ਬਿਵਸਥਾ ਸਾਰ Chapter 10

For English

Read ਬਿਵਸਥਾ ਸਾਰ Chapter 10 Online

Read ਬਿਵਸਥਾ ਸਾਰ Chapter 10 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 10

ਅਧਿਆਇ 10

1. ਤਾਂ ਉਸ ਵੇਲੇ ਯਹੋਵਾਹ ਨੇ ਮੈਨੂੰ ਆਖਿਆ ਕਿ ਅੱਗੇ ਵਾਂਙੁ ਪੱਥਰ ਦੀਆਂ ਦੋ ਪੱਟੀਆਂ ਆਪਣੇ ਲਈ ਤੱਛ ਕੇ ਬਣਾ ਅਤੇ ਮੇਰੇ ਕੋਲ ਪਹਾੜ ਉੱਤੇ ਚੜ੍ਹ ਆ ਨਾਲੇ ਲੱਕੜੀ ਦਾ ਇੱਕ ਸੰਦੂਕ ਬਣਾ।

2. ਮੈਂ ਪੱਟੀਆਂ ਉੱਤੇ ਓਹ ਗੱਲਾਂ ਲਿਖਾਂਗਾ ਜਿਹੜੀਆਂ ਪਹਿਲੀਆਂ ਪੱਟੀਆਂ ਉੱਤੇ ਸਨ ਜਿਨ੍ਹਾਂ ਨੂੰ ਤੈਂ ਭੰਨ ਸੁੱਟਿਆ। ਫੇਰ ਉਨ੍ਹਾਂ ਨੂੰ ਸੰਦੂਕ ਵਿੱਚ ਰੱਖ ਲਈ।

3. ਤਾਂ ਮੈਂ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਅਤੇ ਮੈਂ ਪੱਥਰ ਦੀਆਂ ਦੋ ਪੱਟੀਆਂ ਅੱਗੇ ਵਾਂਙੁ ਤੱਛੀਆਂ ਅਤੇ ਏਹ ਦੋਨੋਂ ਪੱਟੀਆਂ ਮੈਂ ਲੈ ਕੇ ਪਹਾੜ ਉੱਤੇ ਚੜ੍ਹ ਗਿਆ।

4. ਤਾਂ ਉਸ ਨੇ ਉਨ੍ਹਾਂ ਪੱਟੀਆਂ ਉੱਤੇ ਲਿਖਿਆ ਜਿਵੇਂ ਪਹਿਲਾਂ ਲਿਖਿਆ ਸੀ ਅਰਥਾਤ ਦਸ ਹੁਕਮ ਜਿਹੜੇ ਯਹੋਵਾਹ ਤੁਹਾਡੇ ਨਾਲ ਪਹਾੜ ਉੱਤੇ ਅੱਗ ਦੇ ਵਿੱਚ ਦੀ ਸਭਾ ਵਾਲੇ ਦਿਨ ਬੋਲਿਆ ਸੀ। ਫੇਰ ਯਹੋਵਾਹ ਨੇ ਉਹ ਮੈਨੂੰ ਦੇ ਦਿੱਤੀਆਂ।

5. ਜਦ ਮੈਂ ਪਹਾੜ ਤੋਂ ਮੁੜ ਉਤਰਿਆ ਤਾਂ ਮੈਂ ਉਨ੍ਹਾਂ ਪੱਟੀਆਂ ਨੂੰ ਸੰਦੂਕ ਵਿੱਚ ਜਿਹੜਾ ਮੈਂ ਬਣਾਇਆ ਸੀ ਰੱਖ ਦਿੱਤਾ ਅਤੇ ਓਹ ਉੱਥੇ ਹਨ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ।

6. ਇਸਰਾਏਲੀਆਂ ਨੇ ਯਆਕਾਨੀਆਂ ਦੇ ਬਏਰੋਥ ਤੋਂ ਮੋਸੇਰਾਹ ਤੀਕ ਕੂਚ ਕੀਤਾ। ਉੱਥੇ ਹਾਰੂਨ ਮਰ ਗਿਆ ਅਤੇ ਉਹ ਦੱਬਿਆ ਗਿਆ ਤਾਂ ਉਸ ਦੇ ਪੁੱਤ੍ਰ ਅਲਆਜ਼ਾਰ ਨੇ ਉਸ ਦੇ ਥਾਂ ਜਾਜਕਾਈ ਕੀਤੀ।

