ ਤੀਵੀਂ ਤੇਰੇ ਪਿੱਛੇ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਏਸ ਸੌਂਹ ਤੋਂ ਛੁੱਟ ਜਾਵੇਂਗਾ। ਕੇਵਲ ਮੇਰੇ ਪੁਤ੍ਰ ਨੂੰ ਉੱਥੇ ਕਦੀ ਨਾ ਮੋੜ ਲੈ ਜਾਵੀਂ।

9. ਤਾਂ ਉਸ ਨੌਕਰ ਨੇ ਆਪਣਾ ਹੱਥ ਆਪਣੇ ਸਵਾਮੀ ਅਬਰਾਹਾਮ ਦੇ ਪੱਟ ਹੇਠ ਰੱਖਕੇ ਉਹ ਦੇ ਨਾਲ ਇਸ ਗੱਲ ਦੀ ਸੌਂਹ ਖਾਧੀ।

10. ਉਪਰੰਤ ਉਹ ਨੌਕਰ ਆਪਣੇ ਸਵਾਮੀ ਦੇ ਊਠਾਂ ਵਿੱਚੋਂ ਦਸ ਊਠ ਲੈਕੇ ਤੁਰ ਪਿਆ ਕਿਉਂਜੋ ਉਹ ਦੇ ਹੱਥ ਵਿੱਚ ਉਹਦੇ ਸਵਾਮੀ ਦਾ ਸਾਰਾ ਮਾਲ ਧੰਨ ਸੀ ਅਰ ਉੱਠ ਕੇ ਮਸੋਪੋਤਾਮੀਆ ਦੇ ਦੇਸ ਵਿੱਚ ਨਾਹੋਰ ਦੇ ਨਗਰ ਤੀਕ ਗਿਆ।

11. ਅਤੇ ਸ਼ਾਮਾਂ ਦੇ ਵੇਲੇ ਜਦ ਤੀਵੀਆਂ ਪਾਣੀ ਭਰਨ ਨੂੰ ਨਿਕਲਦੀਆਂ ਹਨ ਤਾਂ ਉਸ ਨੋਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਬਿਠਾ ਦਿੱਤਾ।

12. ਤਦ ਓਸ ਆਖਿਆ, ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਅੱਜ ਮੇਰਾ ਸਭ ਕਾਰਜ ਸੁਫਲ ਕਰ ਅਤੇ ਮੇਰੇ ਸਵਾਮੀ ਅਬਰਾਹਾਮ ਉੱਤੇ ਦਇਆ ਕਰ।

13. ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਅਰ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ।

14. ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਕੋਡਾ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੋ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ ਅਤੇ ਮੈਂ ਏਸੇ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਹੈ।

15. ਤਾਂ ਐਉਂ ਹੋਇਆ ਜਾਂ ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ ਰਿਬਕਾਹ ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਤੀਵੀਂ ਮਿਲਕਾਹ ਦੇ ਪੁਤ੍ਰ ਬਥੂਏਲ ਤੋਂ ਜੰਮੀ ਸੀ ਆਪਣਾ ਘੜਾ ਮੋਢਿਆਂ ਤੇ ਚੁੱਕੇ ਆ ਨਿਕਲੀ।

16. ਅਰ ਉਹ ਛੋਕਰੀ ਵੇਖਣ ਵਿੱਚ ਵੱਡੀ ਸੋਹਣੀ ਅਰ ਕੁਆਰੀ ਸੀ ਅਰ ਕਿਸੇ ਮਨੁੱਖ ਨੇ ਉਸ ਨੂੰ ਨਹੀਂ ਜਾਣਿਆ ਸੀ ਅਤੇ ਉਹ ਚਸ਼ਮੇ ਵਿੱਚ ਉੱਤਰੀ ਅਰ ਅਪਣਾ ਘੜਾ ਭਰ ਕਿ ਉਤਾਂਹਾ ਨੂੰ ਆਈ।

