ਬਿਵਸਥਾ ਸਾਰ Chapter 27

For English

Read ਬਿਵਸਥਾ ਸਾਰ Chapter 27 Online

Read ਬਿਵਸਥਾ ਸਾਰ Chapter 27 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 27

ਅਧਿਆਇ 27

1. ਮੂਸਾ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਪਰਜਾ ਨੂੰ ਹੁਕਮ ਦੇ ਕੇ ਆਖਿਆ ਕਿ ਸਾਰੇ ਹੁਕਮਾਂ ਦੀ ਜਿਹੜੇ ਮੈਂ ਅੱਜ ਤੂਹਾਨੂੰ ਦਿੰਦਾ ਹਾਂ ਪਾਲਨਾ ਕਰੋ।

2. ਅਤੇ ਐਉਂ ਹੋਵੇਗਾ ਕਿ ਜਦ ਤੁਸੀਂ ਯਰਦਨ ਤੋਂ ਪਾਰ ਉਸ ਧਰਤੀ ਵਿੱਚ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਲੰਘੋ ਤਦ ਤੁਸੀਂ ਆਪਣੇ ਲਈ ਵੱਡੇ ਵੱਡੇ ਪੱਥਰ ਖੜੇ ਕਰੋ ਅਤੇ ਓਹਨਾਂ ਉੱਤੇ ਲਿਪਾਈ ਕਰੋ।

3. ਜਦ ਤੁਸੀਂ ਪਾਰ ਲੰਘ ਜਾਓ ਤੁਸੀਂ ਓਹਨਾਂ ਉੱਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਲਿੱਖੋ ਤਾਂ ਜੋ ਤੁਸੀਂ ਉਸ ਧਰਤੀ ਵਿੱਚ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਵੜੋ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਹੈ ਜਿਵੇਂ ਯਹੋਵਾਹ ਤੁਹਾਡੇ ਪਿਉ ਦਾਦਿਆ ਦੇ ਪਰਮੇਸ਼ੁਰ ਨੇ ਤੁਹਾਡੇ ਨਾਲ ਬਚਨ ਕੀਤਾ ਹੈ।

4. ਤਾਂ ਐਉਂ ਹੋਵੇਗਾ ਕਿ ਜਦ ਤੁਸੀਂ ਯਰਦਨ ਤੋਂ ਪਾਰ ਲੰਘੋ ਤਾਂ ਏਹਨਾਂ ਪੱਥਰਾਂ ਨੂੰ ਜਿਨ੍ਹਾਂ ਦਾ ਮੈ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਏਬਾਲ ਪਹਾੜ ਉੱਤੇ ਖੜਾ ਕਰ ਕੇ ਓਹਨਾਂ ਉੱਤੇ ਲਿਪਾਈ ਕਰ ਦੇਣੀ।

5. ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾਓ ਅਰਥਾਤ ਪੱਥਰਾਂ ਦੀ ਇੱਕ ਜਗਵੇਦੀ। ਤੁਸੀਂ ਓਹਨਾਂ ਉੱਤੇ ਲੋਹੇ ਦਾ ਕੋਈ ਸੰਦ ਨਾ ਲਾਓ।

6. ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਅਣਘੜਤ ਪੱਥਰਾਂ ਦੀ ਬਣਾਓ ਅਤੇ ਤੁਸੀਂ ਉਸ ਉੱਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਹੋਮ ਦੀਆਂ ਭੇਟਾਂ ਚੜ੍ਹਾਓ।

7. ਨਾਲੇ ਤੁਸੀਂ ਸੁਖ ਸਾਂਦ ਦੀਆਂ ਬਲੀਆਂ ਚੜ੍ਹਾ ਕੇ ਉੱਥੇ ਖਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਅਨੰਦ ਕਰੋ।

8. ਤੁਸੀਂ ਓਹਨਾਂ ਪੱਥਰਾਂ ਉੱਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਸਾਫ਼ ਸਾਫ਼ ਲਿਖੋ।

9. ਤਾਂ ਮੂਸਾ ਅਤੇ ਲੇਵੀ ਜਾਜਕ ਸਾਰੇ ਇਸਰਾਏਲ ਨਾਲ ਬੋਲੇ, ਹੇ ਇਸਰਾਏਲ, ਚੁੱਪ ਸਾਧ ਕੇ ਸੁਣੋ! ਅੱਜ ਦੇ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ।

10. ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਹੁਕਮਾਂ ਅਤੇ ਬਿਧੀਆਂ ਨੂੰ ਜਿਹੜੀਆਂ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰੀਆਂ ਕਰੋ।

11. ਮੂਸਾ ਨੇ ਉਸੇ ਦਿਨ ਪਰਜਾ ਨੂੰ ਹੁਕਮ ਦਿੱਤਾ।

12. ਕਿ ਜਦ ਤੁਸੀਂ ਯਰਦਨ ਪਾਰ ਲੰਘ ਗਏ ਹੋਵੋ ਏਹ ਗਰਿੱਜ਼ੀਮ ਪਹਾੜ ਉੱਤੇ ਖੜੇ ਹੋ ਕੇ ਪਰਜਾ ਨੂੰ ਅਸੀਸ ਦੇਣ ਅਰਥਾਤ ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ।

13. ਅਤੇ ਏਹ ਏਬਾਲ ਪਹਾੜ ਉੱਤੇ ਸਾਰਪ ਲਈ ਖੜੇ ਹੋਣ-ਰਊ-ਬੇਨ, ਗਾਦ, ਆਸ਼ੇਰ, ਜ਼ਬੂਲਨ, ਦਾਨ ਅਤੇ ਨਫ਼ਤਾਲੀ।

14. ਅਤੇ ਲੇਵੀ ਉੱਤਰ ਦੇ ਕੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਉੱਚੀ ਅਵਾਜ਼ ਨਾਲ ਆਖਣ, —

15. ਸਰਾਪੀ ਹੋਵੇ ਉਹ ਮਨੁੱਖ ਜਿਹੜਾ ਘੜੀ ਹੋਈ ਯਾ ਢਾਲੀ ਹੋਈ ਮੂਰਤ ਜਿਹੜੀ ਯਹੋਵਾਹ ਅੱਗੇ ਘਿਣਾਉਣੀ ਅਤੇ ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਬਣਾਵੇ ਅਤੇ ਓਹਨਾਂ ਨੂੰ ਕਿਸੇ ਉਹਲੇ ਥਾਂ ਖੜਾ ਕਰੇ ਤਾਂ ਪਰਜਾ ਉੱਤਰ ਦੇ ਕੇ ਆਖੇ, ਆਮੀਨ।

16. ਸਰਾਪੀ ਹੋਵੇ ਉਹ ਜਿਹੜਾ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਤੁੱਛ ਜਾਣੇ ਤਾਂ ਸਾਰੀ ਪਰਜਾ ਆਖੇ, ਆਮੀਨ।

17. ਸਰਾਪੀ ਹੋਵੇ ਉਹ ਜਿਹੜਾ ਆਪਣੇ ਗੁਆਂਢੀ ਦੀਆਂ ਹੱਦਾਂ ਨੂੰ ਸਰਕਾਵੇ ਤਾਂ ਸਾਰੀ ਪਰਜਾ ਆਖੇ, ਆਮੀਨ।

18. ਸਰਾਪੀ ਹੋਵੇ ਉਹ ਜਿਹੜਾ ਅੰਨ੍ਹੇ ਨੂੰ ਕੁਰਾਹੇ ਪਾਵੇ ਤਾਂ ਸਾਰੀ ਪਰਜਾ ਆਖੇ, ਆਮੀਨ।

19. ਸਰਾਪੀ ਹੋਵੇ ਉਹ ਜਿਹੜਾ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਿਆਉਂ ਵਿਗਾੜੇ ਤਾਂ ਸਾਰੀ ਪਰਜਾ ਆਖੇ, ਆਮੀਨ।

20. ਸਰਾਪੀ ਹੋਵੇ ਉਹ ਜਿਹੜੇ ਆਪਣੇ ਪਿਉ ਦੀ ਤੀਵੀਂ ਨਾਲ ਕੁਕਰਮ ਕਰੇ ਕਿਉਂ ਜੋ ਉਸ ਨੇ ਆਪਣੇ ਪਿਉ ਦਾ ਨੰਗੇਜ ਖੋਲ੍ਹਿਆ ਹੈ ਤਾਂ ਸਾਰੀ ਪਰਜਾ ਆਖੇ, ਆਮੀਨ।