7. ਉਥੋਂ ਉਨ੍ਹਾਂ ਨੇ ਗੁਦਗੋਦਾਹ ਨੂੰ ਕੂਚ ਕੀਤਾ। ਫੇਰ ਗੁਦਗੋਦਾਹ ਤੋਂ ਯਾਟਬਾਤਾਹ ਨੂੰ ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ ਸੀ।।

8. ਉਸੇ ਵੇਲੇ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕਰ ਦਿੱਤਾ ਕਿ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੇ ਅਤੇ ਯਹੋਵਾਹ ਦੇ ਅੱਗੇ ਖੜਾ ਰਿਹਾ ਕਰੇ ਅਤੇ ਉਸ ਦੀ ਉਪਾਸਨਾ ਕਰੇ ਅਤੇ ਉਸ ਦੇ ਨਾਮ ਉੱਤੇ ਆਸੀਸ ਦੇਵੇ ਜਿਵੇਂ ਅੱਜ ਤੀਕ ਦਿੰਦੇ ਆਏ ਹਨ।

9. ਏਸ ਲਈ ਲੇਵੀ ਦਾ ਕੋਈ ਭਾਗ ਅਥਵਾ ਕੋਈ ਮਿਲਖ ਉਸ ਦੇ ਭਰਾਵਾਂ ਨਾਲ ਨਹੀਂ। ਯਹੋਵਾਹ ਹੀ ਉਸ ਦੀ ਮਿਲਖ ਹੈ ਜਿਵੇਂ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਬੋਲਿਆ ਸੀ।

10. ਮੈਂ ਪਹਾੜ ਉੱਤੇ ਜਿਵੇਂ ਪਹਿਲਾਂ ਚਾਲੀ ਦਿਨ ਤੇ ਚਾਲੀ ਰਾਤਾਂ ਰਿਹਾਂ ਸਾਂ ਫੇਰ ਰਿਹਾ ਤਾਂ ਉਸ ਵੇਲੇ ਵੀ ਯਹੋਵਾਹ ਨੇ ਮੇਰੀ ਸੁਣ ਲਈ ਤੇ ਯਹੋਵਾਹ ਤੁਹਾਨੂੰ ਨਾਸ ਕਰਨਾ ਨਹੀਂ ਚਾਹੁੰਦਾ ਸੀ।

11. ਯਹੋਵਾਹ ਨੇ ਮੈਨੂੰ ਆਖਿਆ, ਉੱਠ ਅਤੇ ਪਰਜਾ ਦੇ ਅੱਗੇ ਅੱਗੇ ਕੂਚ ਕਰ ਅਤੇ ਓਹ ਜਾਕੇ ਉਸ ਧਰਤੀ ਉੱਤੇ ਕਬਜ਼ਾ ਕਰਨ ਜਿਹ ਦੇ ਦੇਣ ਦੀ ਸੌਂਹ ਮੈਂ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਖਾਧੀ ਸੀ।

12. ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਥੋਂ ਹੋਰ ਕੀ ਚਾਹੁੰਦਾ ਹੈ ਭਈ ਕੇਵਲ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਭੈ ਖਾਓ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ।

13. ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਡੀ ਭਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ।

14. ਵੇਖੋ, ਅਕਾਸ਼ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ ਸਗੋਂ ਅਕਾਸ਼ਾ ਦੇ ਅਕਾਸ਼, ਨਾਲੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ।

15. ਕੇਵਲ ਤੁਹਾਡੇ ਪਿਉ ਦਾਦਿਆਂ ਨਾਲ ਪਰਸੰਨ ਹੋ ਕੇ ਯਹੋਵਾਹ ਪ੍ਰੇਮ ਕਰਦਾ ਸੀ ਅਤੇ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੀ ਅੰਸ ਨੂੰ ਸਾਰੇ ਲੋਕਾਂ ਵਿੱਚੋਂ ਚੁਣਿਆ ਜਿਵੇਂ ਅੱਜ ਦੇ ਦਿਨ ਹੈ।