17. ਤਾਂ ਉਹ ਨੌਕਰ ਉਸਦੇ ਮਿਲਣ ਨੂੰ ਨੱਠਕੇ ਗਿਆ ਅਰ ਆਖਿਆ, ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਈਂ।

18. ਤਾਂ ਉਸ ਆਖਿਆ ਮੇਰੇ ਸਵਾਮੀ ਜੀ ਪੀਓ ਤਾਂ ਉਸ ਸ਼ਤਾਬੀ ਨਾਲ ਆਪਣਾ ਘੜਾ ਹੱਥਾ ਉੱਤੇ ਕਰਕੇ ਕੋਡਾ ਕੀਤਾ ਅਰ ਉਸਨੂੰ ਪਿਲਾਇਆ।

19. ਜਦ ਉਹ ਉਸਨੂੰ ਪਾਣੀ ਪਿਲਾ ਚੁੱਕੀ ਤਾਂ ਉਸ ਆਖਿਆ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੀਕਰ ਉਹ ਪੀ ਨਾ ਚੁੱਕਣ।

20. ਤਾਂ ਸ਼ਤਾਬੀ ਨਾਲ ਉਸ ਆਪਣਾ ਘੜਾ ਹੌਦ ਵਿੱਚ ਡੋਹਲ ਦਿੱਤਾ ਅਰ ਫੇਰ ਖੂਹ ਵਿੱਚੋਂ ਪਾਣੀ ਭਰਨ ਨੂੰ ਨੱਠਕੇ ਗਈ ਅਰ ਉਹ ਦੇ ਸਾਰੇ ਊਠਾਂ ਲਈ ਪਾਣੀ ਭਰਿਆ।

21. ਉਹ ਮਨੁੱਖ ਵੱਡੇ ਧਿਆਨ ਨਾਲ ਚੁੱਪ ਕਰਕੇ ਉਹ ਨੂੰ ਵੇਖਦਾ ਰਿਹਾ ਇਸ ਗੱਲ ਦੇ ਜਾਣਨ ਨੂੰ ਭਈ ਯਹੋਵਾਹ ਨੇ ਉਸ ਦਾ ਸਫਰ ਸੁਫਲ ਕੀਤਾ ਹੈ ਕਿ ਨਹੀਂ।

22. ਤਦ ਐਉਂ ਹੋਇਆ ਜਦ ਊਠ ਪੀ ਚੁੱਕੇ ਤਾਂ ਉਸ ਮਨੁੱਖ ਨੇ ਅੱਧੇ ਤੋਲੇ ਸੋਨੇ ਦੀ ਇੱਕ ਨੱਥ ਅਰ ਦਸ ਤੋਲੇ ਸੋਨੇ ਦੇ ਦੋ ਕੜੇ ਉਹਦੇ ਹੱਥਾਂ ਲਈ ਕੱਢੇ।

23. ਅਤੇ ਆਖਿਆ ਮੈਨੂੰ ਦੱਸੀਂ ਤੂੰ ਕਿਹਦੀ ਪੁੱਤ੍ਰੀ ਹੈਂ ਅਰ ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਅੱਜ ਰਾਤ ਰਹਿਣ ਦੀ ਥਾਂ ਹੈ?

