ਬਿਵਸਥਾ ਸਾਰ Chapter 29

For English

Read ਬਿਵਸਥਾ ਸਾਰ Chapter 29 Online

Read ਬਿਵਸਥਾ ਸਾਰ Chapter 29 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 29

ਅਧਿਆਇ 29

1. ਏਹ ਉਸ ਨੇਮ ਦੀਆਂ ਗੱਲਾਂ ਹਨ ਜਿਹੜਾ ਯਹੋਵਾਹ ਨੇ ਮੂਸਾ ਨੂੰ ਇਸਰਾਏਲੀਆਂ ਨਾਲ ਮੋਆਬ ਦੇਸ ਵਿੱਚ ਬੰਨ੍ਹਣ ਦਾ ਹੁਕਮ ਦਿੱਤਾ ਸੀ। ਏਹ ਉਸ ਤੋਂ ਜਿਹੜਾ ਉਹ ਨੇ ਹੋਰੇਬ ਵਿੱਚ ਉਨ੍ਹਾਂ ਨਾਲ ਬੰਨ੍ਹਿਆ ਸੀ ਵੱਖਰਾ ਹੈ।

2. ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਆਖਿਆ, ਜੋ ਕੁਝ ਯਹੋਵਾਹ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਤੇ ਫ਼ਿਰਊਨ, ਉਸ ਦੇ ਸਾਰੇ ਟਹਿਲੂਆਂ ਅਤੇ ਉਸ ਦੇ ਦੇਸ ਨਾਲ ਕੀਤਾ ਸੀ ਉਹ ਤੁਸਾਂ ਵੇਖਿਆ ਸੀ।

3. ਅਰਥਾਤ ਓਹ ਵੱਡੇ ਪਰਤਾਵੇ ਜਿਹੜੇ ਤੁਹਾਡੀਆਂ ਅੱਖਾਂ ਨੇ ਵੇਖੇ, ਨਿਸ਼ਾਨ ਅਤੇ ਓਹ ਵੱਡੇ ਵੱਡੇ ਅਚਰਜ ਕੰਮ।

4. ਪਰ ਯਹੋਵਾਹ ਨੇ ਅੱਜ ਤੀਕ ਨਾ ਤਾਂ ਸਮਝਣ ਵਾਲਾ ਦਿਲ, ਨਾ ਵੇਖਣ ਵਾਲੀਆਂ ਅੱਖਾਂ, ਨਾ ਸੁਨਣ ਵਾਲੇ ਕੰਨ ਤੁਹਾਨੂੰ ਦਿੱਤੇ।

5. ਮੈਂ ਤੁਹਾਨੂੰ ਚਾਲੀ ਵਰਹੇ ਉਜਾੜ ਵਿੱਚ ਲਈ ਫਿਰਦਾ ਰਿਹਾ, ਨਾ ਤੁਹਾਡੇ ਉੱਤੋਂ ਤੁਹਾਡੇ ਕਪੜੇ ਹੰਢੇ, ਨਾ ਤੁਹਾਡੇ ਪੈਰਾਂ ਵਿੱਚ ਤੁਹਾਡੀਆਂ ਜੁਤੀਆਂ ਹੀ ਹੰਢੀਆਂ।

6. ਰੋਟੀ ਤੁਸਾਂ ਨਾ ਖਾਧੀ, ਨਾ ਮੈਂ, ਨਾ ਸ਼ਰਾਬ ਤੁਸਾਂ ਪੀਤੀ ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

7. ਜਦ ਤੁਸੀਂ ਏਸ ਥਾਂ ਉੱਤੇ ਆਏ ਤਦ ਹਸ਼ਬੋਨ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਜੁੱਧ ਕਰਨ ਨੂੰ ਨਿੱਕਲੇ ਤਾਂ ਅਸਾਂ ਉਨ੍ਹਾਂ ਨੂੰ ਮਾਰਿਆ।

8. ਅਤੇ ਉਨ੍ਹਾਂ ਦਾ ਦੇਸ ਲੈ ਕੇ ਅਸਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਮਿਲਖ ਵਿੱਚ ਦੇ ਦਿੱਤਾ।

9. ਏਸ ਨੇਮ ਦੀਆਂ ਗੱਲਾਂ ਨੂੰ ਪੂਰਾ ਕਰ ਕੇ ਪਾਲਨਾ ਕਰੋ ਤਾਂ ਜੋ ਤੁਸੀਂ ਆਪਣੇ ਸਭ ਕੰਮਾਂ ਵਿੱਚ ਸੁਫਲ ਹੋਵੇ।