21. ਸਰਾਪੀ ਹੋਵੇ ਉਹ ਜਿਹੜਾ ਕਿਸੇ ਪਸੂ ਨਾਲ ਕੁਕਰਮ ਕਰੇ ਤਾਂ ਸਾਰੀ ਪਰਜਾ ਆਖੇ, ਆਮੀਨ।

22. ਸਰਾਪੀ ਹੋਵੇ ਉਹ ਜਿਹੜਾ ਆਪਣੀ ਭੈਣ ਨਾਲ ਕੁਕਰਮ ਕਰੇ ਜਿਹੜੀ ਉਹ ਦੇ ਪਿਉ ਦੀ ਧੀ ਯਾ ਉਹ ਦੀ ਮਾਂ ਦੀ ਧੀ ਹੈ ਤਾਂ ਸਾਰੀ ਪਰਜਾ ਆਖੇ, ਆਮੀਨ।

23. ਸਰਾਪੀ ਹੋਵੇ ਉਹ ਜਿਹੜਾ ਆਪਣੀ ਸੱਸ ਨਾਲ ਕੁਕਰਮ ਕਰੇ ਤਾਂ ਸਾਰੀ ਪਰਜਾ ਆਖੇ, ਆਮੀਨ।

24. ਸਰਾਪੀ ਹੋਵੇ ਉਹ ਜਿਹੜਾ ਆਪਣੇ ਗੁਆਂਢੀ ਨੂੰ ਲੁਕ ਕੇ ਮਾਰੇ ਤਾਂ ਸਾਰੀ ਪਰਜਾ ਆਖੇ, ਆਮੀਨ।

25. ਸਰਾਪੀ ਹੋਵੇ ਉਹ ਜਿਹੜਾ ਵੱਢੀ ਖਾ ਕੇ ਬੇਦੋਸ਼ੇ ਪ੍ਰਾਣੀ ਦਾ ਖ਼ੂਨ ਕਰੇ ਤਾਂ ਸਾਰੀ ਪਰਜਾ ਆਖੇ, ਆਮੀਨ।

26. ਸਰਾਪੀ ਹੋਵੇ ਉਹ ਜਿਹੜਾ ਏਸ ਬਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ ਤਾਂ ਸਾਰੀ ਪਰਜਾ ਆਖੇ, ਆਮੀਨ।

About ਬਿਵਸਥਾ ਸਾਰ Chapter 27

Read ਬਿਵਸਥਾ ਸਾਰ Chapter 27 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 27
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 27 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 27?

ਬਿਵਸਥਾ ਸਾਰ Chapter 27 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 27 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਵਿਰਲਾਪ Chapter 2
  3. ਸੁਲੇਮਾਨ ਦਾ ਗੀਤ Chapter 3
  4. ਗਿਣਤੀ Chapter 5
  5. ਯਸਾਯਾਹ Chapter 12
  6. ਉਪਦੇਸ਼ਕ Chapter 7
  7. ਜ਼ਬੂਰ Chapter 111

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 28
  2. ਬਿਵਸਥਾ ਸਾਰ Chapter 31
  3. ਬਿਵਸਥਾ ਸਾਰ Chapter 6
  4. ਬਿਵਸਥਾ ਸਾਰ Chapter 7
  5. ਬਿਵਸਥਾ ਸਾਰ Chapter 2
  6. ਬਿਵਸਥਾ ਸਾਰ Chapter 8
  7. ਬਿਵਸਥਾ ਸਾਰ Chapter 16

Related Chapters & Readings

  1. ਜ਼ਬੂਰ Chapter 144
  2. 1 ਯੂਹੰਨਾ Chapter 2
  3. ਲੂਕਾ Chapter 22
  4. ਯੂਹੰਨਾ Chapter 6
  5. 2 ਇਤਹਾਸ Chapter 5
  6. ਹਿਜ਼ਕੀਏਲ Chapter 12
  7. ਗਿਣਤੀ Chapter 7
Share Your Love

Leave a Reply

Your email address will not be published. Required fields are marked *