16. ਆਪਣੇ ਮਨਾਂ ਦੀਆਂ ਖਲੜੀਆਂ ਦੀ ਸੁੰਨਤ ਕਰਾਓ ਅਤੇ ਅੱਗੇ ਨੂੰ ਹਾਠੇ ਨਾ ਬਣੋ।

17. ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਇੱਕ ਮਹਾਨ ਸ਼ਕਤੀਮਾਨ ਅਤੇ ਭੈ ਦਾਇਕ ਪਰਮੇਸ਼ੁਰ ਹੈ ਜਿਹੜਾ ਕਿਸੇ ਦਾ ਪੱਖ ਨਹੀਂ ਕਰਦਾ, ਨਾ ਕਿਸੇ ਤੋਂ ਵੱਢੀ ਲੈਂਦਾ ਹੈ।

18. ਉਹ ਯਤੀਮ ਅਤੇ ਵਿਧਵਾ ਦਾ ਨਿਆਉਂ ਕਰਦਾ ਹੈ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਹ ਨੂੰ ਰੋਟੀ ਕੱਪੜਾ ਦੇਵੇ।

19. ਤੁਸੀਂ ਵੀ ਪਰਦੇਸੀ ਨਾਲ ਪ੍ਰੇਮ ਰੱਖੋ ਕਿਉਂ ਜੋ ਮਿਸਰ ਦੇਸ ਵਿੱਚ ਤੁਸੀਂ ਵੀ ਪਰਦੇਸੀ ਸਾਓ।

20. ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਖਾਓ, ਉਸ ਦੀ ਓਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ ਅਤੇ ਉਸ ਦੇ ਨਾਮ ਉੱਤੇ ਸੌਂਹ ਖਾਓ।

21. ਉਹੀ ਤੁਹਾਡੀ ਮਹਿਮਾ ਦੇ ਯੋਗ ਹੈ। ਉਹ ਤੁਹਾਡਾ ਪਰਮੇਸ਼ੁਰ ਹੈ ਜਿਹ ਨੇ ਤੁਹਾਡੇ ਲਈ ਏਹ ਵੱਡੇ ਅਤੇ ਭਿਆਨਕ ਕੰਮ ਕੀਤੇ ਜਿਹੜੇ ਤੁਸਾਂ ਆਪਣੀ ਅੱਖੀਂ ਵੇਖੇ।

22. ਤੁਹਾਡੇ ਪਿਓ ਦਾਦੇ ਮਿਸਰ ਵਿੱਚ ਸੱਤਰ ਪ੍ਰਾਣੀਆਂ ਨਾਲ ਗਏ ਅਤੇ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਕਾਸ਼ ਦਿਆਂ ਤਾਰਿਆਂ ਜਿੰਨਾ ਵਧਾਇਆ ਹੈ।

About ਬਿਵਸਥਾ ਸਾਰ Chapter 10

Read ਬਿਵਸਥਾ ਸਾਰ Chapter 10 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 10
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 10 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 10?

ਬਿਵਸਥਾ ਸਾਰ Chapter 10 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 10 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਵਿਰਲਾਪ Chapter 2
  4. ਉਪਦੇਸ਼ਕ Chapter 7
  5. 2 ਇਤਹਾਸ Chapter 9
  6. ਗਿਣਤੀ Chapter 5
  7. ਯਸਾਯਾਹ Chapter 12

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 13
  2. ਬਿਵਸਥਾ ਸਾਰ Chapter 17
  3. ਬਿਵਸਥਾ ਸਾਰ Chapter 9
  4. ਬਿਵਸਥਾ ਸਾਰ Chapter 19
  5. ਬਿਵਸਥਾ ਸਾਰ Chapter 34
  6. ਬਿਵਸਥਾ ਸਾਰ Chapter 4
  7. ਬਿਵਸਥਾ ਸਾਰ Chapter 32

Related Chapters & Readings

  1. ਨਹਮਯਾਹ Chapter 1
  2. ਰੋਮੀਆਂ Chapter 4
  3. ਯਿਰਮਿਯਾਹ Chapter 28
  4. ਬਿਵਸਥਾ ਸਾਰ Chapter 12
  5. ਦਾਨੀਏਲ Chapter 11
  6. ਜ਼ਬੂਰ Chapter 27
  7. ਹਿਜ਼ਕੀਏਲ Chapter 44
Share Your Love

Leave a Reply

Your email address will not be published. Required fields are marked *