10. ਅੱਜ ਤੁਸੀਂ ਸਾਰੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖੜੇ ਹੋ, ਤੁਹਾਡੇ ਮੁਖੀਏ, ਤੁਹਾਡੇ ਗੋਤ, ਤੁਹਾਡੇ ਬਜ਼ੁਰਗ, ਤੁਹਾਡੇ ਹੁੱਦੇਦਾਰ, ਸਗੋਂ ਇਸਰਾਏਲ ਦੇ ਸਾਰੇ ਮਨੁੱਖ।

11. ਤੁਹਾਡੇ ਨਿਆਣੇ, ਤੁਹਾਡੀਆਂ ਤੀਵੀਆਂ, ਤੁਹਾਡੇ ਪਰਦੇਸੀ ਜਿਹੜੇ ਤੁਹਾਡੇ ਡੇਰਿਆਂ ਵਿੱਚ ਹਨ ਲੱਕੜ ਹਾਰੇ ਤੋਂ ਲੈ ਕੇ ਪਾਣੀ ਭਰਨ ਵਾਲੇ ਤੀਕ।

12. ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸੌਂਹ ਵਾਲੇ ਨੇਮ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਅੱਜ ਦੇ ਦਿਨ ਤੁਹਾਡੇ ਨਾਲ ਬੰਨ੍ਹਦਾ ਹੈ ਮਿਲ ਜਾਓ।

13. ਭਈ ਉਹ ਤੁਹਾਨੂੰ ਅੱਜ ਦੇ ਦਿਨ ਆਪਣੀ ਪਰਜਾ ਕਰਕੇ ਕਾਇਮ ਕਰੇ ਅਤੇ ਉਹ ਤੁਹਾਡੇ ਲਈ ਪਰਮੇਸ਼ੁਰ ਹੋਵੇ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ ਅਤੇ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾਧੀ ਸੀ।

14. ਨਾ ਕੇਵਲ ਤੁਹਾਡੇ ਨਾਲ ਮੈਂ ਇਹ ਸੌਂਹ ਅਤੇ ਨੇਮ ਬੰਨ੍ਹ ਰਿਹਾ ਹਾਂ।

15. ਸਗੋਂ ਉਸ ਨਾਲ ਵੀ ਜਿਹੜਾ ਏਥੇ ਸਾਡੇ ਨਾਲ ਯਹੋਵਾਹ ਸਾਡੇ ਪਰਮੇਸ਼ੁਰ ਦੇ ਸਨਮੁਖ ਖਲੋਤਾ ਹੈ ਉਸ ਨਾਲ ਵੀ ਜਿਹੜਾ ਅੱਜ ਏਥੇ ਸਾਡੇ ਨਾਲ ਨਹੀਂ ਹੈ।

16. ਕਿਓਂ ਜੋ ਤੁਸੀਂ ਜਾਣਦੇ ਹੋ ਕਿ ਕਿਵੇਂ ਅਸੀਂ ਮਿਸਰ ਦੇਸ ਵਿੱਚ ਵੱਸੇ ਅਤੇ ਕਿਵੇਂ ਅਸੀਂ ਉਨ੍ਹਾਂ ਕੌਮਾਂ ਦੇ ਵਿੱਚ ਦੀ ਹੋ ਕੇ ਆਏ ਜਿਨ੍ਹਾਂ ਦੇ ਵਿੱਚੋਂ ਦੀ ਤੁਸੀਂ ਲੰਘੋ।

17. ਤੁਸਾਂ ਓਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਅਤੇ ਓਹਨਾਂ ਦੀਆਂ ਮੂਰਤਾਂ ਵੇਖੀਆਂ ਅਰਥਾਤ ਲੱਕੜੀ, ਪੱਥਰ, ਚਾਂਦੀ ਅਤੇ ਸੋਨੇ ਦੀਆਂ ਚੀਜ਼ਾ ਜਿਹੜੀਆਂ ਓਹਨਾਂ ਦੇ ਕੋਲ ਸਨ।

18. ਕਿਤੇ ਐਉਂ ਨਾ ਹੋਵੇ ਕਿ ਤੁਹਾਡੇ ਵਿੱਚ ਕੋਈ ਮਨੁੱਖ ਯਾ ਤੀਵੀਂ ਯਾ ਟੱਬਰ ਯਾ ਕੋਈ ਗੋਤ ਜਿਹ ਦਾ ਮਨ ਅੱਜ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਫਿਰ ਜਾਵੇ ਅਤੇ ਉਹ ਜਾ ਕੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ ਅਤੇ ਕਿਤੇ ਐਉਂ ਵੀ ਨਾ ਹੋਵੇ ਕਿ ਤੁਹਾਡੇ ਵਿੱਚ ਕੋਈ ਕੁੜਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ।