24. ਉਸ ਉਹ ਨੂੰ ਆਖਿਆ, ਮੈਂ ਬਥੂਏਲ ਦੀ ਧੀ ਹਾਂ ਜਿਸ ਨੂੰ ਮਿਲਕਾਹ ਨੇ ਨਾਹੋਰ ਤੋਂ ਜਣਿਆ।

25. ਨਾਲੇ ਉਸਨੇ ਉਹ ਨੂੰ ਆਖਿਆ, ਸਾਡੇ ਪੱਠਾ ਦੱਥਾ ਬਥੇਰਾ ਹੈ ਅਰ ਰਾਤ ਰਹਿਣ ਦੀ ਥਾਂ ਵੀ ਹੈ।

26. ਤਦ ਉਸ ਮੁੱਨਖ ਨੇ ਸੀਸ ਝੁਕਾਇਆ ਅਤੇ ਯਹੋਵਾਹ ਨੂੰ ਮੱਥਾ ਟੇਕਿਆ।

27. ਅਰ ਉਸ ਆਖਿਆ, ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਮੇਰੇ ਸੁਵਾਮੀ ਅਬਰਾਹਾਮ ਤੋਂ ਆਪਣੀ ਕਿਰਪਾ ਅਰ ਆਪਣੀ ਸਚਿਆਈ ਨੂੰ ਨਹੀਂ ਮੋੜਿਆ ਅਰ ਮੈਂ ਰਾਹ ਵਿੱਚ ਹੀ ਸਾਂ ਕਿ ਯਹੋਵਾਹ ਨੇ ਮੈਨੂੰ ਮੇਰੇ ਸਵਾਮੀ ਦੇ ਭਰਾਵਾਂ ਦੇ ਘਰ ਦੇ ਰਾਹ ਪਾਇਆ।

28. ਤਾਂ ਉਹ ਛੋਕਰੀ ਆਪਣੀ ਮਾਤਾ ਦੇ ਘਰ ਨੂੰ ਨੱਠਕੇ ਆਈ ਅਤੇ ਸਾਰੀਆਂ ਗੱਲਾ ਦੱਸੀਆਂ।

29. ਰਿਬਕਾਹ ਦਾ ਇੱਕ ਭਰਾ ਸੀ ਜਿਸ ਦਾ ਨਾਉਂ ਲਾਬਾਨ ਸੀ ਅਤੇ ਲਾਬਾਨ ਬਾਹਰ ਨੂੰ ਉਸ ਮਨੁੱਖ ਦੇ ਕੋਲ ਚਸ਼ਮੇ ਉੱਤੇ ਦੌੜਕੇ ਗਿਆ।

30. ਤਾਂ ਐਉਂ ਹੋਇਆ ਜਦ ਉਸ ਨੇ ਨੱਥ ਅਰ ਆਪਣੀ ਭੈਣ ਦੇ ਹੱਥਾਂ ਵਿੱਚ ਕੜੇ ਡਿੱਠੇ ਅਰ ਜਦ ਆਪਣੀ ਭੈਣ ਰਿਬਕਾਹ ਤੋਂ ਗੱਲਾ ਸੁਣੀਆਂ ਜਿਹੜੀ ਕਹਿੰਦੀ ਸੀ ਕਿ ਉਹ ਮਨੁੱਖ ਮੈਨੂੰ ਐਂਉਂ ਐਉਂ ਬੋਲਿਆ ਤਾਂ ਉਹ ਉਸ ਮਨੁੱਖ ਕੋਲ ਆਇਆ ਅਰ ਵੇਖੋ ਉਹ ਊਠਾਂ ਦੇ ਕੋਲ ਚਸ਼ਮੇ ਉੱਤੇ ਖੜਾ ਸੀ।

31. ਤਾਂ ਉਸ ਆਖਿਆ, ਹੇ ਯਹੋਵਾਹ ਦੇ ਮੁਬਾਰਕ ਆਓ। ਬਾਹਰ ਕਿਉਂ ਖੜੇ ਹੋ? ਮੈਂ ਘਰ ਤਿਆਰ ਕੀਤਾ ਹੈ ਤੇ ਊਠਾਂ ਲਈ ਵੀ ਥਾਂ ਹੈ।

32. ਤਾਂ ਉਹ ਮਨੁੱਖ ਘਰ ਵੱਲ ਆਇਆ ਅਰ ਊਠਾਂ ਨੂੰ ਖੋਲ੍ਹਿਆ ਅਰ ਲਾਬਾਨ ਨੇ ਊਠਾਂ ਨੂੰ ਪੱਠਾ ਦੱਥਾ ਦਿੱਤਾ ਅਰ ਉਸ ਦੇ ਅਰ ਉਸ ਦੇ ਸਾਥੀਆਂ ਦੇ ਚਰਨ ਧੋਣ ਲਈ ਪਾਣੀ ਦਿੱਤਾ।