19. ਤਾਂ ਐਉਂ ਹੋਵੇਗਾ ਕਿ ਜਦ ਕੋਈ ਮਨੁੱਖ ਏਸ ਸਰਾਪ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਏਹ ਆਖ ਕੇ ਅਸੀਸ ਦੇਵੇ ਕਿ ਮੈਂ ਸ਼ਾਂਤੀ ਪਾਵਾਂਗਾ ਭਾਵੇਂ ਮੈਂ ਆਪਣੇ ਮਨ ਦੀ ਜ਼ਿੱਦ ਵਿੱਚ ਚੱਲਾਂ ਤਾਂ ਜੋ ਖੁਸ਼ਕੀ ਤਰੀ ਨਾਲ ਮਿਟ ਜਾਵੇ।

20. ਯਹੋਵਾਹ ਉਸ ਨੂੰ ਮਾਫ਼ ਕਰਨਾ ਨਾ ਚਾਹੇਗਾ ਪਰ ਯਹੋਵਾਹ ਦਾ ਕ੍ਰੋਧ ਅਤੇ ਉਸ ਦੀ ਅਣਖ ਉਸ ਮਨੁੱਖ ਉੱਤੇ ਸੁਲਗੇਗੀ ਅਤੇ ਸਾਰਾ ਸਰਾਪ ਜਿਹੜਾ ਏਸ ਪੋਥੀ ਵਿੱਚ ਲਿਖਿਆ ਹੈ ਉਸ ਉੱਤੇ ਆ ਪਵੇਗਾ ਅਤੇ ਯਹੋਵਾਹ ਉਸ ਦਾ ਨਾਉਂ ਅਕਾਸ਼ ਦੇ ਹੇਠੋਂ ਮਿਟਾ ਦੇਵੇਗਾ।

21. ਯਹੋਵਾਹ ਉਹ ਨੂੰ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਏਸ ਨੇਮ ਦੇ ਸਾਰੇ ਸਰਾਪਾਂ ਅਨੁਸਾਰ ਜਿਹੜੇ ਏਸ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਹਨ ਬੁਰਿਆਈ ਲਈ ਵੱਖਰਾ ਕਰੇਗਾ।

22. ਜਦ ਓਹ ਉਸ ਦੇਸ ਦੀਆਂ ਬਵਾਂ ਅਤੇ ਓਹ ਬਿਮਾਰੀਆਂ ਜਿਨ੍ਹਾਂ ਨਾਲ ਯਹੋਵਾਹ ਨੇ ਉਸ ਨੂੰ ਬਿਮਾਰ ਕੀਤਾ ਵੇਖਣਗੇ ਤਦ ਆਉਣ ਵਾਲੀ ਪੀੜ੍ਹੀ ਅਰਥਾਤ ਤੁਹਾਡੇ ਬੱਚੇ ਜਿਹੜੇ ਤੁਹਾਡੇ ਪਿੱਛੋਂ ਉੱਠਣਗੇ ਅਤੇ ਓਪਰਾ ਜਿਹੜਾ ਦੂਰ ਦੇਸ ਤੋਂ ਆਵੇਗਾ ਆਖਣਗੇ।

23. ਕਿ ਕਿਵੇਂ ਉਹ ਸਾਰੀ ਧਰਤੀ ਗੰਧਕ ਤੇ ਲੂਣ ਹੋ ਗਈ ਅਤੇ ਸੜ ਗਈ ਹੈ! ਨਾ ਤਾਂ ਉਸ ਵਿੱਚ ਕੁਝ ਬੀਜਿਆ ਜਾਂਦਾ ਹੈ, ਨਾ ਹੀ ਕੁਝ ਉੱਗਦਾ ਹੈ, ਨਾ ਹੀ ਉਸ ਵਿੱਚੋਂ ਕੁਝ ਘਾਹ ਨਿਕਲਦਾ ਹੈ। ਉਹ ਸਦੂਮ, ਅਮੂਰਹ, ਅਦਮਾਹ ਅਤੇ ਸਬੋਈਮ ਦੇ ਪਲਟਾਓ ਵਾਂਙ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਆਪਣੇ ਕ੍ਰੋਧ ਅਤੇ ਗੁੱਸੇ ਨਾਲ ਪਲਟਾ ਦਿੱਤਾ ਸੀ।

24. ਤਾਂ ਸਾਰੀਆਂ ਕੌਮਾਂ ਵੀ ਆਖਣਗੀਆਂ ਕਿ ਯਹੋਵਾਹ ਨੇ ਏਸ ਧਰਤੀ ਨਾਲ ਇਉਂ ਕਿਉਂ ਕੀਤਾ ਅਤੇ ਐੱਨਾ ਵੱਡਾ ਕ੍ਰੋਧ ਦਾ ਤੱਤ ਕਿਉਂ ਹੈ?

25. ਤਾਂ ਓਹ ਆਖਣਗੇ, ਏਸ ਲਈ ਕਿ ਉਨ੍ਹਾਂ ਨੇ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਨੇਮ ਨੂੰ ਤਿਆਗ ਦਿੱਤਾ ਜਿਹੜਾ ਉਸ ਉਨ੍ਹਾਂ ਨਾਲ ਬੰਨ੍ਹਿਆ ਸੀ ਜਦ ਉਹ ਉਨ੍ਹਾਂ ਨੁੰ ਮਿਸਰ ਦੇਸ ਤੋਂ ਬਾਹਰ ਲਿਆਇਆ।

26. ਉਨ੍ਹਾਂ ਨੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਓਹਨਾਂ ਦੇ ਅੱਗੇ ਮੱਥਾ ਟੇਕਿਆ, ਓਹ ਦੇਵਤੇ ਜਿਨ੍ਹਾਂ ਨੂੰ ਓਹ ਜਾਣਦੇ ਵੀ ਨਹੀਂ ਸਨ, ਨਾ ਉਸ ਨੇ ਉਨ੍ਹਾਂ ਲਈ ਠਹਿਰਾਏ।

27. ਏਸ ਕਾਰਨ ਯਹੋਵਾਹ ਦਾ ਕ੍ਰੋਧ ਏਸ ਦੇਸ ਦੇ ਉੱਤੇ ਭੜਕਿਆ ਕਿ ਉਹ ਸਾਰੇ ਸਰਾਪ ਜਿਹੜੇ ਏਸ ਪੋਥੀ ਵਿੱਚ ਲਿਖੇ ਹੋਏ ਹਨ ਏਸ ਉੱਤੇ ਪਾਵੇ।

28. ਯਹੋਵਾਹ ਨੇ ਕ੍ਰੋਧ, ਗੁੱਸੇ ਅਤੇ ਵੱਡੇ ਤੈਸ਼ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਵਿੱਚੋਂ ਉਖਾੜ ਕੇ ਦੂਜੇ ਦੇਸ ਵਿੱਚ ਸੁੱਟ ਦਿੱਤਾ ਜਿਵੇਂ ਅੱਜ ਦੇ ਦਿਨ ਹੈ।

29. ਗੁਪਤ ਗੱਲਾਂ ਤਾਂ ਯਹੋਵਾਹ ਸਾਡੇ ਪਰਮੇਸ਼ੁਰ ਦੀਆਂ ਹਨ ਪਰ ਜਿਹੜੀਆਂ ਪਰਗਟ ਹਨ ਓਹ ਸਦਾ ਤੀਕ ਸਾਡੇ ਲਈ ਅਤੇ ਸਾਡੇ ਪੱਤ੍ਰਾਂ ਲਈ ਹਨ ਤਾਂ ਜੋ ਏਸ ਬਿਵਸਥਾ ਦੀਆਂ ਗੱਲਾਂ ਪੂਰੀਆਂ ਕਰਦੇ ਰਹੀਏ।

About ਬਿਵਸਥਾ ਸਾਰ Chapter 29

Read ਬਿਵਸਥਾ ਸਾਰ Chapter 29 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 29
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 29 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 29?

ਬਿਵਸਥਾ ਸਾਰ Chapter 29 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 29 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਵਿਰਲਾਪ Chapter 2
  4. ਉਪਦੇਸ਼ਕ Chapter 7
  5. 2 ਇਤਹਾਸ Chapter 9
  6. 2 ਸਮੂਏਲ Chapter 9
  7. ਗਿਣਤੀ Chapter 5

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 13
  2. ਬਿਵਸਥਾ ਸਾਰ Chapter 1
  3. ਬਿਵਸਥਾ ਸਾਰ Chapter 22
  4. ਬਿਵਸਥਾ ਸਾਰ Chapter 34
  5. ਬਿਵਸਥਾ ਸਾਰ Chapter 3
  6. ਬਿਵਸਥਾ ਸਾਰ Chapter 11
  7. ਬਿਵਸਥਾ ਸਾਰ Chapter 21

Related Chapters & Readings

  1. ਨਹਮਯਾਹ Chapter 3
  2. ਗਲਾਤੀਆਂ Chapter 5
  3. 1 ਸਮੂਏਲ Chapter 18
  4. 2 ਇਤਹਾਸ Chapter 1
  5. ਮੱਤੀ Chapter 7
  6. 1 ਰਾਜਿਆਂ Chapter 16
  7. ਪਰਕਾਸ਼ ਦੀ ਪੋਥੀ Chapter 22
Share Your Love

Leave a Reply

Your email address will not be published. Required fields are marked *