33. ਤਾਂ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਆਖਿਆ ਜਦ ਤੀਕਰ ਆਪਣੀ ਗੱਲ ਨਾ ਦੱਸ ਲਵਾਂ ਮੈਂ ਨਹੀਂ ਖਾਵਾਂਗਾ ਤਾਂ ਉਸ ਆਖਿਆ, ਗੱਲ ਕਰੋ।

34. ਫੇਰ ਉਸ ਆਖਿਆ, ਮੈਂ ਅਬਰਾਹਾਮ ਦਾ ਨੌਕਰ ਹਾਂ।

35. ਅਰ ਯਹੋਵਾਹ ਨੇ ਮੇਰੇ ਸਵਾਮੀ ਨੂੰ ਵੱਡੀ ਬਰਕਤ ਦਿੱਤੀ ਹੈ ਅਰ ਉਹ ਨੂੰ ਵੱਡਾ ਆਦਮੀ ਬਣਾ ਦਿੱਤਾ ਹੈ ਅਤੇ ਉਸ ਨੇ ਉਹ ਨੂੰ ਭੇਡਾਂ ਅਰ ਗਾਈਆਂ ਬਲਦ ਅਰ ਸੋਨਾ ਚਾਂਦੀ ਅਰ ਗੋੱਲੇ ਗੋੱਲੀਆਂ ਅਰ ਊਠ ਅਰ ਗਧੇ ਦਿੱਤੇ ਹਨ।

36. ਅਤੇ ਮੇਰੇ ਸਵਾਮੀ ਦੀ ਪਤਨੀ ਸਾਰਾਹ ਨੇ ਆਪਣੇ ਬਿਰਧਪੁਣੇ ਵਿੱਚ ਮੇਰੇ ਸਵਾਮੀ ਲਈ ਇੱਕ ਪੁੱਤ੍ਰ ਜਣਿਆ ਅਰ ਉਸ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ।

37. ਮੇਰੇ ਸਵਾਮੀ ਨੇ ਮੈਥੋਂ ਏਹ ਸੌਂਹ ਅਖਵਾਈ ਹੈ ਕਿ ਤੂੰ ਮੇਰੇ ਪੁਤ੍ਰ ਲਈ ਇਨ੍ਹਾਂ ਕਨਾਨੀਆਂ ਦੀਆਂ ਧੀਆਂ ਵਿੱਚੋ ਜਿਨ੍ਹਾਂ ਦੇ ਦੇਸ ਵਿੱਚ ਮੈਂ ਵੱਸਦਾ ਹਾਂ ਤੀਵੀਂ ਨਾ ਲਿਆਵੀਂ।

38. ਸਗੋਂ ਮੇਰੇ ਪਿਤਾ ਦੇ ਘਰ ਅਰ ਮੇਰੇ ਕੁਨਬੇ ਵਿੱਚ ਜਾਵੀਂ ਅਰ ਮੇਰੇ ਪੁਤ੍ਰ ਲਈ ਤੀਵੀਂ ਲਿਆਵੀਂ।

39. ਤਾਂ ਮੈਂ ਆਪਣੇ ਸੁਵਾਮੀ ਨੂੰ ਆਖਿਆ ਕਿ ਸ਼ਾਇਤ ਉਹ ਤੀਵੀਂ ਮੇਰੇ ਪਿਛੇ ਨਾ ਆਵੇ।

40. ਉਸ ਮੈਨੂੰ ਆਖਿਆ, ਯਹੋਵਾਹ ਜਿਹਦੇ ਸਨਮੁਖ ਮੈਂ ਚੱਲਦਾ ਹਾਂ ਆਪਣਾ ਦੂਤ ਤੇਰੇ ਨਾਲ ਘੱਲੇਗਾ ਅਰ ਉਹ ਤੇਰੇ ਰਾਹ ਨੂੰ ਸੁਫਲ ਕਰੇਗਾ ਅਰ ਤੂੰ ਮੇਰੇ ਕੁਨਬੇ ਤੋਂ ਮੇਰੇ ਪਿਤਾ ਦੇ ਘਰੋਂ ਮੇਰੇ ਪੁੱਤ੍ਰ ਲਈ ਤੀਵੀਂ ਲਿਆਵੀਂ।

41. ਤਦ ਤੂੰ ਮੇਰੀ ਸੌਂਹ ਤੋਂ ਛੁੱਟੇਂਗਾ ਜਦ ਤੂੰ ਮੇਰੇ ਕੁਨਬੇ ਵਿੱਚ ਜਾਵੇਂਗਾ ਅਰ ਜੇ ਓਹ ਤੈਨੂੰ ਨਾ ਦੇਣ ਤਾਂ ਤੂੰ ਮੇਰੀ ਸੌਂਹ ਤੋਂ ਬਰੀ ਹੋਇਆ।

42. ਮੈਂ ਅੱਜ ਦੇ ਦਿਨ ਚਸ਼ਮੇ ਉੱਤੇ ਆਇਆ ਹਾਂ ਅਰ ਮੈਂ ਆਖਿਆ, ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਜੇ ਤੂੰ ਮੇਰੇ ਰਾਹ ਨੂੰ ਜਿਸ ਵਿੱਚ ਮੈਂ ਜਾਂਦਾ ਹਾਂ ਸੁਫਲ ਕਰੇਂ।

43. ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਤਾਂ ਐTੁਂ ਹੋਵੇ ਕਿ ਜਿਹੜੀ ਕੁਆਰੀ ਭਰਨ ਲਈ ਬਾਹਰ ਆਵੇ ਅਰ ਮੈਂ ਉਹ ਨੂੰ ਆਖਾਂ ਭਈ ਮੈਨੂੰ ਆਪਣੇ ਘੜੇ ਤੋਂ ਪਾਣੀ ਪਿਲਾਈ ਤਾਂ ਉਹ ਮੈਨੂੰ ਆਖੇ।

44. ਪੀ ਲਓ ਤੇ ਮੈਂ ਤੁਹਾਡੇ ਊਠਾਂ ਲਈ ਵੀ ਭਰਾਂਗੀ ਉਹ ਉਹੋ ਤੀਵੀਂ ਹੋਵੇ ਜਿਸ ਨੂੰ ਯਹੋਵਾਹ ਨੇ ਮੇਰੇ ਸੁਵਾਮੀ ਦੇ ਪੁਤ੍ਰ ਲਈ ਠਹਿਰਾਇਆ ਹੈ।

45. ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਤਾਂ ਵੇਖੋ ਰਿਬਕਾਹ ਆਪਣਾ ਘੜਾ ਮੋਢੇ ਉੱਤੇ ਚੁੱਕਕੇ ਬਾਹਰ ਆਈ ਅਤੇ ਉਹ ਚਸ਼ਮੇ ਵਿੱਚ ਉੱਤਰੀ ਅਰ ਭਰਿਆ ਤਾਂ ਮੈਂ ਉਸ ਨੂੰ ਆਖਿਆ, ਮੈਨੂੰ ਪਿਲਾਈਂ।

46. ਤਦ ਉਸ ਸ਼ਤਾਬੀ ਨਾਲ ਆਪਣਾ ਘੜਾ ਲਾਹਕੇ ਆਖਿਆ, ਪੀਓ ਜੀ ਅਰ ਮੈ ਤੁਹਾਡੇ ਊਠਾਂ ਨੂੰ ਵੀਂ ਪਿਲਾਵਾਂਗੀ ਤਾਂ ਮੈ ਪੀਤਾ ਅਰ ਉਸ ਮੇਰੇ ਊਠਾਂ ਨੂੰ ਵੀ ਪਿਲਾਇਆ।

47. ਫੇਰ ਮੈਂ ਉਸ ਤੋਂ ਪੁੱਛਿਆ, ਤੂੰ ਕਿਹਦੀ ਪੁੱਤ੍ਰੀ ਹੈਂ? ਤਾਂ ਉਸ ਆਖਿਆ ਮੈਂ ਬਥੂਏਲ ਦੀ ਧੀ ਹਾਂ ਜਿਸ ਨੂੰ ਮਿਲਕਾਹ ਨੇ ਨਾਹੋਰ ਲਈ ਜਣਿਆ। ਤਾਂ ਮੈਂ ਉਸ ਦੇ ਨੱਕ ਵਿੱਚ ਨੱਥ ਅਰ ਹੱਥਾਂ ਵਿੱਚ ਕੜੇ ਪਾ ਦਿੱਤੇ।

48. ਅਤੇ ਮੈਂ ਆਪਣਾ ਸੀਸ ਝੁਕਾਕੇ ਯਹੋਵਾਹ ਅੱਗੇ ਮੱਥਾ ਟੇਕਿਆ ਅਰ ਮੈਂ ਯਹੋਵਾਹ ਆਪਣੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਧੰਨ ਆਖਿਆ ਜਿਸ ਮੈਨੂੰ ਸਚਿਆਈ ਦੇ ਰਸਤੇ ਪਾਇਆ ਤਾਂਜੋ ਮੈਂ ਆਪਣੇ ਸਵਾਮੀ ਦੇ ਭਰਾ ਦੀ ਪੁੱਤ੍ਰੀ ਉਸ ਦੇ ਪੁੱਤ੍ਰ ਵਾਸਤੇ ਲਵਾਂ।

49. ਹੁਣ ਜੇਕਰ ਤੁਸੀਂ ਮੇਰੇ ਸਵਾਮੀ ਦੇ ਨਾਲ ਦਯਾ ਅਰ ਸਚਿਆਈ ਦਾ ਸਲੂਕ ਕਰਨਾ ਹੈ ਤਾਂ ਮੈਨੂੰ ਦੱਸੋ ਅਰ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ ਤਾਂਜੋ ਮੈਂ ਸੱਜੇ ਅਥਵਾ ਖੱਬੇ ਪਾਸੇ ਵੱਲ ਮੁੜਾਂ।

50. ਤਦ ਲਾਬਾਨ ਅਰ ਬਥੂਏਲ ਨੇ ਜਵਾਬ ਵਿੱਚ ਆਖਿਆ, ਏਹ ਗੱਲ ਯਹੋਵਾਹ ਵਲੋਂ ਆਈ ਹੈ। ਅਸੀਂ ਤੁਹਾਨੂੰ ਬੁਰਾ ਅਥਵਾ ਭਲਾ ਨਹੀਂ ਆਖ ਸੱਕਦੇ।

51. ਵੇਖੋ ਰਿਬਕਾਹ ਤੁਹਾਡੇ ਸਨਮੁਖ ਹੈ। ਉਹ ਨੂੰ ਲਓ ਅਰ ਜਾਓ ਤਾਂਜੋ ਉਹ ਤੁਹਾਡੇ ਸਵਾਮੀ ਦੇ ਪੁੱਤ੍ਰ ਦੀ ਤੀਵੀਂ ਹੋਵੇ ਜਿਵੇਂ ਯਹੋਵਾਹ ਦਾ ਬਚਨ ਹੈ।

52. ਤਾਂ ਐਓਂ ਹੋਇਆ ਕਿ ਜਦ ਅਬਰਾਹਾਮ ਦੇ ਨੌਕਰ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਦ ਉਸ ਨੇ ਯਹੋਵਾਹ ਦੇ ਅੱਗੇ ਧਰਤੀ ਉੱਤੇ ਮੱਥਾ ਟੇਕਿਆ।

53. ਫੇਰ ਉਸ ਨੌਕਰ ਨੇ ਚਾਂਦੀ ਅਰ ਸੋਨੇ ਦੀਆਂ ਟੂੰਬਾਂ ਅਰ ਬਸਤ੍ਰ ਕੱਢਕੇ ਰਿਬਕਾਹ ਨੂੰ ਦਿੱਤੇ ਅਰ ਉਸ ਦੇ ਭਰਾ ਅਰ ਮਾਤਾ ਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ।

54. ਤਾਂ ਉਸ ਨੇ ਅਰ ਉਸ ਦੇ ਸਾਥੀਆਂ ਖਾਧਾ ਅਰ ਪੀਤਾ ਅਰ ਰਾਤ ਕੱਟੀ। ਤੜਕੇ ਉੱਠਕੇ ਉਸ ਆਖਿਆ, ਮੈਨੂੰ ਮੇਰੇ ਸੁਵਾਮੀ ਦੇ ਕੋਲ ਤੋਰ ਦਿਓ।

55. ਉਪਰੰਤ ਉਹ ਦੇ ਭਰਾ ਅਰ ਉਹ ਦੀ ਮਾਤਾ ਨੇ ਆਖਿਆ, ਛੋਕਰੀ ਨੂੰ ਥੋੜੇ ਦਿਨ ਅਥਵਾ ਦੱਸ ਕੁ ਦਿਨ ਸਾਡੇ ਕੋਲ ਰਹਿਣ ਦਿਓ। ਉਸ ਦੇ ਪਿੱਛੋ ਉਹ ਚਲੀ ਜਾਵੇਗੀ।

56. ਪਰ ਉਸ ਉਨ੍ਹਾਂ ਨੂੰ ਆਖਿਆ, ਮੈਨੂੰ ਨਾ ਡੱਕੋ ਕਿਉਂਜੋ ਯਹੋਵਾਹ ਨੇ ਮੇਰਾ ਪੈਂਡਾ ਸੁਫਲ ਕੀਤਾ ਹੈ। ਮੈਨੂੰ ਘੱਲ ਦਿਓ ਤਾਂਜੋ ਮੈਂ ਆਪਣੇ ਸਵਾਮੀ ਦੇ ਕੋਲ ਜਾਵਾਂ।

57. ਉਨ੍ਹਾਂ ਆਖਿਆ, ਅਸੀਂ ਛੋਕਰੀ ਨੂੰ ਬੁਲਾTੁਂਦੇ ਹਾਂ ਅਰ ਉਹਦੇ ਮੁੰਹੋਂ ਪੁੱਛਦੇ ਹਾਂ।

58. ਤਦ ਉਨ੍ਹਾਂ ਰਿਬਕਾਹ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਕੀ ਤੂੰ ਏਸ ਮਨੁੱਖ ਦੇ ਸੰਗ ਜਾਵੇਂਗੀ? ਓਸ ਆਖਿਆ, ਮੈਂ ਜਾਵਾਂਗੀ।

59. ਉਪਰੰਤ ਉਨ੍ਹਾਂ ਨੇ ਰਿਬਕਾਹ ਆਪਣੀ ਭੈਣ ਅਰ ਉਹ ਦੀ ਦਾਈ ਅਰ ਅਬਰਾਹਾਮ ਦੇ ਨੌਕਰ ਅਰ ਉਸਦੇ ਸਾਥੀਆਂ ਨੂੰ ਵਿਦਿਆ ਕਰ ਦਿੱਤਾ।

60. ਉਨ੍ਹਾਂ ਰਿਬਕਾਹ ਨੂੰ ਅਸੀਸ ਦਿੱਤੀ ਅਰ ਉਹ ਨੂੰ ਆਖਿਆ, ਹੇ ਸਾਡੀ ਭੈਣ ਤੂੰ ਹਜ਼ਾਰਾ ਅਰ ਲੱਖਾਂ ਦੀ ਮਾਤਾ ਹੋ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇ।

61. ਤਾਂ ਰਿਬਕਾਹ ਅਰ ਉਸਦੇ ਨਾਲ ਦੀਆਂ ਛੋਕਰੀਆਂ ਉੱਠੀਆਂ ਅਰ ਊਠਾਂ ਉੱਤੇ ਚੜ੍ਹ ਗਈਆਂ ਅਰ ਉਸ ਮਨੁੱਖ ਦੇ ਪਿੱਛੇ ਪਿੱਛੇ ਤੁਰ ਪਈਆਂ ਸੋ ਉਹ ਨੌਕਰ ਰਿਬਕਾਹ ਨੂੰ ਲੈਕੇ ਤੁਰ ਪਿਆ।

62. ਇਸਹਾਕ ਬਏਰ -ਲਹੀ-ਰੋਈ ਦੇ ਰਸਤੇ ਤੋਂ ਆਇਆ ਕਿਉਂਜੋ ਉਹ ਦੱਖਣ ਵਿੱਚ ਟਿਕਿਆ ਹੋਇਆ ਸੀ।

63. ਜਾਂ ਇਸਹਾਕ ਸ਼ਾਮਾਂ ਦੇ ਵੇਲੇ ਖੇਤਾਂ ਵਿੱਚ ਗਿਆਨ ਧਿਆਨ ਕਰਨ ਲਈ ਬਾਹਰ ਗਿਆ ਤਾਂ ਉਸ ਆਪਣੀਆਂ ਅੱਖਾਂ ਚੁੱਕਕੇ ਡਿੱਠਾ ਅਰ ਵੇਖੋ ਊਠ ਆ ਰਹੇ ਸਨ।

64. ਜਾਂ ਰਿਬਕਾਹ ਨੇ ਅੱਖਾਂ ਚੁੱਕਕੇ ਇਸਹਾਕ ਨੂੰ ਡਿੱਠਾ ਤਾਂ ਊਠ ਤੋਂ ਉੱਤਰ ਗਈ।

65. ਉਹ ਨੇ ਨੌਕਰ ਕੋਲੋਂ ਪੁਛਿਆ, ਉਹ ਮਨੁੱਖ ਜਿਹੜਾ ਖੇਤ ਦੇ ਵਿੱਚ ਦੀ ਸਾਨੂੰ ਮਿਲਨ ਲਈ ਆਉਂਦਾ ਹੈ ਕੋਣ ਹੈ? ਅਤੇ ਨੌਕਰ ਨੇ ਆਖਿਆ, ਉਹ ਮੇਰਾ ਸਵਾਮੀ ਹੈ ਤਾਂ ਉਹਨੇ ਬੁਰਕਾ ਲੈਕੇ ਆਪ ਨੂੰ ਢੱਕ ਲਿਆ।

66. ਫੇਰ ਨੌਕਰ ਨੇ ਸਾਰੀਆਂ ਗੱਲਾਂ ਜਿਹੜੀਆਂ ਉਸ ਕੀਤੀਆਂ ਸਨ ਇਸਹਾਕ ਨੂੰ ਦੱਸੀਆਂ।

67. ਉਪਰੰਤ ਇਸਹਾਕ ਉਹ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਰਿਬਕਾਹ ਨੂੰ ਲਿਆ ਅਰ ਉਹ ਉਸ ਦੀ ਪਤਨੀ ਹੋਈ ਅਰ ਉਸਨੇ ਉਹ ਨੂੰ ਪਿਆਰ ਕੀਤਾ ਤਾਂ ਇਸਹਾਕ ਨੂੰ ਆਪਣੀ ਮਾਤਾ ਦੀ ਮੋਤ ਦੇ ਪਿੱਛੋਂ ਸ਼ਾਂਤ ਪ੍ਰਾਪਤ ਹੋਈ।

About ਉਤਪਤ Chapter 24

Read ਉਤਪਤ Chapter 24 online from the Holy Bible. This chapter is part of the Book of ਉਤਪਤ in the Old Testament. Continue reading with the chapter navigation above or explore the complete book.

Book Information

Book: ਉਤਪਤ
Chapter: 24
Testament: Old Testament

How to Read this Chapter

Use the Previous and Next Chapter buttons to continue reading ਉਤਪਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਉਤਪਤ Chapter 24 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਉਤਪਤ Chapter 24?

ਉਤਪਤ Chapter 24 is part of the Book of ਉਤਪਤ in the Holy Bible.

Can I read this chapter online?

Yes. You can read the complete ਉਤਪਤ Chapter 24 online for free with easy chapter navigation.

Share Your Love

Leave a Reply

Your email address will not be published. Required fields are marked *